ਅਮਿੱਟ ਪੈੜਾਂ ਛੱਡ ਗਿਆ ਕੈਨੇਡਾ ਵਿੱਚ ਹੋਇਆ ਦੋ ਰੋਜ਼ਾ ਅੰਤਰ- ਰਾਸ਼ਟਰੀ ਸੈਮੀਨਾਰ
Posted on:- 21-03-2022
ਪੰਜਾਬੀ ਬਿਜ਼ਨੇਸ ਪਰੋਫ਼ੈਸ਼ਨਲ ਤੇ ਜਗਤ ਪੰਜਾਬੀ ਸਭਾ ਕੈਨੇਡਾ ਨੇ 19 ਤੇ 20 ਮਾਰਚ 2022 ਨੂੰ ਮਿਸੀਸਾਗਾ ਵਿਖੇ 2022 ਨੂੰ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ। ਇਹ ਅੰਤਰਰਾਸ਼ਟਰੀ ਸੈਮੀਨਾਰ ਬਹੁਤ ਕਾਮਯਾਬ ਰਿਹਾ । ਇਸ ਸੈਮੀਨਾਰ ਦਾ ਉਦਘਾਟਨ ਸਰਦਾਰ ਅਮਰਜੀਤ ਸਿੰਘ ਯੂ. ਐਸ. ਏ. ਨੇ ਰਿਬਨ ਕੱਟ ਕੇ ਕੀਤਾ । ਸ਼ਮਾ ਰੋਸ਼ਨ ਕਰਨ ਦੀ ਰਸਮ ਸੰਜੀਤ ਸਿੰਘ , ਤਾਹਰ ਅਸਲਮ ਗੋਰਾ, ਸ ਗੁਰਦਰਸ਼ਨ ਸਿੰਘ ਸੀਰਾ , ਸੋਢੀ ਸਾਹਿਬ ਤੇ ਅਮਰੀਕ ਸਿੰਘ ਗੋਗਨਾ ਨੇ ਕੀਤੀ । ਸ ਸਰਦੂਲ ਸਿੰਘ ਥਿਆੜਾ ਸੀਨੀਅਰ ਮੀਤ ਪ੍ਰਧਾਨ ਨੇ ਸੱਭ ਨੂੰ ਜੀ ਆਇਆ ਕਿਹਾ ਤੇ ਜਗਤ ਪੰਜਾਬੀ ਸਭਾ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ । ਅਜੈਬ ਸਿੰਘ ਚੱਠਾ ਚੇਅਰਮੈਨ ਨੇ ਆਪਣੇ ਪ੍ਰਧਾਨਗੀ ਭਾਸ਼ਨ ਨਾਲ ਸੈਮੀਨਾਰ ਦੀ ਸ਼ੁਰੂਆਤ ਕੀਤੀ । '
ਪੰਜਾਬੀ ਯੂਨੀਵਰਸਿਟੀ ਪਟਿਆਲਾ (ਭਾਰਤ) ਤੋਂ ਡਾ: ਗੁਰਮੀਤ ਸਿੰਘ ਅਤੇ ਡਾ: ਵਿਨੋਦ ਕੁਮਾਰ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ। ਸੈਮੀਨਾਰ ਦੀ ਸ਼ੁਰੂਆਤ ਚੇਅਰਮੈਨ ਅਜੈਬ ਸਿੰਘ ਚੱਠਾ ਦੇ ਭਾਸ਼ਣ ਨਾਲ ਹੋਈ। ਸਰਦੂਲ ਸਿੰਘ ਥਿਆੜਾ ਨੇ ਸੰਸਥਾ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਵੱਖ-ਵੱਖ ਯਤਨਾਂ ਬਾਰੇ ਦੱਸਿਆ।
ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਅਮਰਜੀਤ ਸਿੰਘ ਯੂ.ਐਸ.ਏ. ਪਹਿਲਾ ਪੇਪਰ ਡਾ. ਵਿਨੋਦ ਕੁਮਾਰ, ਮਾਤ ਭਾਸ਼ਾ ਦੀ ਮਹੱਤਤਾ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਕਿ ਇਹ ਵਿਚਾਰਾਂ ਨੂੰ ਧਾਰਨ ਕਰਨ ਅਤੇ ਆਪਣੇ ਆਪ ਨੂੰ ਅਤੇ ਬਾਹਰੀ ਸੰਸਾਰ ਨੂੰ ਸਮਝਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜੇਕਰ ਕੋਈ ਵਿਅਕਤੀ ਆਪਣੀ ਮਾਤ ਭਾਸ਼ਾ ਵਿੱਚ ਕੰਮ ਕਰਦਾ ਹੈ ਤਾਂ ਜੀਵਨ ਨੂੰ ਸਮਝਣ ਅਤੇ ਇਸਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾ ਸਕਦਾ ਹੈ। ਡਾ. ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬੀ ਸਥਾਨਕ ਭਾਸ਼ਾ ਨਹੀਂ ਹੈ। ਇਹ ਸੀਮਾਵਾਂ ਤੱਕ ਸੀਮਤ ਨਹੀਂ ਹੈ, ਇਹ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਗੱਲਬਾਤ ਕਰ ਰਿਹਾ ਹੈ। ਇਸ ਦਾ ਨਤੀਜਾ ਪੰਜਾਬੀ ਸੱਭਿਆਚਾਰ ਅਤੇ ਜੀਵਨ ਦੇ ਵਿਕਾਸ ਵਿੱਚ ਹੁੰਦਾ ਹੈ। ਸਟੇਜ ਦੀ ਕਾਰਵਾਈ ਸ ਸੰਤੋਖ ਸਿੰਘ ਸੰਧੂ ਸੈਕਟਰੀ ਨੇ ਬਾਖੂਬੀ ਨਿਭਾਈ । ਰਿਕੀ ਗੋਗਨਾ , ਸ ਚਰਨਜੀਤ ਸਿੰਘ , ਤਾਹਰ ਅਸਲਮ ਗੋਰਾ ਨੇ ਕਾਇਦਾ -ਏ- ਨੂਰ ਨੂੰ ਵੱਧ ਤੋਂ ਵੱਧ ਪੰਜਾਬੀਆਂ ਤੱਕ ਪਹੁੰਚਾਉਣ ਲਈ ਵਿਚਾਰ ਪੇਸ਼ ਕੀਤੇ ।
ਕਲਚਰਰ ਪ੍ਰੋਗਰਾਮ ਨੂੰ ਤ੍ਰਿਪਤਾ ਸੋਢੀ ਤੇ ਰੁਪਿੰਦਰ ਸੰਧੂ ਨੇ ਕਰਵਾਇਆ । ਜਿਸ ਵਿੱਚ ਪ੍ਰੀਤ , ਹਰਜੀਤ ਭੰਵਰਾ ਤੇ ਸੁੰਦਰਪਾਲ ਰਾਜਾਸਾਂਸੀ ਨੇ ਸੁਰੀਲੀ ਅਵਾਜ਼ ਗੀਤ ਸੁਣਾਏ । ਮਕਸੂਦ ਚੌਧਰੀ ਨੇ ਆਪਣੀ ਕਵਿਤਾ ਨਾਲ ਰੰਗ ਬੰਨਿਆਂ । ਜਾਗੋ ਵਿੱਚ ਸੱਭ ਬੀਬੀਆਂ ਨੇ ਹਿੱਸਾ ਲਿਆ । ਹਾਜ਼ਰੀਨ ਵਿਅਕਤੀਆਂ ਵਿੱਚ ਜਸਰੀਤ ਸਿੰਘ ਨਿਰਵਾਨ , ਬਲਵਿੰਦਰ ਕੌਰ ਚੱਠਾ , ਸਿਮਰਤਾ ਸ਼ੇਰਗਿੱਲ , ਪਰਸ਼ਿੰਦਰ ਧਾਰੀਵਾਲ , ਅਜਮੀਤ ਸਿੰਘ ਚੱਠਾ , ਸਾਹਰ ਸਿੰਘ ਚੌਹਾਨ , ਹਲੀਮਾਂ ਸਾਦੀਆ , ਗੁਰਿੰਦਰ ਸਿੰਘ ਸਹੋਤਾ , ਮਨਜਿੰਦਰ ਕੌਰ ਸਹੋਤਾ , ਗਗਨਦੀਪ ਕੌਰ ਚੱਠਾ , ਗੋਲਡੀ ਔਲ਼ਖ , ਅਮਰਜੀਤ ਕੌਰ ਚੌਹਾਨ , ਸੂਰਜ ਸਿੰਘ ਚੌਹਾਨ , ਸੁਮੀਤ ਕੌਰ ਚੱਠਾ , ਬਿਸ਼ੰਬਰ ਸਿੰਘ , ਸਿਮਰਨ ਸਿੱਧੂ ਸਨ।
ਸੈਮੀਨਾਰ ਦੀ ਸਾਰੀ ਕਾਰਵਾਈ ਟੈਗ ਟੀ ਵੀ ਨੇ ਕਵਰ ਕੀਤੀ । ਹਾਜ਼ਰੀਨ ਵੱਲੋਂ ਸਭਾ ਦੇ ਪੰਜਾਬੀ ਭਾਸ਼ਾ ਦੀ ਚੜ੍ਹਦੀਕਲਾ ਦੇ ਕੰਮਾਂ ਲਈ ਸਾਥ ਦੇਣ ਦਾ ਭਰੋਸਾ ਦਿੱਤਾ । ਅਮਰੀਕ ਸਿੰਘ ਗੋਗਨਾ ਤੇ ਅਮਰਜੀਤ ਸਿੰਘ ਯੂ. ਐਸ. ਏ. ਨੇ ਸਭਾ ਦੇ ਕਾਇਦਾ -ਏ-ਨੂਰ ਲਈ ਮਾਲੀ ਮਦਦ ਕੀਤੀ । ਸਰਦੂਲ ਸਿੰਘ ਥਿਆੜਾ ਨੇ ਕਿਹਾ ਕਾਇਦਾ -ਏ - ਨੂਰ ਕਿਤਾਬ ਵਿੱਚ ਮਾਲੀ ਮਦਦ ਕਰਨ ਵਾਲਿਆਂ ਦੇ ਨਾਮ ਦਰਜ ਕੀਤੇ ਜਾਣਗੇ । ਸਵਾਦਿਸ਼ਟ ਭੋਜਨ ਤੋਂ ਬਾਦ ਸੱਭ ਨੇ ਵਿਦਾ ਲਈ