ਅਲਬਰਟਾ ਦੇ ਸਾਬਕਾ ਪ੍ਰੀਮੀਅਰ ਰਾਲਫ ਕਲਾਇਨ ਨਹੀਂ ਰਹੇ
Posted on:- 30-03-2013
ਅਲਬਰਟਾ ਸੂਬੇ ਦੇ ਸਾਬਕਾ ਪ੍ਰੀਮੀਅਰ ਰਾਲਫ ਕਲਾਇਨ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਆਪਣੀ ਜ਼ਿੰਦਗੀ ਦੇ 70 ਸਾਲਾਂ ਦਾ ਆਖਰੀ ਸਾਹ ਕੈਲਗਰੀ
ਦੇ ਹਸਪਤਾਲ ਵਿੱਚ ਲਿਆ । ਬੀਤੇ ਕਾਫੀ ਦਿਨਾਂ ਤੋਂ ਉਹ
ਬੀਮਾਰੀ ਕਾਰਨ ਜ਼ੇਰੇ ਇਲਾਜ ਸਨ। ਉਹਨਾਂ ਦੀ
ਧਰਮ ਪਤਨੀ ਕੋਲਿਨ ਕਲਾਇਨ ਅਨੁਸਾਰ ਉਨ੍ਹਾਂ ਨੇ ਅੱਜ ਤੱਕ ਦੀ 42 ਸਾਲ ਵਿਆਹੁਤਾ ਜ਼ਿੰਦਗੀ ਉਹਨਾਂ ਨਾਲ ਬਿਤਾਈ ।
ਕੋਲਿਨ ਅਨੁਸਾਰ ਉਹ ਲੋਕਾਂ ਲਈ ਕੁਝ ਕਰਨ ਦੀ ਤਾਂਘ ਹਮੇਸ਼ਾਂ ਆਪਣੇ ਦਿਲ ਵਿੱਚ ਰੱਖਦੇ ਸਨ। ਬਾਹਰ
ਰਾਜਨੀਤੀ ਦੇ ਮੈਦਾਨ ਅੰਦਰ ਉਹ ਭਾਵੇਂ ਕਿੱਡੇ ਵੀ ਵੱਡੇ ਮੁਹਾਜ ਤੋਂ ਆਏ ਹੁੰਦੇ ਪਰ ਆਪਣੇ ਘਰ ਵੜਦਿਆਂ
ਹੀ ਉਹ ਪਰਿਵਾਰਿਕ ਜ਼ਿੰਦਗੀ ਨੂੰ ਤਰਜੀਹ ਦੇਂਦਿਆਂ ,ਰਾਜਨੀਤਕ ਗੱਲਾਂ ਘਰ ਦੇ ਦਰਵਾਜ਼ੇ ਤੋਂ ਬਾਹਰ ਹੀ ਛੱਡ ਆਉਂਦੇ ਸਨ।
1980 ਤੋਂ ਲੈ ਕੇ 1989 ਤੱਕ ਕੈਲਗਰੀ ਸ਼ਹਿਰ ਦੇ ਮੇਅਰ ਰਹੇ। 1992 ਤੋਂ ਲੈਕੇ 2006 ਤੱਕ ਅਲਬਰਟਾ ਦੇ ਪ੍ਰੀਮੀਅਰ ਰਹਿਣ
ਦਾ ਮਾਣ ਸਵਰਗੀ ਰਾਲਫ ਕਲਾਇਨ ਦੇ ਹਿੱਸੇ ਆਇਆ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦਾ ਕਹਿਣਾ
ਹੈ ਕਿ ਉਹਨਾਂ ਦੀ ਪਾਰਟੀ ਅਤੇ ਅਲਬਰਟਾ ਨੇ ਇੱਕ ਇਮਾਨਦਾਰ ਅਤੇ ਸਕਤੀਸ਼ਾਲੀ ਲੀਡਰ ਖੋ ਲਿਆ ਹੈ।
ਲਿਬਰਲ ਨੇਤਾ ਰਾਜ ਸਰਮਨ ਅਨੁਸਾਰ ਉਹ ਮਜਾਕੀਆ,ਮਜਬੂਤ ਅਤੇ ਜਜਬਾਤੀ ਸਨ,
ਉਹਨਾਂ ਨੂੰ 2006 ਤੱਕ “ਰਾਜਾ ਰਾਲਫ” ਦਾ ਖਿਤਾਬ ਪ੍ਰਾਪਤ ਕਰਨ ਦਾ ਮਾਣ
ਹਾਸਿਲ ਹੈ। ਕੈਲਗਰੀ ਦੇ ਮੌਜੂਦਾ ਮੇਅਰ ਨਾਹੀਦ ਨੈਨਸੀ ਅਤੇ ਹੋਰ ਬਹੁਤ ਸਾਰੇ ਰਾਜਨੀਤਕਾਂ ਨੇ ਰਾਲਫ
ਕਲਾਇਨ ਦੀ ਮੌਤ ਉੱਪਰ ਦੁੱਖ ਦਾ ਇਜ਼ਹਾਰ ਕੀਤਾ ਹੈ।
-ਹਰਬੰਸ ਬੁੱਟਰ, ਕੈਲਗਰੀ