ਭਾਰਤ ਦੇ ਕਿਸਾਨਾਂ ਅਤੇ ਲੋਕਾਂ ਦੇ ਹੱਕ ਵਿੱਚ ਬਿਆਨ
Posted on:- 23-05-2021
21 ਮਈ ਨੂੰ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਦੇ 200 ਤੋਂ ਵੱਧ ਅਕਾਦਮਿਸ਼ਨਾਂ, ਟ੍ਰੇਡ ਯੂਨੀਅਨ ਲੀਡਰਾਂ, ਅਤੇ ਸਮਾਜਕ ਕਾਰਕੁੰਨਾਂ ਨੇ ਭਾਰਤ ਦੇ ਕਿਸਾਨਾਂ ਅਤੇ ਲੋਕਾਂ ਦੇ ਹੱਕ ਵਿੱਚ ਬਿਆਨ ਜਾਰੀ ਕਰਕੇ ਭਾਰਤ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਉਹ “ (1)ਸਤੰਬਰ 2020 ਵਿੱਚ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਇਕਦਮ ਵਾਪਸ ਲਵੇ ਤਾਂ ਕਿ ਕਿਸਾਨ ਆਪਣੇ ਆਪ ਨੂੰ ਕੋਵਿਡ ਤੋਂ ਬਚਾ ਸਕਣ ਅਤੇ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ, ਇਹ ਜਾਣਦੇ ਹੋਏ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਖਤਰੇ ਵਿੱਚ ਨਹੀਂ ਹੈ। (2) ਜ਼ਾਲਮਾਨਾ ਕਾਨੂੰਨਾਂ ਤਹਿਤ ਕੈਦ ਕੀਤੇ ਅਤੇ ਹੁਣ ਕੋਵਿਡ ਦੀ ਇਨਫੈਕਸ਼ਨ ਦਾ ਸਾਹਮਣਾ ਕਰ ਰਹੇ ਸਾਰੇ ਸਿਆਸੀ ਕੈਦੀਆਂ ਨੂੰ ਰਿਹਾ ਕਰੇ ਅਤੇ (3) ਭਾਰਤ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੇ ਮੁਫਤ ਵੈਕਸੀਨ ਲਾਉਣ ਦਾ ਪ੍ਰਬੰਧ ਕਰੇ।”
ਭਾਰਤ ਵਿੱਚ ਕੋਵਿਡ ਦੀ ਮੌਜੂਦਾ ਸਥਿਤੀ `ਤੇ ਟਿੱਪਣੀ ਕਰਦਿਆਂ ਬਿਆਨ ਵਿੱਚ ਕਿਹਾ ਗਿਆ ਹੈ, " ਭਾਰਤ ਇਸ ਵੇਲੇ ਕੋਵਿਡ ਮਹਾਂਮਾਰੀ ਦੀ ਜਕੜ ਵਿੱਚ ਹੈ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ (ਬੀ ਜੇ ਪੀ) ਦੀ ਸਰਕਾਰ ਦੀ ਅਪਰਾਧਕ ਸੁਸਤੀ ਕਾਰਨ ਪੈਦਾ ਹੋਈ ਹੈ। ਇਸ ਪਾਰਟੀ ਨੇ ਚੋਣਾਂ ਅਤੇ ਆਪਣੇ ਵਿਚਾਰਧਾਰਕ ਮਨਸੂਬਿਆਂ ਨੂੰ ਮੂਹਰੇ ਰੱਖਿਆ ਅਤੇ ਕੋਵਿਡ ਦੇ ਖਤਰਿਆਂ ਬਾਰੇ ਮਾਹਰਾਂ ਵਲੋਂ ਦਰਸਾਏ ਅੰਦਾਜ਼ੇ ਅਤੇ ਭਵਿੱਖਬਾਣੀਆਂ ਦੀ ਕੋਈ ਪਰਵਾਹ ਨਹੀਂ ਕੀਤੀ। ਇਹ ਵਿਹਾਰ ਬੀ ਜੇ ਪੀ ਦੇ 2014 ਤੋਂ ਸਰਕਾਰ ਚਲਾਉਣ ਦੇ ਚਲੇ ਆ ਰਹੇ ਤਰੀਕੇ ਅਨੁਸਾਰ ਹੀ ਹੈ ਕਿ ਬਰਾਬਰ ਦੀ ਕਿਸੇ ਵੀ ਤਾਕਤ ਦੇ ਕੇਂਦਰ ਨੂੰ ਕਮਜ਼ੋਰ ਤੇ ਖਤਮ ਕਰਨਾ ਹੈ, ਉਹ ਚਾਹੇ ਮੀਡਿਆ, ਨਿਆਂ-ਵਿਵਸਥਾ, ਵਿਰੋਧੀ ਸਿਆਸੀ ਪਾਰਟੀਆਂ, ਟਰੇਡ ਯੂਨੀਅਨਾਂ ਜਾਂ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੀਆਂ ਜਥੇਬੰਦੀਆਂ ਹੋਣ। ਸਰਕਾਰ ਦੇ ਲੋਕਾਂ ਨੂੰ ਪਾੜਨ ਵਾਲੇ ਇਹ ਅਮਲ ਗਰੀਬ ਮਜ਼ਦੂਰਾਂ, ਸਮਾਜ ਦੇ ਹਾਸ਼ੀਏ `ਤੇ ਜੀਣ ਵਾਲੇ ਅਤੇ ਦਬਲੇ ਕੁਚਲ਼ੇ ਲੋਕਾਂ ਦੇ ਜੀਵਨ ਉੱਪਰ ਨਿਹਾਇਤ ਹੀ ਨਾਂਹ-ਪੱਖੀ ਅਸਰ ਪਾਉਂਦੇ ਹਨ ਜਦ ਕਿ ਬੀ ਜੇ ਪੀ ਦੇ ਲੰਗੋਟੀਏ ਪੂੰਜੀਵਾਦੀ ਯਾਰਾਂ ਦੀਆਂ ਜੇਬਾਂ ਵਿਚ ਬੇਸ਼ੁਮਾਰ ਧਨ ਪਾਉਂਦੇ ਹਨ।
ਮੌਜੂਦਾ ਭਿਆਨਕ ਸਥਿਤੀ ਰੋਕੀ ਜਾ ਸਕਦੀ ਸੀ, ਜਿਵੇਂ ਕੇਰਲਾ ਸੂਬੇ ਵਲੋਂ ਦਿਖਾਇਆ ਗਿਆ ਹੈ ਜਿੱਥੇ ਸਮੇਂ ਨਾਲ ਚੁੱਕੇ ਕਦਮਾਂ ਦੇ ਨਤੀਜੇ ਵਜੋਂ ਸਿਹਤ ਲਈ ਲੋੜੀਂਦੀ ਆਕਸੀਜਨ ਵਰਤੋਂ ਤੋਂ ਵੀ ਵੱਧ ਹੈ, ਜਾਂ ਜਿਸ ਤਰ੍ਹਾਂ ਮੁੰਬਈ ਸ਼ਹਿਰ ਵਲੋਂ ਕਰੋਨਾ ਦੀ ਪਹਿਲੀ ਲਹਿਰ ਸਮੇਂ ਸਥਾਪਤ ਕੀਤੇ ਵੱਡੇ ਵੱਡੇ ਅਸਥਾਈ ਹਸਪਤਾਲ ਤੋੜੇ ਨਹੀਂ ਸੀ ਗਏ ਕਿਉਂਕਿ ਉਨ੍ਹਾਂ ਨੇ ਕੋਵਿਡ ਦੀ ਦੂਜੀ ਲਹਿਰ ਦੇ ਆਉਣ ਦਾ ਅੰਦਾਜ਼ਾ ਲਾ ਲਿਆ ਸੀ।”
ਬਿਆਨ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦਾ ਜਿ਼ਕਰ ਇਸ ਤਰ੍ਹਾਂ ਕੀਤਾ ਗਿਆ ਹੈ: “ ਅਸੀਂ ਦੇਖਦੇ ਹਾਂ ਕਿ ਲੱਖਾਂ ਕਿਸਾਨ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ ਕਿ ਮੋਦੀ ਸਰਕਾਰ ਉਹ ਤਿੰਨ ਖੇਤੀ ਕਾਨੂੰਨ ਰੱਦ ਕਰੇ ਜੋ ਉਸ ਨੇ ਬਿਨਾਂ ਕਿਸੇ ਮਸ਼ਵਰੇ ਜਾਂ ਵਿਚਾਰ ਵਟਾਂਦਰੇ ਦੇ ਕੋਵਿਡ ਮਹਾਂਮਾਰੀ ਦੌਰਾਨ ਸਤੰਬਰ 2020 ਨੂੰ ਲੁਕਵੇਂ ਤਰੀਕੇ ਨਾਲ ਪਾਸ ਕੀਤੇ ਹਨ।
ਕਿਸਾਨਾਂ ਦਾ ਇਹ ਸੰਘਰਸ਼ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ, ਲੰਬਾ ਅਤੇ ਅਹਿੰਸਕ ਸ਼ਾਂਤਮਈ ਅੰਦੋਲਨ ਹੈ ਜੋ ਹੁਣ ਛੇਵੇਂ ਮਹੀਨੇ ਵਿਚ ਦਾਖਲ ਹੋ ਰਿਹਾ ਹੈ ਜੋ ਕਿ ਆਪਣੇ ਆਪ ਵਿਚ ਵਿਲੱਖਣ ਮਿਸਾਲ ਹੈ। ਕਿਸਾਨਾਂ ਦਾ ਇਹ ਡਰ ਵਾਜਬ ਹੈ ਕਿ ਇਹ ਕਾਨੂੰਨ ਕਾਰਪੋਰੇਸ਼ਨਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਸ਼ਕਤੀ ਦੇ ਦੇਣਗੇ, ਉਨ੍ਹਾਂ ਦੀ ਰੋਟੀ ਰੋਜ਼ੀ ਨੂੰ ਖਤਰਾ ਪੈਦਾ ਕਰ ਦੇਣਗੇ ਅਤੇ ਮੁਲਕ ਅੱਗੇ ਪੈਦਾ ਹੋਏ ਖੇਤੀ ਬਾੜੀ ਦੇ ਸੰਕਟ ਨੂੰ ਹੋਰ ਡੂੰਘਾ ਕਰ ਦੇਣਗੇ। ਨਵੰਬਰ 2020 ਤੋਂ ਲੈ ਕੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਕਿਸਾਨਾਂ ਨੇ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ `ਤੇ ਧਰਨਾ ਲਾਇਆ ਹੋਇਆ ਹੈ, ਪਹਿਲਾਂ ਹੱਡ ਤੋੜਵੀਂ ਠੰਡ ਵਿਚ ਤੇ ਹੁਣ ਝੁਲਸ ਦੇਣ ਵਾਲੀ ਗਰਮੀ ਵਿਚ, ਬਾਵਜੂਦ ਸਰਕਾਰੀ ਮਸ਼ੀਨਰੀ ਵਲੋਂ ਉਨ੍ਹਾਂ `ਤੇ ਛੱਡੀ ਜਾਂਦੀ ਅੱਥਰੂ ਗੈਸ, ਪਾਣੀ ਦੀਆਂ ਤੋਪਾਂ ਅਤੇ ਹਰ ਕਿਸਮ ਦੀਆਂ ਨਾਕਾਬੰਦੀਆਂ ਦੇ। ਉਨ੍ਹਾਂ ਵਿੱਚੋਂ ਸੈਂਕੜੇ ਲੋਕ, ਨੌਜਵਾਨ ਅਤੇ ਬਜ਼ੁਰਗ, ਮਰਦ ਅਤੇ ਔਰਤਾਂ ਮੌਸਮ, ਬਿਮਾਰੀ, ਪੁਲਸ ਤਸ਼ੱਦਦ ਅਤੇ ਸੜਕ ਹਾਦਸਿਆਂ ਵਿਚ ਆਪਣੀ ਜਾਨ ਗੁਆ ਚੁੱਕੇ ਹਨ। ਬਹੁਤ ਸਾਰੇ ਹਾਕਮ ਪਾਰਟੀ ਦੇ ਗੁੰਡਿਆਂ ਹੱਥੋਂ ਜ਼ਖਮੀ ਹੋਏ ਹਨ। ਫਿਰ ਵੀ ਅੰਦੋਲਨ ਟਿਕਿਆ ਹੋਇਆ ਹੈ ਅਤੇ ਵੱਧ ਰਿਹਾ ਹੈ। ਪਰ ਮੋਦੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਕੋਵਿਡ ਦੀ ਤਾਜ਼ੀ ਲਹਿਰ ਦੇ ਮੱਦੇਨਜ਼ਰ ਇਹ ਡਰ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਸਰਕਾਰ ਪਬਲਿਕ ਹੈਲਥ ਦਾ ਬਹਾਨਾ ਬਣਾ ਕੇ ਅੰਦੋਲਨ ਨੂੰ ਉਖਾੜਨ ਦੀ ਕੋਸਿ਼ਸ਼ ਕਰੇਗੀ, ਜਿਸ ਤਰ੍ਹਾਂ ਇਸ ਨੇ ਪਿਛਲੇ ਸਾਲ ਇਸ ਵਾਇਰਸ ਦੀ ਪਹਿਲੀ ਲਹਿਰ ਸਮੇਂ ਬਹੁਤ ਸਾਰੇ ਭਾਰਤੀਆਂ ਤੋਂ ਨਾਗਰਿਕਤਾਂ ਖੋਹਣ ਲਈ ਬਣਾਏ ਕਾਨੂੰਨ, ਸਿਟੀਜ਼ਨਸਿ਼ੱਪ ਅਮੈਂਡਮੈਂਟ ਐਕਟ (ਸੀ ਏ ਏ), ਵਿਰੁੱਧ ਉੱਠੇ ਵੱਡੇ ਅੰਦੋਲਨ ਨਾਲ ਕੀਤਾ ਸੀ। ਬੇਸ਼ੱਕ ਕਿਸਾਨ ਇਸ ਸਮੇਂ ਅੰਦੋਲਨ ਵਿੱਚ ਇਕੱਠੇ ਹੋਣ ਕਾਰਨ ਸਿਹਤ ਲਈ ਪੈਦਾ ਹੋਣ ਵਾਲੇ ਖਤਰਿਆਂ ਤੋਂ ਜਾਣੂ ਹਨ, ਪਰ ਉਹ ਡਟੇ ਹੋਏ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਇਕ ਪਾਸੇ ਕੋਵਿਡ ਦੀ ਇਨਫੈਕਸ਼ਨ ਦਾ ਖਤਰਾ ਹੈ ਅਤੇ ਦੂਸਰੇ ਪਾਸੇ ਖੇਤੀ ਕਾਨੂੰਨਾਂ ਤੋਂ ਖਤਰਾ ਹੈ ਜਿਹੜੇ ਉਨ੍ਹਾਂ ਲਈ ਮੌਤ ਦਾ ਫਰਮਾਨ ਹਨ।
ਕਿਸਾਨਾਂ ਦੇ ਅੰਦੋਲਨ ਨੂੰ ਭਾਰਤੀ ਸਮਾਜ ਦੇ ਸਾਰੇ ਖੇਤਰਾਂ ਤੋਂ ਅਤੇ ਦੇਸ਼ ਤੋਂ ਬਾਹਰਲੇ ਲੋਕਾਂ ਤੋਂ ਸ਼ਾਨਦਾਰ ਸਮਰਥਨ ਪ੍ਰਾਪਤ ਹੋਇਆ ਹੈ। ਕੈਨੇਡਾ ਵਿੱਚ ਵੈਨਕੂਵਰ, ਵਿਕਟੋਰੀਆ, ਬਰਨਬੀ, ਪੋਰਟ ਕੁਕਿਟਲਮ, ਸਰੀ, ਬਰੈਂਪਟਨ ਅਤੇ ਹੋਰ ਸ਼ਹਿਰਾਂ ਦੀਆਂ ਮਿਉਂਸਪਲ ਸਰਕਾਰਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਮਤੇ ਪਾਸ ਕੀਤੇ ਗਏ ਹਨ। ਇਸ ਦੇ ਨਾਲ ਹੀ ਕੈਨੇਡੀਅਨ ਲੇਬਰ ਕਾਂਗਰਸ, ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ਼, ਕਈ ਸੂਬਿਆਂ ਦੀਆਂ ਲੇਬਰ ਫੈਡਰੇਸ਼ਨਾਂ ਅਤੇ ਯੂਨੀਫਰ ਸਮੇਤ ਬਹੁਤ ਸਾਰੀਆਂ ਮਜ਼ਦੂਰ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਬਿਆਨ ਜਾਰੀ ਕੀਤੇ ਹਨ।”
ਬਿਆਨ ਦੇ ਅੰਤ ਵਿੱਚ ਬਿਆਨ `ਤੇ ਦਸਖਤ ਕਰਨ ਵਾਲਿਆਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਇਕਦਮ ਉੱਪਰ ਬਿਆਨੀਆਂ ਮੰਗਾਂ ਮੰਨੇ।
ਦਸਖ਼ਤ ਕਰਨ ਵਾਲੇ:
1. ਫਿਰੋਜ਼ ਮਹਿਦੀ, ਅਲਟਰਨੇਟਿਵਜ਼ ਇੰਟਰਨੈਸ਼ਨਲ, ਮਾਂਟਰੀਅਲ, ਕੈਨੇਡਾ; 2. ਕੈਥਰੀਨ ਪਾਪਾਜ਼, ਅਲਟਰਨੇਟਿਵਜ਼ ਇੰਟਰਨੈਸ਼ਨਲ, ਮਾਂਟਰੀਅਲ, ਕੈਨੇਡਾ; 3. ਮੋਹਮੰਦ ਇਮਰਾਨ, ਰਿਟਾਇਰਡ, ਨਿਊ ਜਰਸੀ, ਯੂ ਐੱਸ ਏ; 4. ਪੈਟਰਿਕ ਫਾਰਬਿਆਜ਼, ਪੀ ਈ ਪੀ ਐਸ-ਪੋਊ ਉਇਨ ਈਕੋਲੋਜੀ ਪੋਪੂਲਰ ਏ ਸੋਸਿਅਲ, ਪੈਰਿਸ ; 5. ਡੋਲੋਰਿਸ ਚਿਊ, ਮੈਰੀਅਨੋਪੋਲਿਸ ਕਾਲਜ, ਮਾਂਟਰੀਅਲ, ਕੈਨੇਡਾ; 6. ਸੋਫੀ ਟੂਪਿਨ, ਯੂਨੀਵਰਸਿਟੀ ਆਫ ਅਮੈਸਟਰਡਮ, ਮਾਂਟਰੀਅਲ/ਅਮੈਸਟਰਡਮ; 7. ਇਸ਼ੀਤਾ ਤਿਵਾੜੀ, ਕਨਕੌਰਡੀਆ ਯੂਨੀਵਰਸਿਟੀ, ਮਾਂਟਰੀਅਲ; 8. ਰਿਚਾ ਨਾਗਰ, ਯੂਨੀਵਰਸਿਟੀ ਆਫ ਮਿਨੀਸੋਟਾ, ਟਵਿੱਨ ਸਿਟੀਜ਼, ਯੂ ਐੱਸ ਏ; 9. ਦੀਪਤੀ ਗੁਪਤਾ, ਡਾਅਸਨ ਕਾਲਜ, ਮਾਂਟਰੀਅਲ; 10. ਕੋਰੀ ਲੀਗਾਸਿਕ, ਡਾਅਸਨ ਕਾਲਜ ਮਾਂਟਰੀਅਲ; 11. ਰਾਹੁਲ ਵਰਮਾ, ਤੀਸਰੀ ਦੁਨੀਆ ਥੀਏਟਰ, ਮਾਂਟਰੀਅਲ; 12. ਪ੍ਰਸ਼ਾਂਤ ਕੇਸ਼ਵਾਮੂਰਤੀ, ਮਗਿੱਲ ਯੂਨੀਵਰਸਿਟੀ, ਮਾਂਟਰੀਅਲ; 13. ਆਫਸ਼ਾਨ ਨਾਸੀਰੀ, ਮਗਿੱਲ ਯੂਨੀਵਰਸਿਟੀ, ਮਾਂਟਰੀਅਲ; 14. ਸਿਡ ਸ਼ਨਾਇਡ, ਬਾਨੀ ਮੈਂਬਰ, ਇੰਡੀਪੈਂਡਿੰਟ ਜਿਊਇਸ਼ ਵੁਆਇਸਜ਼ ਕੈਨੇਡਾ; 16. ਜੋਨੀਦ ਜੇ ਖਾਨ, ਪੱਤਰਕਾਰ ਅਤੇ ਲੇਖਕ, ਮਾਂਟਰੀਅਲ; 17.ਸ਼ੈਆ ਲੈਟੀਜ਼ਿਆ, ਯੂਨੀਵਰਸਿਟੀ ਡੂ ਕਿਊਬਕ, ਮਾਂਟਰੀਅਲ, ਕੈਨੇਡਾ; 18. ਬਿੰਦੂ ਟੀ ਡਿਸਾਈ, ਐਲਬੈਨੀ, ਸੀ ਏ, ਯੂ ਐੱਸ ਏ; 19. ਰੌਬਰਟ ਐਪਟਰ, ਰਿਟਾਇਰਡ ਯੂਨਾਈਟਡ ਵਰਕਰਜ਼ ਲੋਕਲ ਪ੍ਰਤੀਨਿੱਧ, ਨਿਊ ਯੌਰਕ, ਯੂ ਐੱਸ ਏ; 20 ਲਕਸ਼ਮੀ ਸ਼ਰਮਾ, ਮਾਂਟਰੀਅਲ, ਕਿਊਬਕ, ਕੈਨੇਡਾ; 21. ਜੋਡੀ ਫ੍ਰੀਮੈਨ, ਮਾਂਟਰੀਅਲ, ਕਿਊਬਕ, ਕੈਨੇਡਾ; 22. ਬਿੱਲ ਸਕਿੱਡਮੋਰ, ਕਾਰਲਟਨ ਯੂਨੀਵਰਸਿਟੀ, (ਰਿਟਾਇਰਡ) ਔਟਵਾ, ਕੈਨੇਡਾ; 23. ਅਨੀਤਾ ਲਾਲ, ਪੋਇਟਕ ਜਸਟਿਸ ਫਾਊਂਡੇਸ਼ਨ, ਕੈਨੇਡਾ; 24. ਕਾਰਮਨ ਜੈਨਸਨ, ਮਗਿੱਲ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ; 25. ਪਾਸ਼ਾ ਐੱਮ ਖਾਨ, ਮਗਿੱਲ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ; 26. ਏਡਰੀਅਨ ਪਿਗੌਟ, ਮਗਿੱਲ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ; 27. ਸਦੀਕਾ ਸਿਦੀਕੀ, ਆਈ ਐੱਮ ਏ ਕਿਊਬਕ, ਮਾਂਟਰੀਅਲ ਕੈਨੇਡਾ; 28. ਰੌਬਰਟ ਹੌਰਨਸੇ, ਪ੍ਰੈਜ਼ੀਡੈਂਟ, ਬਰਗਥੌਰਸਨ ਅਕੈਡਮੀ ਆਫ ਮਿਊਜ਼ੀਕਲ ਆਰਟਸ, ਮੇਪਲ ਰਿੱਜ, ਕੈਨੇਡਾ; 29. ਮੈਲਕਮ ਗਾਈ, ਇੰਟਰਨੈਸ਼ਨਲ ਲੀਗ ਆਫ ਪੀਪਲਜ਼ ਸਟਰਗਲ, ਮਾਂਟਰੀਅਲ ਕਿਊਬਕ ਕੈਨੇਡਾ; 30. ਨਿਤੀ ਸ਼ਰਮਾ, ਰਿਚਮੰਡ, ਬੀ ਸੀ, ਕੈਨੇਡਾ; 31. ਐਮ. ਵੀ. ਰਮਾਨਾ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ, ਕੈਨੇਡਾ; 32. ਲਾਵਾਨਿਆ ਨਾਰਾਸਿਹਾ, ਐਮ ਡੀ ਐਮ ਐਸ ਸੀ, ਮਗਿੱਲ ਐਂਡ ਸ਼ੇਰਬਰੁੱਕ ਯੂਨੀਵਰਸਿਟੀ, ਕਿਊਬਕ, ਕੈਨੇਡਾ; 33. ਸਟੀਵ ਓਰਲੋਵ, ਪਲੇਅਰਾਈਟ, ਮਾਂਟਰੀਅਲ, ਕਿਊਬਕ; 34. ਓਮਰ ਮੋਰਾਦ, ਮਾਂਟਰੀਅਲ, ਕਿਊਬਕ; 35. ਸੂਸ਼ੀ ਹਾਂਡਾ, ਸੈਂਟ-ਲੈਂਬਰਟ, ਕਿਊਬਕ; 36. ਜ਼ੀਲੈ ਸੈਬੋਰਿਨ, ਸੈਂਟ-ਲੈਂਬਰਟ, ਕਿਊਬਕ; 37.ਡੈਨੀਅਲ ਗੈਰੀਏ, ਆਂਸਿਆਂ ਡਿਲੇਗੇ ਨੈਸ਼ਨਲ ਸਰਵਿਸ ਸਿਵਲ ਇੰਟਰਨੈਸ਼ਨਲ, ਫਰਾਂਸ ; 38. ਕ੍ਰਿਸਟੀਐਨ ਬੈਰਿਲ, ਲੌਂਗੇਏਲ, ਕਿਊਬਕ ਕੈਨੇਡਾ ; 39. ਅੰਮ੍ਰਿਤ ਕ੍ਰਿਸ਼ਨਨ, ਮਾਂਟਰੀਅਲ, ਕਿਊਬਕ ਕੈਨੇਡਾ; 40. ਵਿਜੇ ਕੋਲਿਨਜੀਵਾਦੀ, ਯੂਨੀਵਰਸਿਟੀ ਆਫ ਐਂਟਵਰਪ, ਮਾਂਟਰੀਅਲ/ਐਂਟਵਰਪ; 41. ਕੈਰੋਲੀਨ ਕੁੰਜ਼ਲ, ਮਾਂਟਰੀਅਲ, ਕਿਊਬਕ; 42. ਦੇਬਦੀਪ ਚੈਟਰਜੀ, ਕੌਨਕੌਰਡੀਆ ਯੂਨੀਵਰਸਿਟੀ, ਮਾਂਟਰੀਅਲ; 43. ਜੂਲੀ ਵਿਗ, ਯੂਨੀਵਰਸਿਟੀ ਆਫ ਟਰਾਂਟੋ, ਟਰਾਂਟੋ, ਕੈਨੇਡਾ; 44. ਆਇਸ਼ਾ ਵੈਮੂਰੀ, ਮਗਿੱਲ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ; 45. ਡੈਰੀਨ ਬਾਰਨੀ, ਮਗਿੱਲ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ; 46. ਫਰੀਦਾ ਗੱਟਮੈਨ, ਮਾਂਟਰੀਅਲ, ਕੈਨੇਡਾ, ਇੰਡੀਪੈਂਡਿਟ ਜਿਊਇਸ਼ ਵੁਆਇਸਜ਼; 47. ਜੌਹਨ ਪਰਾਈਸ, ਯੂਨੀਵਰਸਿਟੀ ਆਫ ਵਿਕਟਰੋਰੀਆ; 48. ਗਰੇਸੀ ਫਰਨੈਂਡਿਸ-ਹੇਤੀ; 49. ਪ੍ਰਸ਼ਾਂਤ ਓਲੇਲਕਰ- ਇੰਡੀਆ; 50. ਵਿਨੋਦ ਮੁਬੇ, ਇਨਸਾਫ ਬੁਲੇਟਿਨ, ਨਿਊ ਯੌਰਕ, ਯੂ ਐੱਸ ਏ; 51. ਪੈਨੀ ਮਿਚਲ, ਹੈਰੀਜ਼ੋਨਜ਼ ਮੈਗਜ਼ੀਨ, ਵਿਨੀਪੈੱਗ, ਕੈਨੇਡਾ; 52. ਐਨ ਕੇਨਜ਼, ਆਰ ਈ ਸੀ ਏ ਏ, ਮਾਂਟਰੀਅਲ, ਕਿਊਬਕ, ਕੈਨੇਡਾ; 53. ਜੂਡੀ ਵੌਂਗ;; 54. ਸਲਮਨ ਕੁਰੇਸ਼ੀ, ਮਿਸੀਸਾਗਾ, ਕੈਨੇਡਾ; 55. ਬਰਕ ਕੋਸਟੇਮ, ਮਾਂਟਰੀਅਲ, ਕਿਊਬਕ; 56. ਸਮੀਰ ਗੰਡੇਸ਼ਾ, ਡਾਇਰੈਕਟਰ, ਇੰਸਟੀਚਿਊਟ ਫਾਰ ਦ ਹਿਊਮੈਨਟੀਜ਼, ਸਾਈਮਨ ਫਰੇਜ਼ਰ ਯੂਨੀਵਰਸਿਟੀ; 57. ਡਿਨੀਸ ਨਾਦੂ, ਕੌਨਕੌਰਡੀਆ ਯੂਨੀਵਰਸਿਟੀ ਮਾਂਟਰੀਅਲ; 58. ਕੈਰੀ ਰੈਨਸ਼ਲਰ, ਮਗਿੱਲ ਯੂਨੀਵਰਸਿਟੀ, ਮਾਂਟਰੀਅਲ; 59. ਇਐਨ ਐਂਗਸ, ਪ੍ਰੋਫੈਸਰ ਐਮਰੀਟਸ, ਸਾਈਮਨ ਫਰੇਜ਼ਰ ਯੂਨੀਵਰਸਿਟੀ; 60. ਜੈਸਿਕਾ ਫੌਨਟੇਨ, ਮਗਿੱਲ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ; 61. ਸਟੀਫਨ ਐਬਰਲੇ, ਇੰਡੀਪੈਂਡਿੰਟ ਜਿਊਇਸ਼ ਵੁਆਇਸਜ਼ ਮੈਂਬਰ, ਵੈਨਕੂਵਰ, ਕੈਨੇਡਾ; 62 ਐਂਡਰਿਊ ਸਟੂਹਲ, ਮਗਿੱਲ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ; 63. ਰਾਣਾ ਖਾਨ, ਵਰਕਿੰਗ ਗਰੁੱਪ ਫਾਰ ਚੇਂਜ, ਟਰਾਂਟੋ, ਕੈਨੇਡਾ; 64. ਮਾਰਕ ਸਟਾਈਲਜ਼, ਸਟਾਈਲਜ਼ ਐਸੌਸੀਏਟਸ ਇਨਕ. ਔਟਵਾ, ਕੈਨੇਡਾ; 65. ਸਨਾ ਅਹਿਮਦ, ਮਗਿੱਲ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ; 66. ਡੇਵਿਡ ਬਰਸੀਮੀਆ, ਅਲਟਰਨੇਟਿਵ ਰੇਡੀਓ, ਬੋਲਡਰ, ਸੀ ਓ ਯੂ ਐੱਸ ਏ; 67. ਕੌਸਿ਼ਕ ਘੋਸ਼, ਸੈਂਟਰਲ ਵਸਿ਼ੰਗਟਨ ਯੂਨੀਵਰਸਿਟੀ, ਵਸਿ਼ੰਗਟਨ, ਯੂ.ਐਸ.ਏ; 68 ਡੈਮੋਕਰੇਸੀ, ਇਕੁਐਲਟੀ ਐਂਡ ਸੈਕੂਲਰਜਿ਼ਮ ਇਨ ਸਾਊਥ ਏਸ਼ੀਆ (ਡੇਸਾ), ਵਿਨੀਪੈੱਗ, ਕੈਨੇਡਾ; 69. ਜੀਓਪੋਲੀਟਕਲ ਇਕਾਨਮੀ ਰਿਸਰਚ ਗਰੁੱਪ (ਗਰਗ), ਕੈਨੇਡਾ; 70. ਨਿਕੋਲ ਰੰਗਨਾਥਨ, ਯੂਨੀਵਰਸਿਟੀ ਆਫ ਕੈਲੇਫੋਰਨੀਆ, ਡੇਵਿਸ; 71. ਜਯੋਤਸਨਾ ਵੈਦ, ਕਾਲਜ ਸਟੇਟਸ਼ਨ, ਟੈਕਸਾਸ, ਯੂ ਐੱਸ ਏ; 72. ਜਰਮੀ ਇਸਾਓ ਸਪੀਅਰ, ਆਰਟਿਸਟ, ਵੈਨਕੂਵਰ, ਕੈਨੇਡਾ; 73. ਜੈਰੀ ਡੀਆਸ, ਯੂਨੀਫਰ ਪ੍ਰੈਜ਼ੀਡੈਂਟ, ਕੈਨੇਡਾ; 74. ਵੀ. ਕੇ. ਤ੍ਰਿਪਾਠੀ, ਨਿਊ ਦਿੱਲੀ, ਇੰਡੀਆ; 75. ਕੈਰੌਲਿਨ ਡੀਕਰੂਜ਼, ਲਾ ਟਰੋਬ ਯੂਨੀਵਰਸਿਟੀ, ਮੈਲਬੌਰਨ, ਅਸਟ੍ਰੇਲੀਆ; 76. ਸਵੈਂਡ ਰੌਬਿਨਸਨ, ਜੇ ਐੱਸ ਵੁਡਜ਼ਵਰਥ ਰੈਜ਼ੀਡੈਂਟ ਸਕਾਲਰ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਵੈਨਕੂਵਰ; 77. ਰਾਮੀ ਕਾਟਜ਼, ਵੈਨਕੂਵਰ; 78. ਗਲੈੱਨ ਡੀਕਰੂਜ਼, ਡੀਕਨ ਯੂਨੀਵਰਸਿਟੀ, ਮੈਲਬੌਰਨ; 79. ਹਨਾਕੋ ਹੋਸ਼ੀਮੀ-ਕੇਨਜ਼, ਸੈਂਟਰ ਦ ਕਰੀਏਸ਼ਨ ਓ ਵਰਟੀਗੋ, ਮਾਂਟਰੀਅਲ, ਕੈਨੇਡਾ; 80 ਅਪਰਨਾ ਸੁੰਦਰ, ਟਰਾਂਟੋ, ਕੈਨੇਡਾ; 81. ਚੈਂਟਲ ਇਸਮੇ, ਮਾਂਟਰੀਅਲ, ਕੈਨੇਡਾ; 82. ਰੂਪਜੀਤ ਸਹੋਤਾ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਬਰਨਬੀ, ਕੈਨੇਡਾ; 83. ਤਨਵੀਰ ਸਹੋਤਾ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਬਰਨਬੀ, ਕੈਨੇਡਾ; 84. ਨਵਕਿਰਨ ਪੂਨੀਆ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਬਰਨਬੀ, ਕੈਨੇਡਾ; 85. ਜਸਪ੍ਰੀਤ ਸਿੰਘ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ, ਕੈਨੇਡਾ; 86. ਦਿਲਸ਼ੇਰ ਅਠਵਾਲ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਬਰਨਬੀ, ਕੈਨੇਡਾ; 87. ਕਿਸ਼ੋਰ ਗਜਭੀਏ, ਮੁੰਬਈ, ਇੰਡੀਆ; 88. ਗੁਰਮਨ ਸਹੋਤਾ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਕੈਨੇਡਾ; 89. ਜਾਨ-ਕਲਾਡ ਈਕਾਰਟ, ਸੋਸਿਓਲੋਗ ਸ਼ੈਰਸ਼ਰ ਓਟੋਨੋਮ, ਮਾਂਟਰੀਅਲ, ਕੈਨੇਡਾ ; 90. ਹਰਜਾਪ ਸਿੰਘ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਕੈਨੇਡਾ; 91. ਅੰਜਲੀ ਚੌਕਸੀ, ਡਾਅਸਨ ਕਾਲਜ, ਮਾਂਟਰੀਅਲ, ਕੈਨੇਡਾ; 92. ਸਲੇਹਾ ਅਠਾਰ, ਟਰਾਂਟੋ, ਕੈਨੇਡਾ; 93. ਪੈਟਰੀਸ਼ੀਆ ਗਰੂਬਨ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਵੈਨਕੂਵਰ, ਕੈਨੇਡਾ; 94. ਸਦਾਫ ਰਾਠੋਡ, ਯੂਨੀਵਰਸਿਟੀ ਆਫ ਮੈਸਾਚੂਸਿਟਸ, ਐਮਹਰਸਟ; 95. ਮਧੂਮਿਤਾ ਦੱਤਾ, ਕੋਲੰਬਸ, ਓਹਾਈਓ, ਯੂ ਐਸ ਏ; 96. ਜੈਨੇਵੀਵ ਰੇਲ, ਕੌਨਕੌਰਡੀਆ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ; 97. ਚਿਨਾਇਹਾ ਜੰਗਮ, ਕਾਰਲਟਨ ਯੂਨੀਵਰਸਿਟੀ, ਔਟਵਾ, ਕੈਨੇਡਾ; 98. ਐਂਥਨੀ ਡੀਆਜ਼, ਐੱਸ ਜੇ ਈ ਐੱਸ, ਸਾਊਥ ਏਸ਼ੀਆ, ਦਿੱਲੀ; 99. ਪ੍ਰਭਜੋਤ ਪਰਮਾਰ, ਸਾਊਥ ਏਸ਼ੀਅਨ ਨੈੱਟਵਰਕ ਫਾਰ ਸੈਕੂਲਰਜਿ਼ਮ ਐਂਡ ਡੈਮੋਕਰੇਸੀ, ਵੈਨਕੂਵਰ ਕੈਨੇਡਾ; 100. ਨਟਾਲੀ ਕੌਰੀ-ਟੋਅ, ਕੌਨਕੌਰਡੀਆ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ; 101. ਨੌਰਮਾ ਰੈਨਟੀਸੀ, ਕੌਨਕੌਰਡੀਆ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ; 102. ਸ਼ਰਮਨਜੀਤ ਕੌਰ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਕੈਨੇਡਾ; 103. ਕ੍ਰਿਸ ਫੋਲਡਜ਼, ਦ ਰਿਸਰਚ ਗੈਲਰੀ ਮਿਊਜ਼ੀਅਮ, ਐਬਟਸਫੋਰਡ, ਬੀ ਸੀ, ਕੈਨੇਡਾ ; 104. ਓਲੀਵੀਆ ਡੈਨੀਅਲ, ਯੂਨੀਵਰਸਿਟੀ ਆਫ ਦ ਫਰੇਜ਼ਰ ਵੈਲੀ, ਐਬਟਸਫੋਰਡ, ਬੀ ਸੀ ਕੈਨੇਡਾ; 105. ਮੋ ਧਾਲੀਵਾਲ, ਪੋਇਟਕ ਜਸਟਿਸ ਫਾਊਂਡੇਸ਼ਨ, ਕੈਨੇਡਾ; 106. ਰੈਨੇਲ ਐਕਸੈਨਟਸ, ਡੌਕਟੋਹਾਂ ਔਂ ਈਟਿਊਡਜ਼ ਉਰਬੇਨ, ਮਾਂਟਰੀਅਲ, ਕੈਨੇਡਾ ; 107. ਅਲੇਨ ਸੇਂਟ-ਵਿਕਟਰ, ਹਿਸਟੋਰੀਅਨ, ਮਾਂਟਰੀਅਲ, ਕੈਨੇਡਾ; 108. ਹਸਨ ਯੂਸਫ, ਪ੍ਰੈਜ਼ੀਡੈਂਟ, ਕੈਨੇਡੀਅਨ ਲੇਬਰ ਕਾਂਗਰਸ, ਔਟਵਾ, ਕੈਨੇਡਾ; 109. ਸਟੀਫਨ ਵੌਨ ਸਾਈਕੋਵਸਕੀ, ਪ੍ਰੈਜ਼ੀਡੈਂਟ, ਵੈਨਕੂਵਰ ਐਂਡ ਡਿਸਟ੍ਰਿਕਟ ਲੇਬਰ ਕਾਊਂਸਲ, ਵੈਨਕੂਵਰ; 110. ਈਅਨ ਰੌਕਸਬੌਰੌ-ਸਮਿੱਥ, ਰਿਚਮੰਡ ਸਾਊਥ ਸੈਂਟਰ ਕਨਸਟੀਚਿਊਂਸੀ ਐਗਜ਼ੈਕਟਿਵ, ਬੀ ਸੀ, ਕੈਨੇਡਾ; 111. ਗਿਆਨ ਸਹੋਤਾ, ਵਾਈਸ ਪ੍ਰੈਜ਼ੀਡੈਂਟ, ਰਿਚਮੰਡ ਸਾਊਥ ਸੈਂਟਰ ਕਨਸਟੀਚਿਊਂਸੀ ਐਗਜ਼ੈਕਟਿਵ, ਬੀ ਸੀ, ਕੈਨੇਡਾ; 112. ਸਟੈਫੈਨ ਕੀਫਰ, ਯੌਰਕ ਯੂਨੀਵਰਸਿਟੀ, ਟਰਾਂਟੋ, ਕੈਨੇਡਾ; 113. ਈਲਨ ਕਪੂਰ, ਯੌਰਕ ਯੂਨੀਵਰਸਿਟੀ, ਟਰਾਂਟੋ, ਕੈਨੇਡਾ; 114. ਸੀਮਾ ਅਪਰੈਹਮੀਅਨ, ਸੀਮੋਨ ਦ ਬੋਵਾਰ ਇੰਸਟੀਚਿਊਟ, ਕੌਨਕੌਰਡੀਆ ਯੂਨੀਵਰਸਿਟੀ, ਕੈਨੇਡਾ ; 115. ਕਜਰੀ ਜੈਨ, ਯੂਨੀਵਰਸਿਟੀ ਆਫ ਟਰਾਂਟੋ, ਕੈਨੇਡਾ; 116. ਰੇਚਲ ਬਰਗਰ, ਕੌਨਕੌਰਡੀਆ ਯੂਨੀਵਰਸਿਟੀ, ਕੈਨੇਡਾ; 117. ਬਿਆਨਕਾ ਮੁਗਾਈਨੀ, ਡਾਇਰੈਕਟਰ, ਕੈਨੇਡੀਅਨ ਫੌਰਨ ਪਾਲਿਸੀ ਇੰਸਟੀਚਿਊਟ; 118. ਦਮਿਤਰੀ ਲੈਸਕੈਰਿਸ, ਵਕੀਲ, ਪੱਤਰਕਾਰ, ਐਕਟਵਿਸਟ; 119. ਐਨਟੋਨਿਓ ਟੌਰੈਜ਼-ਰੂਇਜ਼, ਸੈਂਟਰ ਫਾਰ ਕਰਿਟੀਕਲ ਡਿਵੈਲਪਮੈਂਟ ਸਟੱਡੀਜ਼, ਯੂਨੀਵਰਸਿਟੀ ਆਫ ਟਰਾਂਟੋ ਅਤੇ ਸੈਂਟਰ ਫਾਰ ਰਿਸਰਚ ਔਨ ਲੈਟਿਨ ਅਮਰੀਕਾ ਐਂਡ ਦੀ ਕੈਰੀਬੀਅਨ; 120.ਜੀਊਮ ਬਰਨਾਰਡੀ, ਡਰਾਮਾ ਸਟੱਡੀਜ਼ ਪ੍ਰੋਗਰਾਮ, ਗਲੈਂਡਨ ਕਾਲਜ, ਯੌਰਕ ਯੂਨੀਵਰਸਿਟੀ; 121. ਸਟੀਵਨ ਬੁੱਸ਼, ਸੀਨੀਅਰ ਲੈਕਚਰਰ (ਰਿਟਾਇਰਡ), ਯੂਨੀਵਰਸਿਟੀ ਆਫ ਟਰਾਂਟੋ, ਕੈਨੇਡਾ; 122. ਭਵਾਨੀ ਰਮਨ, ਯੂਨੀਵਰਸਿਟੀ ਆਫ ਟਰਾਂਟੋ, ਕੈਨੇਡਾ; 123. ਪ੍ਰਭਜੋਤ ਪਰਮਾਰ, ਯੂਨੀਵਰਸਿਟੀ ਆਫ ਦੀ ਫਰੇਜ਼ਰ ਵੈਲੀ, ਕੈਨੇਡਾ; 124. ਸੈਡਫ ਅਰਟ-ਕੋਕ, ਰਾਇਰਸਨ ਯੂਨੀਵਰਸਿਟੀ, ਟਰਾਂਟੋ, ਕੈਨੇਡਾ; 125. ਕੈਥਰੀਨ ਬੀਮਨ, ਅਲਟਰਨੇਟਿਵਜ਼, ਮੌਂਟਰੀਅਲ, ਕਿਊਬਕ, ਕੈਨੇਡਾ; 126. ਐਵਲਿਨ ਮੌਂਡੋਨੀਡੋ, ਪਿਨਾਈ, ਕਿਊਬਕ, ਕੈਨੇਡਾ; 127. ਸੁਸਾਇਟੀ ਆਫ ਸੋਸ਼ਲਿਸਟ ਸਟੱਡੀਜ਼, ਕੈਨੇਡਾ; 128. ਸੇਜਲ ਲਾਲ, ਸਾਊਥ ਏਸ਼ੀਅਨ ਨੈੱਟਵਰਕ ਫਾਰ ਸੈਕੂਲਰਜਿ਼ਮ ਐਂਡ ਡੈਮੋਕਰੇਸੀ, ਵੈਨਕੂਵਰ, ਕੈਨੇਡਾ; 129. ਰਾਧਿਕਾ ਮੌਂਗੀਆ, ਯੌਰਕ ਯੂਨੀਵਰਸਿਟੀ, ਟਰਾਂਟੋ, ਕੈਨੇਡਾ; 130. ਮੁਸਤਫਾ ਕੋਕ, ਰਾਇਰਸਨ ਯੂਨੀਵਰਸਿਟੀ, ਟਰਾਂਟੋ, ਕੈਨੇਡਾ; 131. ਰਵਿੰਦਰਾ ਕੇ. ਜੈਨ, ਰਿਟਾਇਰਡ, ਜੇ ਐੱਨ ਯੂ, ਇੰਡੀਆ; 132. ਅਮਾਂਦਾ ਆਰ. ਸ਼ੰਕਲੈਂਡ, ਕਾਰਲਟਨ ਯੂਨੀਵਰਸਿਟੀ, ਔਟਵਾ, ਉਨਟੇਰੀਓ; 133. ਰੇਚਲ ਪੋਰਟੀਂਗਾ, ਲੇਕਹੈੱਡ ਯੂਨੀਵਰਸਿਟੀ, ਥੰਡਰ ਬੇਅ, ਉਨਟੇਰੀਓ; 134. ਨਵਜੋਤਪਾਲ ਕੌਰ, ਮੈਮੋਰੀਅਲ ਯੂਨੀਵਰਸਿਟੀ ਆਫ ਨਿਊਫਾਉਂਡਲੈਂਡ, ਸੇਂਟ ਜੌਹਨ, ਨਿਊਫਾਊਂਡਲੈਂਡ, ਕੈਨੇਡਾ; 135. ਮੈਰੀ ਬੋਟੀ, ਵਿਮਨ ਆਫ ਡਾਇਵਰਸ ਓਰੀਜਨ, ਮਾਂਟਰੀਅਲ, ਕਿਊਬਕ, ਕੈਨੇਡਾ; 136. ਮਾਰੀਆ ਵੌਰਟਨ, ਮਾਂਟਰੀਅਲ, ਕਿਊਬਕ, ਕੈਨੇਡਾ; 137. ਈ ਮਕਲੀਨ, ਵਿਨੀਪੈੱਗ, ਮੈਨੀਟੋਬਾ, ਕੈਨੇਡਾ; 138. ਕੋਰਾ ਲੇਅ ਗਲੈਟ, ਵਿਕਟੋਰੀਆ, ਬੀ ਸੀ, ਕੈਨੇਡਾ; 139. ਐਂਬਰੋਸੇ ਪਰੇਰਾ, ਪੋਰਟ ਮੌਰਸਬੀ, ਪਾਪਾ ਨਿਊ ਗਿਨੀ; 140. ਮੇਅ ਚਿਊ, ਮਾਂਟਰੀਅਲ, ਕਿਊਬਕ, ਕੈਨੇਡਾ; 141. ਬਾਰਬਰਾ ਪਾਰਕਰ, ਲੇਕਹੈੱਡ ਯੂਨੀਵਰਸਿਟੀ, ਥੰਡਰ ਬੇਅ, ਉਨਟੇਰੀਓ; 142. ਬਰਟਰੈਂਡ ਗਿਬੋਰਡ, ਕੋਨਸੇਲ ਸੈਂਟਰਲ ਡੂ ਮਾਂਟਰੀਅਲ ਮੈਟਰੋਪੌਲੀਟਨ, ਸੀ ਐੱਸ ਐੱਨ, ਮਾਂਟਰੀਅਲ, ਕਿਊਬਕ ; 143. ਐਰਿਕ ਸ਼ਰੈਗੀ, ਇੰਮੀਗਰੈਂਟ ਵਰਕਰਜ਼ ਸੈਂਟਰ, ਮਾਂਟਰੀਅਲ, ਕਿਊਬਕ; 144. ਬਰਾਇਨ ਡੇਲ, ਯੂਨੀਵਰਸਿਟੀ ਆਫ ਟਰਾਂਟੋ ਸਕੈਰਬਰੋ, ਟਰਾਂਟੋ, ਉਨਟੇਰੀਓ; 145. ਮੋਨੀਕਾ ਕੌਰਜ਼ਨ, ਸੇਂਟ ਪਾਲ ਯੂਨੀਵਰਸਿਟੀ, ਔਟਾਵਾ, ਉਨਟੇਰੀਓ; 146. ਰਾਇਨ ਜੇ. ਫਿਲਪਸ, ਰਾਇਰਸਨ ਯੂਨੀਵਰਸਿਟੀ, ਟਰਾਂਟੋ, ਉਨਟੇਰੀਓ; 147. ਲਿਓਨਲ ਫਰਨੈਂਡੇਜ਼, ਉਨਟੇਰੀਓ, ਕੈਨੇਡਾ; 148. ਓਮਾਰ ਲਤੀਫ, ਕਮੇਟੀ ਆਫ ਪ੍ਰੌਗਰੈਸਿਵ ਪਾਕਿਸਤਾਨੀ ਕੈਨੇਡੀਅਨਜ਼; 149. ਨੀਲੰਬਰੀ ਘਈ, ਔਟਵਾ, ਕੈਨੇਡਾ; 150. ਡੌਮਨੀਕ ਡੈਗਨੈਲਟ, ਕੌਂਸਲ ਸੈਂਟਰਲ ਡੂ ਮਾਂਟਰੀਅਲ ਮੈਟਰੋਪੌਲੀਟਨ- ਸੀ ਐੱਸ ਐੱਨ, ਮਾਂਟਰੀਅਲ ਕਿਊਬਕ; 151. ਕ੍ਰਿਸਟੀਨ ਮਾਰੇਵਾ-ਕਰਵੌਸਕੀ, ਕੋਲੰਬੀਆ ਯੂਨੀਵਰਸਿਟੀ, ਨਿਊ ਯੌਰਕ; 152. ਮੈਲਕੌਮ ਬਲਿਨਕੋਵ, ਰਿਟਾਇਰਡ, ਯੌਰਕ ਯੂਨੀਵਰਸਿਟੀ, ਟਰਾਂਟੋ, ਕੈਨੇਡਾ; 153. ਡੋਰੀਨ ਫੂਮੀਆ, ਐਸੌਸੀਏਟ ਪ੍ਰੋਫੈਸਰ ਐਮਰੀਟਸ, ਸੋਸ਼ਿਆਲੌਜੀ, ਰਾਇਰਸਨ ਯੂਨੀਵਰਸਿਟੀ, ਕੈਨੇਡਾ; 154. ਮਿਸ਼ੈਲ ਸਮਿੱਥ, ਡਾਅਸਨ ਕਾਲਜ, ਮਾਂਟਰੀਅਲ, ਕਿਊਬਕ; 155. ਅਜ਼ੀਜ਼ ਚੌਧਰੀ, ਯੂਨੀਵਰਸਿਟੀ ਆਫ ਜੋਹੈਨਸਬਰਗ, ਸਾਊਥ ਅਫਰੀਕਾ; 156. ਸਟੈਫਾਨ ਕ੍ਰਿਸਟੌਫ, ਆਰਟਿਸਟ, ਕਮਿਊਨਿਟੀ ਆਰਗੇਨਾਈਜਰ ਐਂਡ ਸਟੂਡੈਂਟ; 157. ਜੌਹਨ ਡਮੈਲੋ, ਪੀਸ, ਪਾਲਮ ਬੀਚ ਗਾਰਡਨਜ਼, ਫਲੌਰੀਡਾ, ਯੂ ਐੱਸ; 158. ਨਾਜਿ਼ਲਾ ਬੀਟੈਚੇ, ਐੱਮ ਡੀ ਸੀ ਐੱਮ, ਅਸਿਸਟੈਂਟ ਪ੍ਰੋਫੈਸਰ, ਫੈਕਲਟੀ ਆਫ ਮੈਡੀਸਨ, ਯੂਨੀਵਰਸਿਟੀ ਡੂ ਮਾਂਟਰੀਅਲ; 159. ਓਡਿਲ ਹੀਲੀਅਰ, ਪੈਰਿਸ, ਫਰਾਂਸ; 160. ਵਹੀਦ ਮੁਕੱਦਮ, ਕੈਂਬਰਿਜ, ਮੈਸਾਚੂਸਿਟਸ, ਯੂ ਐੱਸ; 161. ਜੀਨ ਸਵਾਨਸਨ, ਕਾਊਂਸਲਰ, ਸਿਟੀ ਆਫ ਵੈਨਕੂਵਰ, ਕੈਨੇਡਾ; 162. ਮੇ-ਲਿੰਗ ਵੀਡਮੈਅਰ, ਐੱਮ ਡੀ, ਸੀ ਸੀ ਐੱਫ ਪੀ, ਕਲੀਨੀਕਲ ਅਸਿਸਟੈਂਟ ਪ੍ਰੋਫੈਸਰ, ਡਿਪਾਰਟਮੈਂਟ ਆਫ ਫੈਮਿਲੀ ਪ੍ਰੈਕਟਿਸ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ, ਕੈਨੇਡਾ; 163. ਸਿ਼ਰੀਨ ਹਾਮਜ਼ਾ, ਹਿਸਟਰੀ ਆਫ ਸਾਇੰਸ, ਹਾਰਵਰਡ ਯੂਨੀਵਰਸਿਟੀ, ਕੈਂਬਰਿੱਜ, ਮੈਸਾਚੂਸਿਟਸ, ਯੂ ਐਸ; 164. ਐਨਟੋਨੀਓ ਡੀ ਜੀਸਸ, ਸੈਂਟਰ ਫਾਰ ਫਿਲਪੀਨ ਕਨਸਰਨਜ਼, ਮਾਂਟਰੀਅਲ, ਕਿਊਬਕ, ਕੈਨੇਡਾ; 165. ਵਿਜੇ ਪੁਲੀ, ਸਾਊਥ ਏਸ਼ੀਅਨ ਦਲਿਤ-ਆਦਿਵਾਸੀ ਨੈੱਟਵਰਕ (ਸਦਾਨ); 166. ਰੌਬਿਨ ਐਂਡਰਿਊਜ਼, ਮੈਸੀ ਯੂਨੀਵਰਸਿਟੀ, ਨਿਊਜ਼ੀਲੈਂਡ; 167. ਕਮਲਾ ਵਿਸਵੇਸਵਰਨ, ਰਾਈਸ ਯੂਨੀਵਰਸਿਟੀ, ਹੂਸਟਨ, ਟੈਕਸਾਜ਼; 168. ਐਲੇਨਾ ਰੈਜ਼ਲਗੋਵਾ, ਹਿਸਟਰੀ, ਕਨਕੌਰਡੀਆ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ; 169. ਮਾਰਥਾ ਸਟਿਗਮੈਨ, ਇਨਵਾਇਰਮੈਂਟ ਐਂਡ ਅਰਬਨ ਚੇਂਜ, ਯੌਰਕ ਯੂਨੀਵਰਸਿਟੀ, ਟਰਾਂਟੋ, ਕੈਨੇਡਾ; 170. ਲਾਰੇਨ ਕੈਪਕੀਵਿਜ਼, ਡਿਪਾਰਟਮੈਂਟ ਆਫ ਜੀਓਗਰਾਫੀ, ਯੂਨੀਵਰਸਿਟੀ ਆਫ ਕੈਲਗਰੀ, ਕੈਲਗਰੀ ਕੈਨੇਡਾ; 171. ਲੋਰੇਲੀਆਈ ਹੈਨਸਨ, ਸੈਂਟਰ ਫਾਰ ਇੰਟਰਡਿਸੀਪਲਿਨੇਅਰੀ ਸਟੱਡੀਜ਼, ਐਥਾਬਾਸਕਾ ਯੂਨੀਵਰਸਿਟੀ, ਐਥਾਬੈਸਕਾ; 172. ਫਰਾਂਸਿਸ ਕੋਡੀ, ਯੂਨੀਵਰਸਿਟੀ ਆਫ ਟਰਾਂਟੋ, ਕੈਨੇਡਾ; 173. ਰਾਜੀ ਪਾਨਾ ਜੇਜੀਸ਼ੇਰਗਿੱਲ, ਐਨ ਐਸ ਸੀ ਏ ਡੀ ਯੂਨੀਵਰਸਿਟੀ, ਹੈਲੀਫੈਕਸ, ਨੋਵਾ ਸਕੋਸ਼ੀਆ, ਕੈਨੇਡਾ; 174. ਜੈਨੇਫਿਰ ਚਿਊ, ਮਾਂਟਰੀਅਲ, ਕੈਨੇਡਾ; 175. ਇਲੇਨ ਪਾਵਰ, ਕੁਈਨਜ਼ ਯੂਨੀਵਰਸਿਟੀ, ਕਿੰਗਸਟਨ, ਉਨਟੇਰੀਓ, ਕੈਨੇਡਾ; 176. ਕੈਲੀ ਟਰੇਸੀ, ਯੂਨੀਵਰਸਿਟੀ ਆਫ ਦ ਫਰੇਜ਼ਰ ਵੈਲੀ, ਐਬਟਸਫੋਰਡ, ਬੀ ਸੀ, ਕੈਨੇਡਾ; 177. ਬਿਟਵੀਨ ਦੀ ਲਾਈਨਜ਼, ਟਰਾਂਟੋ, ਉਨਟੇਰੀਓ, ਕੈਨੇਡਾ; 178. ਲੈਰੀ ਬਰਾਊਨ, ਪ੍ਰੈਜ਼ੀਡੈਂਟ, ਦੀ ਨੈਸ਼ਨਲ ਯੂਨੀਅਨ ਆਫ ਪਬਲਿਕ ਐਂਡ ਜਨਰਲ ਇੰਪਲੌਈਜ਼ (ਐਨ ਯੂ ਪੀ ਜੀ ਈ), ਕੈਨੇਡਾ; 179. ਐਂਡਰੀਆ ਯੋਵੋਰਸਕੀ, ਈਕੋਟਰੱਸਟ ਕੈਨੇਡਾ, ਓ ਆਈ ਐਸ ਈ, ਟਰਾਂਟੋ, ਕੈਨੇਡਾ; 180. ਸਈਦਾ ਐਨ ਬੁਖਾਰੀ, ਮਗਿੱਲ ਯੂਨੀਵਰਸਿਟੀ, ਕੈਨੇਡਾ; 181. ਰਵਨੀਤ ਸਿੱਧੂ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਬੀ ਸੀ, ਕੈਨੇਡਾ; 182. ਆਈਰਸ ਯੈਲਮ, ਸਾਊਥ ਏਸ਼ੀਅਨ ਸਟੱਡੀਜ਼, ਹਾਰਵਰਡ ਯੂਨੀਵਰਸਿਟੀ, ਕੈਂਬਰਿਜ, ਮੈਸਾਚੂਸਿਟਸ, ਯੂ ਐੱਸ; 183. ਕਲੈਰਿਸ ਵੈਲਜ਼, ਸਾਊਥ ਏਸ਼ੀਅਨ ਸਟੱਡੀਜ਼, ਹਾਰਵਰਡ ਯੂਨੀਵਰਸਿਟੀ, ਕੈਂਬਰਿਜ, ਮੈਸਾਚੂਸਿਟਸ, ਯੂ ਐੱਸ; 184. ਕੇਟੀ ਪੀਟਰਜ਼, ਅਮਰੀਕਨ ਸਟੱਡੀਜ਼, ਹਾਰਵਰਡ ਯੂਨੀਵਰਸਿਟੀ, ਕੈਂਬਰਿਜ, ਮੈਸਾਚੂਸਿਟਸ, ਯੂ ਐੱਸ; 185. ਐਨਲੀਸ ਵੀਲਰ, ਸੋਸਿ਼ਆਲੌਜੀ, ਯੂਨੀਵਰਸਿਟੀ ਆਫ ਵਿਕਟੋਰੀਆ, ਬੀ ਸੀ ਕੈਨੇਡਾ; 186. ਰਿਚਰਡ ਸਵਿਫਟ, ਨਿਊ ਇੰਟਰਨੈਸ਼ਨਲਿਸਟ ਮੈਗਜ਼ੀਨ; 187. ਹਰਨੇਕ ਧਾਲੀਵਾਲ, ਪੰਜਾਬੀ ਲਿਟਰੇਰੀ ਐਂਡ ਕਲਚਰਲ ਐਸੋਸੀਏਸ਼ਨ, ਵਿਨੀਪੈੱਗ, ਕੈਨੇਡਾ; 188. ਮੁਖਤਿਆਰ ਸਿੰਘ, (ਰਿਟਾਇਰਡ), ਯੂਨੀਵਰਸਿਟੀ ਆਫ ਮੈਨੀਟੋਬਾ, ਵਿਨੀਪੈੱਗ, ਕੈਨੇਡਾ; 189. ਡੌਨਾ ਡਿਨੀਨਾ, ਇੰਟਰਨੈਸ਼ਨਲ ਵਿਮਨਜ਼ ਅਲਾਇੰਸ, ਸੀਆਟਲ, ਵਸਿ਼ੰਗਟਨ, ਯੂ ਐਸ ਏ; 190. ਐਮਲੀ ਨਗੂਇਨ, ਸੈਂਟਰ ਇੰਟਰਨੈਸ਼ਨਲ ਦੀ ਸੌਲੀਡੈਰਟੀ ਊਵਰੀਅਰ (ਸੀ ਆਈ ਐਸ ਓ); 191. ਕੈਰੋਲੀਨ ਕੁਨੈਲ, ਫੈਡਰੇਸ਼ਨ ਨੈਸ਼ਨਲ ਦੇ ਆਂਸੀਨੀਓਂਟਸ ਏ ਦੇ ਆਂਸੀਨੀਓਂਟਸ ਡੂ ਕਿਊਬਕ ; 192. ਪਰੀਤੋਸ਼ ਕੁਮਾਰ, ਗਲੋਬਲ ਡਿਵੈਲਪਮੈਂਟ ਸਟੱਡੀਜ਼, ਕੁਈਨਜ਼ ਯੂਨੀਵਰਸਿਟੀ, ਕਿੰਗਸਟਨ, ਕੈਨੇਡਾ; 193. ਮੈਰੀ ਸਟੂਅਰਟ, ਮਾਂਟਰੀਅਲ, ਕਿਊਬਕ; 194. ਮਾਰਗਰੀਟ ਕੈਫਰਟ, ਮਾਂਟਰੀਅਲ, ਕੈਨੇਡਾ; 195. ਸ਼ੀਤਲ ਲੋਧੀਆ, ਟਰਾਂਟੋ, ਉਨਟੇਰੀਓ, ਕੈਨੇਡਾ; 196. ਸ਼੍ਰੀ ਮੁਲੇ, ਸੇਂਟ ਜੌਹਨਜ਼, ਨਿਊਫਾਊਂਡਲੈਂਡ, ਕੈਨੇਡਾ; 197. ਮੌਰੀਸ ਡੂਫੋਰ, ਮਾਂਟਰੀਅਲ, ਕਿਊਬਕ; 198. ਭਜਨ ਗਿੱਲ, ਸੈਕਟਰੀ, ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ, ਕੈਲਗਰੀ, ਕੈਨੇਡਾ; 199. ਹਰਚਰਨ ਸਿੰਘ ਪਰਹਾਰ, ਐਡੀਟਰ, ਸਿੱਖ ਵਿਰਸਾ, ਕੈਲਗਰੀ, ਅਲਬਰਟਾ ਕੈਨੇਡਾ; 200. ਵਰਿੰਦਾ ਨਰੈਨ, ਮਗਿੱਲ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ; 201. ਕਲੀਮ ਸਿੱਦੀਕੀ, ਮਗਿੱਲ ਯੂਨੀਵਰਸਿਟੀ, ਮਾਂਟਰੀਅਲ, ਕੈਨੇਡਾ ; 202. ਹਰਬੰਸ ਸਿੰਘ, ਐਡੀਟਰ, ਸਰੋਕਾਰਾਂ ਦੀ ਅਵਾਜ਼, ਟਰਾਂਟੋ, ਉਨਟੇਰੀਓ, ਕੈਨੇਡਾ; 203. ਗੁਰਚਰਨ ਬਰਾੜ, ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ, ਐਡਮੰਟਨ, ਕੈਨੇਡਾ; 204. ਗੁਰਵਿੰਦਰ ਗਿੱਲ, ਸੈਕੂਲਰ ਪੀਪਲਜ਼ ਐਸੋਸੀਏਸ਼ਨ, ਐਡਮੰਟਨ, ਅਲਬਰਟਾ, ਕੈਨੇਡਾ ; 205. ਡਾ: ਸ਼ਹੀਨ ਅਨਸਾਰੀ, ਆਰਕੀਟੈਕਟ ਇੰਡੀਆ, ਨਿਊ ਦਿੱਲੀ; 206. ਮ੍ਰਿਤੀਓਨਜੋਏ ਮੋਹੰਤੀ, ਸੀਰਾਜ਼ (ਸੀ ਈ ਆਰ ਆਈ ਏ ਐਸ, ਯੂ ਕਿਊ ਏ ਐਮ, ਮਾਂਟਰੀਅਲ, ਕਿਊਬਕ, ਕੈਨੇਡਾ; 207. ਜੋਡੀ ਕੋਬਿਰਿੰਸਕੀ, ਸ਼ਰਕ (ਐਸ ਐਸ ਐੱਚ ਆਰ ਸੀ) ਡੌਕਟਰਲ ਫੈਲੋ, ਯੂਨੀਵਰਸਿਟੀ ਆਫ ਵਾਟਰਲੂ, ਉਨਟੇਰੀਓ, ਕੈਨੇਡਾ; 208. ਨੈਨਸੀ ਸੀਅਰਜ਼ ਬੇਕਰ, ਟੀਚਰ, ਟਰਾਂਟੋ, ਓਨਟੇਰੀਓ, ਕੈਨੇਡਾ; 209. ਜੌਨਾਥਨ ਐਸ ਬੇਕਰ, ਪ੍ਰੋਫੈਸਰ, ਟਰਾਂਟੋ, ਓਨਟੇਰੀ ਓ, ਕੈਨੇਡਾ; 210. ਲੇਅਰਡ ਕਰੌਂਕ, ਪ੍ਰੈਜ਼ੀਡੈਂਟ, ਬੀ ਸੀ ਫੈਡਰੇਸ਼ਨ ਆਫ ਲੇਬਰ, ਵੈਨਕੂਵਰ, ਕੈਨੇਡਾ; 211. ਸੂਜ਼ੇਨ ਸਕਿੱਡਮੋਰ, ਸੈਕਟਰੀ ਟ੍ਰੈਈਅਰਰ, ਬੀ ਸੀ ਫੈਡਰੇਸ਼ਨ ਆਫ ਲੇਬਰ, ਵੈਨਕੂਵਰ, ਕੈਨੇਡਾ।