ਇਸ ਸਮੇਂ ਵਿਦਿਆਰਥੀ ਆਗੂਆਂ ਨੇ ਯੂਕਰੇਨ ਦੇ ਲੋਕਾਂ ਉੱਪਰ ਥੋਪੀ ਨਿਹੱਕੀ ਜੰਗ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਦੀ ਮੰਗ ਕੀਤੀ। ਕੌਮਾਂਤਰੀ ਵਿਦਿਆਰਥੀਆਂ ਦਾ ਵਿਸ਼ਾਲ ਪੈਦਲ ਮਾਰਚ ਕੌਬਟ ਸਕੂਏਅਰ ਗਾਰਡਨ ’ਚ ਰੈਲੀ ਦੇ ਰੂਪ ਵਿੱਚ ਸਮਾਪਤ ਹੋਇਆ। ਇਸ ਸਮੇਂ ਰੈਲੀ ‘ਚ ਸ਼ਾਮਲ ਵਿਦਿਆਰਥੀਆਂ ਨੂੰ ਨੌਜਵਾਨ ਆਗੂ ਵਰੁਣ ਖੰਨਾ, ਪਰਮ ਢਿੱਲੋਂ, ਮਨਜੋਤ ਸਿੰਘ, ਹਰਜਿੰਦਰ ਸਿੰਘ, ਹਰਲੀਨ ਕੌਰ, ਦੀਪਾਕਸ਼ੀ, ਅਮੀਤੋਜ਼ ਸਿੰਘ ਅਤੇ ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਬਾਜਵਾ ਨੇ ਸੰਬੋਧਨ ਕੀਤਾ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਮੰਗ ਕੀਤੀ ਕਿ ਕੈਨੇਡਾ ਵਿੱਚ ਇਹਨਾਂ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਕਰਵਾਈ ਜਾਵੇ, ਸੀਏਕਿਊ (Quebec Acceptance Certificate) ਅਤੇ ਸਟੱਡੀ ਪਰਮਿਟ ਮਨਜ਼ੂਰ ਕਰਦਿਆਂ ਵਿਦਿਆਰਥੀਆਂ ਨੂੰ ਗਰੈਜ਼ੂਏਟ ਕਰਨ, ਕੈਨੇਡਾ ਤੋਂ ਬਾਹਰ ਭਾਰਤ-ਪੰਜਾਬ ਬੈਠੇ ਵਿਦਿਆਰਥੀਆਂ ਦੀ ਲੱਗਭੱਗ 64 ਲੱਖ ਡਾਲਰ ਫੀਸ ਵਾਪਸ ਕੀਤੀ ਜਾਵੇ, ਸਟੱਡੀ ਵੀਜ਼ਾ ਹਾਸਲ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਟਰੈਵਲ ਕਰਨ ਦਿੱਤਾ ਜਾਵੇ, ਜਿਹਨਾਂ ਵਿਦਿਆਰਥੀਆਂ ਨੇ ਇੱਕ ਸਾਲ ਤੋਂ ਉਪਰ ਸਮੇਂ ਤੋਂ ਫੀਸਾਂ ਭਰੀਆਂ ਹੋਈਆਂ ਹਨ ਪਰ ਨਾ ਤਾਂ ਉਹਨਾਂ ਨੂੰ ਵੀਜ਼ਾ ਮਿਲ ਰਿਹਾ ਹੈ ਅਤੇ ਨਾ ਹੀ ਕਲਾਸਾਂ ਲੱਗ ਰਹੀਆਂ ਹਨ; ਉਹਨਾਂ ਨੂੰ ਵੀਜ਼ਾ ਤੇ ਕਲਾਸਾਂ ਸਬੰਧੀ ਕੋਈ ਸਕਾਰਾਤਮਕ ਫੈਸਲਾਂ ਦਿੱਤਾ ਜਾਵੇ ਅਤੇ ਧੋਖਾਧੜੀ ਕਰਨ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਸਮੇਂ ਹੱਥਾਂ ਵਿੱਚ ਆਪਣੀਆਂ ਮੰਗਾਂ ਦੇ ਸਲੋਗਨ ਫੜਕੇ ਨਾਅਰੇ ਮਾਰਦੇ ਹੋਏ ਵਿਦਿਆਰਥੀਆਂ ਨੇ ਜਿੱਤ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਆਗੂਆਂ ਨੇ ਦੱਸਿਆ ਕਿ ਰੈਲੀ ਸਮਾਪਤ ਹੋਣ ਤੋਂ ਬਾਅਦ ਉਹਨਾਂ ਦੇ ਵਕੀਲ ਰਾਹੀਂ ਆਰਪੀਆਈ ਗਰੁੱਪ (ਬੰਦ ਹੋਏ ਤਿੰਨ ਕਾਲਜਾਂ ਦਾ ਪ੍ਰਬੰਧਕੀ ਗਰੁੱਪ) ਵੱਲੋਂ ਕੈਨੇਡਾ ’ਚ ਦਾਖਲ ਵਿਦਿਆਰਅਥੀਆਂ ਨੂੰ ਪੜ੍ਹਈ ਪੂਰੀ ਕਰਵਾਉਣ ਅਤੇ ਸੀਏਕਿਊ ਅਪਲਾਈ ਕਰਨ ਦਾ ਸੁਨੇਹਾ ਈਮੇਲ ਰਾਹੀਂ ਪ੍ਰਾਪਤ ਹੋਇਆ। ਜਿਸਤੇ ਆਗੂਆਂ ਦਾ ਕਹਿਣਾ ਸੀ ਕਿ ਵਿਦਿਆਰਥੀਆਂ ਦੇ ਹੱਕ ਵਿੱਚ ਆਇਆ ਇਹ ਸੁਨੇਹਾ ਉਹਨਾਂ ਦੇ ਸੰਘਰਸ਼ ਦੀ ਅੰਸ਼ਿਕ ਜਿੱਤ ਹੈ ਅਤੇ ਉਹ ਭਾਰਤ ਵਿੱਚ ਰਹਿੰਦੇ ਵਿਦਿਆਰਥੀਆਂ ਦੀ ਫੀਸ ਵਾਪਸੀ (64 ਲੱਖ ਕੈਨੇਡੀਅਨ ਡਾਲਰ) ਤੱਕ ਭਾਰਤੀ ਵਿਦਿਆਰਥੀਆਂ ਦੀ ਕਮੇਟੀ ਨਾਲ ਤਾਲਮੇਲ ਰੱਖਦਿਆਂ ਸੰਘਰਸ਼ ਜਾਰੀ ਰੱਖਣਗੇ।ਜਾਰੀ ਕਰਤਾ: ਵਰੁਣ ਖੰਨਾ +1 (514) 546-8202, ਹਰਿੰਦਰ ਸਿੰਘ : +1 (647) 804-2419
ਕਮੇਟੀ ਮੈਂਬਰ ‘ਮੌਂਟਰੀਅਲ ਨੌਜਵਾਨ-ਵਿਦਿਆਰਥੀ ਸੰਗਠਨ’