ਸਟੂਡੈਂਟਸ ਫਾਰ ਸੁਸਾਇਟੀ ਨੇ ਮਾਰੀ ਬਾਜ਼ੀ
Posted on:- 07-09-2018
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ’ਚ ਸਟੂਡੈਂਟਸ ਫਾਰ ਸੁਸਾਇਟੀ (ਐੱਸਐੱਫਐੱਸ) ਨੇ ਇਤਿਹਾਸ ਸਿਰਜਦਿਆਂ ਜਿੱਤ ਦਰਜ ਕੀਤੀ ਹੈ। ਐੱਸਐੱਫਐੱਸ ਵੱਲੋਂ ਪ੍ਰਧਾਨਗੀ ਲਈ ਉਮੀਦਵਾਰ ਕਨੂਪ੍ਰਿਯਾ ਨੇ 2802 ਵੋਟਾਂ ਹਾਸਲ ਕੀਤੀਆਂ ਤੇ ਉਹ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਬਣ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਐੱਸਐੱਫਐੱਸ ਦੀ ਕਨੂਪ੍ਰਿਯਾ ਨੇ ਏਬੀਵੀਪੀ ਦੇ ਆਸ਼ੀਸ਼ ਰਾਣਾ (2083) ਨੂੰ 719 ਵੋਟਾਂ ਦੇ ਫਰਕ ਨਾਲ ਹਰਾਇਆ। ਬਾਕੀ ਦੇ ਦੋ ਅਹੁਦਿਆਂ ’ਤੇ ਸੋਈ ਗੱਠਜੋੜ ਦੇ ਸਹਿਯੋਗੀ ਅਤੇ ਇੱਕ ’ਤੇ ਐੱਨਐੱਸਯੂਆਈ ਦਾ ਉਮੀਦਵਾਰ ਜੇਤੂ ਰਿਹਾ। ਮੀਤ ਪ੍ਰਧਾਨ ਦੇ ਅਹੁਦੇ ’ਤੇ ਸੋਈ ਗੱਠਜੋੜ ਦੀ ਸਹਿਯੋਗੀ ਪਾਰਟੀ ਆਈਏਐੱਸ ਦਾ ਦਲੇਰ ਸਿੰਘ (3155) ਜਿੱਤਿਆ ਜਦਕਿ ਸਕੱਤਰ ਦੀ ਚੋਣ ਸੋਈ ਦੀ ਹੀ ਸਹਿਯੋਗੀ ਪਾਰਟੀ ਇਨਸੋ ਦੇ ਅਮਰਿੰਦਰ ਸਿੰਘ (2742) ਨੇ ਜਿੱਤੀ। ਜਨਰਲ ਸਕੱਤਰ ਦਾ ਅਹੁਦਾ ਪਿੱਛਲੇ ਸਾਲ ਸੱਤਾ ’ਚ ਰਹੀ ਐੱਨਐੱਸਯੂਆਈ ਦੇ ਹਿੱਸੇ ਆਇਆ ਤੇ ਵਿਪੁਲ ਅੱਤਰੇ ਨੇ 2357 ਵੋਟਾਂ ਨਾਲ ਜਿੱਤ ਦਰਜ ਕੀਤੀ।