Thu, 21 November 2024
Your Visitor Number :-   7253358
SuhisaverSuhisaver Suhisaver

‘ਗੁੰਮੀਆਂ ਪੌਣਾਂ ਦਾ ਅਹਿਦ’ ਕਿਤਾਬ ਦਾ ਲੋਕ ਅਰਪਨ

Posted on:- 25-07-2013

ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮਿਲਣੀ ਦੌਰਾਨ ਇਕਬਾਲ ਖ਼ਾਨ ਦੀ ਪੁਸਤਕ “ਗੁੰਮੀਆਂ ਪੌਣਾਂ ਦਾ ਅਹਿਦ” ਲੋਕ ਅਰਪਨ ਕੀਤੀ ਗਈ। ਡਾ. ਰਘਬੀਰ ਸਿੰਘ ਸਿਰਜਣਾ ਨੇ ‘ਗੁੰਮੀਆਂ ਪੌਣਾਂ ਦਾ ਅਹਿਦ’ ’ਤੇ ਭਰਪੂਰ ਅਤੇ ਉਸਾਰੂ ਅਲੋਚਨਾ ਕਰਕੇ ਇਕਬਾਲ ਖ਼ਾਨ ਦੀ ਕਵਿਤਾ ਦਾ ਵਿਸ਼ਲੇਸ਼ਨ ਕਰਦਿਆਂ ਇਕਬਾਲ ਖ਼ਾਨ ਨੂੰ ਇੱਕ ਕਾਮਯਾਬ ਕਵੀ ਦੱਸਿਆ। ਉਹਨਾਂ ਕਿਹਾ ਕਿ ਵਿਚਾਰਾਂ ਦੇ ਨਾਲ ਨਾਲ ਨਵੇਂ ਨਵੇਂ ਬਿੰਬਾਂ ਪ੍ਰਤੀਕਾਂ ਦੀ ਵਰਤੋਂ ਕਰਦਿਆਂ, ਕਵਿ-ਸ਼ਿਲਪ ਦਾ ਵੀ ਪੂਰੀ ਤਰ੍ਹਾਂ ਧਿਆਨ ਰੱਖਦਾ ਹੈ।



ਡਾ. ਸਿਰਜਣਾ ਨੇ ਆਖਿਆ ਕਿ ਇਕਬਾਲ ਨੇ ਅਰਜਣ ਸਿੰਘ ਗੜਗਜ ਦੇ ਕਹਿਣ ਵਾਂਗ ‘ਦੋ ਪੈਰ ਘੱਟ ਤੁਰਨਾ… ਵਾਲਾ ਮੁਹਾਵਰਾ ਦੁਹਰਾ ਦਿੱਤਾ ਹੈ, ਕਿਉਂਕਿ ਬਹੁਤ ਧੀਮੀ ਗਤੀ ਨਾਲ ਲਿਖਣ ਵਾਲਾ ਸ਼ਾਇਰ ਹੈ, ਪਰ ਮਿਆਰੀ ਲਿਖਣ ਦੀ ਕੋਸ਼ਿਸ਼ ਕਰਦਾ ਹੈ। ਰਘਬੀਰ ਸਿੰਘ ਹੁਰਾਂ ਨੇ ਇਕਬਾਲ ਦੀ ਵਾਰਤਿਕ, ਜੋ ਕਿਤਾਬ ਦੇ ਪਿਛਲੇ ਹਿੱਸੇ ਵਿੱਚ ਦਰਸ਼ਣ ਦੋਸਾਂਝ ਬਾਰੇ ਦਿੱਤੀ ਜਾਣਕਾਰੀ ਦੀ ਵੀ ਸ਼ਲਾਘਾ ਕੀਤੀ।

ਉਹਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਕਵਿਤਾ ਪੰਜਾਬੀ ਸਾਹਿਤ ਨੂੰ ਦੇਵੇਗਾ।ਉਹਨਾਂ ਇਕਬਾਲ ਖ਼ਾਨ ਦੀ ਕਵਿਤਾ ਬਾਰੇ ਬੋਲਦਿਆ ਕਿਹਾ ਕਿ ਇਕਬਾਲ ਖ਼ਾਨ ਨਕਸਲਬਾੜੀ ਲਹਿਰ ਦਾ ਸਰਗਰਮ ਕਾਰਕੁਨ ਰਿਹਾ ਹੈ। ਇਸ ਲਈ ਇਹਦੀ ਕਵਿਤਾ ਵਿੱਚ ਲੋਕ-ਸਰੋਕਾਰ, ਲੋਕਾਂ ਦਾ ਦੁੱਖ ਦਰਦ, ਲੋਕ-ਸੰਘਰਸ਼ਾਂ ਦਾ ਜ਼ਿਕਰ ਹੁੰਦਾ ਹੈ।



ਇਕਬਾਲ ਦੀ ਇਹ ਤੀਸਰੀ ਕਿਤਾਬ ਹੈ। ਇਸ ਤੋਂ ਪਹਿਲਾਂ ਉਹ, ਕਾਫ਼ਲੇ ਅਤੇ ਨਾਗ ਦੀ ਮੌਤ ਪੰਜਾਬੀ ਸਹਿਤ ਦੀ ਝੋਲ਼ੀ ਪਾ ਚੁੱਕਾ ਹੈ।ਕੇਸਰ ਸਿੰਘ ਨੀਰ ਨੇ ਡਾ. ਰਘਬੀਰ ਸਿੰਘ ਸਿਰਜਣਾ, ਸਭਾ ਦੇ ਪ੍ਰਧਾਨ ਦੇ ਨਾਲ ਸਭਾ ਦੇ ਮੈਂਬਰਾਂ ਨੂੰ ਕਿਤਾਬ ਰਿਲੀਜ ਕਰਨ ਦਾ ਸੱਦਾ ਦਿੱਤਾ। ਕਿਤਾਬ ਰੀਲੀਜ਼ ਹੁੰਦਿਆਂ ਹੀ ਕਿਤਾਬ ਖ਼ਰੀਦਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ। ਇਕਬਾਲ ਖ਼ਾਨ ਵੱਲੋਂ ਆਪਣੀਆਂ ਚੋਣਵੀਆਂ ਕਵਿਤਾਵਾਂ ਦਾ ਪਾਠ ਕੀਤਾ ਗਿਆ ਬੱਸ ਵਿੱਚ ਸਫ਼ਰ ਕਰਦਿਆਂ, ਮੈਂ ਤੇ ਚੰਦ ਕਵੀਤਾਵਾਂ ਨੂੰ ਭਰਪੂਰ ਦਾਦ ਮਿਲੀ।

ਸੁਰਜੀਤ ਸਿੰਘ ਪੰਨੂ ਨੇ ਚੌਬਰਗੇ ਅਤੇ ਰੁਬਾਈਆਂ, ਸਰੂਪ ਸਿੰਘ ਮੰਡੇਰ ਨੇ ਕਵੀਸ਼ਰੀ, ਸੁਰੀਲੇ ਸੁਰ ਦੇ ਮਾਲਕ ਬਲਜਿੰਦਰ ਢਿੱਲੋਂ ਨੇ ਕਲਜੁਗੀ ਮਾਂ ,ਜਸਵੰਤ ਸਿੰਘ ਸੇਖ਼ੋਂ ਨੇ ਹੜ੍ਹਾ ਬਾਰੇ ਲਿਖਿਆ ਇੱਕ ‘(ਛੰਦ) ਸੁਣਾ ਕੇ ਕੁਦਰਤ ਦੇ ਇਸ ਕਹਿਰ ਤੋਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਪਛਾਨਣ ਲਈ ਸਨੇਹਾ ਦਿਤਾ।
ਪ੍ਰਧਾਨ ਸਤਨਾਮ ਸਿੰਘ ਢਾਅ ਨੇ ਇਕਬਾਲ ਖ਼ਾਨ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਇਸ ਕਾਵਿ-ਸੰਗ੍ਰਹਿ ਨਾਲ ਇਕਬਾਲ ਨੇ ਪੰਜਾਬੀ ਸਾਹਿਤ ਵਿੱਚ ਇੱਕ ਮੁਲਵਾਨ ਵਾਧਾ ਕੀਤਾ ਹੈ।ਅਸੀਂ ਆਸ ਕਰਦੇ ਹਾਂ ਕਿ ਅਗੇ ਤੋਂ ਹੋਰ ਵੀ ਵਧੀਆ ਰਚਨਾਵਾ ਅਤੇ ਪੂਰੀ ਲਗਨ ਨਾਲ ਲਗਾਤਾਰ ਇਸੇ ਤਰ੍ਹਾਂ ਉਤਸ਼ਾਹ ਨਾਲ ਲਿਖ ਕੇ ਮਾਂ ਬੋਲੀ ਨੂੰ ਹੋਰ ਅਮੀਰ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜਿੰਨੀਆਂ ਵੀ ਕਿਤਾਬਾਂ ਸਾਹਿਤ ਪ੍ਰੇਮੀਆਂ ਵੱਲੋਂ ਖ਼ਰੀਦੀਆਂ ਗਈਆਂ, ਇਕਬਾਲ ਨੇ ਇਹ ਸਾਰੇ ਦੇ ਸਾਰੇ ਪੈਸੇ ਅਰਪਨ ਲਿਖਾਰੀ ਸਭਾ ਲਈ ਫ਼ੰਡ ਵਜੋਂ ਦੇ ਦਿੱਤੇ ਹਨ।


-ਹਰਬੰਸ ਬੁੱਟਰ,ਕੈਲਗਰੀ

Comments

jasvir manguwal

its v ery good book i read it congratulation to iqbal khan uncle ji

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ