Thu, 21 November 2024
Your Visitor Number :-   7254837
SuhisaverSuhisaver Suhisaver

ਪਿੰਡਾਂ ’ਚ ਲੋਕ ਲਹਿਰ ਬਣ ਚੁੱਕੀ ਹੈ ਨਾਸਤਿਕ ਲੋਕਾਂ ਦੀ ਸਰੀਰ ਦਾਨ ਮੁਹਿੰਮ

Posted on:- 25-05-2013

ਬੋਹਾ: ਮਰਨ ਉਪਰੰਤ ਮੈਡੀਕਲ ਖੋਜਾਂ ਲਈ ਸਰੀਰ ਦਾਨ ਕਰਨ ਦੀ ਬੁੱਧੀਜੀਵੀ ਅਤੇ ਨਾਸਤਿਕ ਲੋਕਾਂ ਕੀਤੀ ਸ਼ੁਰੂਆਤ ਹੁਣ ਪਿੰਡਾਂ ’ਚ ਇੱਕ ਲਹਿਰ ਦਾ ਰੂਪ ਧਾਰ ਚੁੱਕੀ ਹੈ।ਇਸੇ ਲੜੀ ਤਹਿਤ ਗੁਆਂਢੀ ਪਿੰਡ ਆਲਮਪੁਰ ਮੰਦਰਾਂ ਵਿਖੇ ਸ਼ੁੱਕਰਵਾਰ ਦੀ ਰਾਤ ਦਿਲ ਦਾ ਦੌਰਾ ਪੈਣ ਨਾਲ ਅਕਾਲ ਚਾਲਾਣ ਕਰ ਜਾਣ ਵਾਲੇ 60 ਸਾਲਾ ਮਾਤਾ ਨਸੀਬ ਕੌਰ ਦਾ ਸਰੀਰ ਉਨ੍ਹਾਂ ਦੇ ਵਾਰਸਾਂ ਵੱਲੋਂ ਓਲਡ ਫੀਲਡ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਬੱਲਮਗੜ੍ਹ, ਜ਼ਿਲ੍ਹਾ ਫਰੀਦਾਬਾਦ(ਹਰਿਆਣਾ) ਨੂੰ ਦਾਨ ਕੀਤਾ ਗਿਆ।

ਇਸ ਦੌਰਾਨ ਸਾਡੇ ਮਰਦ ਪ੍ਰਧਾਨ ਅੰਦਰ ਔਰਤ ਪ੍ਰਤੀ ਬਦਲ ਰਹੀ ਮਾਨਸਿਕਤਾ ਦਾ ਸਬੂਤ ਵੀ ਦੇਖਣ ਨੂੰ ਮਿਲਿਆ ਜਦ ਮ੍ਰਿਤਕ ਮਾਤਾ ਨਸੀਬ ਕੌਰ ਅੰਤਿਮ ਯਾਤਰਾ ਸਮੇਂ ਉਨਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਤਿੰਨ ਨੂੰਹਾਂ ਅਤੇ ਇੱਕ ਧੀ ਨੇ ਦਿੱਤਾ।ਸਰੀਰਦਾਨੀ ਮਾਤਾ ਨਸੀਬ ਕੌਰ ਦੀ ਮ੍ਰਿਤਕ ਦੇਹ ਨੂੰ ਲਜਾਣ ਵਾਲੀ ਸੱਜ ਵਿਆਹੀ ਵਾਂਗ ਸ਼ਿੰਗਾਰੀ ਐਬੂਲੈਂਸ ਵੈਨ ਨੂੰ ਪੁਲਿਸ ਥਾਨਾ ਮੁੱਖੀ ਬੋਹਾ ਇੰਸਪੈਕਟਰ ਬਲਜੀਤ ਸਿੰਘ ਬਰਾੜ ਨੇ ਝੰਡੀ ਦੇਕੇ ਰਵਾਨਾ ਕੀਤਾ।

ਇਸ ਮੌਕੇ ਉਨਾਂ ਇਕੱਤਰ ਲੋਕਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਰਨ ਉਪਰੰਤ ਅੱਖਾਂ ਅਤੇ ਸਰੀਰ ਦਾਨ ਕਰਨ ਦਾ ਜਿਉਦੇ ਜੀਅ ਪ੍ਰਣ ਲੈਣਾਂ ਭਲੇ ਮਾਣਸਾਂ ਅਤੇ ਗੁਰੂਵਾਲਿਆਂ ਦੀ ਨਿਸ਼ਾਨੀ ਹੈ।ਉਨਾਂ ਕਿਹਾ ਕਿ ਮ੍ਰਿਤਕ ਮਾਤਾ ਦੀਆਂ ਦਾਨ ਕੀਤੀਆਂ ਅੱਖਾਂ ਉਨਾਂ ਦੀ ਮੌਤ ਤੋਂ ਬਾਅਦ ਵੀ ਦੁਨੀਆਂ ਦੇਖਦੀਆਂ ਰਹਿਣਗੀਆਂ ਅਤੇ ਕੀਤਾ ਸਰੀਰ ਦਾਨ ਮੈਡੀਕਲ ਖੋਜਾਂ ਲਈ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ।

ਇਸ ਮੌਕੇ ਮ੍ਰਿਤਕ ਮਾਤਾ ਦੇ ਬੇਟੇ ਤਰਸੇਮ ਸਿੰਘ ਨੇ ਦੱਸਿਆ ਕਿ ਉਨਾਂ ਦੀ ਮਾਤਾ ਜੀ ਨੇ ਮਰਨ ਉਪਰੰਤ ਆਪਣੀਆਂ ਅੱਖਾਂ ਅਤੇ ਸਰੀਰ ਮੈਡੀਕਲ ਕਾਲਜ ਨੂੰ ਦਾਨ ਕਰਨ ਦਾ ਹਲਫ ਲਿਆ ਸੀ।ਸ਼ੁੱਕਰਵਾਰ ਦੀ ਰਾਤ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਉਨਾਂ ਦੀ ਇੱਛਾ ਮੁਤਾਬਕ ਅੱਖਾਂ ਅਤੇ ਸਰੀਰ ਦਾਨ ਕੀਤਾ ਗਿਆ ਹੈ।ਮ੍ਰਿਤਕ ਮਾਤਾ ਨਸੀਬ ਕੌਰ ਦੀ ਮ੍ਰਿਤਕ ਦੇਹ ਨੂੰ ਵਿਦਾ ਕਰਨ ਲਈ ਉਨਾਂ ਨਾਲ ਸਮੁੱਚੇ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਕਿਲੋਮੀਟਰ ਤੱਕ ਯਾਤਰਾ ਕੀਤੀ।ਇਸ ਮੌਕੇ ਮਾਤਾ ਨਸੀਬ ਕੌਰ ਅਰਮ ਰਹੇ ਅਤੇ ਅੱਖਾਂ ਦਾਨ ਮਹਾਂ ਦਾਨ,ਸਰੀਰ ਦਾਨ ਮਹਾਂ ਦਾਨ ਦੇ ਨਾਅਰਿਆਂ ਦੀ ਗੁੰਜ ਚ ਮਾਤਾ ਨੂੰ ਅੰਤਿਮ ਵਿਦਾਇਗੀ ਦਿੱਤੀ।

-ਜਸਪਾਲ ਸਿੰਘ ਜੱਸੀ


Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ