ਲਾਇਨਜ਼ ਕਲੱਬ ਬੱਧਨੀ ਕਲਾਂ ਵੱਲੋਂ ਲਗਾਇਆ ਗਿਆ ਮੈਡੀਕਲ ਅਤੇ ਅੱਖਾਂ ਦਾ ਕੈਂਪ
Posted on:- 07-02-2013
ਲਾਇਨਜ਼ ਕਲੱਬ ਬੱਧਨੀ ਕਲਾਂ ਵੱਲੋਂ ਨਵਜੋਤ ਹਸਪਤਾਲ ਬੱਧਲੀ ਕਲਾਂ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ, ਮੈਡੀਕਲ ਚੈਕਅੱਪ ਕੈਂਪ ਅਤੇ ਖੂਨ ਦਾਨ ਕੈਂਪ ਲਗਾਇਆ। ਇਸ ਕੈਂਪ ਦਾ ਉਦਘਾਟਨ ਵਿਧਾਇਕਾ ਰਾਜਵਿੰਦਰ ਕੌਰ ਭਾਗੀਕੇ ਵੱਲੋਂ ਕੀਤਾ ਗਿਆ। ਜਦਕਿ ਮੁੱਖ ਮਹਿਮਾਨ ਵਜੋਂ ਲਾਇਨ ਰਾਜੀਵ ਗੋਇਲ ਵਾਇਸ ਡ੍ਰਿਸਟਿਕ ਗਵਰਨਰ, ਜਥੇਦਾਰ ਜਗਰਾਜ ਸਿੰਘ ਦੌਧਰ ਮੈਂਬਰ ਐਸ.ਜੀ.ਪੀ.ਸੀ., ਜਥੇਦਾਰ ਬਲਦੇਵ ਸਿੰਘ ਧਾਲੀਵਾਲ ਮੈਂਬਰ ਬਲਾਕ ਸੰਮਤੀ, ਗੁਰਚਰਨ ਸਿੰਘ ਮਿਆਣਾ ਆਦਿ ਸ਼ਾਮਲ ਹੋਏ। ਇਸ ਮੌਕੇ ’ਤੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਲੋਕਾਂ ਦੀ ਮੰਗ ਤੇ ਬੱਧਨੀ ਕਲਾਂ ਦੇ ਸਰਕਾਰੀ ਹਸਪਤਾਲ ਵਿਖੇ ਡਾਕਟਰਾਂ ਦੀ ਅਤੇ ਹੋਰ ਖਾਲੀ ਪਈਆਂ ਅਸਾਮੀਆਂ ਪੁਰ ਕਰਨ ਦਾ ਭਰੋਸਾ ਦਿੱਤਾ।
ਉਨ੍ਹਾਂ ਨੇ ਲਾਇਨਜ਼ ਕਲੱਬ ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਮੈਂਬਰਾਂ ਨੂੰ ਹੋਰ ਉਤਸ਼ਾਹ ਨਾਲ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਲਾਇਨ ਆਈ ਕੇਅਰ ਹਸਪਤਾਲ ਜੈਤੋ ਤੋਂ ਡਾ. ਨੀਤੀ ਜੈਨ ਆਪਣੀ ਟੀਮ ਨਾਲ ਪੁੱਜੇ ਤੇ ਉਨ੍ਹਾਂ ਨੇ 237 ਮਰੀਜਾਂ ਦੀ ਚੈਕਅੱਪ ਕੀਤੀ ਅਤੇ ਕਲੱਬ ਵਲੋਂ ਮੁਫ਼ਤ ਦਵਾਈ ਦਿੱਤੀ। ਇਨ੍ਹਾਂ ਵਿੱਚੋਂ 50 ਮਰੀਜ਼ ਅਪ੍ਰੇਸ਼ਨ ਲਈ ਕੱਢੇ ਗਏ ਜਿਨ੍ਹਾਂ ਦੇ ਅਪ੍ਰੇਸ਼ਨ ਕਲੱਬ ਵੱਲੋਂ ਮੁਫ਼ਤ ਲਾਇਨ ਆਈ ਕੇਅਰ ਹਸਪਤਾਲ ਜੈਤੋ ਵਿਖੇ ਕੀਤੇ ਜਾਣਗੇ। ਇਸ ਤੋਂ ਬਿਨ੍ਹਾਂ ਨਵਜੋਤ ਹਸਪਤਾਲ ਦੇ ਡਾ .ਨਵਜੋਤ ਕੌਰ ਨੇ ਔਰਤਾਂ ਦੀਆਂ ਬਿਮਾਰੀਆਂ ਦੇ 82 ਮਰੀਜਾਂ ਦੀ ਚੈਕਅੱਪ ਕਰਕੇ ਦਵਾਈ ਦਿੱਤੀ। ਡਾ. ਕੁਲਵਿੰਦਰ ਸਿੰਘ ਰਖੜਾ ਨਵਜੋਤ ਹਸਪਤਾਲ ਬੱਧਨੀ ਕਲਾਂ ਵੱਲੋਂ ਦਿਮਾਗੀ ਬਿਮਾਰੀਆਂ ਦੇ 36 ਮਰੀਜ਼ਾਂ ਦੀ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀ।
ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਤੋਂ ਡਾ .ਹਰਗੁਰਪ੍ਰਤਾਪ ਸਿੰਘ ਵਲੋਂ ਅਪ੍ਰੇਸ਼ਨਾਂ ਵਾਲੇ 114 ਮਰੀਜ਼ਾਂ ਦੀ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆ ਦੰਦਾਂ ਦੀਆ ਬਿਮਾਰੀਆ ਦੇ ਮਾਹਿਰ ਡਾ. ਪੁਨੀਤ ਬਾਂਸਲ ਵੱਲੋਂ ਦੰਦਾਂ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਚੈਕਅੱਪ ਕਰਕੇ ਦਵਾਈ ਦਿੱਤੀ ਅਤੇ ਸਕੂਲੀ ਬੱਚਿਆਂ ਨੂੰ ਮੁਫ਼ਤ ਟੁਥ ਪੇਸਟ ਤੇ ਬੁਰਸ਼ ਦਿੱਤੇ। ਦਿਲ ਅਤੇ ਛਾਤੀ ਰੋਗਾਂ ਦੀ ਮਹਿਰ ਡਾ. ਮਨਜਿੰਦਰ ਕੌਰ ਵੱਲੋਂ ਇਸ ਬਿਮਾਰੀ ਨਾਲ ਸਬੰਧਿਤ 60 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈ ਦਿੱਤੀ।
ਇਸ ਮੌਕੇ ’ਤੇ ਸਿਵਲ ਹਸਪਤਾਲ ਮੋਗਾ ਵਲੋਂ ਆਈ.ਟੀ. ਨੂੰ 82 ਵਿਅਕਤੀਆਂ ਨੇ ਖੂਨ ਦਾਨ ਕੀਤਾ। ਇਸ ਟੀਮ ਵਿਚ ਸੁਖਦਰਸ਼ਨ ਸਿੰਘ ਸੋਢੀ, ਕਰਮਜੀਤ ਕੌਰ, ਨਰਿੰਦਰ ਕੌਰ, ਡਾ. ਰੀਤੂ ਜੈਨ ਅਤੇ ਚਮਕੌਰ ਸਿੰਘ ਹਾਜ਼ਰ ਸਨ। ਡਾ. ਦੀਪਕ ਗੋਇਲ ਵਲੋਂ ਵੀ ਮਰੀਜਾਂ ਦੀ ਚੈਕਅੱਪ ਕੀਤੀ ਗਈ। ਇਸ ਕੈਂਪ ਦੌਰਾਨ ਸਾਰੇ ਡਾਕਟਰਾਂ ਵਲੋਂ 1050 ਮਰੀਜਾਂ ਦੀ ਚੈਕਅੱਪ ਕੀਤੀ ਗਈ। ਇਸ ਮੌਕੇ ਤੇ ਬਲਵਿੰਦਰਪਾਲ ਸਿੰਘ ਹੈਪੀ ਐਮ.ਸੀ ਸੀਨੀਅਰ ਅਕਾਲੀ ਆਗੂ ਹਰਭੁਪਿੰਦਰ ਸਿੰਘ ਲਾਡੀ, ਨਗਰ ਪੰਚਾਇਤ ਬੱਧਨੀ ਕਲਾਂ ਦਾ ਸਾਬਕਾ ਪ੍ਰਧਾਨ ਅਜਮੇਰ ਸਿੰਘ, ਅਜੀਤਪਾਲ ਸਿੰਘ ਰਣੀਆ ਮੈਂਬਰ ਬਲਾਕ ਸੰਮਤੀ, ਲਾਇਨ ਵਰਿੰਰ ਚਾਵਲਾ, ਲਾਇਨ ਨਰੇਸ਼ ਮਿੱਤਲ ਟੀਮ ਇੰਚਾਰਜ਼ ਲਾਇਨ ਆਈ ਕੇਅਰ ਹਸਪਤਾਲ ਜੈਤੋ, ਗੁਰਦੇਵ ਸਿੰਘ ਸਾਬਕਾ ਸਰਪੰਚ ਰਾਉਕੇ, ਸਾਧੂ ਸਿੰਘ ਸਾਬਕਾ ਸਰਪੰਚ ਬੁੱਟਰ, ਨਛੱਤਰ ਸਿੰਘ ਐਨ.ਆਰ.ਆਈ., ਅਮਰਜੀਤ ਸਿੰਘ ਬੁੱਟਰ, ਭਾਜਪਾ ਆਗੂ ਰੁਲਦੂ ਸਿੰਘ, ਵਿਵੇਕ ਕੋਛੜ, ਜੈ ਚੰਦ ਝਾਂਜੀ, ਰਮੇਸ਼ ਗੋਇਲ, ਸੱਤਪਾਲ ਨੰਬਰਦਾਰ, ਵਰਿੰਦਰ ਤਾਇਲ, ਨਰਿੰਦਰ ਤਾਇਲ, ਰਮਨ ਕੋਛੜ, ਲਾਇਨ ਤਰਲੋਕੀ ਨਾਥ ਗਰੋਵਰ, ਗੋਪਾਲ ਜਿੰਦਲ, ਅਵਤਾਰ ਸਿੰਘ ਮਾਨ ਆਦਿ ਹਾਜ਼ਰ ਸਨ।
ਇਸ ਮੌਕੇ ਤੇ ਲਾਇਨ ਪ੍ਰਧਾਨ ਸ਼ੇਰ ਸਿੰਘ, ਸਕੱਤਰ ਰਾਜਨ ਸਿੰਗਲਾ, ਜੈ .ਪਾਲ ਕੋਛੜ, ਹਰਪ੍ਰਕਾਸ਼ ਮੰਗਲਾ, ਹਰਦੀਪ ਕਮਲ ਤਾਇਲ ਉੱਘੇ ਸੋਸਲ ਵਰਕਰ, ਵਿਕਰਮਜੀਤ, ਅਸ਼ਵਨੀ ਕੁਮਾਰ, ਪਵਨ ਮੋਦਗਿਲ, ਪਲਵਿੰਦਰ ਸਿੰਘ ਮਿੰਟੂ, ਪਵਨ ਚੋਪੜਾ ਪ੍ਰੋਜੈਕਟ ਚੇਅਰਮੈਨ, ਹਰੀਸ਼ ਮੰਗਲਾ, ਰਾਜ ਕੇਬਲ ਵਾਲਾ, ਪੂਨਮ ਚੋਪੜਾ, ਮੀਨਾਕਸ਼ੀ ਮੰਗਲਾ, ਸੋਨੀਆ ਭੱਲਾ, ਸਿਵਾਲੀ ਗੁਪਤਾ, ਨੀਲਕ ਰਾਣੀ, ਮਜੂੰ ਬਾਲਾ ਆਦਿ ਕਲੱਬ ਮੈਂਬਰ ਹਾਜਰ ਸਨ। ਸਟੇਜ ਦੀ ਕਾਰਵਾਈ ਜਗਜੀਵਨ ਕੁਮਾਰ ਗੋਇਲ ਨੇ ਨਿਭਾਈ। ਇਸ ਮੌਕੇ ਤੇ ਆਏ ਸਾਰੇ ਮੁੱਖ ਮਹਿਮਾਨਾਂ ਅਤੇ ਕਲੱਬ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਵਿਸ਼ੇਸ਼ ਗੱਲ ਇਹ ਰਹੀ ਕਿ ਵਿਸ਼ੇਸ਼ ਵਿਅਕਤੀਆਂ ਨੂੰ ਉਸਾਰੂ ਕਿਤਾਬਾਂ ਦੇ ਸੈੱਟ ਭੇਂਟ ਕੀਤੇ ਗਏ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਸ਼ੇਰ ਸਿੰਘ, ਪ੍ਰੋਜੈਕਟ ਚੇਅਰਮੈਨ ਪਵਨ ਚੋਪੜਾ ਤੇ ਹਰਦੀਪ ਕਮਲ ਤਾਇਲ ਵਲੋਂ ਆਏ ਮੁੱਖ ਮਹਿਮਾਨ ਤੇ ਲੋਕਾਂ ਦਾ ਧੰਨਵਾਦ ਕੀਤਾ। ਇਸ ਕੈਂਪ ਵਿਚ ਦੂਰ-ਦੂਰ ਤੋਂ ਮਰੀਜਾਂ ਨੇ ਪੁੱਜਕੇ ਕੈਂਪ ਦਾ ਲਾਭ ਲਿਆ। ਇਸ ਮੌਕੇ ’ਤੇ ਐੱਸ.ਐੱਚ.ਓ ਭੁਪਿੰਦਰ ਕੌਰ, ਏ.ਐਸ.ਆਈ. ਮੰਗਲ ਸਿੰਘ ਆਦਿ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
- ਰਾਜਵਿੰਦਰ ਰੌਂਤਾ