ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵਲੋਂ ਇੱਕ ਹੋਰ ਸਫਲ ਪੁਸਤਕ ਮੇਲਾ
Posted on:- 02-07-2019
'ਸ਼ਹੀਦ ਭਗਤ ਸਿੰਘ ਬੁੱਕ ਸੈਂਟਰ' ਵਲੋਂ ਪਿਛਲੇ ਕੁਝ ਸਾਲਾਂ ਤੋਂ ਸਾਲ ਵਿੱਚ 3-4 ਵਾਰ ਸਾਹਿਤ ਪ੍ਰੇਮੀਆਂ ਲਈ ਪੁਸਤਕ ਮੇਲੇ ਲਗਾਏ ਜਾਂਦੇ ਹਨ।ਇਸੇ ਲੜੀ ਵਿੱਚ ਇਸ ਸਾਲ ਦਾ ਦੂਜਾ ਦੋ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿੱਚ 29 ਤੇ 30 ਜੂਨ ਨੂੰ ਮਾਸਟਰ ਭਜਨ ਸਿੰਘ ਵਲੋਂ ਲਗਾਇਆ ਗਿਆ।ਇਸ ਪੁਸਤਕ ਮੇਲੇ ਵਿਚੋਂ ਸੈਂਕੜੇ ਸਾਹਿਤ ਪ੍ਰੇਮੀਆਂ ਨੇ ਸਾਹਿਤਕ, ਸਮਾਜਿਕ, ਰਾਜਨੀਤਕ, ਸਿਹਤ, ਤਰਕਸ਼ੀਲਤਾ, ਧਰਮ, ਵਿਗਿਆਨ ਆਦਿ ਵਿਸ਼ਿਆਂ ਤੇ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਵਿੱਚ ਆਪਣੀ ਮਨਪਸੰਦ ਦੀਆਂ ਕਿਤਾਬਾਂ ਖਰੀਦੀਆਂ।ਇਸ ਪੁਸਤਕ ਮੇਲੇ ਦਾ ਉਦਘਾਟਨ ਉਘੀ ਲੇਖਿਕਾ ਗੁਰਚਰਨ ਕੌਰ ਥਿੰਦ, 'ਲੋਕ ਕਲ਼ਾ ਮੰਚ' ਮੰਡੀ ਮੁੱਲਾਂਪੁਰ ਤੋਂ ਲੇਖਕ ਤੇ ਨਿਰਦੇਸ਼ਕ ਹਰਕੇਸ਼ ਚੌਧਰੀ ਤੇ ਸੁਰਿੰਦਰ ਸ਼ਰਮਾ ਵਲੋਂ ਕੀਤਾ ਗਿਆ।
ਇਸ ਮੌਕੇ ਮਾਸਟਰ ਭਜਨ ਸਿੰਘ ਨੇ 'ਸ਼ਹੀਦ ਭਗਤ ਸਿੰਘ ਬੁੱਕ ਸੈਂਟਰ' ਵਲੋਂ 'ਪ੍ਰੌਗਰੈਸਿਵ ਕਲ਼ਾ ਮੰਚ ਕੈਲਗਰੀ' ਦੇ ਕਲਾਕਾਰਾਂ ਨੂੰ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਦੋਨੋਂ ਦਿਨ ਸਾਹਿਤ ਪ੍ਰੇਮੀਆਂ ਦੇ ਨਾਲ-ਨਾਲ ਸ਼ਹਿਰ ਦੇ ਹੋਰ ਅਨੇਕਾਂ ਪਤਵੰਤੇ ਸੱਜਣ ਹੌਸਲਾ ਅਫਜਾਈ ਤੇ ਸਹਿਯੋਗ ਲਈ ਪਹੁੰਚੇ।ਪੁਸਤਕ ਮੇਲੇ ਦੇ ਮੁੱਖ ਸੰਚਾਲਕ ਮਾਸਟਰ ਭਜਨ ਸਿੰਘ ਨੇ ਇਸ ਮੌਕੇ ਤੇ 'ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ' ਦੇ ਵਲੰਟੀਅਰਜ਼ ਤੇ 'ਅਦਾਰਾ ਸਿੱਖ ਵਿਰਸਾ' ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਗਰੀਨ ਪਲਾਜ਼ਾ ਦੇ ਮਾਲਕ ਡਾ. ਭੁੱਲਰ ਅਤੇ ਬੈਲ ਕੁਨੈਸ਼ਨ ਸਟੋਰ ਦੇ ਮੈਨੇਜਰ ਵਿਵੇਕ ਮਹਾਜਨ ਦਾ ਇਸ ਮੇਲੇ ਲਈ ਜਗ੍ਹਾ ਦੇਣ ਤੇ ਪੂਰਨ ਸਹਿਯੋਗ ਕਰਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।