ਇਸ ਸਾਲ ਦਾ `ਸੂਹੀ ਸਵੇਰ` ਮੀਡੀਆ ਪੁਰਸਕਾਰ ਆਈ .ਏ .ਪੀ .ਆਈ . ਨੂੰ !
Posted on:- 15-01-2020
ਇਸ ਸਾਲ ਦਾ `ਸੂਹੀ ਸਵੇਰ ਮੀਡੀਆ` ਪੁਰਸਕਾਰ ਕੈਨੇਡਾ ਵਿਚ ਜਮਹੂਰੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸੰਸਥਾ ਆਈ .ਏ .ਪੀ .ਆਈ (ਇੰਡੀਅਨਜ਼ ਅਬਰੌਡ ਫਾਰ ਪਲੂਰਲਿਸਟ ਇੰਡੀਆ ) ਨੂੰ ਦਿੱਤਾ ਜਾ ਰਿਹਾ ਹੈ । ਅਦਾਰਾ ਹਰ ਸਾਲ ਆਪਣੀ ਵਰ੍ਹੇਗੰਢ ਮੌਕੇ ਲੋਕ -ਪੱਖੀ ਸੋਚ ਵਾਲੀਆਂ ਹਸਤੀਆਂ ਤੇ ਜਥੇਬੰਦੀਆਂ ਨੂੰ ਸਨਮਾਨਤ ਕਰਦਾ ਹੈ । ਇਨਾਮ ਵਿਚ 71oo ਰੁਪਏ ,ਮੋਮੈਂਟੋ ਤੇ ਪੋਰਟਰੇਟ ਸ਼ਾਮਿਲ ਹੋਣਗੇ । ਇਸ ਸਾਲ ਸਨਮਾਨਿਤ ਹੋਣ ਵਾਲੀ ਜਥੇਬੰਦੀ ਇੰਡੀਅਨਜ਼ ਅਬਰੌਡ ਫਾਰ ਪਲੂਰਲਿਸਟ ਇੰਡੀਆ ਧਰਮ -ਨਿਰਪੱਖ ਤੇ ਜਮਹੂਰੀ ਕਦਰਾਂ -ਕੀਮਤਾਂ ਨੂੰ ਪਰਣਾਈ ਹੋਈ ਹੈ ।ਜਥੇਬੰਦੀ ਨੇ ਕੱਟੜਵਾਦ ਤੇ ਨਸਲਵਾਦ ਦਾ ਸਦਾ ਵਿਰੋਧ ਕੀਤਾ ਹੈ । ਭਾਰਤ ਵਿਚ ਜਦੋਂ ਵੀ ਘੱਟ -ਗਿਣਤੀਆਂ ,ਆਦਿਵਾਸੀਆਂ ਤੇ ਦਲਿਤਾਂ ਨਾਲ ਬੇਇਨਸਾਫ਼ੀ ਹੋਈ ਤਾਂ ਆਈ .ਏ .ਪੀ .ਆਈ ਨੇ ਅੱਗੇ ਵੱਧ ਕੇ ਆਵਾਜ਼ ਬੁਲੰਦ ਕੀਤੀ ਹੈ । ਆਈ .ਏ .ਪੀ .ਆਈ ਸ਼ਾਂਤਮਈ ਪ੍ਰਦਰਸ਼ਨਾਂ ਤੇ ਜਨਤਕ ਇਕੱਠਾਂ ਰਾਹੀਂ ਲੋਕ ਚੇਤਨਾ ਪੈਦਾ ਕਰਨ ਦਾ ਕੰਮ ਕਰਦੀ ਰਹੀ ਹੈ ਤੇ ਹਰ ਤਰ੍ਹਾਂ ਦੀ ਬੇਇਨਸਾਫ਼ੀ ਵਿਰੁੱਧ ਡੱਟਦੀ ਰਹੀ ਹੈ । ਇਹ ਸਨਮਾਨ ਸਮਾਰੋਹ 9 ਫਰਵਰੀ ਨੂੰ ਹੋਵੇਗਾ ।