ਸਟੇਨ ਸਵਾਮੀ ਦੀ ਮੌਤ ਇਕ ਗਿਣਿਆ ਮਿਥਿਆ ਕਤਲ – ਜਮਹੂਰੀ ਅਧਿਕਾਰ ਸਭਾ
Posted on:- 05-07-2021
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਉੱਘੇ ਮਨੁੱਖੀ ਅਧਿਕਾਰ ਕਾਰਕੁੰਨ ਸਟੇਨ ਸਵਾਮੀ ਜੀ ਦੇ ਸਦੀਵੀ ਵਿਛੋੜਾ ਦੇ ਜਾਣ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਦੇਸ਼ ਦੀ ਜਮਹੂਰੀ ਅਤੇ ਮਨੁੱਖੀ ਹੱਕਾਂ ਦੀ ਲਹਿਰ ਉਨ੍ਹਾਂ ਦੀ ਵਡਮੁੱਲੀ ਘਾਲਣਾ ਨੂੰ ਸਲਾਮ ਕਰਦੀ ਹੈ।
ਉਨ੍ਹਾਂ ਦੀ ਮੌਤ ਕੁਦਰਤੀ ਮੌਤ ਨਹੀਂ ਹੈ ਸਗੋਂ ਇਹ 84 ਸਾਲ ਦੀ ਉਮਰ ਦੇ ਇਕ ਬਜ਼ੁਰਗ ਵਿਅਕਤੀ ਨੂੰ ਜੇਲ੍ਹ ਵਿਚ ਸਾੜ ਕੇ ਆਰ.ਐੱਸ.ਐੱਸ-ਭਾਜਪਾ ਸਰਕਾਰ ਵੱਲੋਂ ਸਿਲਸਿਲੇਵਾਰ ਤਰੀਕੇ ਨਾਲ ਕੀਤਾ ਗਿਆ ਕਤਲ ਹੈ। ਇਹ ਤਾਉਮਰ ਦੱਬੇ ਕੁਚਲੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਜੂਝਣ ਵਾਲੇ ਨੂੰ ਇਸ ਅਨਿਆਂਕਾਰੀ ਪ੍ਰਬੰਧ ਵੱਲੋਂ ਗ਼ੈਰਅਦਾਲਤੀ ਤਰੀਕੇ ਨਾਲ ਦਿੱਤੀ ਮੌਤ ਦੀ ਸਜ਼ਾ ਹੈ। ਇਹ ਕਤਲ ਸਾਨੂੰ ਅੰਗਰੇਜ਼ ਰਾਜ ਦੌਰਾਨ ਇਨਕਲਾਬੀ ਯੋਧੇ ਜਤਿਨਦਾਸ ਦੀ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ ਜੋ ਜੇਲ੍ਹਾਂ ਵਿਚ ਸੁਧਾਰਾਂ ਅਤੇ ਕੈਦੀਆਂ ਦੇ ਹੱਕਾਂ ਲਈ ਬਰਤਾਨਵੀ ਬਸਤੀਵਾਦੀ ਪ੍ਰਬੰਧ ਜੂਝਦਿਆਂ ਸ਼ਹੀਦ ਹੋਏ ਸਨ।
ਸਵਾਮੀ ਜੀ ਦੀ ਸ਼ਹਾਦਤ ਯਾਦ ਦਿਵਾਉਂਦੀ ਹੈ ਕਿ ਅਜੋਕਾ ਪ੍ਰਬੰਧ ਉਸੇ ਕਾਤਲ ਨੀਤੀ
ਉੱਪਰ ਚੱਲ ਰਿਹਾ ਹੈ। ਕੋਵਿਡ ਮਹਾਮਾਰੀ ਦੇ ਬਾਵਜੂਦ ਸਵਾਮੀ ਜੀ ਨੂੰ ਹੋਰ ਬੁੱਧੀਜੀਵੀਆਂ
ਸਮੇਤ ਪੂਰੀ ਤਰ੍ਹਾਂ ਝੂਠੇ ਕੇਸ ਵਿਚ ਗਿ੍ਰਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਅਤੇ ਇਨਫ਼ੈਕਸ਼ਨ
ਹੋਣ ਤੇ ਉਨ੍ਹਾਂ ਦਾ ਇਲਾਜ ਨਹੀਂ ਹੋਣ ਦਿੱਤਾ ਗਿਆ। ਸਟੇਨ ਸਵਾਮੀ ਦੀ ਮੌਤ ਦੇਸ਼ ਦੇ ਲੋਕਾਂ
ਲਈ ਇਕ ਜ਼ੋਰਦਾਰ ਸੰਦੇਸ਼ ਹੈ ਕਿ ਮਨੁੱਖੀ ਮਾਣ-ਸਨਮਾਨ ਵਾਲੀ ਜ਼ਿੰਦਗੀ ਲਈ ਇਸ ਅਨਿਆਂਕਾਰੀ
ਪ੍ਰਬੰਧ ਨੂੰ ਪੂਰੀ ਤਰ੍ਹਾਂ ਬਦਲਣਾ ਜ਼ਰੂਰੀ ਹੈ।
ਸਭਾ ਨੇ ਕੱਲ੍ਹ (06-07-20210 ਪੰਜਾਬ ਭਰ ਵਿਚ ਵੱਧ ਤੋਂ
ਵੱਧ ਸੰਭਵ ਥਾਵਾਂ ਉੱਪਰ ਹਰ ਸੰਭਵ ਰੂਪ 'ਚ ਇਸ ਸੰਸਥਾਗਤ ਕਤਲ ਦੇ ਖਿ਼ਲਾਫ਼ ਵਿਰੋਧ
ਪ੍ਰਦਰਸ਼ਨ ਕਰਨ ਅਤੇ ਸਵਾਮੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦਾ ਸੱਦਾ ਦਿੱਤਾ ਹੈ।
ਜਾਰੀ ਕਰਤਾ: ਬੂਟਾ ਸਿੰਘ