Thu, 21 November 2024
Your Visitor Number :-   7255499
SuhisaverSuhisaver Suhisaver

ਸੂਹੀ ਸਵੇਰ ਸ਼ਾਹਮੁਖੀ ਦਾ ਲੋਕ-ਅਰਪਨ

Posted on:- 12-03-2013

suhisaver

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੱਖੋਵਾਲ ਦੀ ਪਬਲਿਕ ਲਾਇਬ੍ਰੇਰੀ ਵਿਖੇ ਅਦਾਰਾ ‘ਸੂਹੀ ਸਵੇਰ’ ਵੱਲੋਂ ਆਪਣੀ ਵੈੱਬਸਾਈਟ ਦੀ ਪਹਿਲੀ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕਰਾਵਾਇਆ ਗਿਆ। ਇਸ ਮੌਕੇ ਅਦਾਰੇ ਵੱਲੋਂ ਆਪਣੀ ਵੈੱਬਸਾਈਟ ਦੇ ਸ਼ਾਹਮੁਖੀ ਐਡੀਸ਼ਨ ਨੂੰ ਲੋਕ-ਅਰਪਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਅਦਾਰਾ ਸੂਹੀ ਸਵੇਰ ਪਿਛਲੇ ਕੁਝ ਸਮੇਂ ਤੋਂ ਗੁਰਮੁਖੀ ਵਿੱਚ ਪੰਜਾਬੀ ਵੈੱਬਸਾਈਟ ਚਲਾ ਰਿਹਾ ਹੈ।ਸਮਾਗਮ ਦੇ ਸ਼ੁਰੂਆਤੀ ਦੌਰ ਵਿੱਚ ਪ੍ਰੋਗਰਾਮ ਦੇ ਪ੍ਰਬੰਧਕ ਸ੍ਰੀ ਹਰੀਸ਼ ਮੋਦਗਿੱਲ ਨੇ ਪਹੁੰਚੇ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ।



ਇਸ ਮੌਕੇ ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਸੂਹੀ ਸਵੇਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਹੀ ਸਵੇਰ ਗੁਰਮੁਖੀ ਦੇ ਨਾਲ ਨਾਲ ਹੁਣ ਸ਼ਾਹਮੁਖੀ ਵਿੱਚ ਵੀ ਆਨਲਾਈਨ ਪੜ੍ਹੀ ਜਾ ਸਕੇਗੀ।ਇਸ ਨਾਲ ਦੋਹਾਂ ਪੰਜਾਬਾਂ ਨੂੰ ਸਾਂਝਾ ਮੰਚ ਮਿਲੇਗਾ।ਅਦਾਰੇ ਨਾਲ ਲਹਿੰਦੇ ਪੰਜਾਬ ਦੇ ਵੀ ਕਾਫ਼ੀ ਲੇਖਕ ਜੁੜੇ ਹੋਏ ਹਨ।ਸ਼ਾਹਮੁਖੀ ਦੇ ਸੰਪਾਦਕ ਚੜ੍ਹਦੇ ਪੰਜਾਬ ਤੋਂ ਵਿਕਰਮ ਸਿੰਘ ਸੰਗਰੂਰ ਅਤੇ ਲਹਿੰਦੇ ਪੰਜਾਬ ਤੋਂ ਪੰਜਾਬੀ ਦੇ ਨਾਮਵਰ ਕਹਾਣੀਕਾਰ ਆਸਿਫ਼ ਰਜ਼ਾ ਹਨ।

ਸਮਾਗਮ ਦੇ ਦੂਜੇ ਸੈਸ਼ਨ ਵਿੱਚ ਭਾਰਤ ਦੇ ਨਾਮਵਰ ਪੱਤਰਕਾਰ ਅਤੇ ਕਾਲਮਨਵੀਸ ਅਨੀਲ ਚਮੜਿਆ ਨੇ ਮੀਡੀਆ ਦੀ ਮਹੱਤਤਾ ਅਤੇ ਕਾਰਪੋਰੇਟ ਮੀਡੀਆ ਉੱਤੇ ਗੱਲ ਕਰਦਿਆਂ ਕਿਹਾ ਕਿ ਮੁੱਖ ਧਾਰਾਈ ਮੀਡੀਆ ਨੂੰ ਕਾਰੋਬਾਰੀ ਮੀਡੀਆ ਵਜੋਂ ਸੰਬੋਧਨ ਹੋਣਾ ਚਾਹੀਦਾ ਹੈ ਤਾਂ ਕਿ ਉਸ ਦਾ ਲੋਕਧਾਰਾਈ ਮੀਡੀਆ ਨਾਲੋਂ ਫ਼ਰਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ਼ਤਿਹਾਰਾਂ ਅਤੇ ਵਪਾਰ ਦੀ ਖ਼ਾਤਰ ਲੋਕ ਮੁੱਦਿਆਂ ਤੋਂ ਭਟਕ ਜਾਣ ਵਾਲਾ ਮੀਡੀਆ ਲੋਕਧਾਰਾਈ ਨਹੀਂ, ਸਗੋਂ ਕਾਰੋਬਾਰੀ ਮੀਡੀਆ ਹੀ ਅਖਵਾਏਗਾ।



ਸ੍ਰੀ ਚਮੜਿਆ ਨੇ ਮੀਡੀਆ ਵਿੱਚ ਸਹੀ ਅਨੁਵਾਦ ਦੀ ਮਹੱਤਤਾ ਬਾਰੇ ਕਿਹਾ ਕਿ ਅੰਗਰੇਜ਼ੀ ਤੋਂ ਹਿੰਦੀ ਅਤੇ ਹਿੰਦੀ ਤੋਂ ਪੰਜਾਬੀ ਵਿੱਚ ਕੀਤੇ ਗਏ ਗ਼ਲਤ ਅਨੁਵਾਦ ਨੇ ਸਭ ਤੋਂ ਖ਼ਤਰਨਾਕ ਰੋਲ ਅਦਾ ਕੀਤਾ ਹੈ। ਮੀਡੀਆ ਵੱਲੋਂ ਸ਼ਬਦਾਂ ਦਾ ਗ਼ਲਤ ਅਨੁਵਾਦ ਸੱਤਾਧਾਰੀਆਂ ਦੇ ਹੱਕ ਵਿੱਚ ਭੁਗਤਦਾ ਆ ਰਿਹਾ ਹੈ। ਉਨ੍ਹਾਂ ਇਲੈਕਟ੍ਰਾਨਿਕ ਮੀਡੀਆ ਵੱਲੋਂ ਕੀਤੇ ਜਾਂਦੇ ਸਟਿੰਗ ਅਪਰੇਸ਼ਨਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਿਛਲੇ ਸਮੇਂ ਵਿੱਚ ਕੀਤੇ ਗਏ ਬਹੁਤੇ ਸਟਿੰਗ ਅਪਰੇਸ਼ਨਾਂ ਵਿੱਚੋਂ ਬਹੁਤੇ ਦਲਿਤਾਂ ਅਤੇ ਧਾਰਮਿਕ ਘੱਟ-ਗਿਣਤੀਆਂ ਦੇ ਨੁਮਾਇੰਦਿਆਂ ਦੇ ਵਿਰੋਧ ਵਿੱਚ ਹੀ ਭੁਗਤੇ ਹਨ। ਰਾਸ਼ਟਰੀ ਮੀਡੀਆ ਦੇ ਉਤਲੇ ਅਹੁਦਿਆਂ ਉੱਤੇ ਇਕ ਜਾਤੀ ਵਿਸ਼ੇਸ਼ ਦਾ ਦਬਦਬਾ ਹੋਣ ‘ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਮੀਡੀਆ ਦੇ ਅਸਰਦਾਰ ਰੋਲ ਲਈ ਇਕ ਵਿਸ਼ੇਸ਼ ਜਾਤੀ ਦੇ ਦਬਦਬੇ ਨੂੰ ਤੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਮੀਡੀਆ ਵਿੱਚ ਕਾਰਪੋਰੇਟ ਸੈਕਟਰ ਅਤੇ ਸਿਆਸੀ ਪਾਰਟੀਆਂ ਦੀ ਭਾਈਵਾਲੀ ਦਾ ਵਿਰੋਧ ਕਰਦਿਆਂ ਕਿਹਾ ਕਿ ਲੋਕ ਮਸਲਿਆਂ ਲਈ ਹੋਂਦ ਵਿੱਚ ਆਇਆ ਮੀਡੀਆ ਅੱਜ ਕਾਰਪੋਰੇਟ ਅਤੇ ਸਿਆਸੀ ਹਿੱਤਾਂ ਦੀ ਪੂਰਤੀ ਦਾ ਸਾਧਨ ਬਣ ਕੇ ਰਹਿ ਗਿਆ ਹੈ। ਇੰਟਰਨੈੱਟ ਮੀਡੀਆ ‘ਤੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਇਸ ਨੇ ਜਨ-ਸਾਧਾਰਨ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਹੈ, ਪਰ ਇਸ ਦਾ ਘੇਰਾ ਸੀਮਤ ਹੋਣ ਕਰਕੇ ਇਹ ਕੁਝ ਲੋਕਾਂ ਵਿੱਚ ਹੀ ਰਹਿ ਜਾਂਦਾ ਹੈ।



ਇਸ ਤੋਂ ਬਿਨਾਂ ਕੌਮੀ ਘੱਟ ਗਿਣਤੀ ਕਮੀਸ਼ਨ ਦੇ ਸਾਬਕਾ ਉੱਪ ਚੇਅਰਮੈਨ ਪ੍ਰੋ. ਬਾਵਾ ਸਿੰਘ ਨੇ ਅਦਾਰੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹਾ ਕਾਰਜ ਜਿੱਥੇ ਦੋਵਾਂ ਮੁਲਕਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਕੇ ਆਵੇਗਾ, ਉੱਥੇ ਨਫ਼ਰਤ ਦੀਆਂ ਕੰਧਾਂ ਢਹਿਣਗੀਆਂ ਅਤੇ ਮੁਹੱਬਤ ਦਾ ਪੈਗ਼ਾਮ ਜਾਵੇਗਾ। ਪ੍ਰੋ. ਬਾਵਾ ਨੇ ਮੀਡੀਆ ਬਾਬਤ ਬੋਲਦਿਆਂ ਕਿਹਾ ਕਿ ਮੀਡੀਆ ਬਾਰੇ ਇਹ ਧਾਰਨਾ ਬਣਾਉਣ ਦਾ ਯਤਨ ਹੋ ਰਿਹਾ ਹੈ ਕਿ ਇਹ ਨਿਰਪੱਖ, ਆਜ਼ਾਦ ਤੇ ਇਖ਼ਲਾਕ ਆਧਾਰਤ ਹੈ, ਪਰ ਇਸ ਦਾ ਵੱਡਾ ਹਿੱਸਾ ਇਨ੍ਹਾਂ ਗੱਲਾਂ ‘ਤੇ ਪੂਰਾ ਨਹੀਂ ਉਤਰਦਾ, ਸਗੋਂ ਇੱਕ ਸਨਅਤ ਦੇ ਤੌਰ ‘ਤੇ ਵਿਚਰ ਰਿਹਾ ਹੈ।



ਇਸ ਮੌਕੇ ਜਿੱਥੇ ਹਰੀਸ਼ ਮੋਦਗਿੱਲ, ਸ਼ਿਵਇੰਦਰ ਸਿੰਘ, ਵਿਕਰਮ ਸਿੰਘ ਸੰਗਰੂਰ, ਦਰਸ਼ਨ ਕੁਹਾਲੀ, ਰਿਸਰਚ ਸਕਾਲਰ ਹਰਮਨਜੀਤ ਸਿੰਘ, ਗੁਰਬਖ਼ਸ਼ ਸਿੰਘ ਸਾਬਕਾ ਸਰਪੰਚ ਤੁਗਲ, ਦਰਸ਼ਨ ਖੇੜੀ, ਮਹਿੰਦਰ ਸਿੰਘ ਮਾਨੋਪੁਰੀ, ਸੁਖਵਿੰਦਰ ਸਿੰਘ ਲੀਲ੍ਹ ਆਦਿ ਨੇ ਆਪਣੇ ਵਿਚਾਰ ਪ੍ਰਗਟਾਏ, ਉੱਥੇ ਅਦਾਰਾ ‘ਸੂਹੀ ਸਵੇਰ’ ਅਤੇ ਪੱਖੋਵਾਲ ਦੀ ਭਾਈ ਘਨੱਈਆਂ ਵੈੱਲਫੇਅਰ ਸੁਸਾਇਟੀ ਵੱਲੋਂ ਸ੍ਰੀ ਅਨਿਲ ਚਮੜਿਆ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

Comments

Mukhtiar Singh

Mubarar ek sal hoan ton Ji Very Good

ਹਰਵਿੰਦਰ ਧਾਲੀਵਾਲ

ਅਦਾਰਾ ਸੂਹੀ ਸਵੇਰ ਦੀ ਪਹਿਲੀ ਵਰ੍ਹੇ ਗੰਢ ਤੇ ਆਪ ਨੂੰ ਬਹੁਤ ਬਹੁਤ ਮੁਬਾਰਕਾਂ ..ਪ੍ਰੋਗ੍ਰਾਮ ਤੇ ਆਉਣ ਨੂੰ ਮੇਰਾ ਬਹੁਤ ਦਿਲ ਕਰਦਾ ਸੀ ..ਪਰ ਇਸ ਦਿਨ ਪਹਿਲਾਂ ਉਲੀਕੇ ਪ੍ਰੋਗ੍ਰਾਮ ਅਨੁਸਾਰ ਗਰੀਬ ਕੁੜੀਆਂ ਦੇ ਵਿਆਹ ਕਰਨੇ ਸਨ ਜਿਸ ਵਿੱਚ ਮੇਰੀ ਅਹਿਮ ਡਿਓਟੀ ਲਗਾਈ ਗਈ ਸੀ ..ਇਸਦਾ ਜਿਕਰ ਮੈਂ ਉਸ ਦਿਨ ਤੁਹਾਡੇ ਨਾਲ ਫੋਨ ਤੇ ਕਰਦਾ ਕਰਦਾ ਰਹਿ ਗਿਆ ..ਇਸਦੇ ਲਈ ਮੁਆਫੀ ਚਾਹੁੰਦਾ ਹਾਂ !

Rajinder

bai g Mubaraqan

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ