ਇਸ ਸਾਲ ਦਾ `ਸੂਹੀ ਸਵੇਰ ਮੀਡੀਆ ਪੁਰਸਕਾਰ` ਲਹਿੰਦੇ ਪੰਜਾਬ ਤੋਂ `ਸੈਂਟਰ ਫ਼ਾਰ ਪੀਸ ਐਂਡ ਸੈਕੂਲਰ ਸਟੱਡੀਜ਼` ਨੂੰ
Posted on:- 13-02-2021
ਚੰਡੀਗੜ੍ਹ : ਇਸ ਸਾਲ ਦਾ `ਸੂਹੀ ਸਵੇਰ ਮੀਡੀਆ ਪੁਰਸਕਾਰ` ਲਹਿੰਦੇ ਪੰਜਾਬ ਵਿਚ ਭਾਰਤ -ਪਾਕਿ ਦੋਸਤੀ ਲਈ ਕੰਮ ਕਰਨ ਵਾਲੀ ਸੰਸਥਾ ਸੀ.ਪੀ .ਐੱਸ .ਐੱਸ .(ਸੈਂਟਰ ਫ਼ਾਰ ਪੀਸ ਐਂਡ ਸੈਕੂਲਰ ਸਟੱਡੀਜ਼ ) ਨੂੰ ਦਿੱਤਾ ਜਾ ਰਿਹਾ ਹੈ | ਇਹ ਸਨਮਾਨ ਸਮਾਗਮ 28 ਫਰਵਰੀ ਦਿਨ ਐਤਵਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗਾ | ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਅਨੁਸਾਰ , ਸੂਹੀ ਸਵੇਰ ਮੀਡੀਆ ਅਦਾਰਾ ਹਰ ਸਾਲ ਆਪਣੀ ਵਰ੍ਹੇਗੰਢ `ਤੇ ਲੋਕ -ਪੱਖੀ ਸੋਚ ਵਾਲੀਆਂ ਹਸਤੀਆਂ ਤੇ ਸੰਸਥਾਵਾਂ ਨੂੰ ਸਨਮਾਨਿਤ ਕਰਦਾ ਹੈ | ਇਸ ਸਨਮਾਨ `ਚ 7100 ਰੁ , ਮੋਮੈਂਟੋ ਤੇ ਪੋਰਟਰੇਟ ਸ਼ਾਮਿਲ ਹਨ |
ਉਹਨਾਂ ਦੱਸਿਆ ਕਿ ਇਸ ਸਾਲ ਸਨਮਾਨਿਤ ਹੋਣ ਵਾਲੀ ਸੰਸਥਾ `ਸੈਂਟਰ ਫ਼ਾਰ ਪੀਸ ਐਂਡ ਸੈਕੂਲਰ ਸਟੱਡੀਜ਼` ਲਹਿੰਦੇ ਪੰਜਾਬ ਵਿਚ ਕਰੀਬ 21 ਸਾਲਾਂ ਤੋਂ ਭਾਰਤ -ਪਾਕਿ ਦੋਸਤੀ ਲਈ ਕੰਮ ਕਰ ਰਹੀ ਹੈ | ਇਸ ਸੰਸਥਾ ਦੀ ਡਾਇਰੈਕਟਰ ਪਾਕਿਸਤਾਨ ਦੀ ਮਨੁੱਖੀ ਅਧਿਕਾਰਾਂ ਦੀ ਪ੍ਰਸਿੱਧ ਕਾਰਕੁਨ ਤੇ ਪੀਸ ਐਕਟੀਵਿਸਟ ਸੱਈਦਾ ਦੀਪ ਹੈ |
ਸੰਸਥਾ ਨੇ ਦੋਹਾਂ ਦੇਸ਼ਾਂ ਦੀ ਅਵਾਮ ਨੂੰ ਨੇੜੇ ਲਿਆਉਣ ਲਈ ਕਈ ਮੂਵਮੈਂਟਾਂ ਚਲਾਈਆਂ ਜਿਵੇਂ ਵੀਜ਼ਾ ਸ਼ਰਤਾਂ ਨਰਮ ਕਰਨ ਲਈ | ਲੇਖਕਾਂ , ਕਲਾਕਾਰਾਂ ਰਾਹੀਂ ਅਮਨ ਸੁਨੇਹੇ ਦੇਣੇ ਅਤੇ ਦੋਹਾਂ ਦੇਸ਼ਾਂ ਦੇ ਨੌਜਵਾਨਾਂ ਨੂੰ ਇੱਕ ਦੂਜੇ ਦੇ ਨਜ਼ਦੀਕ ਕਰਨ ਲਈ ਦੋਹਾਂ ਮੁਲਕਾਂ ਦਾ ਦੌਰਾ ਕਰਵਾਉਣਾ ਆਦਿ ਸ਼ਾਮਿਲ ਹੈ |