1 ਲੱਖ ਲੋਕ ਬੇਘਰ
4 ਮੌਤਾਂ ਦੀ ਖਬਰ
ਸਾਰੇ ਵਿੱਦਿਅਕ ਅਦਾਰੇ ਬੰਦ
ਕੈਲਗਰੀ ਵਿੱਚ ਮੀਂਹ ਦੀ ਬੇ ਲੋੜੀ ਆਮਦ ਨੂੰ ਲੈਕੇ ਹੜਾਂ ਦੀ ਸਥਿੱਤੀ ਬਣੀ ਹੋਈ ਹੈ । ਤਕਰੀਬਨ 1 ਲੱਖ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ । ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਸਹਿਰ ਦਾ ਦੱਖਣੀ ਇਲਾਕਾ ਇਸ ਵੇਲੇ ਪੂਰੀ ਤਰਾਂ ਪਾਣੀ ਦੀ ਮਾਰ ਹੇਠ ਆਇਆ ਹੋਇਆ ਹੈ ।
ਕੈਲਗਰੀ ਸਹਿਰ ਦੇ ਡਾਉਨ ਟਾਊਨ ਏਰੀਏ ਸਮੇਤ ਕੁੱਲ ਅਬਾਦੀ ਦਾ 11ਵਾਂ ਹਿੱਸਾ ਤਕਰੀਬਨ ਇੱਕ ਲੱਖ ਲੋਕ ਇਸ ਵੇਲੇ ਕੈਂਪਾਂ ਵਿੱਚ ਜਿੰਦਗੀ ਬਤੀਤ ਕਰਨ ਲਈ ਮਜਬੂਰ ਹੋ ਗਏ ਹਨ। ਰੈਡ ਕਰਾਸ ਅਤੇ ਸਥਾਨਕ ਧਾਰਮਿਕ ਸਥਾਨਾਂ ਜਿਹਨਾਂ ਵਿੱਚ ਗੁਰੁਦਵਾਰਾ ਦਸਮੇਸ ਕਲਚਰਲ ਸੈਂਟਰ ਕੈਲਗਰੀ ਅਤੇ ਕੌਂਸਿਲ ਆਫ ਸਿੱਖ ਆਗੇਨਾਈਜੇਸਨ ਕੈਲਗਰੀ ਵੱਲੋਂ ਵਿਸੇਸ ਤੌਰ ਤੇ ਪੀੜਤ ਲੋਕਾਂ ਲਈ ਜ਼ਰੂਰੀ ਸਮੱਗਰੀ ਅਤੇ ਖਾਣ ਪੀਣ ਦਾ ਸਮਾਨ ਪਹੁੰਚਾਣ ਦੀਆਂ ਲਗਾਤਾਰ ਕੋਸਿਸਾਂ ਜਾਰੀ ਹਨ। ਆਰ ਸੀ ਐਮ ਪੀ ਵੱਲੋਂ ਹੁਣ ਤੱਕ ਸਿਰਫ ਹੜਾਂ ਸਬੰਧੀ 4 ਲੋਕਾਂ ਦੀਆਂ ਲਾਸਾਂ ਬਰਾਮਦ ਕੀਤੇ ਜਾਣ ਦਾ ਸਮਾਚਾਰ ਪਰਾਪਤ ਹੋਇਆ ਹੈ।
ਸ਼ਹਿਰ ਦੇ ਸਾਰੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ । ਲੋਕਾਂ ਦੀ ਸੁਰਖਿਆਂ ਨੂੰ ਮੁੱਖ ਰੱਖਦੇ ਹੋਏ ਸਹਿਰ ਦੇ ਤਕਰੀਬਨ ਅੱਠ ਦੇ ਲੱਗ ਭੱਗ ਮੰਨੋਰੰਜਕ ਸਮਾਗਮ ਰੱਦ ਕਰ ਦਿੱਤੇ ਗਏ ਹਨ ਜਿਹਨਾਂ ਵਿੱਚ ਅੱਜ ਕੈਲਗਰੀ ਸ਼ਹਿਰ ਵਿੱਚ ਪਹਿਲੀ ਵਾਰ ਹੋਣ ਜਾ ਰਹੇ ਬਾਲੀਵੁਡ ਦੇ ਪ੍ਰਸਿੱਧ ਗਾਇਕ ਸੁਖਵਿੰਦਰ “ਬੱਬਲੂ” ਨਾਲ ਕੈਲਗਰੀ ਨਿਵਾਸੀ ਈਲੂ ਈਲੂ ਕਰਨ ਤੋਂ ਵਾਂਝੇ ਰਹਿ ਗਏ।
ਹੜਾਂ ਦੀ ਹਾਲਤ ਨੂੰ ਜਾਨਣ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਅਲਬਰਟਾ ਦੇ ਪ੍ਰੀਮੀਅਰ ਵੱਲੋਂ ਵੀ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਅਤੇ ਅਲਬਰਟਾ ਦੀ ਪ੍ਰੀਮੀਅਰ ਵੱਲੋਂ ਪੀੜਤ ਲੋਕਾਂ ਦੀ ਹਰ ਤਰਾਂ ਦੀ ਮੱਦਦ ਦਾ ਭਰੋਸਾ ਦਿੱਤਾ ਗਿਆ।
- ਹਰਬੰਸ ਬੁੱਟਰ-ਕੈਲਗਰੀ