ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਖਿਲਾਫ ਲੋਕ ਰੋਹ ਨਿਕਲਿਆ ਸੜਕਾਂ ਉੱਤੇ
Posted on:- 14-05-2020
ਚੰਡੀਗੜ: ਇਨਕਲਾਬੀ ਕੇਂਦਰ, ਪੰਜਾਬ ਵੱਲੋਂ ਸਮੁੱਚੇ ਪੰਜਾਬ ਅੰਦਰ ਦੋ ਦਰਜਣਾਂ ਤੋਂ ਵਧੇਰੇ ਥਾਵਾਂ (ਬਰਨਾਲਾ, ਬਠਿੰਡਾ, ਲੁਧਿਆਣਾ, ਮਾਨਸਾ, ਫਰੀਦਕੋਟ, ਮੋਗਾ ਅਤੇ ਤਰਨਤਾਰਨ) ਤੇ ਕੇਂਦਰੀ ਅਤੇ ਸੂਬਾਈ ਹਕੂਮਤ ਖਿਲਾਫ ਡੀਜ਼ਲ ਅਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਖਿਲ਼ਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਡੀਸੀ/ਐਸਡੀਐਮ/ਕਾਰਜਕਾਰੀ ਮੈਜਿਸਟਰੇਟ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪੇ ਗਏ।
ਇਨ੍ਹਾਂ ਰੋਸ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ, ਭਰਾਤਰੀ ਜਥੇਬੰਦੀਆਂ ਦੇ ਆਗੂਆਂ ਮਨਜੀਤ ਧਨੇਰ, ਗੁਰਦੀਪ ਰਾਮਪੁਰਾ, ਕੁਲਵੰਤ ਕਿਸ਼ਨਗੜ੍ਹ, ਬਲਵੰਤ ਉੱਪਲੀ ਨੇ ਕਿਹਾ ਕਿ ਜਦ ਇਕ ਪਾਸੇ ਸੰਸਾਰ ਪੱਧਰ ਤੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ, ਜੋ ਘਟਕੇ ਮਹਿਜ 18.10 ਡਾਲਰ ਫੀ ਬੈਰਲ ਰਹਿ ਗਈ ਹੈ । ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਰਲਕੇ ਆਮ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਨ ਤੇ ਤੁਲੇ ਹੋਏ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਲੋੜ/ ਮੰਗ ਤਾਂ ੲਹ ਸੀ ਕਿ ਕਰੋਨਾ ਸੰਕਟ ਦੀ ਮਾਰ ਝੱਲ ਰਹੇ ਮੁਲਕ ਦੇ 137 ਕਰੋੜ ਲੋਕਾਂ ਦੀਆਂ ਦੁਸ਼ਵਾਰੀਆਂ ਨੂੰ ਘੱਟ ਕਰਨ ਲਈ ਕੌਮਾਂਤਰੀ ਮੰਡੀ ਵਿੱਚ ਘਟੀਆਂ ਤੇਲ ਦੀਆਂ ਕੀਮਤਾਂ ਦਾ ਫਾੲਦਾ ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਘੱਟ ਕਰਕੇ ਆਮ ਲੋਕਾਈ ਨੂੰ ਦਿੱਤਾ ਜਾਵੇ। ਕੇਂਦਰੀ ਸਰਕਾਰ ਨੇ ਕੌਮਾਂਤਰੀ ਮੰਡੀ ਵਿੱਚ ਤੇਲ ਦੀਆਂ ਘਟੀਆਂ ਕੀਮਤਾਂ ਨੂੰ ਆਪਣਾ ਖਜ਼ਾਨਾ ਭਰਨ ਦੇ ਮਕਸਦ ਨਾਲ ਪੈਟਰੋਲ ਉੱਪਰ 10 ਰੁ ਫੀ ਲੀਟਰ ਅਤੇ ਡੀਜ਼ਲ ਉੱਪਰ 13 ਰੁ. ਫੀ ਲੀਟਰ ਐਕਸਾਈਜ ਡਿਉਟੀ ਵਧਾ ਦਿੱਤੀ ਹੈ। " ਤਾਏ ਦੀ ਚੱਲੀ- ਮੈਂ ਕਿਉਂ ਰਹਾਂ ਕੱਲੀ" ਦੀ ਤਰਜ ਦੇ ਚਲਦਿਆਂ ਪੰਜਾਬ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਉੱਪਰ ਵੈਟ ਡੀਜ਼ਲ 15.15 % ਅਤੇ ਪੈਟਰੋਲ 23.3 % ਕਰ ਦਿੱਤਾ ਹੈ। ਜਿਸ ਦਾ ਸਿੱਟਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲੀਟਰ 2-2 ਰੁਪਏ ਮਹਿੰਗੀਆਂ ਕਰ ਦਿੱਤੀਆਂ ਹਨ।
ਕੇਂਦਰ ਅਤੇ ਪੰਜਾਬ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ' ਚ ਵਾਧਾ ਕਰਕੇ ਕਿਸਾਨਾਂ ਸਮੇਤ ਆਮ ਲੋਕਾਂ ਦੇ ਜਖਮਾਂ ਤੇ ਲੂਣ ਛਿੜਕਿਆ ਹੈ, ਕਿਉਂਕਿ ਡੀਜ਼ਲ ਪੈਟਰੋਲ ਆਮ ਲੋਕਾਂ ਦੀ ਵਰਤੋਂ ਵਿੱਚ ਆਉਣ ਵਾਲੀ ਜਰੂਰੀ ਵਸਤ ਹੈ। ਪਹਿਲਾਂ ਹੀ ਬਿਨ੍ਹਾਂ ਕਿਸੇ ਠੋਸ ਵਿਉਂਤਬੰਦੇ ਦੇ ਥੋਪੇ ਲਾਕਡਾਊਨ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੈ। ਕਰੋੜਾਂ ਦੀ ਤਦਾਦ' ਚ ਮਜਦੂਰ ਬੇਰੁਜਗਾਰੀ ਤੋਂ ਅੱਗੇ ਭੁੱਖਮਰੀ ਦੀ ਕਗਾਰ ਤੇ ਪਹੁੰਚ ਗਏ ਹਨ। ਆਗੂਆਂ ਨੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ' ਚ ਕੀਤਾ ਵਾਧਾ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ । ਸੂਬਾ ਆਗੂਆਂ ਜਗਜੀਤ ਲਹਿਰਾ ਮੁਹੱਬਤ, ਤਾਰਾ ਚੰਦ ਬਰੇਟਾ ਅਤੇ ਜਸਵੰਤ ਜੀਰਖ ਨੇ ਡੀਜ਼ਲ ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਨਾਲ,ਵਧਦੀ ਮਹਿੰਗਾਈ ,ਮਜਦੂਰਾਂ ਨੂੰ ਰੁਜਗਾਰ ਅਤੇ ਰਾਸ਼ਨ ਦਾ ਪ੍ਰਬੰਧ ,ਗਰੀਬ ਕਿਸਾਨਾਂ-ਮਜ਼ਦੂਰਾਂ ਦੇ ਖਾਤਿਆਂ ਵਿੱਚ ਦਸ ਦਸ ਹਜਾਰ ਰੁ. ਜਮ੍ਹਾ ਕਰਨ,ਨਮਨਰੇਗਾ ਦੇ ਕੰਮ ਚਾਲੂ ਕਰਨ,ਝੋਨੇ ਦੀ ਬਿਜਾਈ ਪਹਿਲੀ ਜੂਨ ਤੋਂ ਚਾਲੂ ਕਰਨ,ਪੂਸਾ 44 ਉੱਪਰ ਮੜੀ ਅਣਐਲਾਨੀ ਪਾਬੰਦੀ ਖਤਮ ਕਰਨ,ਝੋਨੇ ਦਾ ਰੇਟ ਤਿੰਨ ਹਜਾਰ ਪ੍ਰਤੀ ਕੁੲੰਟਲ ਐਲਾਨ ਕਰਨ,ਸਾਉਣੀ ਦੀ ਫਸਲਾਂ ਦੇ ਭਾਅ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਐਲਾਨ ਕਰਨ,ਵਿਸ਼ਵ ਵਪਾਰ ਸੰਸਥਾ ਦੀ ਨੀਤੀ, ਵਿਸ਼ਵੀਕਰਨ,ਉਦਾਰੀਕਰਨ,ਨਿੱਜੀਕਰਨ ਦੀ ਨੀਤੀ ਰੱਦ ਕਰਨ ,ਸਾਰੀਆਂ ਫਸਲਾਂ ਦੀ ਘੱਟੋ ਘੱਟ ਕੀਮਤ ਤੇ ਖ੍ਰੀਦ ਯਕੀਨੀ ਬਣਾਉਣ,ਪਹਿਲੀ ਜੂਨ ਤੋਂ 10 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ, ਗਰੀਬ ਕਿਸਾਨਾਂ- ਮਜਦੂਰਾਂ ਸਿਰ ਚੜ੍ਹਿਆ ਸਰਕਾਰੀ ਅਤੇ ਸ਼ਾਹੂਕਾਰਾ ਕਰਜਾ ਖਤਮ ਕਰਨ,ਕੋਵਿਡ-19 ਦੌਰਾਨ ਡਿਉਟੀ ਨਿਭਾਉਂਦੇ ਸਾਰੇ ਕਾਮਿਆਂ ਦਾ 50-50 ਲੱਖ ਰੁ. ਦਾ ਬੀਮਾ ਕਰਨ, ਠੇਕਾ/ ਆਊਟਸੋਰਸਿੰਗ ਅਧੀਨ ਕੰਮ ਕਰਦੇ ਸਿਹਤ ਕਾਮਿਆਂ ਨੂੰ ਪੱਕੇ ਕਰਕੇ ਤਨਖਾਹਾਂ ਵਿੱਚ ਵਾਧਾ ਕਰਨ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ,ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਓਣ, ਸਭਨਾਂ ਲਈ ੲੱਕ ਸਮਾਨ ਸਿੱਖਿਆ ਦਾ ਪ੍ਰਬੰਧ ਕਰਨ,ਕਿਰਤ ਕਾਨੂੰਨਾਂ ਨੂੰ ਬਹਾਲ ਕਰਨ, ਕੋਵਿਡ-19 ਦੌਰਾਨ ੲਲਾਜ ਕਰਨ ਵਾਲੇ ਸਿਹਤ ਕਰਮਚਾਰੀਆਂ ਲਈ ਮਾਸਕ, ਦਸਤਾਨੇ, ਵਰਦੀਆਂ, ਟੈਸਟ ਕਿੱਟਾਂ ਦਾ ਪ੍ਰਬੰਧ ਕਰਨ, ਸਾਰੇ ਹਸਪਤਾਲਾਂ ਵਿੱਚ ਓ.ਪੀ.ਡੀ ਚਾਲੂ ਕਰਨ, ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਾਦਸਿਆਂ ਦਾ ਸ਼ਿਕਾਰ ਹੋਏ ਮਜ਼ਦੂਰਾਂ ਨੂੰ ਪੰਜਾਹ ਪੰਜਾਹ ਲੱਖ ਰੁ.ਸਹਾੲਤਾ ਦੇਣ,ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦਾ ਪ੍ਰਬੰਧ ਕਰਨ, ਬੁੱਧੀਜੀਵੀਆਂ, ਲੇਖਕਾਂ, ਸਮਾਜਿਕ ਕਾਰਕੁਨਾਂ, ਵਕੀਲਾਂ, ਪੱਤਰਕਾਰਾਂ ਖਿਲਾਫ ਦਰਜ ਕੀਤੇ ਦੇਸ਼ ਧ੍ਰੋਹ ਦੇ ਮੁਕੱਦਮੇ ਵਾਪਸ ਲੈਕੇ ਰਿਹਾਅ ਕਰਨ ਅਤੇ ਜਾਬਰ ਕਾਲੇ ਕਾਨੂੰਨ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਇਨ੍ਹਾਂ ਆਗੂਆਂ ਤੋਂ ਇਲਾਵਾ ਡਾ ਰਜਿੰਦਰਪਾਲ, ਅਮਰਜੀਤ ਕੌਰ, ਸੁਖਵਿੰਦਰ ਸਿੰਘ, ਦਰਸ਼ਨ ਉੱਗੋਕੇ, ਗੁਰਦੇਵ ਮਾਂਗੇਵਾਲ, ਜਗਰਾਜ ਹਰਦਾਸਪੁਰਾ, ਗੁਰਮੀਤ ਸੁਖਪੁਰ, ਗੁਰਮੇਲ ਠੁੱਲੀਵਾਲ ਹਰਚਰਨ ਚਹਿਲ, ਨਰਭਿੰਦਰ, ਬਲਦੇਵ ਭਾਈਰੂਪਾ, ਸੂਖਵਿੰਦਰ ਫੂਲੇਵਾਲਾ, ਹਰਮੇਸ਼ ਕੁਮਾਰ, ਜਗਦੀਸ ਸਿੰਘ, ਮਹਿੰਦਰ ਸਿੰਘ ਭੈਣੀਬਾਘਾ, ਬੂਟਾ ਤੁੰਗਵਾਲੀ, ਭੀਮ ਮੰਡੇਰ, ਹਰਦੀਪ ਗਾਲਿਬ, ਮਹਿੰਦਰ ਕਮਾਲਪੁਰਾ, ਇੰਦਰਜੀਤ ਧਾਲੀਵਾਲ, ਧਰਮ ਸਿੰਘ ਸੂਜਾਪੁਰ, ਹਰਕੇਸ਼ ਚੌਧਰੀ, ਧਰਮਪਾਲ ਸਿੰਘ ਰੋੜੀਕਪੂਰਾ, ਜਸਵੀਰ ਅਕਾਲਗੜ੍ਹ, ਧਰਮਾਪਲ ਸਿੰਘ ਰੋੜੀਕਪੂਰਾ, ਅਮਰਜੀਤ ਸਿੰਘ ਰੋੜੀਕਪੂਰਾ, ਸੁਰਿੰਦਰ ਸਿੰਘ, ਹਰਸ਼ਾ ਸਿੰਘ , ਅੰਮ੍ਰਿਤਪਾਲ, ਹਰਕੇਸ਼ ਅਜਾਦ, ਜਸਵੀਰ ਅਕਾਲਗੜ ਆਦਿ ਆਗੂਆਂ ਨੇ ਸੰਬੋਧਨ ਕੀਤਾ। -ਕੰਵਲਜੀਤ ਖੰਨਾ
9417067344