Thu, 21 November 2024
Your Visitor Number :-   7256011
SuhisaverSuhisaver Suhisaver

ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਸਮਾਰੋਹ

Posted on:- 26-03-2013

suhisaver

ਪ੍ਰੋਗਰੈਸਿਵ ਕਲਚਰਲ ਸੈਂਟਰ #126,7536-130 ਸਟਰੀਟ ਸਰ੍ਹੀ ਵਿਖੇ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਨੂੰ ਸਮਰਪਤ ਕੀਤਾ ਗਿਆ। ਇਸ ਸਮੇਂ ਪ੍ਰਮਿੰਦਰ ਸਵੈਚ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਰੁਪਿੰਦਰ ਖਹਿਰਾ ਦੀ ਕਵਿਤਾ ਨਾਲ ਪ੍ਰੋਗਰਾਮ ਦਾ ਅਗ਼ਾਜ਼ ਹੋਇਆ।

ਕ੍ਰਿਪਾਲ ਬੈਂਸ ਨੇ ਸ਼ਹੀਦਾਂ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਉੱਪਰ ਗ਼ਦਰ ਲਹਿਰ ਦਾ ਬਹੁਤ ਪ੍ਰਭਾਵ ਸੀ ਕਿਓਂਕਿ ਜਦੋਂ ਭਗਤ ਸਿੰਘ ਹਾਲੇ ਛੋਟੇ ਹੀ ਸਨ ਤਾਂ ਗ਼ਦਰੀਆਂ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ ਜਿਨ੍ਹਾਂ ਵਿੱਚ ਕਰਤਾਰ ਸਿੰਘ ਸਰਾਭਾ ਵੀ ਇੱਕ ਸਨ।ਭਗਤ ਸਿੰਘ ਵੱਡੇ ਹੋਕੇ ਕਰਤਾਰ ਸਿੰਘ ਸਰਾਭਾ ਦੀ ਫੋਟੌ ਹਮੇਸ਼ਾ ਆਪਣੇ ਕੋਲ ਰੱਖਦੇ ਸਨ ‘ਤੇ ਉਨ੍ਹਾਂ ਨੂੰ ਆਪਣਾ ਰੋਲ ਮਾਡਲ  ਸਮਝਦੇ ਸਨ।

ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਨੇ ਵੀ ਉਨ੍ਹਾਂ ਦੇ ਦਿਲ ਤੇ ਬਹੁਤ ਢੂੰਘੀ ਸੱਟ ਮਾਰੀ ਸੀ ਤੇ ਉਹ ਖੁਦ ਜਲ੍ਹਿਆਂ ਵਾਲੇ ਬਾਗ਼ ਵਿੱਚ ਜਾ ਕੇ ਉਥੋਂ ਦੀ ਮਿੱਟੀ ਸ਼ੀਸ਼ੀ ਵਿੱਚ ਪਾਕੇ ਘਰ ਲੈ ਆਏ ਸਨ।ਉਨ੍ਹਾਂ ਇੰਨ੍ਹਾਂ ਸੂਰਮਿਆ ਦੀ ਕੁਰਬਾਨੀ ਨੂੰ ਅੱਜ ਦੇ ਸੰਧਰਭ ਵਿੱਚ ਰੱਖਕੇ ਦੇਖਣ ਅਤੇ ਉਨ੍ਹਾਂ ਲੀਹਾਂ ਤੇ ਚੱਲਣ ਲਈ ਕਿਹਾ।ਲਖਵੀਰ ਖੁਨ ਖੁਨ ਨੇ ਵੀ ਇਸਦੀ ਮਹੱਤਤਾ ਬਾਰੇ ਗੱਲ ਕਰਦਿਆਂ ਨੋਜਵਾਨ ਪੀੜੀ ਨੂੰ ਇਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਪ੍ਰੇਰਿਆ।ਟੀ ਵੀ ਹੋਸਟ ਜਗਦੇਵ ਸਿੰਘ ਸੋਹੀ ਨੇ ਵੀ ਬੋਲਦਿਆਂ ਇਹ ਫਿਕਰਮੰਦੀ ਜਾਹਰ ਕੀਤੀ ਕਿ ਸਮਾਜਵਾਦ ਦਾ ਮਾਡਲ ਇੱਕ ਵਧੀਆ ਮਾਡਲ ਹੋਣ ਦੇ ਬਾਵਜੂਦ ਵੀ ਕਾਮਯਾਬ ਨਹੀਂ ਹੋ ਸਕਿਆ ਜਦੋਂ ਕਿ ਪੂੰਜੀਵਾਦ ਵੀ ਹੁਣ ਘੋਰ ਸੰਕਟ ਦਾ ਸ਼ਿਕਾਰ ਹੈ।

ਇੰਦਰਜੀਤ ਧਾਮੀ ਹੋਰਾਂ ਦੀ ਨਜ਼ਮ, ਕਮਲਪ੍ਰੀਤ ਕੌਰ ਵੱਲੋਂ ਕ੍ਰਿਸ਼ਨ ਕੋਰਪਾਲ ਦਾ ਲਿਖਿਆ ਗੀਤ “ਊਠੋ ਨੋਜਵਾਨੋ ਯੁੱਗ ਸੁਤਿਆਂ ਨੂੰ ਬੀਤੇ” ਕ੍ਰਿਸ਼ਨ ਭਨੋਟ ਦੇ ਦੋਹੇ ਅਤੇ ਬਾਈ ਅਵਤਾਰ ਗਿੱਲ ਵੱਲੋਂ ਕ੍ਰਿਸ਼ਨ ਕੋਰਪਾਲ ਦੀ ਲਿਖੀ ਕਵੀਸ਼ਰੀ “ਸੂਰਮਿਆਂ ਦੇ ਰੋਮ ਰੋਮ ਵਿੱਚ ਭਰੀ ਬਗ਼ਾਵਤ ਸੀ” ਬਹੁਤ ਪਸੰਦ ਕੀਤੇ ਗਏ। ਹਰਭਜਨ ਚੀਮਾਂ ਵੱਲੋਂ ਪੇਸ਼ ਮਤੇ ਭਾਰਤ ਦੀ ਸਰਕਾਰ ਵੱਲੋਂ ਅਫ਼ਜ਼ਲ ਗੁਰੁ ਨੂੰ ਸਾਜਸ਼ੀ ਢੰਗ ਨਾਲ ਦਿੱਤੀ ਗਈ ਫਾਂਸੀ ਦੀ ਨਿਖੇਧੀ ‘ਤੇ ਕੈਪੀਟਲ ਪਨਿਸ਼ਮੈਂਟ ਬੰਦ ਕਰਨ ਦੀ ਮੰਗ ਪਾਸ ਕੀਤੇ ਗਏ।

੍ਰੋਗਰਾਮ ਦੇ ਅਖੀਰ ਵਿੱਚ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵੱਲੋਂ ਉਲੀਕੇ ਪੋ੍ਰਗਰਾਮਾਂ ਦਾ ਵੇਰਵਾ ਦੱਸਿਆ ਗਿਆ ਅਤੇ ਇੰਨ੍ਹਾਂ ਪੋ੍ਰਗਰਾਮਾਂ ਵਿੱਚ ਵਧ ਚੜ੍ਹਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ।ਸਮਾਪਤੀ ਸਮੇਂ ਸਾਰਿਆਂ ਦਾ ਆਉਣ ਲਈ ਧੰਨਵਾਦ ਕੀਤਾ ਗਿਆ ਅਤੇ ਸਭਨੇ ਮਿਲਕੇ ਘਰਾਂ ਤੋਂ ਤਿਆਰ ਕਰਕੇ ਲਿਆਂਦਾ ਭੋਜਨ ਛਕਿਆ ਜਿਸ ਨੂੰ ਬਹੁਤ ਹੀ ਪਸੰਦ ਕੀਤਾ ਗਿਆ।                                      

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ