Thu, 21 November 2024
Your Visitor Number :-   7254467
SuhisaverSuhisaver Suhisaver

ਕੈਲਗਰੀ ਵਿਖੇ ‘ਗ਼ਰੀਬੀ ਇੱਕ ਸਰਾਪ’ ਵਿਸ਼ੇ ’ਤੇ ਕਨਵੈਨਸ਼ਨ

Posted on:- 13-08-2013

suhisaver

ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋ' ਕੋਸੋ ਹਾਲ ਵਿਖੇ ਇੱਕ ਕਨਵੈਨਸ਼ਨ ਕੀਤੀ ਗਈ, ਜਿਸ ਵਿੱਚ ਵਿੱਤ ਸਕੱਤਰ ਜੀਤ ਇੰਦਰਪਾਲ ਨੇ ਪਰੋਜੈਕਟਰ ਰਾਹੀ' ਸੰਸਾਰ ਪੱਧਰੀ ਸੰਸਥਾ ਯੁਨੀਸੈਫ ਦੀ ਰਿਪੋਰਟ ਅਨੁਸਾਰ ਗਰੀਬੀ ਬਾਰੇ ਰਿਪੋਰਟ ਦਿਖਾਈ। ਜਿਸ ਅਨੁਸਾਰ ਸੰਸਾਰ ਦੇ ਤਿੰਨ ਬਿਲੀਅਨ ਲੋਕ 2.50 ਡਾਲਰ ਪ੍ਰਤੀ ਦਿਨ,1.3 ਬਿਲੀਅਨ ਲੋਕ 1.25 ਡਾਲਰ ਨਾਲ ਗੁਜਾਰਾ ਕਰ ਰਹੇ ਹਨ,1 ਬਿਲੀਅਨ ਬੱਚੇ ਗਰੀਬੀ ਦੀ ਮਾਰ ਝੱਲ ਰਹੇ ਹਨ।ਹਰ ਰੋਜ ਗਰੀਬੀ ਕਾਰਨ 22000 ਬੱਚੇ ਮਰ ਜਾਂਦੇ ਹਨ। 1 ਬਿਲੀਅਨ ਤੋ' ਉਪਰ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀ' ਮਿਲ ਰਿਹਾ। 870 ਮਿਲੀਅਨ ਲੋਕਾਂ ਨੂੰ ਰੱਜ ਕੇ ਪੇਟ ਭਰਨ ਲਈ ਖਾਣਾ ਨਹੀਂ ਮਿਲ ਰਿਹਾ।ਸੰਸਾਰ ਦੀ 80% ਅਬਾਦੀ ਦਿਨ ਦੇ 10 ਡਾਲਰ ਤੋਂ ਘੱਟ ਨਾਲ ਗੁਜ਼ਾਰਾ ਕਰ ਰਹੀ ਹੈ।ਵਰਲਡ ਫੁਡ ਪਰੋਗਰਾਮ ਅਨੁਸਾਰ ਜਿੰਨੇ ਲੋਕ ਭੁੱਖ ਅਤੇ ਗਰੀਬੀ ਕਾਰਨ ਮਰਦੇ ਹਨ ਉਨੇ ਲੋਕ ਭਿਆਨਕ ਬਿਮਾਰੀਆਂ ਏਡਜ,ਕੈਸਰ,ਮਲੇਰੀਆ,ਪੀਲੀਆ,ਦਿਲ ਦਾ ਦੌਰਾ ਆਦਿ ਨਾਲ ਨਹੀਂ ਮਰਦੇ।ਭਾਰਤ ਦੀ ਤਾਜ਼ਾ ਨੀਤੀ ਮੁਤਾਬਿਕ ਜੋ ਸ਼ਹਿਰੀ 32 ਰੁਪਏ (55 ਸੈ਼ਟ 35 ਪੈਨੀ) ਅਤੇ ਪੇ਼ਡੂ 27 ਰੁਪਏ ( 45 ਸੈ਼ਟ 30 ਪੈਨੀ) ਦਿਨ ਦੇ ਕਮਾਉਂਦਾ ਹੈ ਉਹ ਗਰੀਬ ਨਹੀਂ ।

ਪ੍ਰਧਾਨ ਸੋਹਨ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮੀਰੀ ਗਰੀਬੀ ਵਿੱਚ ਵੱਧ ਰਿਹਾ ਪਾੜਾ ਸਭ ਹੱਦਾਂ ਬੰਨੇ ਪਾਰ ਕਰ ਗਿਆ ਹੈ।ਇੱਕ ਪਾਸੇ ਲੋਕ ਭੁੱਖ ਦੁੱਖ ਅਤੇ ਗਰੀਬੀ ਨਾਲ ਮਰ ਰਹੇ ਹਨ ਦੂਜੇ ਪਾਸੇ ਦੌਲਤ ਦੇ ਅੰਬਾਰ ਲੱਗ ਰਹੇ ਹਨ।ਅਨਾਜ ਗੁਦਾਮਾਂ ਵਿੱਚ ਸੜ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਭਿਆਨਕ ਸਥਿਤੀ ਵਿਚੋਂ ਨਿਕਲਣ ਲਈ ਸੰਸਾਰ ਭਰ ਦੇ ਪੀੜਤ ਲੋਕਾਂ ਨੂੰ ਸੁਚੇਤ ਰੂਪ ਵਿੱਚ ਉਪਰਾਲੇ ਕਰਨੇ ਪੈਣਗੇ। ਇਸ ਪੱਖਪਾਤੀ ,ਅਮੀਰ ਪੱਖੀ ਪਰਬੰਧ ਨੂੰ ਬਦਲ ਕੇ ਆਮ ਲੁਕਾਈ ਪੱਖੀ ਪਰਬੰਧ ਸਥਾਪਤ ਕਰਨਾ ਪਵੇਗਾ।ਸਮਾਜਵਾਦੀ ਪ੍ਰਬੰਧ ਹੀ ਇਸ ਦਾ ਚਿਰ ਸਥਾਈ ਅਤੇ ਪੱਕਾ ਹੱਲ ਹੈ।

ਮਾ.ਭਜਨ ਗਿੱਲ ਨੇ ਮਰਹੂਮ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਪਿਤਾ ਮੇਜਰ ਸੋਹਣ ਸਿੰਘ ਸੰਧੂ ਦੇ 25 ਜੁਲਾਈ ਨੂੰ ਸਾਡੇ ਪਾਸੋਂ ਵਿਛੜ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਦਹਿਸ਼ਤ ਗਰਦਾਂ ਹੱਥੋਂ 23 ਮਾਰਚ 1988 ਨੂੰ ਕਵੀ ਪਾਸ਼ ਨੂੰ ਸ਼ਹੀਦ ਕੀਤਾ ਗਿਆ ਸੀ । ਪਾਸ਼ ਦੇ ਕਤਲ ਤੋਂ ਬਾਅਦ ਪਾਸ਼ ਯਾਦਗਾਰੀ ਇੰਟਰਨੈਸ਼ਨਲ ਟਰੱਸਟ ਦੇ ਸਰਪਰਸਤ ਦੀ ਜ਼ਿੰਮੇਵਾਰੀ ਨਿਭਾਅ  ਰਹੇ ਮੇਜਰ ਸੋਹਣ ਸਿੰਘ ਸੰਧੂ ਦੇ ਤੁਰ ਜਾਣ ਨਾਲ ਅਧੂਰੇ ਕਾਰਜਾਂ ਨੂੰ ਡੂੰਘੀ ਸੱਟ ਵਜੀ ਹੈ। 1919 ਨੂੰ ਜਲ੍ਹਿਆਂਵਾਲਾ ਬਾਗ (ਅੰਮ੍ਰਿਤਸਰ) ਦੇ ਖੂਨੀ ਕਾਂਡ ਦਾ ਬਦਲਾ ਲੈਣ ਵਾਲੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਉਹਨਾਂ ਕਿਹਾ ਕਿ ਲੈਫਟੀਨੈਟ ਗਵਰਨਰ ਜਨਰਲ ਸਰਮਾਇਕਲ ਉਡਵਾਇਰ ਤੋਂ ਬਦਲਾ ਲੈਣ ਲਈ ਕੀਤੀ ਕੁਰਬਾਨੀ ਨੂੰ ਪੰਜਾਬੀ ਲੋਕ ਕਦੇ ਭੁਲਾ ਨਹੀਂ ਸਕਦੇ। ਸਰਕਾਰਾਂ ਨੇ ਹਮੇਸ਼ਾਂ ਹੀ ਸ਼ਹੀਦਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਅਣਗੌਲਿਆ ਕੀਤਾ ਹੈ।

ਇਕਬਾਲ ਖਾਨ, ਜਸਵੀਰ ਸਹੋਤਾ, ਇੰਜ: ਗੁਰਦਿਆਲ ਸਿੰਘ ਖੇਹਰਾ ,ਸੁਰਿੰਦਰ ਸਿੰਘ ਢਿੱਲੋਂ',ਬੀਜਾ ਰਾਮ ਅਤੇ ਜਸਵੰਤ ਸਿੰਘ ਸੇਖੋਂ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ ਅਤੇ ਸ਼ਹੀਦਾਂ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ। ਔਰਤਾਂ ਅਤੇ ਮਰਦਾਂ ਦੇ ਭਰੇ ਇਕੱਠ ਵਿੱਚ ਕੈਲਗਰੀ ਦੇ ਸਕੂਲਾਂ ਵਿੱਚ ਪੰਜਾਬੀ ਵਿਸ਼ੇ ਨੂੰ ਚੌਥੀ ਸ਼ਰੇਣੀ ਤੋਂ' ਲਾਗੂ ਕਰਨ ਦਾ ਮਤਾ ਪਾਸ ਕੀਤਾ ਗਿਆ।

-ਹਰਬੰਸ ਬੁੱਟਰ, ਕੈਲਗਰੀ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ