ਪੰਜਾਬੀ ਲੇਖਕ ਸਭਾ ਵੱਲੋਂ ਸਾਹਿਤਕਾਰ ਤੇਜਾ ਸਿੰਘ ਰੌਂਤਾ ਸਨਮਾਨਿਤ
Posted on:- 07-02-2013
ਪੰਜਾਬੀ ਲੇਖਕ ਸਭਾ ਨਿਹਾਲ ਸਿੰਘ ਵਾਲਾ ਵੱਲੋਂ ਪ੍ਰਸਿੱਧ ਸਾਹਿਤਕਾਰ ਤੇਜਾ ਸਿੰਘ ਰੌਂਤਾ ਨਾਲ ਮਿਲਣੀ ਅਤੇ ਸਨਮਾਨ ਸਮਾਰੋਹ ਪਿੰਡ ਪੱਤੋ ਹੀਰਾ ਸਿੰਘ ਵਿਖੇ ਕਰਵਾਇਆ ਗਿਆ। ਮੰਗਲਮੀਤ ਪੱਤੋ ਦੀ ਪ੍ਰਧਾਨਗੀ ਅਤੇ ਪ੍ਰਸੋਤਮ ਪੱਤੋ ਦੀ ਮੰਚ ਸੰਚਾਲਨਾ ਹੇਠ ਹੋਏ ਇਸ ਸਮਾਗਮ ਵਿੱਚ ਲੈਕਚਰਾਰ ਜਗਤਾਰ ਸਿੰਘ ਸੈਦੋਕੇ ਨੇ ਤੇਜਾ ਸਿੰਘ ਰੌਂਤਾ ਦੀ ਸਾਹਿਤਕ ਦੇਣ ਅਤੇ ਪ੍ਰਤੀਬੱਧ ਸੋਚ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਰੌਂਤਾ ਵਰਗੇ ਹੰਢੇ ਵਰਤੇ ਲੇਖਕਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
ਇਸ ਸਮਾਗਮ ਵਿੱਚ ਤੇਜਾ ਸਿੰਘ ਰੌਂਤਾ ਨੇ ਅਪਣੀ ਲੇਖਣ ਕਲਾ,ਸਾਹਿਤਕ ਸਫਰ ਬਾਰੇ ਵਿਚਾਰ ਸਾਂਝੇ ਕਰਦਿਆਂ ਲੇਖਕਾਂ ਨੂੰ ਵੱਧ ਤੋਂ ਵੱਧ ਪੜ੍ਹਣ ਅਤੇ ਵੱਧ ਤੋਂ ਵੱਧ ਉਸਾਰੂ ਲਿਖਤਾ ਲਿਖਣ ਲਈ ਕਹਿੰਦਿਆਂ ਪੰਜਾਬੀ ਲੇਖਕ ਸਭਾ ਨਿਹਾਲ ਸਿੰਘ ਵਾਲਾ ਵੱਲੋਂ ਘਰ ਵਿੱਚ ਸਨਮਾਨ ਹੋਣ ਨੂੰ ਮਾਣ ਵਾਲੀ ਗੱਲ ਕਿਹਾ । ਇਸ ਸਮੇਂ ਪਿੰ.ਮਨਜੀਤ ਸਿੰਘ ਰਾਮਪੁਰਾ, ਹਰਜੀਤ ਸਿੰਘ ਦਰਸੀ ,ਸੁੱਖੀ ਸ਼ਾਂਤ,ਚਰਨਜੀਤ ਗਿੱਲ ਅਤੇ ਸੁੰਤਤਰ ਰਾਏ ਨੇ ਤੇਜਾ ਸਿੰਘ ਰੌਂਤਾ ਦੀ ਸਾਹਿਤਕ ਦੇਣ ਬਾਰੇ ਵਿਚਾਰ ਰੱਖੇ।
ਲੇਖਕ ਸਭਾ ਵੱਲੋਂ ਮੌਜੂਦ ਕਵੀਆਂ ਦੇ ਕਰਵਾਏ ਗਏ ਮਕਾਬਲੇ ਦੇ ਦੌਰ ਵਿੱਚ ਨਵੇਂ ਕਵੀਆਂ ਦੀ ਪੇਸ਼ਕਾਰੀ ਵਿੱਚੋਂ ਚਰਨਾ ਪੱਤੋ ਅਤੇ ਅਜੇ ਅਖਾੜਾ ਨੂੰ ਪਹਿਲਾ ਇਨਾਮ ਦਿੱਤਾ ਗਿਆ । ਬੂਟਾ ਸਿੰਘ ਰੌਂਤਾ, ਗੁਰ੍ਰਪੀਤ ਬਿਲਾਸਪੁਰ, ਸਵਰਨ ਧਾਲੀਵਾਲ, ਯਸ ਪੱਤੋ, ਮਨਪ੍ਰੀਤ ਘਾਰੂ, ਹਰਵਿੰਦਰ ਬਿਲਾਸਪੁਰ, ਰਵੀ ਪੱਤੋ, ਕੁਲਦੀਪ ਪੱਤੋ, ਆਦਿ ਨੇ ਰਚਨਾਵਾਂ ਪੇਸ਼ ਕੀਤੀਆਂ । ਇਸ ਸਮੇਂ ਪੱਪੂ ਗਰਗ, ਗੁਰਮੇਲ ਸਿੰਘ ਸੇਖੋਂ, ਕੰਤਾ ਬਰਾੜ, ਰਾਜਪਾਲ, ਗੋਰਾ, ਪਿਆਰਾ ਭੱਟੀ ,ਗਗਨ ਪੱਤੋ, ਰਾਜਵਿੰਦਰ ਰੌਂਤਾ ਆਦਿ ਹਾਜ਼ਰ ਸਨ।
-ਵਿਸ਼ੇਸ਼ ਪ੍ਰਤੀਨਿਧ