ਵੱਖ-ਵੱਖ ਰਾਜਾਂ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਘਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕਰੇ ਸਰਕਾਰ:ਸੰਵਿਧਾਨ ਬਚਾਓ ਮੰਚ ਪੰਜਾਬ
Posted on:- 19-04-2020
ਮਾਨਸਾ: ਸੰਵਿਧਾਨ ਬਚਾਓ ਮੰਚ ਪੰਜਾਬ ਦੇ ਆਗੂਆਂ ਕਾਮਰੇਡ ਭਗਵੰਤ ਸਿੰਘ ਸਮਾਉਂ,ਕਾ.ਕ੍ਰਿਸ਼ਨ ਚੌਹਾਨ,ਡਾ.ਧੰਨਾ ਮੱਲ ਗੋਇਲ,ਕਾ.ਮੇਜਰ ਸਿੰਘ ਦੁਲੋਵਾਲ,ਕਾ.ਸੁਖਚਰਨ ਦਾਨੇਵਾਲੀਆਂ ਅਤੇ ਪ੍ਰਦੀਪ ਗੁਰੂ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਤਹਿਤ ਲੌਕਡਾਊਨ ਕਰਫਿਊ ਦੌਰਾਨ ਵੱਖ-ਵੱਖ ਰਾਜਾਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਸਾਰੀਆਂ ਸਹੂਲਤਾਂ ਤਹਿਤ ਆਪਣੇ ਆਪਣੇ ਘਰਾਂ ਤੱਕ ਪਹੁੰਚਾਇਆ ਜਾਵੇ।ਮੰਚ ਦੇ ਆਗੂਆਂ ਵੱਲੋਂ ਕੇਂਦਰ ਸਰਕਾਰ ਤੇ ਦੋਸ਼ ਲਗਾਉਦਿਆ ਕਿਹਾ ਕਿ ਕਰੋਨਾ ਤਹਿਤ ਵਿਸ਼ੇਸ਼ ਫਿਰਕੇ ਦੇ ਖਿਲਾਫ਼ ਜਨਤਕ ਮੁਹਿੰਮ ਬਨਾਉਣ ਲਈ ਫੈਲਾਈ ਜਾ ਰਹੀਂ ਜ਼ਹਿਰ ਨੂੰ ਤਰੁੰਤ ਰੋਕਿਆ ਜਾਵੇ ਕਿਉਂਕਿ ਭਾਰਤ ਅਨੇਕਾ ਧਰਮਾਂ ਅਤੇ ਜਾਤਾਂ ਦਾ ਦੇਸ਼ ਹੈ।ਇਸ ਦੇ ਵਿੱਚ ਹਰ ਵਿਅਕਤੀ ਨੂੰ ਬਰਾਬਰ ਦੇ ਅਧਿਕਾਰ ਹਨ।
ਉਹਨਾਂ ਕੇਂਦਰ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸਿੱਖਿਆਂ ਅਤੇ ਸਿਹਤ ਸੇਵਾਵਾਂ ਦੇ ਮਾੜੇ ਪ੍ਰਬੰਧਾਂ ਦੇ ਕਾਰਨ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਨਿਯਾਤ ਨਹੀਂ ਪਾਈ ਜਾ ਸਕੀ ਜਿਸ ਕਾਰਨ ਕਦੇ ਥਾਲੀਆਂ ਖੜਕਾਉਣਾ,ਘਰਾਂ ਵਿੱਚ ਦੀਵੇ ਲਗਾ ਕਿ ਲੋਕਾਂ ਦੀ ਮਾਨਸਿਕਤਾ ਨੂੰ ਹੋਰ ਘੁੰਡੇ ਕੀਤਾ ਹੈ।ਜਦੋਂ ਕਿ ਕਰੋਨਾ ਨਾਲ ਲੜ ਰਹੇ ਹੈਲਥ ਕਾਮੇ ਅਤੇ ਡਾਕਟਰਾਂ ਨੂੰ ਹਰ ਲੋੜੀਦੀ ਸਮੱਗਰੀ ਅਤੇ ਸੁਰੱਖਿਆ ਮੁਹੱਈਆਂ ਕਰਵਾਉਣੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਪਿੰਡਾਂ ਵਿੱਚ ਕੰਮ ਕਰਦੇ ਆਰ ਐਮ ਪੀ ਡਾਕਟਰ ਕਾਫ਼ੀ ਸਹਾਈ ਸਿੱਧ ਹੋ ਸਕਦੇ ਹਨ।ਇਸ ਲਈ ਇੰਨਾਂ ਨੂੰ ਮਾਨਤਾ ਦੇ ਕੇ ਇਸ ਸੰਕਟ ਦੇ ਸਮੇਂ ਵਿੱਚ ਸੇਵਾ ਦਾ ਮੌਕਾ ਦੇਣਾ ਬਣਦਾ ਹੈ।
ਲੋੜਵੰਦ ਮੱਧਵਰਗੀ ਅਤੇ ਗਰੀਬ ਪਰਿਵਾਰਾਂ ਨੂੰ ਵਗੈਰ ਕਿਸੇ ਸਿਆਸੀ ਵਿਤਕਰੇਬਾਜ਼ੀ ਦੇ ਰਾਸ਼ਨ ਅਤੇ ਲੋੜੀਦੀਆਂ ਸਹੂਲਤਾਂ ਦੇਣੀਆ ਯਕੀਨੀ ਬਣਾਈਆਂ ਜਾਣ।ਅੰਤ ਵਿੱਚ ਮੰਚ ਆਗੂਆਂ ਵੱਲੋਂ ਵਿਰੋਧੀ ਧਿਰਾਂ ਨੂੰ ਲੈ ਕੇ ਸਰਕਾਰਾਂ ਪੁਖਤਾਂ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੰਭਾਲੇ।