Thu, 21 November 2024
Your Visitor Number :-   7255710
SuhisaverSuhisaver Suhisaver

ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਮਾਨ ਦੀ ਪੁਸਤਕ ‘ਗ਼ਦਰ ਦੀ ਸ਼ਾਨ’ ਰਿਲੀਜ਼

Posted on:- 26-05-2013

ਮਾਹਿਲਪੁਰ : ਸੁਰ ਸੰਗਮ ਵਿੱਦਿਅਕ ਟਰਸਟ ਮਾਹਿਲਪੁਰ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਮੌਕੇ ਪੁਸਤਕ ਰਿਲੀਜ਼ ਸਮਾਗਮ ਦਾ ਅਯੋਜਨ ਕਰੂੰਬਲਾਂ ਭਵਨ ਮਾਹਿਲਪੁਰ ਵਿਚ ਪ੍ਰਿੰ.ਮਨਜੀਤ ਕੌਰ ਦੀ ਅਗਵਾਈ ਵਿਚ ਕਰਵਾਇਆ ਗਿਆ।ਬਲਜਿੰਦਰ ਮਾਨ ਦੁਆਰਾ ਸੰਪਾਦਿਤ ਅਤੇ ਗੁਰਚਰਨ ਕੌਰ ਚਪਰਚਿੜੀ ਦੁਆਰਾ ਰਚਿਤ ਪੁਸਤਕ ‘ਗਦਰ ਦੀ ਸ਼ਾਨ’ ਨੂੰ ਜਾਰੀ ਕਰਦਿਆਂ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਅਤੇ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਬੀਬੀ ਗੁਰਮੀਤ ਕੌਰ ਬੈਂਸ ਨੇ ਕਿਹਾ ਕਿ ਬਲਜਿੰਦਰ ਮਾਨ ਨੇ ਆਪਣੇ ਸ਼ਾਨਦਾਰ ਕਾਰਜਾਂ ਨਾਲ ਮਾਹਿਲਪੁਰ ਦੇ ਨਾਂ ਨੂੰ ਸਾਹਿਤ ,ਵਿਸ਼ੇਸ਼ ਕਰਕੇ ਬਾਲ ਸਾਹਿਤ ਜਗਤ ਵਿਚ ਚਮਕਾ ਦਿੱਤਾ ਹੈ।



ਦੇਸ਼ ਭਗਤਾਂ ਬਾਰੇ ਪੁਸਤਕ ਦਾ ਪ੍ਰਕਾਸ਼ਨ ਕਰਨ ਦਾ ਉਦੇਸ਼ ਅਜੋਕੀ ਪਨੀਰੀ ਨੂੰ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜ ਕੇ ਉਨ੍ਹਾ ਅੰਦਰ ਦੇਸ਼ ਪਿਆਰ ਉਜਾਗਰ ਕਰਨਾ ਹੈ।ਇਸ ਤੋਂ ਪਹਿਲਾਂ ਵੀ ਮਾਨ ਨੇ ਬਾਲਾਂ ਲਈ ਪੰਜਾਹ ਦੇ ਕਰੀਬ ਬਾਲ ਪੁਸਤਕਾਂ ਦੀ ਸਿਰਜਣਾ,ਸੰਪਾਦਨਾ ਅਤੇ ਅਨੁਵਾਦ ਕੀਤੇ ਹਨ।ਉਹ ਰਚਨਾਤਮਿਕ ਸੋਚ ਦਾ ਮਾਲਕ ਹੋਣ ਕਰਕੇ ਕਦੀ ਸਵਾਰਥੀ ਨਹੀਂ ਬਣਦਾ ਸਗੋਂ ਸਮਾਜ ਦੀ ਬਿਹਤਰੀ ਲਈ ਦਿਨ ਰਾਤ ਕਾਰਜਸ਼ੀਲ ਰਹਿੰਦਾ ਹੈ।

ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕੁਲਵਿੰਦਰ ਕੌਰ ਰੂਹਾਨੀ ਨੇ ਕਿਹਾ ਕਿ ਗਦਰ ਦੀ ਸ਼ਾਨ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਤੋਂ ਇਲਾਵਾ ਗਦਰ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਮਿਲਦੀ ਹੈ।ਇਸ ਨਾਲ ਬੱਚੇ ਆਪਣੇ ਦੇਸ਼ ਪ੍ਰਤੀ ਸਮੱਰਪਿਤ ਹੋ ਕੇ ਕੰਮ ਕਰਨਗੇ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਾਬਕਾ ਬਲਾਕ ਪ੍ਰਾਇਮਰੀ ਸਿਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਨੇ ਨਰੋਏ ਸਾਹਿਤ ਰਾਹੀਂ ਬਾਲਾਂ ਨੂੰ ਚੰਗੇ ਸ਼ਹਿਰੀ ਬਨਾੳਣ ਦਾ ਬੀੜਾ ਚੁਕਿਆ ਹੋਇਆ ਹੈ।ਇਸੇ ਕੜੀ ਵਿਚ ਅੱਠ ਸਾਲਾ ਬੱਚੀ ਸੁਖਚੰਚਲ ਕੌਰ ਦਾ ਕਹਾਣੀ ਸੰਗ੍ਰਿਹ ‘ਨੱਨੂੰ ਦਾ ਬਗੀਚਾ’ ਜਾਰੀ ਕਰਕੇ ਰਿਕਾਰਡ ਕਾਇਮ ਕੀਤਾ ਹੈ।

ਮੁੱਖ ਅਧਿਆਪਕ ਸਰਵਣ ਰਾਮ ਭਾਟੀਆ ਅਤੇ ਗੁਰਦੇਵ ਸਿੰਘ ਨੇ ਪ੍ਰਕਾਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਹਿਤ ਦੀ ਸਿਰਜਣਾ ਤੇ ਫਿਰ ਪ੍ਰਕਾਸ਼ਨਾ ਕਰਨੀ ਕੋਈ ਸੁਖਾਲਾ ਕਾਰਜ ਨਹੀਂ ਹੈ।ਇਸ ਮਹਾਨ ਕਾਰਜ ਵਿੱਚ ਜੁਟਿਆ ਕਰੂੰਬਲਾਂ ਪਰਿਵਾਰ ਵਧਾਈ ਦਾ ਪਾਤਰ ਹੈ।ਇਹਨਾਂ ਦੇ ਸਿਰੜ ਅੱਗੇ ਸਾਡਾ ਸਿਰ ਝੁਕਦਾ ਹੈ।ਇਸ ਮੌਕੇ ਹੋਰਨਾ ਤੋਂ ਇਲਾਵਾ ਕੁਲਦੀਪ ਕੌਰ ਬੈਂਸ,ਤਨਵੀਰ ਮਾਨ,ਅਮਨਦੀਪ ਬੈਂਸ,ਅਰਜਨ ਅਵਾਰਡੀ ਮਾਧਰੀ ਏ ਸਿੰਘ ਤੋਂ ਇਲਾਵਾ ਕਈ ਹੋਰ ਸਾਹਿਤ ਪ੍ਰੇਮੀ ਅਤੇ ਬੱਚੇ ਹਾਜ਼ਰ ਸਨ।ਸਭ ਦਾ ਧੰਨਵਾਦ ਕਰਦਆਂ ਬਲਜਿੰਦਰ ਮਾਨ ਨੇ ਕਿਹਾ ਕਿ ਉਹਨਾਂ ਨੇ ਇਹ ਸਾਰਾ ਕੁਝ ਆਪ ਸਭ ਦੀਆਂ ਦੁਆਵਾਂ ਨਾਲ ਹੀ ਪ੍ਰਾਪਤ ਕੀਤਾ ਹੈ।

-ਸ਼ਿਵ ਕਮਾਰ ਬਾਵਾ


Comments

Ahmed

So much info in so few words. Tolsoty could learn a lot.

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ