ਧਾਰਾ 370 ਨੂੰ ਰੱਦ ਕਰਨ ਦੇ ਵਿਰੋਧ ਅਤੇ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ
Posted on:- 19-08-2019
ਦੋ ਇਨਕਲਾਬੀ ਜਥੇਬੰਦੀਆਂ
ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਵੱਲੋਂ ਇੱਕ ਸਾਂਝੇ ਬਿਆਨ ਰਾਹੀਂ ਕਸ਼ਮੀਰੀ ਲੋਕਾਂ
ਦੀ ਰਜ਼ਾ ਨੂੰ ਦਰ ਕਿਨਾਰ ਕਰਕੇ ਧਾਰਾ 370 ਦੇ ਖਾਤਮੇ ਅਤੇ ਜੰਮੂ ਕਸ਼ਮੀਰ ਨੂੰ
ਦੋ ਹਿੱਸਿਆਂ ਵਿੱਚ ਵੰਡ ਕੇ ਸਿੱਧੇ ਕੇਂਦਰੀ ਕੰਟਰੋਲ ਹੇਠ ਲਿਆਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ
ਹੈ। ਇਨ੍ਹਾਂ ਕਦਮਾਂ ਨੇ ਇੱਕ ਵਾਰ ਫੇਰ ਭਾਰਤ ਅੰਦਰ ਨਕਲੀ ਆਜ਼ਾਦੀ ਅਤੇ ਝੂਠੀ
ਜਮਹੂਰੀਅਤ ਦੀ ਪੁਸ਼ਟੀ ਕੀਤੀ ਹੈ ਜਿੱਥੇ ਲੋਕਾਂ ਦੀ ਰਜ਼ਾ ਤੇ ਹਿਤਾਂ ਤੋਂ ਉਲਟ ਫੈਸਲੇ ਫੌਜੀ ਤਾਕਤ ਦੇ
ਜ਼ੋਰ ਮੜ੍ਹੇ ਜਾਂਦੇ ਹਨ।
ਪ੍ਰੈੱਸ ਦੇ ਨਾਂ ਬਿਆਨ
ਜਾਰੀ ਕਰਦਿਆਂ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਸ੍ਰੀ ਕੰਵਲਜੀਤ ਖੰਨਾ ਅਤੇ ਸ੍ਰੀ ਜਗਮੇਲ ਸਿੰਘ ਨੇ ਕਿਹਾ
ਕਿ ਇਹ ਫ਼ੈਸਲਾ ਅਤੇ ਇਸ ਫ਼ੈਸਲੇ ਨੂੰ ਲਾਗੂ ਕਰਨ ਦਾ ਢੰਗ ਭਾਰਤੀ ਹਕੂਮਤ ਦੇ ਲੋਕ ਵਿਰੋਧੀ ਤੇ ਗੈਰ ਜਮਹੂਰੀ
ਕਿਰਦਾਰ ਦੀ ਜ਼ਾਹਰਾ ਨੁਮਾਇਸ਼ ਹਨ।ਨਾ ਸਿਰਫ਼ ਭਾਰਤ ਦੇ ਹੋਰਨਾਂ ਲੋਕਾਂ ਨੂੰ ਬਲਕਿ ਜਿਹਨਾਂ ਕਸ਼ਮੀਰੀਆਂ ਦੀ ਹੋਣੀ ਦਾ ਫੈਸਲਾ ਹੋ ਰਿਹਾ
ਹੈ ਉਨ੍ਹਾਂ ਨੂੰ ਵੀ ਇਸ ਸੰਵੇਦਨਸ਼ੀਲ ਫੈਸਲੇ ਤੇ ਪੁੱਜਣ ਦੇ ਅਮਲ ਤੋਂ ਪੂਰੀ ਤਰਾਂ ਬਾਹਰ ਰੱਖਿਆ ਗਿਆ
ਹੈ। ਕਸ਼ਮੀਰੀ ਲੋਕਾਂ ਦੀ ਮੁਕੰਮਲ ਜੁਬਾਨਬੰਦੀ ਕਰਕੇ ,ਦਹਿਸ਼ਤ ਦਾ ਮਾਹੌਲ ਸਿਰਜ ਕੇ ਸਾਜ਼ਿਸ਼ੀ ਤਰੀਕੇ ਨਾਲ ਫ਼ੈਸਲਾ
ਲਿਆ ਤੇ ਲਾਗੂ ਕੀਤਾ ਗਿਆ ਹੈ। ਇਹ ਕਸ਼ਮੀਰੀਆਂ ਨਾਲ ਰਾਇਸ਼ੁਮਾਰੀ
ਦੇ ਕੀਤੇ ਵਾਅਦੇ ਦੀ ਮੁਕੰਮਲ ਉਲੰਘਣਾ ਹੈ ।
ਇਸ ਖਿੱਤੇ ਅੰਦਰ ਪਸਾਰਵਾਦੀ ਲਾਲਸਾਵਾਂ ਤਹਿਤ ਭਾਰਤੀ ਹਾਕਮਾਂ ਵੱਲੋਂ ਲਗਾਤਾਰ ਇਸ ਇਤਿਹਾਸਕ ਵਾਅਦੇ ਤੋਂ ਪਿੱਠ ਭੁਆਈ ਜਾਂਦੀ ਰਹੀ ਹੈ ਅਤੇ ਇਸ ਵਾਅਦਾ ਖਿਲਾਫ਼ੀ ਵਿੱਚ ਸਾਰੀਆਂ ਵੋਟ ਬਟੋਰੂ ਸਿਆਸੀ ਧਿਰਾਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹਿੱਸੇਦਾਰ ਬਣੀਆਂ ਹਨ। ਪਹਿਲਾਂ ਕਾਂਗਰਸ ਪਾਰਟੀ ਵੱਲੋਂ ਧਾਰਾ 370 'ਚ ਵਾਰ ਵਾਰ ਸੋਧਾਂ ਕਰਕੇ ਇਸ ਨੂੰ ਲੱਗਭਗ ਖੋਰ ਦਿੱਤਾ ਗਿਆ ਸੀ ਉੱਥੇ ਹੁਣ ਭਾਜਪਾ ਵੱਲੋਂ ਇਸ ਦਾ ਕੀਰਤਨ ਸੋਹਲਾ ਪੜ੍ਹ ਦਿੱਤਾ ਗਿਆ ਹੈ।ਸੂਬਿਆਂ ਦੇ ਵੱਧ ਅਧਿਕਾਰਾਂ ਦਾ ਢੰਡੋਰਾ ਪਿੱਟਣ ਵਾਲੀਆਂ ਖੇਤਰੀ ਪਾਰਟੀਆਂ ਅਕਾਲੀ ਦਲ ਬਾਦਲ, ਬੀਜੂ ਜਨਤਾ ਦਲ, ਅੰਨਾ ਡੀਐਮਕੇ ,ਤੇਲਗੂ ਦੇਸਮ ਸਮੇਤ ਆਪ ਅਤੇ ਬਸਪਾ ਵਰਗੀਆਂ ਪਾਰਟੀਆਂ ਨੇ ਪੂਰੀ ਤਰ੍ਹਾਂ ਇਸ ਧੱਕੜ ਫੈਸਲੇ ਦੇ ਹੱਕ ਵਿੱਚ ਭੁਗਤਕੇ ਆਪਣੇ ਲੋਕ ਦੋਖੀ ਮੌਕਾਪ੍ਰਸਤ ਕਿਰਦਾਰ ਦੀ ਨੁਮਾਇਸ਼ ਲਾਈ ਹੈ। ਭਾਜਪਾ ਹਕੂਮਤ ਦਾ ਇਹ ਕਦਮ ਉਸ ਵੱਲੋਂ ਵਿੱਢੇ ਹੋਏ ਫਿਰਕੂ ਫਾਸ਼ੀ ਹੱਲੇ ਦਾ ਅੰਗ ਹੈ ਜਿਸ ਤਹਿਤ ਮੁਲਕ ਭਰ ਵਿੱਚ ਫਿਰਕੂ ਰਾਸ਼ਟਰਵਾਦ ਤੇ ਅੰਨ੍ਹੇ ਕੌਮੀ ਹੰਕਾਰ ਦੇ ਨਾਅਰਿਆਂ ਦੁਆਲੇ ਪਿਛਾਖੜੀ ਲਾਮਬੰਦੀਆਂ ਦਾ ਸਿਲਸਿਲਾ ਚਲਾਇਆ ਹੋਇਆ ਹੈ। ਦਬਾਈਆਂ ਕੌਮੀਅਤਾਂ , ਧਾਰਮਿਕ ਘੱਟ ਗਿਣਤੀਆਂ, ਆਦਿਵਾਸੀ ਤੇ ਦਲਿਤ ਹਿੱਸੇ ਇਸ ਹਮਲੇ ਦੀ ਸਭ ਤੋਂ ਤਿੱਖੀ ਮਾਰ ਹੇਠ ਹਨ।
ਕਸ਼ਮੀਰੀ ਅਵਾਮ ਵੱਲੋਂ ਸਵੈ ਨਿਰਣੇ ਦੇ ਹੱਕ ਲਈ ਅਤੇ ਭਾਰਤੀ ਹਾਕਮ ਜਮਾਤਾਂ ਦੀ ਵਾਅਦਾ ਖਿਲਾਫ਼ੀ ਖਿਲਾਫ਼ ਵਾਰ ਵਾਰ ਆਵਾਜ਼ ਉਠਾਈ ਜਾਂਦੀ ਰਹੀ ਹੈ ਜਿਸ ਨੂੰ ਭਾਰਤੀ ਹਕੂਮਤ ਫੌਜੀ ਬਲ ਦੇ ਜ਼ੋਰ ਨਜਿੱਠਦੀ ਆਈ ਹੈ। ਦਹਾਕਿਆਂ ਬੱਧੀ ਦੇ ਫ਼ੌਜੀ ਜਬਰ ਨੇ ਕਸ਼ਮੀਰੀ ਅਵਾਮ ਅੰਦਰ ਭਾਰਤ ਪ੍ਰਤੀ ਬੇਗ਼ਾਨਗੀ ਦਾ ਸੰਚਾਰ ਹੀ ਕੀਤਾ ਹੈ ,ਭਾਰਤੀ ਫੌਜੀ ਬਲਾਂ ਅਤੇ ਭਾਰਤੀ ਹਕੂਮਤ ਪ੍ਰਤੀ ਬੇਅਥਾਹ ਨਫ਼ਰਤ ਜਗਾਈ ਹੈ ਤੇ ਕਸ਼ਮੀਰੀ ਵਿਦਰੋਹ ਨੂੰ ਹੋਰ ਬਲ ਬਖਸ਼ਿਆ ਹੈ। ਕਸ਼ਮੀਰ ਅੰਦਰ ਲਗਭਗ 30 ਸਾਲ ਤੋਂ ਲਾਗੂ ਅਫ਼ਸਪਾ, ਸੱਤ ਲੱਖ ਹਥਿਆਰਬੰਦ ਫੌਜੀ ਬਲਾਂ ਅਤੇ ਸਿਰੇ ਦੇ ਵਹਿਸ਼ੀ ਜਬਰ ਨੇ ਕਸ਼ਮੀਰੀ ਲੋਕਾਂ ਦੇ ਰੋਹ ਨੂੰ ਹੋਰ ਅZਡੀ ਲਾਈ ਹੈ। ਅਤੇ ਮੌਜੂਦਾ ਕਦਮ ਵੀ ਭਾਰਤੀ ਰਾਜ ਦੇ ਦਬਾਊ ਅਮਲਾਂ ਦਾ ਸਿਖਰ ਹੈ ਜਿਸਨੇ ਕਸ਼ਮੀਰੀ ਅਵਾਮ ਅੰਦਰ ਹੋਰ ਵਧੇਰੇ ਰੋਹ ਤੇ ਬੇਗਾਨਗੀ ਦਾ ਸੰਚਾਰ ਕਰਨਾ ਹੈ।
ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਮੁਲਕ ਭਰ ਦੇ ਕਿਰਤੀ ਲੋਕਾਂ ਨੂੰ ਸਦਾ ਦਿਤਾ ਕਿ ਉਹ ਭਾਰਤੀ ਰਾਜ ਵਲੋਂ ਜਬਰ ਦੇ ਜੋਰ ਕਸ਼ਮੀਰੀ ਕੌਮ ਨੂੰ ਭਾਰਤ ਵਿੱਚ ਰਲਾਉਣ ,ਉਨ੍ਹਾਂ ਦਾ ਸਵੈ ਨਿਰਣੇ ਦਾ ਹੱਕ ਮੇਸਣ ਅਤੇ ਕਸ਼ਮੀਰੀ ਲੋਕਾਂ ਦੀ ਰਜ਼ਾ ਅਤੇ ਹਿਤਾਂ ਦਾ ਘਾਣ ਕਰਨ ਖਿਲਾਫ ਆਵਾਜ਼ ਬੁਲੰਦ ਕਰਨ । ਕਸ਼ਮੀਰ ਵਿੱਚੋਂ ਅਫਸਪਾ ਹਟਾਉਣ ,ਫੌਜੀ ਬਲਾਂ ਨੂੰ ਫੌਰੀ ਬਾਹਰ ਕੱਢਣ ,ਧਾਰਾ ਤਿੰਨ ਸੌ ਸੱਤਰ ਬਹਾਲ ਕਰਨ ਅਤੇ ਸਵੈ ਨਿਰਣੇ ਦੇ ਹੱਕ ਦੀ ਜ਼ਾਮਨੀ ਕਰਨ ਦੀ ਮੰਗ ਕਰਨ ।ਉਨ੍ਹਾਂ ਕਿਹਾ ਕਿ ਲੁੱਟ ,ਜਬਰ ,ਦਾਬੇ ਅਤੇ ਵਿਤਕਰੇ 'ਤੇ ਉਸਰਿਆ ਇਹ ਲੁਟੇਰਾ ਭਾਰਤੀ ਰਾਜ ਪ੍ਰਬੰਧ ਬਦਲ ਕੇ ਖਰਾ ਜਮਹੂਰੀ ਅਤੇ ਲੋਕਾਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਦੀ ਜੱਦੋ-ਜਹਿਦ ਕਸ਼ਮੀਰੀ ਲੋਕਾਂ ਤੇ ਬਾਕੀ ਮੁਲਕ ਦੇ ਕਿਰਤੀ ਲੋਕਾਂ ਦੀ ਸਾਂਝੀ ਜੱਦੋ ਜਹਿਦ ਹੈ । ਭਾਰਤ ਦੇ ਕਿਰਤੀ ਲੋਕਾਂ ਤੇ ਦਬਾਈਆਂ ਕੌਮਾਂ ਦੇ ਸਾਂਝੇ ਸੰਗਰਾਮ ਰਾਹੀਂ ਅਜਿਹੇ ਲੋਕ ਪੱਖੀ ਰਾਜ ਦੀ ਉਸਾਰੀ ਕੀਤੀ ਜਾ ਸਕਦੀ ਹੈ ਜਿੱਥੇ ਸਭਨਾਂ ਕੌਮਾਂ ਨੂੰ ਰਲ ਕੇ ਰਹਿਣ ਜਾਂ ਵੱਖ ਹੋਣ ਦਾ ਹੱਕ ਪਗਾਉੁਣ ਦੀ ਆਜ਼ਾਦੀ ਹੋਵੇਗੀ । ਉਨ੍ਹਾਂ ਕਸ਼ਮੀਰੀ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਲੁਟੇਰੇ ਭਾਰਤੀ ਰਾਜ ਖਿਲਾਫ ਭਾਰਤੀ ਕਿਰਤੀ ਲੋਕਾਂ ਦੇ ਇਨਕਲਾਬੀ ਸੰਗਰਾਮਾਂ ਨਾਲ਼ ਮਜਬੂਤ ੲ/ਕਾ ਉਸਾਰਨ । ਇਹ ਸਾਂਝਾ ਸੰਗਰਾਮ ਹੀ ਅੰਤ ਨੂੰ ਉਨ੍ਹਾਂ ਦੇ ਸਵੈ ਨਿਰਣੇ ਦੇ ਹੱਕ ਨੂੰ ਪਗਾਉਣ ਦੀ ਜਾਮਨੀ ਬਣੇਗਾ।
ਜਾਰੀ ਕਰਤਾ:
ਕੰਵਲਜੀਤ ਖੰਨਾ 9417067344
ਜਗਮੇਲ ਸਿੰਘ 9417224822