Thu, 21 November 2024
Your Visitor Number :-   7256276
SuhisaverSuhisaver Suhisaver

ਅਲਬਰਟਾ ਦੇ ਹਸਪਤਾਲਾਂ ਵਿੱਚ ਦੋ-ਭਾਸ਼ੀਏ ਦੀਆਂ ਸੇਵਾਵਾਂ 28 ਜੂਨ ਤੋਂ ਬੰਦ ਹੋਣਗੀਆਂ

Posted on:- 25-05-2013

ਕੈਲਗਰੀ: ਅਲਬਰਟਾ ਹੈਲਥ ਵਿਭਾਗ ਦੀਆਂ ਨਵੀਆਂ ਨੀਤੀਆਂ ਦੇ ਲਾਗੂ ਹੋਣ ਨਾਲ ਡਾਕਟਰ ਅਤੇ ਮਰੀਜ਼ ਦਰਮਿਆਨ ਗੱਲਬਾਤ ਕਰਨ ਲਈ ਜਿਹੜੀਆਂ ਦੋ- ਭਾਸ਼ੀਏ ਦੀਆਂ ਸੇਵਾਵਾਂ ਹੁਣ ਤੱਕ ਵਰਤੀਆਂ ਜਾਂਦੀਆਂ ਸਨ, ਉਹ ਹੁਣ 28 ਜੂਨ ਤੋਂ ਬੰਦ ਹੋਣ ਦੀਆਂ ਕਨਸੋਆਂ ਆ ਰਹੀਆਂ ਹਨ।

ਪਿਛਲੇ ਸੱਤ ਸਾਲਾਂ ਤੋਂ ਅਲਬਰਟਾ ਸਿਹਤ ਵਿਭਾਗ ਨਾਲ ਦੋ-ਭਾਸੀਏ ਦੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਸ: ਪਰਮਿੰਦਰ ਗਿੱਲ ਅਨੁਸਾਰ 28 ਜੂਨ ਤੋਂ ਵਿਅਕਤੀਗਤ ਤੌਰ’ਤੇ ਦੋ-ਭਾਸੀਏ ਦੀਆਂ ਸੇਵਾਵਾਂ ਬੰਦ ਹੋਣ ਜਾ ਰਹੀਆ ਹਨ। ਹੁਣ ਮਰੀਜ ਅਤੇ ਡਾਕਟਰ ਦਰਮਿਆਨ ਗੱਲਬਾਤ ਲਈ ਕਿਸੇ ਕੰਪਨੀ ਰਾਹੀਂ ਇਹ ਸਰਵਿਸਜ਼ ਟੈਲੀਫੋਨ ਰਾਹੀਂ ਇਹ ਸਰਵਿਸਜ਼ ਲਈਆਂ ਜਾਣਗੀਆਂ, ਪਰ ਉਹਨਾਂ ਖਦਸਾ ਪਰਗਟ ਕੀਤਾ ਕਿ ਇਸ ਨਵੇਂ ਢੰਗ ਤਰੀਕਿਆਂ ਨਾਲ ਸਮੁੱਚੀ ਪ੍ਰਣਾਲੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਵੇਗੀ, ਕਿਉਂਕਿ ਜੋ ਗੱਲ ਅਸੀਂ ਇੱਕ ਦੂਜੇ ਦੇ ਆਹਮਣੇ ਸਾਹਮਣੇ ਬੈਠਕੇ ਦੱਸ ਅਤੇ ਸੁਣ ਸਕਦੇ ਹਾਂ ਉਹ ਨਤੀਜੇ ਟੈਲੀਫੋਨ ਦੇ ਜ਼ਰੀਏ ਮਿਲਣੇ ਮੁਸ਼ਕਿਲ ਹਨ।

-ਹਰਬੰਸ ਬੁੱਟਰ


Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ