Thu, 21 November 2024
Your Visitor Number :-   7254870
SuhisaverSuhisaver Suhisaver

ਪੰਜਾਬੀ ਲੀਡਰਾਂ ਵੱਲੋਂ ਆਪਣੇ ਆਪਣੇ ਹਲਕੇ ਦੇ ਵੋਟਰਾਂ ਨੂੰ ਖਾਣੇ ਦੀ ਦਾਅਵਤ

Posted on:- 09-07-2013

suhisaver

ਪੰਜਾਬ ਦੀ ਵਿਸਾਖੀ ਦੇ ਮੇਲੇ ਵਾਂਗ ਮਸਹੂਰ ਕਨੇਡਾ ਕੈਲਗਰੀ ਸਹਿਰ ਸਟੈਂਪੀਡ ਮੇਲਾ ਬੀਤੇ ਸੁੱਕਰਵਾਰ ਤੋਂ ਬੜੇ ਜ਼ੋਰਾ ਸ਼ੋਰਾਂ ਨਾਲ ਚੱਲ ਰਿਹਾ ਹੈ । ਕਨੇਡੀਅਨ ਰਾਜਨੀਤੀਵਾਨ ਇਸ ਮੇਲੇ ਦੇ ਬਹਾਨੇ ਆਪਣੇ ਆਪਣੇ ਹਲਕੇ ਦੇ ਵੋਟਰਾਂ ਨਾਲ ਜੁੜੇ ਰਹਿਣ ਲਈ ਬਰੇਕਫਾਸਟ ਅਤੇ ਲੰਚ(ਬਾਰਬੀਕਿਊ) ਦੇ ਬਹਾਨੇ ਰਾਜਨੀਤਕ ਰੈਲੀਆਂ ਵਰਗਾ ਮਾਹੌਲ ਸਿਰਜਣ ਦਾ ਯਤਨ ਕਰਦੇ ਹਨ। ਫਿਰ ਭਲਾਂ ਪੰਜਾਬੀ ਮੂਲ ਦੇ ਰਾਜਨੀਤਕ ਲੋਕ ਇਸ ਗੱਲ ਵਿੱਚ ਪਿੱਛੇ ਕਿਵੇ ਰਹਿ ਸਕਦੇ ਹਨ ।

ਸਵੇਰ ਵੇਲੇ ਹਲਕਾ ਮੈਕਾਲ ਤੋਂ ਐਮ ਐਲ ਏ ਦਰਸਨ ਕੰਗ ਦੇ ਬਰੇਕਫਾਸਟ ਦੇ ਸੱਦੇ ਉੱਪਰ ਲੋਕ ਵਹੀਰਾਂ ਘੱਤਕੇ ਪਹੁੰਚੇ ਹੋਏ ਸਨ । ਕਨੇਡਾ ਦੇ ਹੋਣ ਵਾਲੇ ਸੰਭਾਵਿਤ ਪ੍ਰਧਾਨ ਮੰਤਰੀ ਦੀ ਆਸ ਲਾਈ ਬੈਠੇ ਨੌਜਵਾਨ ਲੀਡਰ  ਜਸਟਿਨ ਟਰੂਡੋ  ਦੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਵੀ ਵਿਸੇਸ ਖਿੱਚ ਦਾ ਕਾਰਨ ਸੀ।

ਦੁਪਿਹਰ ਸਮੇਂ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ ਵੱਲੋਂ ਲੰਚ ਦੇ ਰੂਪ ਵਿੱਚ ਬਾਰਬੀਕਿਊ ਗੋਰਿਆ ਦੇ ਰਿਹਾਇਸੀ ਇਲਾਕੇ ਵਿੱਚ ਹੋਣ ਕਾਰਨ ਗੋਰੇ ਲੋਕਾਂ ਦੀ ਗਿਣਤੀ ਜਿਆਦਾ ਦਿਖਾਈ ਦੇ ਰਹੀ ਸੀ, ਪਰ ਵਿਲੱਖਣਤਾ ਇਹ ਸੀ ਇਸ ਬਾਰਬੀਕਿਊ ਦੌਰਾਨ ਮਨੁੱਖ ਹੀ ਮਨੁੱਖ ਦਾ ਸੱਚਾ ਮਿੱਤਰ ਹੋਣ ਦੀ ਗਵਾਹੀ ਭਰਦਾ ਕੈਲਗਰੀ ਦੇ ਹੜ੍ਹ-ਪੀੜਤਾਂ ਲਈ ਕੀਤਾ ਜਾ ਫੰਡ ਇਕੱਤਰ ਕਰਨ ਵਾਲੇ ਸਟਾਲ ਉੱਪਰ ਖਾਣਪੀਣ ਦੇ ਸਟਾਲ ਨਾਲੋਂ ਜਿਆਦਾ ਲੰਬੀਆਂ ਲਾਈਨਾਂ ਸਨ ।

ਕਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਜੇਸਨ ਕੇਨੀ ਦੀ ਹਾਜਰੀ ਦੌਰਾਨ ਐਮ ਪੀ ਦਵਿੰਦਰ ਸੋਰੀ ਵੱਲੋਂ ਲਿਆਂਦੇ ਗਏ ਬਿੱਲ ਸੀ 425 ਦਾ ਵੀ ਵਿਸੇਸ ਜ਼ਿਕਰ ਹੋਇਆ। ਤੀਜਾ ਸੱਦਾ ਅਲਬਰਟਾ ਦੇ ਸਰਵਿਸਜ਼ ਮੰਤਰੀ ਮਨਮੀਤ ਭਲੁੱਰ ਦਾ ਸੀ । ਜਿੱਥੇ ਅਲਬਰਟਾ ਦੀ ਮੁੱਖ ਮੰਤਰੀ ਐਲੀਸਨ ਰੈਡਫੋਰਡ ਦੀ ਹਾਜ਼ਰੀ ਵਿਸੇਸ ਖਿੱਚ ਦਾ ਕੇਂਦਰ ਰਹੀ ।  ਇਹਨਾਂ ਪਰੋਗਰਾਮਾਂ ਦੌਰਾਨ ਕੈਲਗਰੀ ਸਹਿਰ ਦੇ ਮੇਅਰ ਨਾਹੀਦ ਨੈਨਸੀ ਨੇ ਉੱਤਰ ਪੂਰਬ ਇਲਾਕੇ ਦੇ ਲੋਕਾਂ ਦਾ ਵਿਸੇਸ ਧੰਨਵਾਦ ਕੀਤਾ ਜਿਹਨਾਂ ਨੇ ਬੀਤੇ ਦਿਨੀ ਕੈਲਗਰੀ ਵਿੱਚ ਆਏ ਹੜ੍ਹਾਂ ਮੌਕੇ ਹੜ੍ਹ ਪੀੜਤ ਇਲਾਕਿਆਂ ਵਿੱਚ ਜਾ ਜਾ ਕੇ ਪੀੜਤ ਲੋਕਾਂ ਦੀ ਮੱਦਦ ਕੀਤੀ।

-ਹਰਬੰਸ ਬੁੱਟਰ-ਕੈਲਗਰੀ

Comments

Yuliana

Wham bam thank you, ma'am, my qusnitoes are answered!

CoreyRouse

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://cutt.us/6nChw

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ