ਅਵਤਾਰ ਸਿੰਘ ਬਿਲਿੰਗ ਦਾ ਨਾਵਲ `ਪੱਤ ਕੁਮਲਾ ਗਏ` ਸੂਹੀ ਸਵੇਰ `ਤੇ !
Posted on:- 08-04-2013
ਪੰਜਾਬੀ ਦੇ ਸੁਪ੍ਰਸਿੱਧ ਨਾਵਲਿਸਟ ਅਵਤਾਰ ਸਿੰਘ ਬਿਲਿੰਗ ਦਾ ਚਰਚਿਤ ਨਾਵਲ `ਪੱਤ ਕੁਮਲਾ ਗਏ` ਪਾਠਕ ਆਉਣ ਵਾਲੇ ਦਿਨਾਂ ` ਚ `ਸੂਹੀ ਸਵੇਰ` `ਤੇ ਪੜ੍ਹ ਸਕਣਗੇ । ਪੰਜਾਬ ਦੀ ਕਿਰਸਾਨੀ ਨਾਲ ਸੰਬੰਧਤ ਨਵੇਂ ਵਿਸ਼ੇ ਤੇ ਸੰਕਟ ਨੂੰ ਰੂਪਮਾਨ ਕਰਦਾ ਇਹ ਨਾਵਲ ਜਲਦ ਸੂਹੀ ਸਵੇਰ ਦੇ ਗੁਰਮੁਖੀ ਤੇ ਸ਼ਾਹਮੁਖੀ ਦੋਵਾਂ ਐਡੀਸ਼ਨਾਂ `ਚ ਲੜੀਵਾਰ ਛਾਪਿਆ ਜਾਵੇਗਾ।
2009 `ਚ ਛਪਿਆ ਇਹ ਨਾਵਲ ਪੰਜਾਬੀ ਸਾਹਿਤ ਜਗਤ `ਚ ਕਾਫੀ ਚਰਚਾ ਦਾ ਵਿਸ਼ਾ ਰਿਹਾ । ਦਸਣਯੋਗ ਹੈ ਕਿ ਪਿਛਲੇ 2 ਦਹਾਕੇ ਤੋਂ ਨਾਵਲਿਸਟ ਅਵਤਾਰ ਸਿੰਘ ਬਿਲਿੰਗ ਨੇ ਪੰਜਾਬੀ ਨਾਵਲ ਜਗਤ 'ਚ ਆਪਣਾ ਅਹਿਮ ਮੁਕਾਮ ਬਣਾਇਆ ਹੋਇਆ ਹੈ । 1997 'ਚ ਅਵਤਾਰ ਸਿੰਘ ਬਿਲਿੰਗ ਦਾ `ਨਰੰਜਣ ਮਸ਼ਾਲਚੀ` ਨਾਵਲ ਨਾਲ ਪੰਜਾਬੀ ਨਾਵਲ ਜਗਤ `ਚ ਆਗਾਜ਼ ਹੁੰਦਾ ਹੈ। ਫਿਰ 2002 ``ਚ `ਖੇੜੇ ਸੁੱਖ ਵਿਹੜੇ ਸੁੱਖ` 2007 `ਚ `ਇਹਨਾਂ ਰਾਹਾਂ ਉੱਤੇ` 2011 ਦੀਵੇ ਜਾਗਦੇ ਰਹਿਣਗੇ ਪ੍ਰਕਾਸ਼ਤ ਹੁੰਦੇ ਹਨ।
ਇਹਨਾਂ ਤੋਂ ਬਿਨਾਂ ਲੇਖ 4 ਕਹਾਣੀ ਸੰਗ੍ਰਹਿ ਤੇ ਬਾਲ ਸਾਹਿਤ , ਅਨੁਵਾਦਤ ਤੇ ਸੰਪਾਦਤ ਪੁਸਤਕਾਂ ਵੀ ਪੰਜਾਬੀ ਜਗਤ ਦੀ ਝੋਲੀ ਪਾ ਚੁੱਕੇ ਹਨ।