Thu, 21 November 2024
Your Visitor Number :-   7253599
SuhisaverSuhisaver Suhisaver

ਬਲਾਤਕਾਰ ਦਾ ਸ਼ਿਕਾਰ ਨਬਾਲਗ ਲੜਕੀ ਵੱਲੋਂ ਆਤਮ ਹੱਤਿਆ

Posted on:- 15-05-2013

ਮਾਹਿਲਪੁਰ : ਬੀਤੀ ਰਾਤ ਇੱਥੋਂ ਲਾਗਲੇ ਪਹਾੜੀ ਖਿੱਤੇ ਨਾਲ ਸਬੰਧਤ ਇਕ ਪਿੰਡ ਲਾਗਲੇ ਇੱਟਾਂ ਦੇ ਭੱਠੇ ਤੇ  ਇਕ ਨੌਜਵਾਨ ਵਲੋਂ ਪ੍ਰਵਾਸੀ ਮਜ਼ਦੂਰ ਦੀ ਲੜਕੀ ਨਾਲ ਜ਼ਬਰਦਸਤੀ ਬਲਾਤਕਾਰ ਅਤੇ ਉਸਨੂੰ ਮਰਨ ਲਈ ਮਜਬੂਰ ਕਰਨ ਦਾ ਮਾਮਲਾ ਸਾਮ੍ਹਣੇ ਆਇਆ ਹੈ। ਥਾਣਾ ਚੱਬੇਵਾਲ ਦੀ ਪੁਲੀਸ ਵਲੋਂ ਦੀ ਪ੍ਰਵਾਸੀ ਮਜ਼ਦੂਰ ਦੀ ਨਬਾਲਗ ਲੜਕੀ ਨਾਲ ਜ਼ਬਰਦਸਤੀ ਮੂੰਹ ਕਾਲਾ ਕਰਕੇ ਉਸਨੂੰ ਆਤਮ ਹੱਤਆ ਲਈ ਮਜਬੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
                                            
ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਲਾਗਲੇ  ਇੱਕ ਪਿੰਡ ਵਿਖੇ ਭੱਠੇ ਤੇ ਰਹਿ ਰਹੇ ਇਕ ਪ੍ਰਵਾਸੀ ਮਜ਼ਦੂਰ ਨੇ ਥਾਣਾ ਚੱਬੇਵਾਲ ਦੀ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਖੁਲਾਸਾ ਕੀਤਾ ਕਿ ਉਹ ਬੀਤੀ ਰਾਤ ਭੱਠੇ ਦੀਆਂ ਝੌਪੜੀਆਂ ਦੇ ਬਾਹਰ ਪਰਿਵਾਰ ਸਮੇਤ ਸੁੱਤੇ ਪਏ ਸਨ ਕਿ ਇਸੇ ਦੌਰਾਨ ਅੱਧੀ ਰਾਤ ਨੂੰ ਉਸਦੇ ਗੁਆਂਢੀ ਲੜਕੇ  ਰਜੇਸ਼ ਕੁਮਾਰ ਪੁੱਤਰ ਨੇਕ ਰਾਮ ਜੋ ਕਿ ਮੂਲ ਰੂਪ ਵਿਚ ਸ਼ਤੀਸ਼ਗੜ੍ਹ ਹਾਲ ਵਾਸੀ ਬਠੁੱਲਾ ਥਾਣਾ ਚੱਬੇਵਾਲ ਦਾ ਰਹਿਣ ਵਾਲਾ ਹੈ ਨੇ ਉਸਦੀ ਨਬਾਲਗ ਲੜਕੀ ਨੂੰ ਝੌਪੜੀ ਦੇ ਬਾਹਰ ਪਈ ਨੂੰ ਦਬੋਚ ਲਿਆ ਅਤੇ ਉਸਦੇ ਮੂੰਹ ਵਿਚ ਕੱਪੜਾ ਤੁੰਨਕੇ ਉਸ ਨਾਲ ਜ਼ਬਰਦਸਤੀ ਮੂੰਹ ਕਾਲਾ ਕੀਤਾ ਅਤੇ ਉਸਨੂੰ ਬੇਹਾਲ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ।

ਉਹਨਾਂ ਲੜਕੀ ਦੀ ਹਾਲਤ ਦੇਖਕੇ ਮਾਮਲੇ ਵਿਚ ਕਥਿਤ ਦੋਸ਼ੀ ਰਜੇਸ਼ ਕੁਮਾਰ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਕਤ ਲੜਕੇ ਦੇ ਪਰਿਵਾਰਕ ਮੈਂਬਰ ਉਹਨਾਂ ਨਾਲ ਲੜਾਈ ਝਗੜਾ ਕਰਨ ਲੱਗ ਪਏ। ਉਹ ਸਾਫ ਮੁੱਕਰ ਗਏ ਕਿ ਸਾਡੇ ਲੜਕੇ ਨੇ ਅਜਿਹਾ ਕੋਈ ਗਲਤ ਕੰਮ ਹੀ ਨਹੀਂ ਕੀਤਾ।  ਪੀੜਤ ਲੜਕੀ ਵਲੋਂ ਦੋਵਾਂ ਪਰਿਵਾਰਾਂ ਵਿਚ ਹੁੰਦੀ ਲੜਾਈ ਦੇਖਕੇ ਅਤੇ ਲੜਕੇ ਦੇ ਪਰਿਵਾਰ ਵਲੋਂ ਉਸ ਨਾਲ ਲੜਕੇ ਦਾ ਵਿਆਹ ਕਰਨ ਤੋਂ ਜ਼ਵਾਬ ਦੇਣ ਕਾਰਨ ਪ੍ਰੇਸ਼ਾਨੀ ਵਿਚ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ। ਉਸਨੂੰ ਇਲਾਜ ਲਈ ਚੱਬੇਵਾਲ ਦੇ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸਦੀ ਗੰਭੀਰ ਹਾਲਤ ਕਾਰਨ ਇਲਾਜ ਲਈ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਜਿਥੇ ਰਸਤੇ ਵਿਚ ਜਾਂਦਿਆਂ ਹੀ ਲੜਕੀ ਦੀ ਮੌਤ ਹੋ ਗਈ। ਥਾਣਾ ਚੱਬੇਵਾਲ ਦੇ ਐਸ ਐਚ ਓ ਕੁਲਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਤੇ ਮਾਮਲੇ ਵਿਚ ਸ਼ਾਮਿਲ ਕਥਿੱਤ ਦੋਸ਼ੀ ਰਾਜੇਸ਼ ਕੁਮਾਰ ਪੁੱਤਰ ਨੇਕ ਰਾਮ ਵਾਸੀ ਸ਼ਤੀਸ਼ਗੜ੍ਹ ਹਾਲ ਵਾਸੀ ਬਠੁੱਲਾ ਵਿਰੁੱਧ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ।
     
 -ਸ਼ਿਵ ਕੁਮਾਰ ਬਾਵਾ


Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ