Thu, 21 November 2024
Your Visitor Number :-   7254238
SuhisaverSuhisaver Suhisaver

ਜਸਟਿਨ ਟਰੂਡੋ ਦੀ ਇਤਹਾਸਕ ਜਿੱਤ

Posted on:- 16-04-2013

ਪਿਛਲੇ ਕਈ ਮਹੀਨਿਆਂ ਤੋਂ ਕੈਨੇਡਾ ਦੀ ਲਿਬਰਲ ਪਾਰਟੀ ਦੇ ਲੀਡਰ ਬਨਣ ਦੀ ਜੋ ਪ੍ਰੀਕਿਰਆ ਸ਼ੁਰੂ ਹੋਈ ਸੀ, ਉਹ ਅੱਜ ਜਸਟਿਨ ਟਰੂਡੋ ਦੀ ਜਿੱਤ ਨਾਲ ਇੱਕ ਇਤਹਾਸਕ ਚੋਣ ਵੱਜੋਂ ਸੰਪੂਰਨ ਹੋ ਗਈ।ਕੁੱਲ 104,000 ਤੋਂ ਵੀ ਵੱਧ ਲਿਬਰਲ ਪਾਰਟੀ ਸਮਰੱਥਕਾਂ ਨੇ ਇਸ ਵਿੱਚ ਸਿੱਧੇ ਤੌਰ ‘ਤੇ ਹਿੱਸਾ ਲੈਣਾ ਕਨੇਡਾ ਦੇ ਰਾਜਨੀਤਕ ਇਤਹਾਸ ਵਿੱਚ ਪਹਿਲੀ ਵਾਰ ਵਾਪਰਿਆ ਹੈ ।
                       
ਇਸ ਬਾਰ ਪਾਰਟੀ ਦਾ ਲੀਡਰ ਚੁਣਨ ਲਈ ਨਵਾਂ ਤਰੀਕਾ ਅਪਣਾਇਆ ਗਿਆ।ਹਰ ਇੱਕ ਪਾਰਲੀਮੈਂਟ ਹਲਕੇ ਲਈ 100 ਅੰਕ ਰੱਖੇ ਗਏ । ਜਿੰਨੇ ਪ੍ਰਤੀਸਤ ਵੋਟ ਕਿਸੇ ਉਮੀਂਦਵਾਰ ਨੂੰ ਮਿਲੇ ਉੰਨੇ ਹੀ ਅੰਕ ਉਸ ਨੂੰ ਮਿਲੇ ਸੋ ਕੁੱਲ 308 ਹਲਕਿਆਂ ਦੇ 30800 ਅੰਕ ਸਨ ਜਿਹਨਾਂ ਵਿੱਚੋਂ ਜਸਟਿਨ ਟਰੂਡੋ ਨੇ 24668 ਅੰਕ ਪਰਾਪਤ ਕਰਕੇ ਹੂੰਝਾ ਫੇਰ ਜਿੱਤ ਹਾਸਿਲ ਕਰਦਿਆਂ ਆਪਣੀ ਲੋਕ ਪ੍ਰੀਅਤਾ ਦਾ ਸਬੂਤ ਦਿੱਤਾ।ਇਸ ਮੌਕੇ ਇਸ ਜਿੱਤ ਉਪਰ ਖੁਸ਼ੀ ਜ਼ਾਹਿਰ ਕਰਦਿਆਂ ਦਰਸਨ ਸਿੰਘ ਕੰਗ ਐਮ ਐਲ ਏ ਅਤੇ ਅਵਿਨਾਸ ਖੰਘੂੜਾ ਨੇ ਕਿਹਾ ਕਿ ਇਸ ਨੌਜੁਆਨ ਨੇਤਾ ਕੋਲੋਂ ਕੈਨੇਡਾ ਦੇ ਰਾਜਨੀਤਕ ਖਿੱਤੇ ਨੂੰ ਬਹੁਤ ਆਸਾਂ ਹਨ । ਟਰੂਡੋ ਦੀ ਯੋਗ ਅਗਵਾਈ ਵਿੱਚ ਲਿਬਰਲ ਪਾਰਟੀ ਵੱਡੀਆਂ ਪੁਲਾਘਾ ਪੁੱਟੇਗੀ ਜਿਸ ਦੇ ਸਾਰਥਿਕ ਨਤੀਜੇ ਸਭ ਤੋਂ ਵੱਧ ਕਨੇਡਾ ਦੇ ਅਲਬਰਟਾ ਸੂਬੇ ਵਿੱਚ ਦਿਖਾਈ ਦੇਣਗੇ। ਜੇਕਰ ਲਿਬਰਲ ਆਉਣ ਵਾਲੀਆਂ ਪਾਰਲੀਮੈਂਟਰੀ ਚੋਣਾਂ ਉਪਰੰਤ ਸੱਤਾ ਵਿੱਚ ਆਉਂਦੀ ਹੈ ਤਾਂ ਜਸਟਿਨ ਟਰੂਡੋ ਕੈਨੇਡਾ ਦੇ ਇਤਹਾਸ ਵਿੱਚ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਹੋਣਗੇ।
     
-ਹਰਬੰਸ ਬੁੱਟਰ,ਕੈਲਗਰੀ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ