Thu, 21 November 2024
Your Visitor Number :-   7255526
SuhisaverSuhisaver Suhisaver

ਜ਼ਿਲ੍ਹੇ ਭਰ ਵਿੱਚ 18 ਅਲਟਰਾ ਸਾਊਂਡ ਸਕੈਨ ਸੈਂਟਰਾਂ ਦੀ ਅਚਾਨਕ ਚੈਕਿੰਗ

Posted on:- 13-08-2013

ਹੁਸ਼ਿਆਰਪੁਰ: ਮਾਦਾ ਭਰੂਣ ਹੱਤਿਆ ਰੋਕਣ ਅਤੇ ਪੀ.ਸੀ. ਪੀ.ਐਨ.ਡੀ.ਟੀ. ਐਕਟ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਕਮ ਜਿਲ੍ਹਾ ਐਪਰੋਪ੍ਰੀਏਟ ਅਥਾਰਿਟੀ ਡਾ. ਸੁਰਜੀਤ ਸਿੰਘ ਨੇ 4 ਵਿਸ਼ੇਸ਼ ਟੀਮਾਂ ਡਾ. ਚੂਨੀ ਲਾਲ ਕਾਜ਼ਲ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਸ਼ਵਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਮੁਕੇਰੀਆਂ, ਡਾ. ਨਰੇਸ਼ ਕਾਂਸਰਾ ਸੀਨੀਅਰ ਮੈਡੀਕਲ ਅਫ਼ਸਰ ਦਸੂਹਾ ਅਤੇ ਡਾ. ਵਿਨੋਦ ਸਰੀਨ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਅਗਵਾਈ ਹੇਠ ਗਠਿਤ ਕੀਤੀਆਂ। ਇਹਨਾਂ ਟੀਮਾਂ ਨੇ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਸਬ ਡਵੀਜ਼ਨ ਵਿਚ ਆਊਂਦੇ 18 ਅਲਟ੍ਰਾ ਸਾਊਂਡ ਸਕੈਨ ਸੈਂਟਰਾਂ ਦੀ ਕਾਰਜ ਪ੍ਰਣਾਲੀ ਦਾ ਬਾਰੀਕੀ ਨਾਲ ਨਿਰੀਖਣ ਕੀਤਾ।

ਸਿਵਲ ਸਰਜਨ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਇਹਨਾਂ 18 ਸਕੈਨ ਸੈਂਟਰਾਂ ਦੇ ਰਿਕਾਰਡ ਨੂੰ ਘੋਖਣ ਤੇ ਪਤਾ ਲਗਾ ਕਿ 9 ਸਕੈਨ ਸੈਂਟਰਾਂ ਦੇ ਰਿਕਾਰਡ ਦੇ ਰੱਖ ਰਖਾਵ ਵਿੱਚ ਅਤੇ ਕੁਝ ਹੋਰ ਤਰੁੱਟੀਆਂ ਪਾਈਆ ਗਈਆਂ ਅਤੇ ਉਹਨਾਂ ਨੂੰ ਪੀ.ਸੀ. ਪੀ.ਐਨ.ਡੀ.ਟੀ. ਐਕਟ 1994 ਅਧੀਨ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਵਿਸ਼ੇਸ਼ ਟੀਮਾਂ ਗਠਿਤ ਕਰਕੇ ਭਵਿੱਖ ਵਿੱਚ ਵੀ ਸਕੈਨ ਸੈਂਟਰਾਂ ਦੀ ਚੈਕਿੰਗ ਕਰਵਾਈ ਜਾਵੇਗੀ। ਉਹਨਾਂ ਸਬ ਡਵੀਜ਼ਨਲ ਐਪਰੋਪ੍ਰੀਏਟ ਅਥਾਰਿਟੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਆਪਣੇ ਪੱਧਰ ਤੇ ਸਕੈਨ ਸੈਂਟਰਾਂ ਦਾ ਨਿਯਮਿਤ ਤੌਰ ਤੇ ਨਿਰੀਖਣ ਕੀਤਾ ਜਾਵੇ।

ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਸਾਲ 2011 ਦੀ ਜਨਗਣਨਾ ਮੁਤਾਬਿਕ ਪੰਜਾਬ ਵਿੱਚ 1000 ਲੜਕੀਆਂ ਦੇ ਪਿੱਛੇ 846 ਲੜਕੀਆਂ ਦੀ ਗਿਣਤੀ ਹੈ ਅਤੇ ਜਿਲ੍ਹਾ ਹੁਸ਼ਿਆਰਪੁਰ ਦੀ 859 ਹੈ। ਸਾਲ 2012-13 ਵਿੱਚ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਇੱਕਠੇ ਕੀਤੇ ਗਏ ਆਂਕੜਿਆਂ ਮੁਤਾਬਿਕ 0 ਤੋਂ 6 ਸਾਲ ਦੇ ਬੱਚਿਆਂ ਦਾ ਲਿੰਗ ਅਨੁਪਾਤ 905 ਹੈ। ਇਸ ਸਥਿਤੀ ਵਿੱਚ ਹੋਰ ਸੁਧਾਰ ਕਰਨ ਮੰਤਵ ਨਾਲ ਪੰਜਾਬ ਭਰ ਵਿੱਚ ਬੇਟੀ ਬਚਾਓ ਮੁਹਿੰਮ ਚਲਾਈ ਜਾ ਰਹੀ ਹੈ। ਹੁਸ਼ਿਆਰਪੁਰ ਜਿਲ੍ਹੇ ਵਿੱਚ ਇਸ ਮੁਹਿੰਮ ਤਹਿਤ 5 ਜੁਲਾਈ ਤੋਂ 19 ਜੁਲਾਈ ਤੱਕ ਬੇਟੀ ਬਚਾਓ ਪੰਦਰਵਾੜਾ ਮਨਾਇਆ ਗਿਆ। ਉਸ ਦੌਰਾਨ ਲੋਕਾਂ ਨੂੰ ਮਾਦਾ ਭਰੂਣ ਹੱਤਿਆ ਅਤੇ ਇਸ ਤੋਂ ਹੋਣ ਵਾਲੇ ਦੁਸ਼ਪ੍ਰਭਾਵਾਂ ਬਾਰੇ ਨੁਕੜ ਨਾਟਕਾਂ ਅਤੇ ਗੀਤਾਂ ਰਾਹੀਂ ਜਾਗਰੂਕ ਕੀਤਾ ਗਿਆ। ਸੋਚੋ ਕੁਝ ਵਿਚਾਰੋ ਲੋਕੋ, ਨਾ ਕੁੱਖਾਂ ਚ ਧੀਆਂ ਮਾਰੋ ਲੋਕੋ ਸਲੋਗਨ ਲਿਟਰੇਚਰ ਰਾਹੀਂ ਲੋਕਾਂ ਨੂੰ ਸਹਿਯੋਗ ਦੇਣ ਲਈ ਸੰਦੇਸ਼ ਦਿੱਤਾ ਗਿਆ, ਕਿਉਂਕਿ ਭੇਦਭਾਵ ਦੀ ਇਸ ਸਮਾਜਿਕ ਬੁਰਾਈ ਨੂੰ ਰਲ ਕੇ ਹੀ ਖਤਮ ਕੀਤਾ ਜਾ ਸਕਦਾ ਹੈ।

-ਸ਼ਿਵ ਕੁਮਾਰ ਬਾਵਾ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ