ਡੈਂਟਲ ਸਟੂਡੈਂਟਸ ਐਸੋਸੀਏਸ਼ਨ ਆੱਫ ਪੰਜਾਬ (ਡੀ.ਐੱਸ.ਏ.ਪੀ.) ਵੱਲੋਂ ਬੀ.ਡੀ.ਐੱਸ. ਦੀ ਪ੍ਰੀਖਿਆ ਸੰਬੰਧੀ ਮੁੱਖ ਮੰਤਰੀ ਨੂੰ ਪੱਤਰ
Posted on:- 02-07-2020
ਡੈਂਟਲ ਸਟੂਡੈਂਟਸ ਐਸੋਸੀਏਸ਼ਨ ਆੱਫ ਪੰਜਾਬ (ਡੀ.ਐੱਸ.ਏ.ਪੀ.) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰਨਾਂ ਜ਼ਿੰਮੇਵਾਰ ਅਧਿਕਾਰੀਆਂ ਨੂੰ ਬੀ.ਡੀ.ਐੱਸ. ਦੀ ਪ੍ਰੀਖਿਆ ਸੰਬੰਧੀ ਇੱਕ ਮੰਗ ਪੱਤਰ ਭੇਜਿਆ ਗਿਆ। ਭਾਵੇਂ ਕਿ ਮੁੱਖ ਮੰਤਰੀ ਜੀ ਵੱਲੋਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਪੇਪਰ ਨਾ ਲੈਣ ਦੇ ਆਦੇਸ਼ ਜਾਰੀ ਕੀਤੇ ਗਏ ਪਰ ਫਿਰ ਵੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਰਾਜ ਬਹਾਦੁਰ ਉਨ੍ਹਾਂ ਅਧੀਨ ਆਉਂਦੇ ਬੀ.ਡੀ.ਐੱਸ. ਵਿਦਿਆਰਥੀਆਂ ਦੇ ਪੇਪਰ ਲੈਣ ‘ਤੇ ਅੜੇ ਹਨ।
ਇਸ ਸੰਬੰਧੀ ਐਸੋਸੀਏਸ਼ਨ ਨੇ 15 ਜੂਨ ਨੂੰ ਇੱਕ ਮੰਗ ਪੱਤਰ ਭੇਜਿਆ ਸੀ ਜਿਸ ਵਿੱਚ ‘ਸੂਬੇ ਵਿੱਚ ਹਾਲਾਤ ਠੀਕ ਹੋ ਜਾਣ ਤੱਕ ਪੇਪਰ ਨਾ ਲੈਣ’ ਦੀ ਮੰਗ ਕੀਤੀ ਸੀ। ਪਰ ਇਸ ਮੰਗ ਨੂੰ ਇਨਕਾਰ ਦਿੱਤਾ ਗਿਆ ਅਤੇ ਪਹਿਲੇ ਮਿਥੇ ਅਨੁਸਾਰ 7 ਜੁਲਾਈ ਤੋਂ ਪੇਪਰ ਲੈਣ ਦੀ ਗੱਲ ਕੀਤੀ ਗਈ।
ਇਸ ਸੰਬੰਧੀ ਵਾਈਸ ਚਾਂਸਲਰ ਡਾ.ਰਾਜ ਬਹਾਦੁਰ ਨੇ ਮੀਡੀਆ ਵਿੱਚ ਇਹ ਬਿਆਨ ਦਿੱਤਾ ਕਿ ‘ਬੀ.ਡੀ.ਐੱਸ. ਦੇ ਕੁੱਝ ਵਿਦਿਆਰਥੀ ਬਿਨ੍ਹਾਂ ਪੇਪਰ ਦਿੱਤਾ ਪ੍ਰਮੋਟ ਹੋਣ ਦੀ ਮੰਗ ਕਰ ਰਹੇ ਹਨ।’ ਐਸੋਸੀਏਸ਼ਨ ਇਹ ਸਪਸ਼ਟੀਕਰਨ ਦਿੰਦੀ ਹੈ ਕਿ ਉਨ੍ਹਾਂ ਵੱਲੋਂ ਕਦੇ ਵੀ ਕੋਈ ਅਜਿਹੀ ਮੰਗ ਨਹੀਂ ਕੀਤੀ ਗਈ। ਪਹਿਲਾਂ ਵੀ ਉਨ੍ਹਾਂ ਨੇ ਸਿਰਫ ‘ਸੂਬੇ ਵਿੱਚ ਹਾਲਾਤ ਠੀਕ ਹੋ ਜਾਣ ਤੱਕ ਪੇਪਰ ਨਾ ਲੈਣ’ ਦੀ ਮੰਗ ਕੀਤੀ ਸੀ ਅਤੇ ਨਾਲ ਇਹ ਵੀ ਕਿਹਾ ਸੀ ਕਿ ਉਹ ਇਹ ਬਿਲਕੁਲ ਨਹੀਂ ਚਾਹੁੰਦੇ ਕਿ ਪੇਪਰ ਨਾ ਹੋਣ; ਸਿਰਫ ਹਾਲਾਤ ਸਧਾਰਨ ਹੋਣ ਤੇ ਪੇਪਰ ਲੈਣ ਦੀ ਬੇਨਤੀ ਸੀ ਕਿਉਂਕਿ ਹੁਣੇ ਕੋਵਿਡ ਹੋਣ ਦਾ ਖਤਰਾ ਬਹੁਤ ਜ਼ਿਆਦਾ ਹੈ।
ਦੇਸ਼ ਅਤੇ ਸੂਬੇ ਵਿੱਚ ਕੋਵਿੱਡ ਪਹਿਲਾਂ ਨਾਲੋਂ ਕਾਫੀ ਤੇਜ਼ ਰਫਤਾਰ ‘ਤੇ ਫੈਲ ਰਿਹਾ ਹੈ ਅਤੇ ਇਸ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ। ਅਜੇ ਵੀ ਕਈ ਅਜਿਹੇ ਵਿਦਿਆਰਥੀ ਹਨ ਜੋ ਬਾਹਰਲੇ ਸੂਬਿਆਂ ਦੇ ਹਨ; ਅਤੇ ਉਨ੍ਹਾਂ ਦਾ ਪੰਜਾਬ ਪਹੁੰਚਣਾ ਅਜੇ ਮੁਸ਼ਕਿਲ ਹੈ। ਇਸ ਬਾਰੇ ਵਿਗਿਆਨਕ ਪ੍ਰਮਾਣ ਮਿਲ ਚੁੱਕੇ ਹਨ ਕਿ ਕੋਵਿਡ ਤੋਂ ਠੀਕ ਹੋਣ ਤੋਂ ਮਗਰੋਂ ਵੀ ਮਨੁੱਖ ਦੇ ਫੇਫੜਿਆਂ ਉੱਪਰ ਸਾਰੀ ਉਮਰ ਲਈ ਇਸਦਾ ਅਸਰ ਰਹਿੰਦਾ ਹੈ। ਦੁਨੀਆ ਵਿੱਚ ਕਈ ਥਾਵਾਂ ‘ਤੇ ਜਿਵੇਂ ਕਿ ਇਜ਼ਰਾੲਲ, ਦੱਖਣੀ ਕੋਰੀਆ ਆਦਿ ਵਿੱਚ ਵਿੱਦਿਅਕ ਅਦਾਰੇ ਖੋਲਣ ਤੇ ਇਸਦਾ ਵਿਦਿਆਰਥੀਆਂ ਵਿੱਚ ਕਾਫੀ ਫੈਲਾਅ ਹੋਇਆ ਹੈ। ਰਾਜਸਥਾਨ ਵਿੱਚ ਹੋਏ ਪੇਪਰਾਂ ਵਿੱਚ ਵੀ ਕੁੱਝ ਅਜਿਹਾ ਹੀ ਹੋਈਆ ਹੈ। ਦੇਸ਼ ਅਤੇ ਸੂਬੇ ਦੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਉਨ੍ਹਾਂ ਦੀ ਮੰਗ ਹੈ ਕਿ ‘ਉਨ੍ਹਾਂ ਦੇ ਪੇਪਰ ਸੂਬੇ ਵਿੱਚ ਹਾਲਾਤ ਠੀਕ ਹੋ ਜਾਣ ਤੱਕ ਮੁਲਤਵੀ” ਕਰ ਦਿੱਤੇ ਜਾਣ।
ਜੇ ਅਜੇ ਵੀ ਸਰਕਾਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਤਾਂ ਵਿਦਿਆਰਥੀ ਪੇਪਰ ਦੇਣ ਲਈ ਤਿਆਰ ਹਨ ਪਰ ਇਹ ਗੱਲਾਂ ਦਾ ਖਿਆਲ ਰੱਖਿਆ ਜਾਵੇ ਕਿ :
- ਪ੍ਰੀਖਿਆ ਦੀ ਪ੍ਰਕਿਰਿਆ ਦੌਰਾਨ ਜਿੰਸ ਵੀ ਵਿਦਿਆਰਥੀ, ਅਧਿਆਪਕ ਅਤੇ ਸਟਾਫ ਮੈਂਬਰ ਨੂੰ ਕੋਰੋਨਾਵਾਇਰਸ ਦੀ ਬਿਮਾਰੀ ਹੁੰਦੀ ਹੈ, ਉਨ੍ਹਾਂ ਲਈ ਸਿੱਧੇ ਤੌਰ ‘ਤੇ ਡਾ.ਰਾਜ ਬਹਾਦੁਰ, ਵਾਈਸ ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ; ਪੰਜਾਬ ਸਰਕਾਰ ਅਤੇ ਉਸ ਕਾਲਜ ਦੀ ਅਥਾਰਟੀ ਜ਼ਿੰਮੇਵਾਰ ਹੋਣਗੇ ਕਿਉੰਕਿ ਇਸ ਵਿੱਚ ਇਹ ਸਭ ਸ਼ਾਮਿਲ ਹਨ।
- ਇਸ ਦੌਰਾਨ ਕੋਰੋਨਾ ਤੋਂ ਪ੍ਰਭਾਵਿਤ ਹੋਏ ਹਰ ਉਸ ਵਿਅਕਤੀ ਦਾ ਅਤੇ ਜਿਸ ਨੂੰ ਵੀ ਉਸ ਤੋਂ ਅੱਗੇ ਬਿਮਾਰੀ ਹੋਏਗੀ; ਉਸਦੇ ਇਲਾਜ ਦਾ ਪੂਰਨ ਤੌਰ ਤੇ ਖਰਚਾ ਬਾਬਾ ਫਰੀਦ ਯੂਨੀਵਰਸਿਟੀ ਅਤੇ ਸਰਕਾਰ ਨੂੰ ਚੱਕਣਾ ਪਵੇਗਾ।