Thu, 21 November 2024
Your Visitor Number :-   7252287
SuhisaverSuhisaver Suhisaver

ਨੌਜਵਾਨ ਲੜਕੇ ਨੇ ਆਪਣੇ ਸਾਬਕਾ ਫੌਜੀ ਪਿਤਾ ਦੀ ਕੁੱਟਮਾਰ ਕਰਕੇ ਬਾਹਾਂ ਤੋੜੀਆਂ

Posted on:- 18-08-2013

ਮਾਹਿਲਪੁਰ:  ਪਿੰਡ ਗੁੱਜਰਪੁਰ ਦੇ ਵਾਸੀ ਇਕ ਸਾਬਕਾ ਫੌਜੀ ਨੇ ਆਪਣੇ ਹੀ ਲੜਕੇ ’ਤੇ ਕੁੱਟਮਾਰ ਕਰਕੇ ਦੋਵੇਂ ਬਾਹਾਂ ਤੋੜਨ ਦੇ ਦੋਸ਼ ਲਾਏ ਹਨ। ਉਸ ਨੇ ਸਿਵਲ ਹਸਪਤਾਲ ਮਾਹਿਲਪੁਰ ਦੇ ਡਾਕਟਰਾਂ ਤੇ ਵੀ ਦੋਸ਼ ਲਾਇਆ ਹੈ ਕਿ ਉਹਨਾਂ ਨੇ ਉਸਦੀਆਂ ਦੋਵੇਂ ਬਾਹਾਂ ਟੁੱਟੀਆਂ ਹੋਣ ਕਰਕੇ ਵੀ ਉਸਦਾ ਇਲਾਜ ਕਰਨ ਦੀ ਬਜਾਏ ਹਸਪਤਾਲ ਵਿੱਚੋਂ ਦਬਕੇ ਮਾਰਕੇ ਬਾਹਰ ਕੱਢ ਦਿੱਤਾ। ਉਸਦਾ ਕਹਿਣ ਹੈ ਕਿ ਡਾਕਟਰਾਂ ਨੇ ਉਕਤ ਕਾਰਾ ਉਸਦੇ ਲੜਕੇ ਦੀ ਉਚ ਪਹੁੰਚ ਹੋਣ ਕਰਕੇ ਕੀਤਾ ਹੈ। ਥਾਣਾ ਮਾਹਿਲਪੁਰ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੁੱਜਰਪੁਰ ਦੇ ਵਾਸੀ ਸੱਤਪਾਲ ਪੁੱਤਰ ਸੋਹਣ ਲਾਲ ਨੇ ਥਾਣਾ ਮਾਹਿਲਪੁਰ ਦੀ ਪੁਲੀਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਕਿ 16 ਅਗਸਤ ਨੂੰ ਸਵੇਰ ਵੇਲੇ ਉਸਦੇ ਲੜਕੇ ਰਮੇਸ਼ ਕੁਮਾਰ ਵਲੋਂ ਉਸਦੀ ਬੇਰਹਿਮੀ ਨਾਲ ਕੁੱਟਮਾਰ ਅਤੇ ਭਾਰੀ ਸੋਟੇ ਮਾਰ ਮਾਰ ਕੇ ਉਸ ਦੀਆਂ ਬਾਹਾਂ ਤੋੜ ਦਿੱਤੀਆਂ। ਉਸਨੇ ਪੁਲੀਸ ਨੂੰ ਦੱਸਿਆ ਕਿ ਉਹ ਬਹੁਤ ਹੀ ਗੰਭੀਰ ਹਾਲਤ ਵਿੱਚ ਇਲਾਜ ਲਈ ਮਾਹਿਲਪੁਰ ਦੇ ਸਿਵਲ ਹਸਪਤਾਲ ਵਿੱਚ ਪੁੱਜਾ ਤਾਂ ਡਾਕਟਰਾਂ ਨੇ ਉਸਨੂੰ ਇਲਾਜ ਕਰਨ ਤੋਂ ਜ਼ਵਾਬ ਦੇ ਦਿੱਤਾ ਅਤੇ ਦਬਕੇ ਮਾਰਕੇ ਬਾਹਰ ਕੱਢ ਦਿੱਤਾ। ਉਹ ਪਿਛਲੇ ਦੋ ਦਿਨ ਤੋਂ ਇਨਸਾਫ ਲਈ ਭਟਕ ਰਿਹਾ ਹੈ ਪਰ ਉਸਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ।

 

ਉਸਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਡਾਕਟਰਾਂ ਵਲੋਂ ਜਦ ਉਸਨੂੰ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਉਸਨੇ ਆਪਣੀਆਂ ਬਾਹਾਂ ਦੀ ਇਕ ਨਿੱਜੀ ਲੈਬ ਵਿੱਚੋਂ ਐਕਸਰੇ ਕਰਵਾਏ ਤਾਂ ਉਸਦੀਆਂ ਬਾਹਾਂ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਨਿਕਲੀਆਂ। ਉਸਨੇ ਇਲਾਜ ਲਈ ਲੰਗੇਰੀ ਰੋਡ ਤੇ ਸਥਿਤ ਇਕ ਨਿਜੀ ਹਸਪਤਾਲ ਤੋਂ ਆਪਣੀਆਂ ਟੁੱਟੀਆਂ ਬਾਹਾਂ ਤੇ ਪਲੱਸਤਰ ਕਰਵਾਇਆ। ਉਸਨੇ ਥਾਣਾ ਮਾਹਿਲਪੁਰ ਦੀ ਪੁਲੀਸ ਤੇ ਵੀ ਦੋਸ਼ ਲਾਇਆ ਕਿ ਪੁਲੀਸ ਉਸਦੀ ਦਰਜ ਸ਼ਿਕਾਇਤ ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਉਸਨੇ ਇਨਸਾਫ ਦੀ ਮੰਗ ਕਰਦਿਆਂ ਕੁੱਟਮਾਰ ਕਰਕੇ ਉਸਦੀਆਂ ਬਾਹਾਂ ਭੰਨਣ ਵਾਲੇ ਲੜਕੇ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਸਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਵਲੋਂ ਉਸ ਨਾਲ ਬਦਸਲੂਕੀ ਕਰਨ ਵਾਲੇ ਡਾਕਟਰ ਵਿਰੁੱਧ ਵਿਭਾਗੀ ਕਾਰਵਾਈ ਅਤੇ ਉਸ ਨਾਲ ਟਾਲ ਮਟੋਲ ਕਰਨ ਵਾਲੀ ਮਾਹਿਲਪੁਰ ਥਾਣੇ ਦੀ ਪੁਲੀਸ ਨੇ ਜੇਕਰ ਉਸਦੇ ਲੜਕੇ ਵਿਰੁੱਧ ਬਣਦਾ ਕੇਸ ਦਰਜ ਨਾ ਕੀਤਾ ਤਾਂ ਉਹ ਇਨਸਾਫ ਲਈ ਅਦਾਲਤ ਵਿੱਚ ਜਾਵੇਗਾ।

ਇਸ ਸਬੰਧ ਵਿੱਚ ਥਾਣਾ ਮਾਹਿਲਪੁਰ ਦੀ ਪੁਲੀਸ ਨੇ ਦੱਸਿਆ ਕਿ ਸੱਤਪਾਲ ਦੀ (546 ਨੰਬਰ) ਥਾਣੇ ਵਿੱਚ ਦਰਜ ਸ਼ਿਕਾਇਤ ਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸੇ ਸਬੰਧ ਵਿੱਚ ਸਿਵਲ ਹਸਪਤਾਲ ਮਾਹਿਲਪੁਰ ਦੇ ਐਮਰਜੈਂਸੀ ਵਿਭਾਗ ਦੇ ਸਟਾਫ ਅਤੇ ਡਾਕਟਰ ਦਾ ਕਹਿਣ ਹੈ ਕਿ ਸੱਤਪਾਲ ਜਿਸ ਵੇਲੇ ਹਸਪਤਾਲ ਪੁੱਜਾ ਤਾਂ ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ ਅਤੇ ਹਸਪਤਾਲ ਵਿੱਚ ਗਲਤ ਸ਼ਬਦਾਂ ਦੀ ਵਰਤੋਂ ਕਰ ਰਿਹਾ ਸੀ । ਅਸੀਂ ਉਸ ਨੂੰ ਨਸ਼ਾ ਉਤਰ ਜਾਣ ਤੇ ਹਸਪਤਾਲ ਦਾਖਿਲ ਹੋਣ ਲਈ ਆਖਿਆ ਸੀ, ਪਰ ਉਹ ਮੁੜਕੇ ਸਾਡੇ ਕੋਲ ਨਹੀਂ ਆਇਆ।
 
-ਸ਼ਿਵ ਕੁਮਾਰ ਬਾਵਾ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ