Fri, 29 August 2025
Your Visitor Number :-   8023327
SuhisaverSuhisaver Suhisaver

ਅਲਬਰਟਾ ਦੇ ਟਰਾਂਸਪੋਟ ਮੰਤਰੀ ਨੇ ਕੀਤੀ ਪੰਜਾਬੀ ਦੀ ਕਿਤਾਬ ਦੀ ਘੁੰਢ ਚੁਕਾਈ

Posted on:- 05-05-2013

ਹੁਣ ਪੰਜਾਬੀ ਵਿੱਚ ਪੜ੍ਹਕੇ ਵੀ ਡਰਾਈਵਿੰਗ ਟੈਸਟ ਦਿੱਤਾ ਜਾ ਸਕੇਗਾ।


ਅਲਬਰਟਾ ਦੇ ਟਰਾਂਸਪੋਰਟ ਮੰਤਰੀ ਰਿੱਕ ਮਕਾਈਵਰ ਵੱਲੋਂ ਅੱਜ ਇੰਕਾ ਸੀਨੀਅਰ ਸੋਸਾਇਟੀ ਵਿਖੇ ਡਾ. ਜੰਗ ਬਹਾਦਰ ਸਿੰਘ ਸਿੱਧੂ ਅਤੇ ਐਡਮਿੰਟਨ ਨਿਵਾਸੀ ਲਾਟ ਭਿੰਡਰ ਵੱਲੋਂ  ਡਰਾਈਵਿੰਗ ਸਿੱਖਣ ਲਈ ਤਿਆਰ ਕੀਤੀ ਕਿਤਾਬ ਦਾ ਪੰਜਾਬੀ ਐਡੀਸਨ ਅਲਬਰਟਾ ਦੇ ਸਰਵਿਸਜ਼ ਮੰਤਰੀ ਸ: ਮਨਮੀਤ ਸਿੰਘ ਭੁੱਲਰ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ।



120 ਸਫਿਆਂ ਦੀ ਇਸ ਰੰਗਦਾਰ ਦਿੱਖ ਵਾਲੀ ਕਿਤਾਬ ਉਹਨਾਂ ਨਵੇਂ ਆਏ ਇਮੀਗਰਾਂਟਾ ਲਈ ਵਰਦਾਨ ਸਿੱਧ ਹੋਵੇਗੀ ਜਿਨ੍ਹਾਂ ਦਾ ਅੰਗਰੇਜ਼ੀ ਵਿੱਚ ਹੱਥ ਤੰਗ ਹੈ। ਇਸ ਮੌਕੇ ਡਾ: ਜੰਗ  ਬਹਾਦਰ ਸਿੰਘ ਸਿੱਧੂ ਨੇ ਮੰਤਰੀ ਕੋਲ ਇੱਕ ਮੰਗ ਇਹ ਵੀ ਰੱਖੀ ਕਿ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਪੱਗ ਬੰਨ ਕੇ ਬਿਨਾਂ ਹੈਲਮਿਟ ਦੇ  ਮੋਟਰਸਾਈਕਲ ਚਲਾਉਣ ਦੀ ਆਗਿਆ ਹੋਣੀ ਚਾਹੀਦੀ ਹੈ।

ਹਾਲੇ ਭਾਵੇ ਇਹ ਕਿਤਾਬ ਲੋਕਾਂ ਨੂੰ ਕੁਝ ਵੱਖਰੇ ਡਾਲਰ ਪੱਲਿਓਂ ਖਰਚ ਕੇ ਰਜਿਸਟਰੀ ਕੋਲੋਂ ਖਰੀਦਣੀ ਪਵੇਗੀ, ਪਰ ਰਿੱਕ ਮਕਾਈਵਰ ਨੇ ਕਿਹਾ ਕਿ ਕੁੱਲ 7 ਵੱਖੋ ਵੱਖ ਭਾਸਾਵਾਂ ਵਿੱਚ ਇਹਨਾਂ ਟੈਸਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਜਲਦੀ ਹੀ ਅਲਬਰਟਾ ਸਰਕਾਰ ਵੱਲੋਂ ਸਰਕਾਰੀ ਤੌਰ ‘ਤੇ ਇਸ ਦੀ ਪ੍ਰਿਟਿੰਗ ਸੁਰੂ ਕਰਨ ਦਾ ਵਿਚਾਰ ਹੈ। ਇਸ ਮੌਕੇ ਬਚਿੱਤਰ ਸਿੰਘ ਗਿੱਲ ਨੇ ਕਵੀਸ਼ਰੀ ਸੁਣਾਕੇ ਸਰੋਤਿਆਂ ਨੂੰ ਕੀਲ ਲਿਆ।  
      
-ਹਰਬੰਸ ਬੁੱਟਰ,ਕੈਲਗਰੀ


Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ