ਭੇਦਭਰੀ ਹਾਲਤ ’ਚ ਲਾਪਤਾ ਨੌਜਵਾਨ ਦੀ ਲਾਸ਼ ਬਿਸਤ ਦੁਆਬ ਨਹਿਰ 'ਚੋਂ ਬਰਾਮਦ
Posted on:- 15-07-2013
-ਸ਼ਿਵ ਕੁਮਾਰ ਬਾਵਾ
ਪਿੰਡ ਲਕਸੀਹਾਂ ਦੇ ਪਿਛਲੇ ਦੋ ਦਿਨ ਤੋਂ ਲਾਪਤਾ ਨੌਜਵਾਨ ਦੀ ਲਾਸ਼ ਅੱਜ ਬਿਸਤ ਦੁਆਬ ਨਹਿਰ ਨਾਲ ਲਗਦੇ ਪਿੰਡ ਪਿੰਡ ਪੰਜੌੜੇ ਦੇ ਸੈਫਨ ਵਿਚੋਂ ਬ੍ਰਾਮਦ ਹੋਈ। ਥਾਣਾ ਮਾਹਿਲਪੁਰ ਦੀ ਪੁਲੀਸ ਵਲੋਂ ਲਾਸ਼ ਦਾ ਪੋਸਟ ਮਾਰਟਮ ਕਰਵਾਕੇ ਧਾਰਾ 279, 304 ਏ ਤਹਿਤ ਮਾਮਲਾ ਦਰਜ ਕਰਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਦੇ ਪਿੰਡ ਲਕਸੀਹਾਂ ਦੇ ਵਾਸੀ ਗੁਰਨਾਮ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਬਲਕਾਰ ਸਿੰਘ (20 ) 13 ਜੁਲਾਈ ਨੂੰ ਸਾਇਕਲ ਤੇ ਸਵਾਰ ਹੋ ਕੇ ਪਿੰਡ ਐਮਾਂ ਜੱਟਾਂ ਨੂੰ ਗਿਆ ਸੀ। ਉਹ ਜਦ ਆਪਣਾ ਸਾਰਾ ਕੰਮ ਸਮਾਪਤ ਕਰਕੇ ਵਾਪਿਸ ਪਿੰਡ ਨੂੰ ਸਾਇਕਲ ਤੇ ਆ ਰਿਹਾ ਸੀ ਤਾਂ ਉਸਨੂੰ ਕਿਸੇ ਅਣਪਛਾਤੇ ਵਾਹਨ ਨੇ ਆਪਣੀ ਲਪੇਟ ਵਿਚ ਲੈ ਲਿਆ। ਪਰਿਵਾਰ ਵਲੋਂ ਉਸਦੀ ਰਿਸ਼ਤੇਦਾਰਾਂ ਸਮੇਤ ਸਮੂਹ ਸਕੇ ਸਬੰਧੀਆਂ ਕੋਲ ਪਹੁੰਚ ਕਰਕੇ ਭਾਲ ਕੀਤੀ ਗਈ ਪ੍ਰੰਤੂ ਉਸਦਾ ਕੋਈ ਸੁਰਾਗ ਨਾ ਮਿਲਿਆ। ਅੱਜ ਉਸਦੀ ਲਾਸ਼ ਬਿਸਤ ਦੁਆਬ ਨਹਿਰ ਦੇ ਪਿੰਡ ਪੰਜੌੜ ਦੇ ਸੈਫਨ ਵਿੱਚੋਂ ਬ੍ਰਾਮਦ ਹੋਈ। ਪੁਲੀਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਹਵਾਲੇ ਕਰ ਦਿੱਤੀ ,ਜਿਸਦਾ ਅੱਜ ਸਸਕਾਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਦਾ ਕਹਿਣ ਹੈ ਕਿ ਉਹਨਾਂ ਦੇ ਲੜਕੇ ਦੀ ਭੇਦਭਰੀ ਹਾਲਤ ਵਿਚ ਮੌਤ ਹੋਈ ਹੈ।
ਉਹਨਾਂ ਨੂੰ ਇਹ ਨਹੀਂ ਲਗਦਾ ਕਿ ਉਸਦੀ ਸੜਕ ਹਾਦਸੇ ਦੌਰਾਨ ਮੌਤ ਹੋਈ ਹੋਵੇ। ਇਸ ਸਬੰਧ ਵਿਚ ਥਾਣਾ ਮਾਹਿਲਪੁਰ ਦੀ ਪੁਲੀਸ ਦਾ ਕਹਿਣ ਹੈ ਕਿ ਪੁਲੀਸ ਵਲੋਂ ਇਸ ਸਬੰਧ ਵਿਚ ਧਾਰਾ 279 ਅਤੇ 304 ਤਹਿਤ ਕਾਰਵਾਈ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।