ਕੱਲ੍ਹ ਹੋਵੇਗਾ ਕ੍ਰਿਸ਼ਨ ਬੇਤਾਬ ਦੇ ਕਹਾਣੀ ਸੰਗ੍ਰਹਿ ‘ਬੰਦ ਮੁੱਠੀ ਦੀ ਚੀਖ਼’ ਦਾ ਲੋਕ ਅਰਪਣ
Posted on:- 23-03-2013
ਪੰਜਾਬੀ ਸਾਹਿਤ ਸਭਾ ਸੰਗਰੂਰ ਅਤੇ ਪੰਜਾਬ ਰਾਜ ਬਿਜਲੀ ਬੋਰਡ ਲੇਖਕ ਸਭਾ ਵੱਲੋਂ ਸਾਂਝੇ ਤੌਰ ’ਤੇ ਕੱਲ੍ਹ ਮਿਤੀ 24 ਮਾਰਚ, 2013 ਨੂੰ ਸਵੇਰੇ 10 ਵਜੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿੱਚ ਸਾਲਾਨਾ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਮਾਗਮ ਵਿੱਚ ਜਿੱਥੇ ਵੱਖ ਵੱਖ ਲਿਖਾਰੀਆਂ ਨੂੰ ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਪਾਏ ਗਏ ਉੱਘੇ ਯੋਗਦਾਨ ਸਦਕਾ ਵੱਖ-ਵੱਖ ਪੁਰਸਕਾਰਾਂ ਨਾਲ ਨਵਾਜ਼ਿਆ ਜਾਵੇਗਾ, ਉੱਥੇ ਉਰਦੂ ਅਤੇ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕ੍ਰਿਸ਼ਨ ਬੇਤਾਬ ਦਾ ਕਹਾਣੀ ਸੰਗ੍ਰਹਿ ‘ਬੰਦ ਮੁੱਠੀ ਦੀ ਚੀਖ਼’ ਦਾ ਵੀ ਲੋਕ ਅਰਪਣ ਕੀਤਾ ਜਾਣਾ ਹੈ।
ਜ਼ਿਕਰਯੋਗ ਹੈ ਕਿ ਅਧਿਆਪਨ ਦੇ ਖੇਤਰ ਵਿੱਚ ਨੈਸ਼ਨਲ ਐਵਾਰਡੀ ਕ੍ਰਿਸ਼ਨ ਬੇਤਾਬ ਉਰਦੂ ਅਤੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਕਈ ਪੁਸਤਕਾਂ ਪਾ ਚੁੱਕੇ ਹਨ, ਜਿਨ੍ਹਾਂ ਵਿੱਚ ‘ਅਪਨੀ ਅਪਨੀ ਜੰਗ’, ‘ਸੂਰਜ ਦਾ ਸਫ਼ਰ (ਸਵ੍ਹੈ ਜੀਵਨੀ)’, ਇਤਿਹਾਸ ਰਿਆਸਤ ਜੀਂਦ’, ‘ਲਮਹੋਂ ਕੀ ਦਾਸਤਾਂ’ ਆਦਿ ਚਰਚਾਯੋਗ ਨਾਂਅ ਹਨ। 80 ਸਾਲਾਂ ਦੀ ਉਮਰ ਦੇ ਕ੍ਰਿਸ਼ਨ ਬੇਤਾਬ ਅੱਜ-ਕੱਲ੍ਹ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਚਲਾਈ ਜਾਂਦੀ ਉਰਦੂ ਆਮੋਜ਼ ਦੀਆਂ ਕਲਾਸਾਂ ਵਿੱਚ ਬਤੌਰ ਉਰਦੂ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਇਸ ਸਮਾਗਮ ਵਿੱਚ ਡਾ. ਜਸਵੰਤ ਸਿੰਘ ਕੰਵਲ, ਡਾ. ਬਲਵਿੰਦਰ ਕੌਰ ਡਾਇਰੈਕਟਰ ਭਾਸ਼ਾ ਵਿਭਾਗ
ਪੰਜਾਬ, ਡਾ. ਮੀਤ ਖੱਟੜਾ, ਤੇਜ ਪ੍ਰਤਾਪ ਸਿੰਘ ਸਰਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾ.
ਤੇਜਵੰਤ ਸਿੰਘ ਮਾਨ ਅਤੇ ਹੋਰ ਕਈ ਨਾਮਵਰ ਹਸਤੀਆਂ ਸ਼ਮੂਲੀਅਤ ਲੈਣਗੀਆਂ।