Thu, 21 November 2024
Your Visitor Number :-   7254340
SuhisaverSuhisaver Suhisaver

ਕੈਲਗਰੀ ਪੁਲਿਸ ਨੇ ਟਰੈਫਿਕ ਨਿਯਮਾਂ ਵਿੱਚ ਸਖਤਾਈ ਵਾਲਾ ਰੁਖ ਅਪਣਾਇਆ

Posted on:- 13-02-2013

ਸ਼ਹਿਰ ਵਿੱਚ ਹਾਦਸਿਆਂ ਦੀ ਦਰ ਘੱਟ ਕਰਨ ਲਈ ਕੈਲਗਰੀ ਪੁਲਿਸ ਨੇ ਇੱਕ ਵਾਰ ਫਿਰ ਟਰੈਫਿਕ ਨਿਯਮਾਂ ਦੀ ਅਣਗਹਿਲੀ ਕਰਨ ਵਾਲਿਆਂ ਪ੍ਰਤੀ ਆਪਣਾ ਸਖਤ ਰੁੱਖ ਅਖਤਿਆਰ ਕਰਨ ਦਾ ਐਲਾਨ ਫਿਰ ਦੁਹਰਾਇਆ ਹੈ। ਹਾਦਸਿਆਂ ਦੀ ਵਜ੍ਹਾ ਦਾ ਮੁੱਖ ਕਾਰਨ ਗੱਡੀ ਚਲਾਉਂਦੇ ਸਮੇਂ  ਮਿਊਜਿਕ ਪਲੇਅਰ,ਜੀ ਪੀ ਐਸ ਦੀ ਐਡਜਸਟਮੈਂਟ,ਵਾਲਾਂ ਨੂੰ ਕੰਘੀ ਕਰਨਾਂ ,ਕੁਝ ਪੜ੍ਹਨਾਂ, ਕੋਈ ਸਾਜ਼ ਵਜਾਉਣਾ ਜਾਂ ਕੁਝ ਖਾਣ ਵਰਗੀਆਂ ਹਾਲਾਤਾਂ ਵਿੱਚ ਅਗਰ ਕਿਸੇ ਪੁਲਿਸ ਵਾਲੇ ਦੀ ਨਜ਼ਰ ਚੜ੍ਹ ਗਏ ਤਾਂ 172 ਡਾਲਰ ਦਾ ਜ਼ੁਰਮਾਨਾ ਉਸੇ ਵੇਲੇ ਹੋ ਜਾਣਾ ਹੈ।

ਪੁਲਿਸ ਅਨੁਸਾਰ ਗੱਡੀ ਚਲਾਉਣਾ ਵੀ ਇੱਕ ਫੁੱਲ ਟਾਈਮ ਜਾਬ ਦੀ ਤਰ੍ਹਾਂ ਹੈ ਤੁਹਾਡੀ ਕੁੱਝ ਕੁ ਸੈਕਿੰਡ ਦੀ ਜਾਬ ਉੱਪਰ ਅਣਗਹਿਲੀ ਤੁਹਾਡੀ ਪੂਰੀ ਜਿੰਦਗੀ ਨੂੰ ਬਦਲਕੇ ਰੱਖ ਦੇਵੇਗੀ। ਕੈਲਗਰੀ ਦੇ ਟਰੈਫਿਕ ਨੂੰ ਸੁਰਖਿਅਤ ਅਤੇ ਸੁਖਾਵਾਂ ਬਣਾਉਣ ਲਈ ਕੈਲਗਰੀ ਪੁਲਿਸ ਇਹਨਾਂ ਗੱਲਾਂ ਉੱਪਰ ਜ਼ਿਆਦਾ ਧਿਆਨ ਦੇਵੇਗੀ ਕਿ ਟਰੈਫਿਕ ਲਾਈਨ ਬਦਲਣ ਵੇਲੇ ਅਣਗਹਿਲੀ, ਓਵਰਸਪੀਡ, ਇਸਾਰੇ ਵਾਲੀ ਬੱਤੀ ਦੀ ਵਰਤੋਂ ਨਾ ਕਰਨਾ, ਸੜਕ ਉੱਪਰ ਲੱਗੀਆਂ ਇਸ਼ਾਰਾ ਸਮਝਾਉਣ ਵਾਲੀਆਂ ਬੱਤੀਆਂ ਪ੍ਰਤੀ ਅਣਗਹਿਲੀ ਅਤੇ ਅਸੁਰੱਖਿਅਤ ਡਰਾਈਵ ਕੌਣ ਕਰ ਰਿਹਾ ਹੈ।  ਇਹਨਾਂ ਨਿਯਮਾਂ ਦੀ ਉਲੰਘਣਾ ਅਤੇ ਪੈਦਲ ਯਾਤਰੀਆਂ ਨੂੰ ਤਰਜ਼ੀਹ ਨਾ ਦੇਣ ਵਾਲੇ  ਨੂੰ 115 ਡਾਲਰ ਤੋਂ ਲੈਕੇ 575 ਡਾਲਰ ਤੱਕ ਦੇ ਜ਼ੁਰਮਾਨੇ ਦੀ ਸਜ਼ਾ ਹੋ ਸਕਦੀ ਹੈ।

- ਹਰਬੰਸ ਬੁੱਟਰ  

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ