ਮਹਿਲਕਲਾਂ ਲੋਕ ਸੰਘਰਸ਼ ਇਤਿਹਾਸਕ ਘਟਨਾ- ਕੰਵਲਜੀਤ ਖੰਨਾ, ਬੁਰਜਗਿੱਲ
Posted on:- 24-07-2019
ਬਰਨਾਲਾ: ਮਹਿਲਕਲਾਂ ਲੋਕ ਸੰਘਰਸ਼ ਨਾਲ ਜੁੜੇ ਅਹਿਮ ਇਤਿਹਾਸਕ ਪੱਖਾਂ ਦੀ ਮੌਜੂਦਾ ਦੌਰ ਵਿੱਚ ਪ੍ਰਸੰਗਤਾ ਅਤੇ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਨਾਲ ਜੁੜੇ ਅਹਿਮ ਪੱਖਾਂ ਅਤੇ ਭਵਿੱਖੀ ਕਾਰਜਾਂ ਸਬੰਧੀ ਇਨਕਲਾਬੀ ਜਮਹੂਰੀ ਕਾਰਕੁਨਾਂ ਦੀ ਵਿਚਾਰ ਚਰਚਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਸਮੇਂ ਕੰਵਲਜੀਤ ਖੰਨਾ,ਬੂਟਾ ਸਿੰਘ ਬੁਰਜਗਿੱਲ, ਮਨਜੀਤ ਧਨੇਰ,ਗੁਰਮੀਤ ਸੁਖਪੁਰ ਅਤੇ ਸਾਥੀ ਨਰਾਇਣ ਦੱਤ ਨੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਕਿਸੇ ਸਾਂਝੇ ਸੰਘਰਸ਼ ਨੂੰ ਠੀਕ ਦਿਸ਼ਾ 'ਚ ਲੰਬੇ ਸਮੇਂ ਤੱਕ ਅੱਗੇ ਵਧਾਉਣ ਲਈ ਸਭ ਤੋਂ ਪਹਿਲਾਂ ਅਤੇ ਮਹੱਤਵਪੂਰਨ ਪੱਖ ਸਬੰਧਤ ਅਦਾਰੇ ਦੀ ਦਰੁੱਸਤ ਬੁਨਿਆਦ ਲੋਕਾਂ ਉੱਪਰ ਟੇਕ ਰੱਖਕੇ ਸੰਘਰਸ਼ ਨੂੰ ਅੱਗੇ ਵਧਾਉਣ ਦਾ ਹੁੰਦਾ ਹੈ।
ਇਸੇ ਕਰਕੇ ਬਹੁਚਰਚਿਤ ਕਿਰਨਜੀਤ ਕੌਰ ਕਾਂਡ ਨੂੰ ਵਾਪਰਿਆਂ 22 ਸਾਲ ਦਾ ਲੰਬਾ ਅਰਸਾ ਬੀਤ ਚੁੱਕਾ ਹੈ। ਮਹਿਲਕਲਾਂ ਦੀ ਧਰਤੀ ਤੋਂ ਉੱਠੀ ਔਰਤ ਹੱਕਾਂ ਦੀ ਰੋਹਲੀ ਗਰਜ ਦੀ ਬੁਨਿਆਦ ਰੱਖਣ ਵਾਲੇ ਐਕਸ਼ਨ ਕਮੇਟੀ ਮਹਿਲਕਲਾਂ ਦੀਆਂ ਚੁਣੌਤੀ ਦਰ ਚੁਣੌਤੀ ਦਾ ਪੈਰ ਪੈਰ ਤੇ ਸਾਹਮਣਾ ਕਰਨਾ ਪੈਂਦਾ/ਪੈ ਰਿਹਾ ਹੈ। ਜਿਸ ਦਾ ਸਿਦਕਦਿਲੀ ਨਾਲ ਟਾਕਰਾ ਕੀਤਾ ਜਾ ਰਿਹਾ ਹੈ ।
2 ਅਗਸਤ ਐਕਸ਼ਨ ਕਮੇਟੀ ਦੀ ਬੁਨਿਆਦ ਰੱਖਣ ਵਾਲੇ ਦਿਨ ਤੋਂ ਹੀ ਸ਼ੁਰੂ ਹੋਇਆ ਚੁਣੌਤੀਆਂ ਦਾ ਸਫਰ ਅਨੇਕਾਂ ਚੁਣੌਤੀਆਂ ਨੂੰ ਸਾਂਝੀ ਲੋਕ ਤਾਕਤ ਦੇ ਯੱਕ ਦੇ ਆਸਰੇ ਸਰ ਕਰਦਾ ਹੋਇਆ ਅੱਗੇ ਵਧ ਰਿਹਾ ਹੈ। ਹਰ ਸਾਲ ਸ਼ਹੀਦ ਕਿਰਨਜੀਤ ਕੌਰ ਦੀ ਸ਼ਹਾਦਤ 12 ਅਗਸਤ ਨੂੰ ਔਰਤ ਮੁਕਤੀ ਦੇ ਚਿੰਨ੍ਹ ਵਜੋਂ ਮਨਾਇਆ ਜਾਂਦਾ ਹੈ। ਹਜ਼ਾਰਾਂ ਦੀ ਤਾਦਾਦ'ਚ ਜੁਝਾਰੂ ਮਰਦ-ਔਰਤਾਂ ਦੇ ਕਾਫਲੇ ਔਰਤ ਹੱਕਾਂ ਦੀ ਜੰਗ ਨੂੰ ਹੋਰ ਤੇਜ ਕਰਨ ਦਾ ਅਹਿਦ ਕਰਦੇ ਹਨ। ਲੋਕ ਆਗੂ ਮਨਜੀਤ ਧਨੇਰ ਦੀ ਨਿਹੱਕੀ ਉਮਰ ਕੈਦ ਸਜ਼ਾ ਖਤਮ ਕਰਾਉਣ,ਮੌਜੂਦਾ ਹਾਲਾਤ ਕਿਸਾਨਾਂ-ਮਜਦੂਰਾਂ ਉੱਪਰ ਕਰਜੇ ਅਤੇ ਖੁਦਕਸ਼ੀਆਂ ਦਾ ਸੰਕਟ(ਪੇਂਡੂ ਸੱਭਿਅਤਾ), ਬੇਰੁਜ਼ਗਾਰੀ, ਨਸ਼ਿਆਂ ਦੀ ਵਧ ਰਹੀ ਮਹਾਂਮਾਰੀ, ਵਧ ਰਹੀ ਅਸ਼ਲੀਲਤਾ, ਗੈਂਗਸਟਰਵਾਦ, ਵਿੱਦਿਆ ਦਾ ਭਗਵਾਂਕਰਨ, ਫਿਰਕੂਫਾਸ਼ੀ ਹੱਲਾ, ਔਰਤਾਂ, ਦਲਿਤਾਂ, ਘੱਟਗਿਣਤੀਆਂ ਖਾਸ ਮੁਸਲਮਾਨਾਂ ਉੱਪਰ ਵਧ ਰਹੇ ਹਮਲੇ, ਲੋਕ ਹਿੱਤਾਂ ਦੀ ਗੱਲ ਕਰਨ ਵਾਲੇ ਬੁੱਧੀਜੀਵੀਆਂ,ਲੇਖਕਾਂ,ਪੱਤਰਕਾਰਾਂ,ਜਮਹੂਰੀ ਕਾਰਕੁਨਾਂ ਅਤੇ ਵਕੀਲਾਂ ਨੂੰ ਦੇਸ਼ ਧ੍ਰੋਹ ਵਰਗੇ ਮੁਕੱਦਮਿਆਂ ਰਾਹੀੰ ਮੰਬਾ ਸਮਾਂ ਜੇਲ੍ਹਾਂ ਪਿੱਛੇ ਡੱਕਣ ਆਦਿ ਮਹੱਤਵਪੂਰਨ ਮਸਲਿਆਂ ਉੱਪਰ ਬੁਲਾਰਿਆਂ ਵਿਸਥਾਰ ਪੂਰਵਕ ਚਰਚਾ ਕਿਹਾ ਕਿ ਮਹਿਲ ਕਲਾਂ ਦਾ ਸੰਘਰਸ਼ਮਈ ਇਤਿਹਾਸ ਸਦੀਆਂ ਪੁਰਾਣਾ ਇਤਿਹਾਸ ਹੈ। ਅਹਿਮਦਸ਼ਾਹ ਅਬਦਾਲੀ ਖਿਲਾਫ ੩੫੦੦੦ ਸਿੰਘ ਸਿੰਘਣੀਆਂ ਦੀ ਸ਼ਹਾਦਤ, ਕੂਕਾ ਲਹਿਰ, ਗਦਰ ਲਹਿਰ, ਪਰਜਾ ਮੰਡਲ ਲਹਿਰ,ਨਕਸਲਵਾੜੀ ਲਹਿਰ, ਨੌਜਵਾਨ ਭਾਰਤ ਸਭਾ,ਪੰਜਾਬ ਸਟੂਡੈਂਟਸ ਯੂਨੀਅਨ,ਕਿਸਾਨਾਂ-ਮਜ਼ਦੂਰਾਂ-ਮੁਲਾਜ਼ਮਾਂ ਦੇ ਹੱਕੀ ਘੋਲਾਂ ਸਮੇਤ ਜਬਰ ਜੁਲਮ ਖਿਲਾਫ ਜੂਝਣ ਦਾ ਇਤਿਹਾਸ ਆਪਣੀ ਬੁੱਕਲ'ਚ ਸਮੋਈ ਬੈਠਾ ਹੈ। ਹਜ਼ਾਰਾਂ ਸ਼ਹਾਦਤਾਂ ਦਾ ਵਿਰਸਾ ਮੌਜੂਦਾ ਪੀੜੀ ਲਈ ਪ੍ਰੇਰਨਾ ਸ੍ਰੋਤ ਬਣਿਆ ਹੋਇਆ ਹੈ। ਇਸੇ ਕਰਕੇ ਮਹਿਲਕਲਾਂ ਦੀ ਧਰਤੀ ਤੋਂ ਇੱਕ ਨਾਬਾਲਗ ਨਾਲ ਨਾਲ ਹੋਏ ਸਮੂਹਿਕ ਜਬਰ/ਜਿਨਾਹ ਤੋਂ ਬਾਅਦ ਹੋਏ ਕਤਲ ਖਿਲਾਫ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਉੱਠੀ ਸੰਘਰਸ਼ ਦੀ ਚਿੰਗਾੜੀ ਜੰਗਲ ਦਾ ਰੂਪ ਧਾਰਦੀ ਹੋਈ ਔਰਤਾਂ ਉੱਪਰ ਹੂੰਦੇ ਜਬਰ ਨੂੰ ਇਸ ਪ੍ਰਭੰਧ ਦੀ ਪੈਦਾਵਾਰ ਸਮਝਦੀ ਹੋਈ ਅੱਗੇ ਵਧ ਰਹੀ ਹੈ। ਅੱਗੇ ਸੰਸਾਰ ਪੱਧਰ'ਤੇ ਉੱਠਣ ਵਾਲੀਆਂ ਸਾਂਝੀਆਂ ਬਗਾਵਤਾਂ ਦੀ ਵਿਰਾਸਤ ਵੀ ਬਣ ਗਈ ਹੈ। ਆਗੂਆਂ ਕਿਹਾ ਕਿ ਹਰ ਸੰਘਰਸ਼ ਖਾਸਕਰ ਸਾਂਝੇ ਸੰਘਰਸ਼ ਨੂੰ ਠੀਕ ਦਿਸ਼ਾ 'ਚ ਅੱਗੇ ਵਧਾਉਣ ਲਈ ਵਿਚਾਰਧਾਰਾ ਦਾ ਅਹਿਮ ਮਹੱਤਵਪੂਰਨ ਰੋਲ ਹੁੰਦਾ ਹੈ ਜੋ ਵੱਡੀਆਂ ਤੋਂ ਵੱਡੀਆਂ ਵੰਗਾਰਾਂ ਸਮੇਂ ਵੀ ਅਡੋਲ ਰਹਿਕੇ ਅਗਵਾਈ ਕਰਦਾ ਰਹਿੰਦਾ ਹੈ। ਦੂਸਰਾ ਅਹਿਮ ਪੱਖ ਲੀਡਰਸ਼ਿਪ ਦੀ ਅਗਵਾਈ ਕਬੂਲ ਕਰਕੇ ਸ਼ਾਮਿਲ ਹੋਣ ਵਾਲੇ ਲੋਕ ਪੱਖ ਦਾ ਹੁੰਦਾ ਹੈ। ਤੀਸਰਾ ਵਿਰੋਧੀਆਂ ਅਤੇ ਸਰਕਾਰ ਦੀਆਂ ਹਰ ਕਿਸਮ ਦੀਆਂ ਹਰ ਕਿਸਮ ਦੀਆਂ ਸਾਜਿਸ਼ਾਂ ਦਾ ਖਰੇ ਲੋਕ ਪੱਖੀ ਨੁਕਤਾਨਜਰ ਤੋਂ ਲੋਕ ਸੱਥਾਂ ਰਾਹੀ ਜਵਾਬ ਦੇਕੇ ਲੋਕਾਂ ਦਾ ਸ਼ੰਘਰਸ਼ ਵਿੱਚ ਵਿਸ਼ਵਾਸ਼ ਬਣਾਕੇ ਰੱਖਣਾ ਜਰੂਰੀ ਹੂੰਦਾ ਹੈ। ਐਕਸ਼ਨ ਕਮੇਟੀ, ਤਿੰਨ ਲੋਕ ਆਗੂਆਂ ਦੀ ਰਿਹਾਈ ਸਬੰਧੀ ਬਣੀ ਸ਼ੰਘਰਸ਼ ਕਮੇਟੀ ਅਤੇ ਹੁਣ ਲੋਕ ਆਗੂ ਮਨਜੀਤ ਧਨੇਰ ਦੀ ਰੱਦ ਖਤਮ ਕਰਾਉਣ ਲਈ ਜਨਤਕ ਜਮਹੂਰੀ ਜਥੇਬੰਦੀਆਂ ਅਧਾਰਿਤ ਬਣੀ ਸੰਘਰਸ਼ ਕਮੇਟੀ ਨੇ ਤਿੰਨਾਂ ਪੱਖਾਂ ਦੀ ਅਹਿਮੀਅਤ ਨੂੰ ਭਲੀ ਭਾਂਤ ਸਮਜਦਿਆਂ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਿਆ ਹੈ। ਬੁਲਾਰਿਆਂ ਨੇ ਕਿਹਾ ਕਿ ਲੋਕ ਆਗੂ ਮਨਜੀਤ ਧਨੇਰ ਵਾਲੇ ਕੇਸ ਵਿੱਚ ਅਦਾਲਤ ਵੱਲੋਂ ਕੀ ਫੈਸਲਾ ਹੁੰਦਾ ਹੈ, ਇਹ 22 ਸਾਲ ਦੇ ਸ਼ੰਘਰਸ਼ ਦਾ ਅਹਿਮ ਪੜਾਅ ਹੋਵੇਗਾ। ਆਗੂਆਂ ਵਿਸ਼ਵਾਂਸ ਪ੍ਰਗਟਾਇਆ ਕਿ ਇਹ ਚੁਣੌਤੀ ਭਲੇ ਹੀ ਵਡੇਰੀ ਹੋਵੇਗੀ ਪਰ ਇਸ ਚੁਣੌਤੀ ਦਾ ਟਾਕਰਾ ਕਰਨ ਲਈ ਸਾਨੂੰ ਖਰੀ ਉੱਸਰੀ ਲੋਕ ਪੱਖੀ ਤਾਕਤ ਉੱਪਰ ਪੂਰਨ ਵਿਸ਼ਵਾਸ ਹੈ । ਇਸ ਸਮੇਂ ਗੁਰਦੀਪ ਸਿੰਘ ਰਾਮਪੁਰਾ, ਬਲਵੰਤ ਸਿੰਘ ਉੱਪਲੀ, ਦਰਸ਼ਨ ਸਿੰਘ ਉੱਗੋਕੇ, ਸੁਖਵਿੰਦਰ ਸਿੰਘ ਫੂਲੇਵਾਲਾ, ਹਰਦੀਪ ਸਿੰਘ ਗਾਲਿਬ, ਮੁਖਤਿਆਰ ਸਿੰਘ ਪੂਹਲਾ, ਤਾਰਾ ਚੰਦ ਬਰੇਟਾ,ਜਗਜੀਤ ਸਿੰਘ ਲਹਿਰਾਮੁਹੱਬਤ, ਬੇਅੰਤ ਸਿੰਘ ਫੂਲੇਵਾਲਾ,ਪ੍ਰਿਤਪਾਲ ਮੰਡੀਕਲਾਂ, ਗਗਨ ਆਜ਼ਾਦ, ਹਰਸ਼ਾ ਸਿੰਘ ਲੁਧਿਆਣਾ, ਧਰਮ ਸਿੰਘ ਸੂਜਾਪੁਰ, ਗੁਰਮੇਲ ਸਿੰਘ ਠੁੱਲੀਵਾਲ,ਹਰਚਰਨ ਸਿੰਘ ਚਹਿਲ,ਗੁਰਜੰਟ ਸਿੰਘ ਆਦਿ ਆਗੂਆਂ ਨੇ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਵਿੱਚ ਪੂਰੇ ਇਨਕਲਾਬੀ ਜੋਸ਼ ਨਾਲ ਮਨਾਏ ਜਾਣ ਵਾਲੇ ਸ਼ਹੀਦ ਕਿਰਨਜੀਤ ਕੌਰ ਦੇ 22 ਵੇਂ ਸ਼ਰਧਾਂਜਲੀ ਸਮਾਗਮ 12 ਅਗਸਤ 2019 ਦਿਨ ਸੋਮਵਾਰ ਨੂੰ ਦਾਣਾ ਮੰਡੀ ਮਹਿਲਕਲਾਂ ਕਾਫਲੇ ਬੰਨ੍ਹਕੇ ਪੁੱਜਣ ਦੀ ਅਪੀਲ ਕੀਤੀ। ਸਟੇਜ ਸਕੱਤਰ ਦੇ ਫਰਜ਼ ਡਾ.ਰਜਿੰਦਰਪਾਲ ਨੇ ਬਾਖੂਬੀ ਨਿਭਾਏ। ਨਰਿੰਦਰਪਾਲ,ਵਿੰਦਰ ਠੀਕਰੀਵਾਲ,ਗਗਨ ਆਜਾਦ ਨੇ ਲੋਕ ਪੱਖੀ ਗੀਤ ਪੇਸ਼ ਕੀਤੇ। -ਨਰਾਇਣ ਦੱਤ