ਮੰਗਾ ਬਾਸੀ ਨੂੰ ‘ਇਕਬਾਲ ਅਰਪਣ ਯਾਦਗਾਰੀ’’ਐਵਾਰਡ
Posted on:- 31-05-2013
ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਆਪਣਾ 14ਵਾਂ ਸਾਲਾਨਾ ਸਮਾਗਮ ਵਾਈਟਹੌਰਨ ਕਮਿਊਨਟੀ ਹਾਲ ਕੈਲਗਰੀ ਵਿੱਚ ਕਰਵਾਇਆ ਗਿਆ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਮੁੱਖ ਮਹਿਮਾਨ ਮੰਗਾ ਬਾਸੀ, ਸਭਾ ਦੇ ਬਾਨੀ ਮੈਂਬਰਾਂ ਵਿੱਚੋਂ ਜਸਵੰਤ ਸਿੰਘ ਗਿੱਲ, ਗ਼ਜ਼ਲਗੋ ਨਦੀਮ ਪਰਮਾਰ (ਵੈਨਕੂਵਰ), ਲੇਖਕ ਜਰਨੈਲ ਸੇਖਾ (ਵੈਨਕੂਵਰ) ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ।
ਪ੍ਰੋਗਰਾਮ ਦੀ ਸ਼ੁਰੂਆਤ ਜਸਵੰਤ ਸਿੰਘ ਸੇਖੋਂ ਦੀ ਅਗਵਾਈ ਵਿੱਚ ਬੱਚਿਆਂ ਜੁਝਾਰ ਸਿੰਘ ਤੇ ਗੁਰਜੀਤ ਸਿੰਘ ਨੇ ਕਵੀਸ਼ਰੀ ਨਾਲ ਕੀਤੀ। ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਟੀਮ ਵੱਲੋਂ ਮਾ. ਭਜਨ ਸਿੰਘ ਗਿੱਲ ਦੀ ਅਗਵਾਈ ਹੇਠ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਤਰਲੋਚਨ ਸੈਂਭੀ ਤੇ ਬਲਵੀਰ ਗੋਰੇ ਨੇ ਕਵੀਸ਼ਰੀ ਪੇਸ਼ ਕੀਤੀ। ਤਰਲੋਚਨ ਸੈਂਭੀ ਤੇ ਜਰਨੈਲ ਸਿੰਘ ਸੇਖਾ ਨੇ ਮੰਗਾ ਬਾਸੀ ਬਾਰੇ ਪਰਚੇ ਪੜ੍ਹੇ।
ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਤੇ ਸਮਾਜ ਸੇਵੀ ਪਾਲੀ ਵਿਰਕ ਨੇ ਮੰਗਾ ਬਾਸੀ ਨੂੰ ‘ਇਕਬਾਲ ਅਰਪਣ ਯਾਦਗਾਰੀ’’ਪਲੈਕ ਭੇਟ ਕੀਤੀ, ਜੋਗਿੰਦਰ ਸੰਘਾ ਵੱਲੋਂ ਸਭਾ ਦੇ ਮੈਂਬਰਾਂ ਦੀਆਂ ਕਿਤਾਬਾਂ ਦਾ ਸੈੱਟ, ਬਲਜਿੰਦਰ ਸੰਘਾ ਨੇ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਵੱਲੋਂ ਮੰਗਾ ਬਾਸੀ ਦਾ ਚਿੱਤਰ ਭੇਟ ਕੀਤਾ। ਸਭਾ ਦੇ ਖ਼ਜ਼ਾਨਚੀ ਬਲਵੀਰ ਗੋਰਾ ਵੱਲੋਂ ਸਭਾ ਵੱਲੋਂ ਇੱਕ ਹਜ਼ਾਰ ਡਾਲਰ ਦਾ ਚੈੱਕ ਮੰਗਾ ਬਾਸੀ ਨੂੰ ਭੇਟ ਕੀਤਾ।
ਜ਼ੋਰਾਵਰ ਸਿੰਘ ਬਾਂਸਲ ਨੂੰ ਉਨ੍ਹਾਂ ਦੇ ਕਹਾਣੀ ਸੰਗ੍ਰਹਿ‘‘ਤਰੇੜਾਂ’ ਲਈ ਡਾ. ਦਰਸ਼ਨ ਗਿੱਲ ਯਾਦਗਾਰੀ ਐਵਾਰਡ’ਹਰੀਪਾਲ ਵੱਲੋਂ ਦਿੱਤਾ ਗਿਆ ਤੇ ਬਲਵੀਰ ਗੋਰਾ ਨੂੰ ਪੰਜਾਬੀ ਸੱਭਿਆਚਾਰਕ ਐਵਾਰਡ ਦਿੱਤਾ ਗਿਆ। ਦਵਿੰਦਰ ਮਲਹਾਂਸ ਦਾ ਕਹਾਣੀ ਸੰਗ੍ਰਹਿ‘‘ਗੋਰੀ ਸਰਕਾਰ’ ਮੰਗਾ ਬਾਸੀ ਵੱਲੋਂ ਰਿਲੀਜ਼ ਕੀਤਾ ਗਿਆ। ਸਾਬਕਾ ਪ੍ਰਧਾਨ ਗੁਰਬਚਨ ਬਰਾੜ ਨੇ ਜਤਿੰਦਰ ਹਾਂਸ ਦਾ ਇਸ ਕਿਤਾਬ ਬਾਰੇ ਪਰਚਾ ਪੜ੍ਹਿਆ। ਪਾਲ ਢਿੱਲੋਂ (ਬਰਨਬੀ) ਦਾ ਗਜ਼ਲ ਸੰਗ੍ਰਹਿ ਮਿੱਟੀ, ਅੱਗ, ਹਵਾ ਤੇ ਪਾਣੀ’ ਸਭਾ ਵੱਲੋਂ ਰਿਲੀਜ਼ ਕੀਤਾ ਗਿਆ ਜਿਸ ਵਿੱਚ ਨਵਦੀਪ ਸਿੱਧੂ, ਜਸਵਿੰਦਰ ਸਿੰਘ ਹੇਅਰ, ਜਰਨੈਲ ਸਿੰਘ ਆਰਟਿਸਟ, ਜਰਨੈਲ ਸੇਖਾ, ਗੁਰਦੀਪ ਭੁੱਲਰ, ਨਦੀਮ ਪਰਮਾਰ ਸਾਰੇ ਵੈਨਕੂਵਰ ਤੋਂ ਸ਼ਾਮਲ ਹੋਏ। ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜਸਵੀਰ ਸਹੋਤਾ ਵੱਲੋਂ ਮੰਗਾ ਬਾਸੀ ਤੇ ਸਭਾ ਨੂੰ 14ਵੇਂ ਸਾਲਾਨਾ ਸਮਾਗਮ ਦੀ ਵਧਾਈ ਦਿੱਤੀ ਗਈ ਸਭਾ ਤੇ ਮਾ. ਭਜਨ ਸਿੰਘ ਗਿੱਲ ਵੱਲੋਂ ਕਿਤਾਬਾਂ ਦੇ ਵਿਸ਼ੇਸ਼ ਸਟਾਲ ਲਾਏ ਗਏ।
Beer singh Beer
Mubarkan ji Manga ji nu te Punjabi likhari Sabha Calgary nu