ਹੜ੍ਹਾਂ ਕਾਰਨ ਰੇਲ ਗੱਡੀ ਦੇ 6 ਡੱਬੇ ਪਟੜਿਓਂ ਉੱਤਰੇ
Posted on:- 01-07-2013
-ਹਰਬੰਸ ਬੁੱਟਰ-ਕੈਲਗਰੀ
ਕੇਲਗਰੀ ਉੱਪਰ ਹੜਾਂ ਦੀ ਪਰਪੋਕੀ ਦਾ ਅਸਰ ਹਾਲੇ ਘਟਣਾ ਸ਼ੁਰੂ ਹੋਇਆ ਹੀ ਸੀ ਕਿ ਇੱਕ ਹੋਰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਬੋਅ ਨਦੀ ਉੱਪਰ ਬਣੇ ਕੈਨੇਡੀਅਨ ਪੈਸੇਫਿਕ ਰੇਲਵੇ ਦੇ ਪੁੱਲ ਉੱਪਰੋਂ ਜਦੋਂ ਜਲਣਸ਼ੀਲ ਪਦਾਰਥਾਂ ਨਾਲ ਭਰੀ ਹੋਈ ਐਡਮਿੰਟਨ ਤੋਂ ਆ ਰਹੀ ਰੇਲ ਗੱਡੀ ਦੇ 6 ਡੱਬੇ ਪੁਲ ਦੇ ਥੱਲੇ ਬਹਿ ਜਾਣ ਕਾਰਨ ਪਟੜਿਓਂ ਉੱਤਰ ਗਏ।
ਬਚਾਓ ਕਾਰਜਾਂ ਵਿੱਚ ਪਹਿਲਾਂ ਤੋਂ ਲੱਗੀਆਂ ਟੀਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਉੱਕਤ 6 ਡੱਬਿਆਂ ਵਿੱਚ ਜਲਣਸ਼ੀਲ ਪਦਾਰਥ ਪੇਂਟ ਵਗੈਰਾ ਭਰਿਆ ਹੋਇਆ ਸੀ ,ਜਿਸ ਕਾਰਨ ਤਕਰੀਬਨ ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਏਰੀਏ ਨੂੰ ਖਾਲੀ ਕਰਵਾਉਣਾ ਪਿਆ। ਹੜਾਂ ਤੋਂ ਬਾਅਦ ਤਕਰੀਬਨ 18 ਬਾਰ ਇਸ ਪੁੱਲ ਨੂੰ ਚੈਕ ਕੀਤੇ ਜਾਣ ਦੇ ਦਾਅਵੇ ਉਸ ਵੇਲੇ ਨਾਕਾਰਾਤਮਕ ਹੋ ਗਏ ਜਦੋਂ 80,000 ਪੌਂਡ ਪ੍ਰਤੀ ਡਿੱਬੇ ਭਾਰ ਵਾਲੀ ਰੇਲ ਇਸ ਪੁੱਲ ਨੂੰ ਪਾਰ ਨਾ ਕਰ ਸਕੀ । ਜੰਗੀ ਪੱਧਰ ਉੱਪਰ ਰੇਲ ਦੇ ਡੱਬਿਆਂ ਨੂੰ ਪੁਲ ਉਪਰੋਂ ਹਟਾਉਣ ਦਾ ਕੰਮ ਜਾਰੀ ਹੈ।