Thu, 21 November 2024
Your Visitor Number :-   7253874
SuhisaverSuhisaver Suhisaver

ਅੰਤਰਰਾਸਟਰੀ ਕਬੱਡੀ ਖਿਡਾਰੀ ਤੇ ਕੁਸਤੀ ਕੋਚ ਭੱਜੀ ਨੰਗਲ ਨੂੰ ਸਨਮਾਨਿਤ ਕੀਤਾ

Posted on:- 11-01-2013

suhisaver

ਨਿਹਾਲ ਸਿੰਘ ਵਾਲਾ  ਉੱਘੇ ਅੰਤਰਰਾਸਟਰੀ ਕਬੱਡੀ ਖਿਡਾਰੀ ਅਤੇ ਕੁਸਤੀ ਕੋਚ ਹਰਭਜਨ ਸਿੰਘ ਭੱਜੀ ਨੰਗਲ ਦੇ ਸਨਮਾਨ ਹਿੱਤ ਇੱਕ ਸਮਾਗਮ ਸਰਕਾਰੀ ਹਾਈ ਸਕੂਲ ਧੂੜਕੋਟ ਰਣਸੀਂਹ ਵਿਖੇ ਬਾਬਾ ਸ਼ੇਖ਼ ਫਰੀਦ ਕੁਸਤੀ ਅਖਾੜੇ ਵਿੱਚ ਕਰਵਾਇਆ ਗਿਆ । ਜਿਸ ਵਿੱਚ ਵਿਸੇਸ਼ ਤੌਰ ਪੁੱਜੇ ਰਾਣਾ ਕਲੱਬ ਦੌਧਰ ਦੇ ਸਰਪ੍ਰਸਤ ਗੁਰਪੀ੍ਰਤ ਰਾਣਾ ਅਤੇ ਜੋਰਾ ਸਿੰਘ ਸਿੱਧੂ ਨੇ ਕਿਹਾ ਕਿ ਭੱਜੀ ਨੰਗਲ ਖੇਡ ਜਗਤ ਦਾ ਉਹ ਹੀਰਾ ਹੈ, ਜਿਸ ਨਾਲ ਅਪਣੀ ਸਖਤ ਮਿਹਨਤ ਨਾਲ ਅਪਣੀ ਖੇਡ ਕਬੱਡੀ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਸਫਰ ਉਹਨਾ ਸਮਿਆਂ ਵਿੱਚ ਤੈਅ ਕੀਤਾ ਜਦੋਂ ਪ੍ਰਮੋਟਰ ਕਬੱਡੀ ਦਾ ਨਾਂਅ ਲੈਣ ਤੋਂ ਗੁਰੇਜ ਕਰਦੇ ਸਨ ਪਰ ਭੱਜੀ ਨੰਗਲ ਨੇ ਅਪਣੀ ਕਲਾ ਤੇ ਮਿਹਨਤ ਦੇ ਬਲਬੂਤੇ ਕਬੱਡੀ ਨੂੰ ਸਿਖਰਾਂ ਤੇ ਪਹੁੰਚਾਇਆ।

ਉਹਨਾ ਕਿਹਾ ਕਿ ਅੱਜ ਵੀ ਭੱਜੀ ਨੰਗਲ ਵੱਲੋਂ ਇਲਾਕੇ ਦੀਆਂ ਲੜਕੀਆਂ ਨੂੰ ਕੁਸਤੀ ਦੇ ਗੁਰ ਸਿਖਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਜੋ ਕਿ ਬਹੁਤ ਹੀ ਵੱਡਾ ਉਪਰਾਲਾ ਹੈ । ਉਹਨਾ ਕਿਹਾ ਇਸ ਨਾਲ ਜਿੱਥੇ ਲੜਕੀਆਂ ਵਿੱਚ ਖੇਡ ਜਾਗਰੂਕਤਾ ਪੈਦਾ ਹੁੰਦੀ ਹੈ ਉੱਥੇ ਹੀ ਲੜਕੀਆਂ ਵਿੱਚ ਸਵੈ ਰੱਖਿਆ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਇਸ ਮੌਕੇ ਬਾਬਾ ਸੇਖ ਫਰੀਦ ਕੁਸਤੀ ਅਖਾੜੇ ਦੀਆਂ ਪ੍ਰਪਾਤੀਆਂ ਦੱਸਦੇ ਹੋਏ ਰਾਜਵਿੰਦਰ ਰੌਂਤਾ  ਨੇ ਕਿਹਾ ਕਿ ਭੱਜੀ ਨੰਗਲ ਦੀ ਸਖਤ ਮਿਹਨਤ ਅਤੇ ਲੜਕੀਆਂ ਦੀ ਹਿੰਮਤ ਸਦਕਾ ਇਸ ਅਖਾੜੇ ਨੇ ਪਿਛਲੇ ਦਿਨਂੀ ਬਠਿੰਡਾ ਵਿਖੇ ਹੋਏ ਰਾਜ ਪੱਧਰੀ ਕੁਸਤੀ ਮੁਕਾਬਲਿਆਂ ਵਿੱਚ ਵੱਖ ਵੱਖ ਵਰਗਾਂ ਵਿੱਚ 7 ਗੋਲਡ ਮੈਡਲ ਅਤੇ 2 ਬਰਾਊਨ ਮੈਡਲ ਜਿੱਤੇ ਹਨ। ਇਸ ਮੌਕੇ ਰਾਣਾ ਸਿੱਧੂ ਨੇ ਕੁਸਤੀ ਅਖਾੜੇ ਦੀ ਹਰ ਸੰਭਵ ਸਹਾਇਤਾ ਕਰਨ ਦਾ ਐਲਾਨ ਕੀਤਾ ਅਤੇ ਆਰਥਿਕ ਮੱਦਦ ਵੀ ਕੀਤੀ। ਇਸ ਸਮੇਂ ਉਹਨਾ ਲੜਕੀਆਂ ਨੇ ਕੁਸਤੀ ਦੇ ਜੌਹਰ ਵੀ ਵਿਖਾਏ ਜਿਸ ਤੋਂ ਮੁੱਖ ਮਹਿਮਾਨ ਬਹੁਤ ਹੀ ਪ੍ਰਭਾਵਿਤ ਹੋਏ।  ਇਸ ਮੌਕੇ ਲੱਖਾ ਸਹਿਜਪਾਲ ਕਨੇਡਾਚਮਕੌਰ ਸਿੰਘ ਸਿੱਧੂ ਮਨੀਲਾਰਵੀ ਦੌਧਰਪਰਮਜੀਤ ਸਿੰਘ ਸਿੱਧੂਕੁਲਦੀਪ ਦੌਧਰਜਗਦੀਪ ਜੱਗਾ ਧੂੜਕੋਟ ਰਣਸੀਂਹ ਆਦਿ ਹਾਜ਼ਰ ਸਨ।


-ਡਾ. ਰਾਜਵਿੰਦਰ ਰੌਂਤਾ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ