ਐਨ.ਐਸ.ਕਿਊ.ਐੱਫ. ਅਧਿਆਪਕ ਯੂਨੀਅਨ ਵੱਲੋਂ ਸੰਗਰੂਰ ਵਿਖੇ ਹੋਇਆ ਵਿਸ਼ਾਲ ਝੰਡਾ ਮਾਰਚ
Posted on:- 09-09-2020
ਐਨ.ਐਸ.ਕਿਊ.ਐਫ. ਅਧਿਆਪਕ ਯੂਨੀਅਨ ਨੇ ਪੰਜਾਬ ਪੱਧਰ ਦਾ ਝੰਡਾ ਮਾਰਚ ਰੋਸ ਵਜੋਂ ਕੱਢਿਆ ਗਿਆ, ਜਿਸ ਵਿੱਚ ਪੂਰੇ ਪੰਜਾਬ ਭਰ ਤੋਂ ਅਧਿਅਪਕਾਂ ਨੇ ਮੋਟਰ ਸਾਈਕਲ ਅਤੇ ਗੱਡੀਆਂ ਉੱਪਰ ਕਾਲੇ ਜੰਡੇ ਲਾ ਕੇ ਵੱਢੇ ਪੱਧਰ ਤੇ ਸ਼ਮੂਲੀਅਤ ਕੀਤੀ।
ਯੂਨੀਅਨ ਆਗੂਆਂ ਨੇ ਦੱਸਿਆ ਗਿਆ ਕਿ ਐਨ.ਐਸ.ਕਿਊ.ਐੱਫ. ਅਧਿਆਪਕ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦਾ ਪਿਛਲੇ 6 ਸਾਲਾਂ ਤੋਂ ਸ਼ਿਕਾਰ ਹੋ ਰਹੇ ਹਨ। ਅਧਿਆਪਕਾਂ ਵੱਲੋਂ ਵਾਰ-ਵਾਰ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ ਗਈਆਂ ਪਰ ਉਹਨਾਂ ਵੱਲੋਂ ਇਸ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਰੋਸ ਵਜੋਂ ਐਨ.ਐਸ.ਕਿਊ.ਐੱਫ. ਅਧਿਆਪਕਾਂ ਵੱਲੋਂ ਅੱਜ ਮਿਤੀ: 09.09.20 ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ (ਸੰਗਰੂਰ) ਵਿਖੇ ਵਿਸ਼ਾਲ ਝੰਡਾ ਮਾਰਚ ਘੜੇ ਭੰਨ ਕੇ ਅਤੇ ਕਾਲੇ ਚੋਲੇ ਪਾ ਕੇ ਕੱਢਿਆ ਗਿਆ।
ਆਗੂਆਂ ਨੇ ਦੱਸਿਆ ਕਿ ਸਰਕਾਰ ਐਨ.ਐਸ.ਕਿਊ.ਐੱਫ. ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਪੱਕੇ ਕਰੇ ਅਤੇ ਕੰਪਨੀਆਂ ਨੂੰ ਬਾਹਰ ਕਰੇ। ਇਸ ਪੰਜਾਬ ਪੱਧਰੀ ਝੰਡਾ ਮਾਰਚ ਵਿੱਚ 120 ਤੋਂ 150 ਗੱਡੀਆਂ ਅਤੇ 50 ਦੇ ਕਰੀਬ ਮੋਟਰ ਸਾਇਕਲਾਂ ਨੇ ਭਾਗ ਲਿਆ ਅਤੇ ਅਨੁਸ਼ਾਸਨ ਵਿਚ ਰਹਿੰਦੇ ਹੋਏ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕੀਤੀ ਗਈ। ਸਿੱਖਿਆ ਮੰਤਰੀ ਦੇ ਸਲਾਹਕਾਰ ਵੱਲੋਂ ਮੀਟਿੰਗ ਦਾ ਆਸ਼ਵਾਸਨ ਦਿੰਦੇ ਹੋਏ ਇਸ ਸ਼ਨੀਵਾਰ ਮਿਤੀ: 12.09.20 ਨੂੰ ਐਨ.ਐਸ.ਕਿਊ.ਐਫ. ਅਧਿਆਪਕਾਂ ਨੂੰ ਬੁਲਾਇਆ ਗਿਆ ਹੈ। ਆਗੂਆਂ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ ਨਿਕਲਦੀ ਹੈ ਤਾਂ ਐਨ.ਐਸ.ਕਿਊ.ਐੱਫ. ਅਧਿਆਪਕਾਂ ਵੱਲੋਂ ਜਲਦ ਹੀ ਹੋਰ ਵੀ ਵੱਡੇ ਅਤੇ ਤਿਖੇ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ (ਰਿਸ਼ੀ ਸੋਨੀ), ਸੂਬਾ ਸਕੱਤਰ (ਰਾਇ ਸਾਹਿਬ ਸਿੰਘ ਸਿੱਧੂ), ਸੂਬਾ ਸਾਬਕਾ ਪ੍ਰਧਾਨ (ਅਨੂਪਜੀਤ ਸਿੰਘ) ਅਤੇ ਪੂਰੇ ਪੰਜਾਬ ਭਰ ਤੋਂ ਐਨ.ਐਸ.ਕਿਊ.ਐੱਫ. ਅਧਿਆਪਕ ਸ਼ਾਮਿਲ ਹੋਏ।