ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ 23ਵੇਂ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ
Posted on:- 06-08-2020
ਚਰਚਿਤ ਰਹੇ ਸ਼ਹੀਦ ਵਿਦਿਆਰਥਣ ਕਿਰਨਜੀਤ ਕੌਰ ਮਹਿਲ ਕਲਾਂ ਬਲਾਤਕਾਰ ਤੇ ਕਤਲ ਕਾਂਡ ਦੀ 23ਵੀਂ ਬਰਸੀ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਜਿਸ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਵਾਰਾ ਸਾਹਿਬ ਸੰਘੇੜਾ ਵਿਖੇ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਹੋਈ।
ਵਿਸ਼ੇਸ਼ ਤੌਰ 'ਤੇ ਪੁੱਜੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਿਲਕਲਾਂ ਲੋਕ ਘੋਲ ਦੇ 23ਵਰੇ ਪੂਰੇ ਹੋਣ 'ਤੇ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਪਹਿਲਾਂ ਦੀ ਤਰਾਂ ਮਹਿਲ ਕਲਾਂ ਦੀ ਅਨਾਜ ਮੰਡੀ ਵਿਖੇ ਵਿਸ਼ਾਲ ਇਕੱਠ ਕਰਕੇ ਨਹੀਂ ਮਨਾਈ ਜਾਵੇਗੀ। ਪਰੰਤੂ ਔਰਤ ਮੁਕਤੀ ਦਾ ਚਿੰਨ• ਬਣ ਚੁੱਕੀ ਸ਼ਹੀਦ ਕਿਰਨਜੀਤ ਕੌਰ ਦੀ ਬਰਸੀ ਨੂੰ 12 ਅਗਸਤ ਨੂੰ ਘਰ-ਘਰ, ਗਲੀ-ਗਲੀ, ਮੁਹੱਲੇ-ਮੁਹੱਲੇ ਤੇ ਪਿੰਡ-ਪਿੰਡ ਪਹਿਲੇ ਜੋਸ਼ੋਖਰੋਸ਼ ਤੇ ਉਤਸ਼ਾਹ ਨਾਲ ਹੀ ਮਨਾਇਆ ਜਾਵੇਗਾ। ਤਾਂ ਕਿ ਇਸ ਲੋਕ ਘੋਲ ਦੇ ਕੀਮਤੀ ਸਬਕ ਲੋਕ ਮਨ ਦਾ ਹਿੱਸਾ ਬਣੇ ਰਹਿਣੇ। ਕਿਉਂਕਿ ਇਹ ਭਵਿੱਖ ਦੇ ਸੰਘਰਸ਼ਾਂ ਲਈ ਪ੍ਰੇਰਨਾ ਸ੍ਰੋਤ ਹੈ।
ਮੀਟਿੰਗ ਦੌਰਾਨ ਲੋਕ ਘੋਲ ਦੀਆਂ ਪ੍ਰਾਪਤੀਆਂ ਲੋਕ ਸੱਥਾਂ ਵਿੱਚ ਲਿਜਾਣ ਲਈ ਪਿੰਡ-ਪਿੰਡ
ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਪਰਮਿੰਦਰ ਸਿੰਘ ਹੰਢਿਆਇਆ, ਭੋਲਾ
ਸਿੰਘ ਛੰਨਾਂ, ਕੁਲਵੰਤ ਸਿੰਘ ਭਦੌੜ, ਜਗਰਾਜ ਸਿੰਘ ਹਰਦਾਸਪੁਰਾ, ਦਰਸ਼ਨ ਸਿੰਘ ਮਹਿਤਾ,
ਹਰਚਰਨ ਸਿੰਘ ਸੁਖਪੁਰਾ, ਰਾਮ ਸਿੰਘ ਸ਼ਹਿਣਾ, ਭਾਗ ਸਿੰਘ ਕੁਰੜ, ਜਸਵੰਤ ਸਿੰਘ ਸੋਹੀ,
ਸਿਕੰਦਰ ਭੂਰੇ, ਬਾਬੂ ਖੁੱਡੀਕਲਾਂ, ਮੇਲਾ ਸਿੰਘ ਖੁੱਡੀਕਲਾਂ, ਬੂਟਾ ਸਿੰਘ ਬਰਾੜ ਆਦਿ
ਸ਼ਾਮਿਲ ਕਿਸਾਨ ਆਗੂਆਂ ਵੀ ਵਿਚਾਰ ਰੱਖੇ।