ਕਾਨੂੰਨ ਦੀ ਦੁਰਵਰਤੋਂ - ਸਰੂਚੀ ਕੰਬੋਜ
Posted on:- 10-10-2016
ਭਾਰਤ ਦੇਸ਼ ਦਾ ਸੰਵਿਧਾਨ ਸੰਨ 1733 ਦਾ ਬਣਿਆ, ਸਭ ਤੋਂ ਪੁਰਾਣਾ ਸੰਵਿਧਾਨ, ਜਿਸ ਵਿੱਚ 450 ਲੇਖ, 12 ਅਨੁਸੂਚੀਆਂ, 94 ਸੰਸ਼ੋਧਨ, ਅਤੇ 117,369 ਸ਼ਬਦ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਦੁਨੀਆਂ ਵਿੱਚ ਲਿਖਿਤ ਸੰਵਿਧਾਨ ਬਣ ਗਿਆ। ਦੇਸ਼ ਦੇ ਕਈ ਸਮਾਜਿਕ, ਆਰਥਿਕ ਅਤੇ ਪਰਿਵਾਰਕ ਮਸਲਿਆਂ ਨੂੰ ਸੁਲਝਾਉਣ ਲਈ ਕਾਨੂੰਨ ਦੀ ਮੰਗ ਉਠਾਈ ਗਈ । ਕਾਨੂੰਨ ਬਣ ਵੀ ਗਿਆ ਪਰ ਅਸਲ ਗੱਲ ਇਹ ਹੈ ਕਿ ਸਿਰਫ ਕਾਨੂੰਨ ਬਣਾ ਕੇ ਲਾਗੂ ਕਰ ਦੇਣ ਨਾਲ ਗੱਲ ਖਤਮ ਹੋ ਗਈ । ਉਸ ਨੂੰ ਮਜਬੂਤ ਬਣਾਉਣ ਵੱਲ ਕਿਸੇ ਦਾ ਵੀ ਧਿਆਨ ਨਹੀਂ ਗਿਆ ।
ਭਾਰਤ ਵਿੱਚ ਕਾਨੂੰਨ ਲਾਗੂ ਕਰਨ ਵਾਲੀ ਸਭ ਤੋਂ ਵੱਡੀ ਸੰਸਥਾ ਪੁਲਿਸ ਆਉਂਦੀ ਹੈ, ਪਰ ਫਿਰ ਵੀ ਕੋਈ ਵੀ ਅਖਬਾਰ ਜਾਂ ਮੈਗਜ਼ੀਨ ਦੀਆਂ ਖਬਰਾਂ ਪੜ ਕੇ ਵੇਖ ਲਉ ਜ਼ਿਆਦਾਤਰ ਮੌਕਿਆਂ ’ਤੇ ਪੁਲਿਸ ਬਲ ਤੇ ਉਹਦੇ ਕਰਮਚਾਰੀਆਂ ਦੀ ਮਸਲੇ ਨੂੰ ਨਾ ਸਮਝਣ ਦੀ ਘਾਟ ਕਾਰਨ ਹਾਦਸੇ ਹੁੰਦੇ ਹਨ ਜਾਂ ਐਦਾ ਕਹਿ ਲਉ ਪੁਲਿਸ ਨੂੰ ਆਪਣੇ ਕੰਮ ਦੀ ਸਮਝ ਹੀ ਨਹੀਂ ਅਤੇ ਹਰ ਕੇਸ ਸਿਰਫ ਕਾਗਜ਼ੀ ਕਾਰਵਾਈ ਤੱਕ ਹੀ ਸਿਮਟ ਕੇ ਰਹਿ ਜਾਂਦਾ । ਜੋ ਪੁਰਾਣਾ ਸਿਸਟਮ ਚੱਲ ਰਿਹਾ ਬਸ ਉਹੀ ਚਲੀ ਜਾ ਰਿਹਾ ਹੈ ਕੋਈ ਬਦਲਾਵ ਦੀ ਉਮੀਦ ਨਹੀਂ ਜਾਂ ਕੋਈ ਕੋਸ਼ਿਸ਼ ਹੀ ਨਹੀਂ ਕਰਨਾ ਚਾਹੁੰਦਾ ਇਹ ਸਭ ਕੁਝ ਬਦਲਣ ਦੀ ।
ਅਸਲ ਵਿੱਚ ਅੱਜ ਕਲ੍ਹ ਅੱਧੇ ਤੋਂ ਜ਼ਿਆਦਾ ਅਫਸਰ ਕਰਮਚਾਰੀ ਕਾਨੂੰਨ ਦੇ ਨਾਮ ’ਤੇ ਪੈਸਾ ਇਕੱਠਾ ਕਰਨ ਵਿੱਚ ਲੱਗੇ ਹੋਏ ਹਨ । ਇੱਧਰ ਦਹੇਜ ਧਾਰਾ-304 - ਉਮਰ ਕੈਦ ਦੀ ਸਜ਼ਾ, ਪਰ ਇਸ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਵੀ ਸਭ ਨੇ ਵੇਖੀਆਂ ਸਰੇਆਮ ਦਹੇਜ ਲਿਆ ਦਿੱਤਾ ਜਾ ਰਿਹਾ ਹੈ । ਕੁੜੀ ਦੇ ਮਾਂ-ਬਾਪ ਵੀ ਮੰਨਦੇ ਹਨ ਕਿ ਅਸੀਂ ਦਹੇਜ ਦਿੱਤਾ । ਫਿਰ ਔਰਤਾਂ ਲਈ ਦਹੇਜ ਐਕਟ ਜਿਹਾ ਕਾਨੂੰਨ ਕਿਉਂ ਬਣਾਇਆ ਗਿਆ? ਕਿਸੇ ਵੀ ਰਾਹ ਜਾਂਦੀ ਕੁੜੀ ਨਾਲ ਛੇੜਛਾੜ ਜਾਂ ਗੀਤ ਗਾਉਣਾ - ਧਾਰਾ 294 - ਤਿੰਨ ਮਹੀਨੇ ਕੈਦ ਜਾਂ ਜੁਰਮਾਨਾ ਜਾਂ ਦੋਨੋਂ ।ਪਰ ਅਫਸੋਸ ਕਿ ਇਹ ਕੰਮ ਵੀ ਖੁਲ੍ਹੇਆਮ ਹੋ ਰਿਹਾ ।ਪਤੀ ਜਾਂ ਉਸਦੇ ਰਿਸ਼ਤੇਦਾਰਾਂ ਦੁਆਰਾ ਕੁੱਟ ਮਾਰ - ਧਾਰਾ 498 ਏ-ਤਿੰਨ ਸਾਲ ਦੀ ਕੈਦ ।ਇਥੇ ਵੀ ਕਸੂਰ ਦੋਵਾਂ ਤਰਫੋਂ ਹੈ ।ਅਗਰ ਮਰਦ ਬਿਨਾਂ ਕਿਸੇ ਕਸੂਰ ਦੇ ਆਪਣੀ ਔਰਤ ਤੇ ਹੱਥ ਚੁੱਕਦਾ ਕਿਉਂਕਿ ਉਹ ਮਰਦ ਹੈ ਤਾਂ ਔਰਤ ਨੂੰ ਵੀ ਆਪਣੇ ਸਨਮਾਨ ਲਈ ਉਸ ਨੂੰ ਤਮਾਚਾ ਰਸੀਦ ਕਰਨਾ ਚਾਹੀਦਾ । ਯਕੀਨ ਮੰਨੋ ਉਹ ਚਪੇੜ ਉਸਦੀ ਗੱਲ ਤੇ ਨਹੀਂ ਬਲਕਿ ਉਹਦੀ ਆਤਮਾ ਉਹਦੇ ਅਹੰ ਤੇ ਪਵੇਗੀ ਤਾਂਹੀ ਉਹ ਸਮਝੇਗਾ, ਬੇਵਜਾ ਮਾਰਨ ਅਤੇ ਚਪੇੜ ਦੀ ਮਾਰ ਦਾ ਦਰਦ ।ਅਪਹਰਣ, ਭਜਾ ਕੇ ਲੈ ਜਾਣਾ, ਜ਼ਬਰਦਸਤੀ ਵਿਆਹ ਲਈ ਮਜਬੂਰ ਕਰਨਾ-ਧਾਰਾ 366-10 ਸਾਲ ਦੀ ਸਜ਼ਾ ਅਫ਼ਸੋਸ ਕਿ ਇਹੋ ਜਿਹੇ ਮਾਮਲੇ ਵੀ ਮੇਰੇ ਭਾਰਤ ਮਹਾਨ ਵਿੱਚ ਨਾ ਜਾਣੇ ਕਿੰਨੇ ਹੀ ਹਨ ।ਜੇ ਰਾਸ਼ਟਰੀ ਅਪਰਾਧ ਬਿਊਰੋ ਦੀ ਸਾਲ 2000 ਵਿੱਚ ਔਰਤਾਂ ਦੇ ਮਾਰ ਕੁਟਾਈ ਦੇ ਬਾਰਾਂ ਕੇਸ ਸਨ ਤਾਂ 2005 ਵਿੱਚ ਵੱਧ ਕੇ 60 ਹੋ ਗਏ ।ਤਾਂ ਸੋਚੋ ਕਿ ਅਸੀਂ ਵਾਕਿਆ ਹੀ ਸਰਸਵਤੀ, ਲੱਛਮੀ, ਗੌਰੀ ਜਿਹੀਆਂ ਦੇਵੀਆਂ ਦੀ ਪੂਜਾ ਕਰਨ ਵਾਲੇ ਦੇਸ਼ ਦਾ ਹਿੱਸਾ ਹਾਂ।ਕੰਨਿਆ ਭਰੂਣ ਹੱਤਿਆ ਦਾ ਕਾਨੂੰਨ ਵੀ ਬਣਾ ਦਿੱਤਾ ਗਿਆ ਪਰ ਉਹਦੀਆਂ ਧੱਜੀਆਂ ਉੱਡਦੀਆਂ ਰੋਜ ਵੇਖਦੇ ਹਾਂ ਕਿਸੇ ਨਾ ਕਿਸੇ ਖਬਰ ਚ' ਨਵਜੰਮੀ ਕੁੜੀ ਨੂੰ ਕੂੜੇਦਾਨ ਚ ਸੁੱਟਿਆ ਪਾਇਆ ਗਿਆ ਵਗੈਰਾ ਵਗੈਰਾ । ਏਸ਼ੀਆ ਦੇ 16 ਦੇਸ਼ਾਂ ਵਿੱਚ ਭਾਰਤ ਦਾ ਚੌਥੇ ਨੰਬਰ ਤੇ ਸਥਾਨ ਹੈ ਭ੍ਰਿਸ਼ਟ ਦੇਸ਼ਾਂ ਵਿਚ ।2011 ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ 56 ਪ੍ਰਤੀਸ਼ਤ ਲੋਕਾਂ ਨੇ ਆਪਣਾ ਕੰਮ ਕਰਵਾਉਣ ਲਈ ਰਿਸ਼ਵਤ ਦਿੱਤੀ ।ਜੇ ਕਰ ਭਾਰਤ ਗਰੀਬ ਦੇਸ਼ ਕਿਹਾ ਜਾਂਦਾ ਹੈ ਤਾਂ ਦੁਨੀਆਂ ਦੇ ਸਭ ਤੋਂ ਅਮੀਰ ਲੋਕ ਵੀ ਇੱਥੇ ਹਨ ਜੇਕਰ ਇਹਨਾਂ ਵਿੱਚੋਂ 60 ਅਮੀਰ ਵੀ ਆਪਣਾ ਸਾਰਾ ਪੈਸਾ ਦੇ ਦੇਣ ਤਾਂ ਦੁਨੀਆ ਦੀ ਅੱਧੀ ਆਬਾਦੀ ਦੀ ਗਰੀਬੀ ਖਤਮ ਹੋ ਜਾਏ ਮਤਲਬ ਦੇਸ਼ ਦੀ ਕਾਇਆ ਹੀ ਪਲਟ ਜਾਏ ।ਪਰ ਕੌਣ ਕਿਸ ਲਈ ਸੋਚਦਾ ।ਸਰਵਜਨਿਕ ਸਥਾਨਾਂ ਤੇ ਸਿਗਰਟ ਬੀੜੀ ਪੀਣ ਦੀ ਸਖਤ ਮਨਾਹੀ ਹੈ ਕਾਨੂੰਨ ਵਿੱਚ ਲਿਖਿਆ ਫਿਰ ਵੀ ਇਸ ਤੇ ਰੋਕ ਕਿਉਂ ਨਹੀਂ ਹੈ ।ਕੌਣ ਰੋਕੇਗਾ ਜਦ ਰੋਕਣ ਵਾਲੇ ਹੀ ਔਨ ਡਿਊਟੀ ਦਾਰੂ ਨਾਲ ਰੱਜੇ ਹੁੰਦੇ ਹਨ ।ਬਾਲ ਵਿਆਹ ਤੇ ਰੋਕ ਹੋਣ ਬਾਵਜੂਦ ਵੀ ਅੱਜ ਵੀ ਪਰੰਪਰਾ ਦੇ ਨਾਮ ਤੇ ਛੋਟੇ ਛੋਟੇ ਬੱਚਿਆਂ ਦੇ ਬਚਪਨ ਦੇ ਚਾਅ ਮਿੱਟੀ ਵਿੱਚ ਮਿਲਾ ਦਿੱਤੇ ਜਾ ਰਹੇ ਹਨ ।ਬੰਧੂਆ ਮਜ਼ਦੂਰ, ਬਾਲ ਮਜ਼ਦੂਰੀ ਵੀ ਸਭ ਤੋਂ ਘਿਨੌਣੇ ਅਪਰਾਧ ਹਨ ਪਰ ਹਰ ਰੋਜ਼ ਨਾ ਜਾਣੇ ਕਿੰਨੇ ਬੱਚੇ ਦੋ ਵਕਤ ਦੀ ਰੋਟੀ ਕਮਾਉਣ ਲਈ, ਘਰ ਚਲਾਉਣ ਲਈ ਹੋਟਲਾਂ ਵਿੱਚ ਕੰਮ ਕਰਦੇ, ਗਲੀਆਂ ਵਿੱਚ ਚੀਜਾਂ ਵੇਚਦੇ, ਘਰਾਂ ਵਿੱਚ ਝਾੜੂ ਪੋਚਾ ਲਾਉਂਦੇ ਵਿਖ ਜਾਣਗੇ।ਹੁਣ ਦੇਸ਼ ਦੇ ਕੁਝ ਠੇਕੇਦਾਰ "ਔਨਰ ਕਿਲਿੰਗ" ਤੇ ਕਾਨੂੰਨ ਬਣਵਾਉਣ ਲਈ ਜੋਰ ਦੇ ਰਹੇ ਹਨ।"ਔਨਰ ਕਿੰਲਿਗ" ਮਤਲਬ ਇੱਜ਼ਤ ਦੇ ਨਾਮ ਤੇ ਪ੍ਰੇਮੀ ਜੋੜਿਆਂ ਦਾ ਕਤਲ ਕਰ ਦੇਣਾ ਉਹ ਵੀ ਆਪਣੇ ਹੀ ਸਗੇ ਰਿਸ਼ਤੇਦਾਰਾਂ ਦੇ ਹੱਥੋਂ।ਸਮਾਜ ਦੀ ਮਰਜ਼ੀ ਖਿਲਾਫ਼ ਕੁੜੀ ਨੇ ਮੁੰਡੇ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਉਸਦੇ ਆਪਣਿਆਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਇਸ ਤਰ੍ਹਾਂ ਦੀਆਂ ਖਬਰਾਂ ਕਈ ਵਾਰ ਪੜਨ ਨੂੰ ਮਿਲ ਜਾਂਦੀਆਂ ।ਮੈਨੂੰ ਸਮਝ ਨਹੀਂ ਆਉਂਦੀ 'ਜੀਉ ਅਤੇ ਜੀਣ ਦਿਉ' ਦਾ ਸਿਧਾਂਤ ਕਿੱਥੇ ਗਿਆ ।ਜਦ ਦੋ ਬਾਲਿਗ ਲੋਕ ਆਪਣੀ ਮਰਜ਼ੀ ਨਾਲ ਰਹਿ ਸਕਦੇ ਹਨ ਵਿਆਹ ਕਰਵਾ ਸਕਦੇ ਹਨ ਕੀ ਉਹ ਆਪਣੀ ਖੁਸ਼ੀ ਨਹੀਂ ਸੋਚ ਸਕਦੇ ਕਾਨੂੰਨ ਵਿੱਚ ਦਰਜ ਹੈ ਫਿਰ ਸਮਾਜ ਵਿੱਚ ਇਹ ਇੱਜ਼ਤ, ਰੀਤੀ ਰਿਵਾਜ ਤੇ ਪਰੰਪਰਾਵਾਂ ਦਾ ਢਕੋਂਸਲਾ ਕਿਉਂ? ਕੀ ਅਸੀਂ ਖੁਦ ਨੂੰ ਸਿੱਖਿਅਤ ਤੇ ਸਮਝਦਾਰ ਕਹਿਣ ਵਾਲੇ ਸੱਚ ਵਿਚ ਹਾਂ ਵੀ? ਜਾਂ ਫਿਰ ਜਿਵੇਂ ਜਿਵੇਂ ਪੜੇ ਲਿਖੇ ਦੇਸ਼ਾਂ ਦੀ ਗਿਣਤੀ ਵਿੱਚ ਆ ਰਹੇ ਹਾਂ ਔਵੇਂ ਔਂਵੇ ਆਪਣੇ ਦੇਸ਼ ਵਿਚ ਅਕਲ ਦਾ ਕਾਲ ਹੀ ਪੈ ਰਿਹਾ? ਇਕ ਸਵਾਲ ਹੋਰ - ਕੀ ਮਾਪਿਆਂ ਲਈ ਸਮਾਜ ਜ਼ਰੂਰੀ ਹੈ ਜਾਂ ਆਪਣੇ ਬੱਚਿਆਂ ਦੀ ਖੁਸ਼ੀ? ਸਭ ਮਾਪੇ ਇਹੀ ਕਹਿਣਗੇ ਕਿ ਉਹਨਾਂ ਦੇ ਬੱਚੇ ਪਰ ਅਸਲੀਅਤ ਕੁਝ ਹੋਰ ਹੈ ਮੇਰੇ ਦੋਸਤੋ, ਕਿਸੇ ਤੋਂ ਛੁਪਿਆ ਨਹੀਂ ।ਮੈਂ ਇਸ ਹੱਕ ਵਿੱਚ ਵੀ ਨਹੀਂ ਹਾਂ ਕਿ ਅੱਜ ਦੀ ਯੁਵਾ ਪੀੜ੍ਹੀ ਸਹੀ ਕਰ ਰਹੀ ਹੈ ਕਿਤੇ ਨਾ ਕਿਤੇ ਨਵੀਂ ਜੈਨਰੇਸ਼ਨ ਵੀ ਗਲਤ ਹੈ ਅਗਰ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਉਸ ਬਾਰੇ ਖੁੱਲ੍ਹ ਕੇ ਗੱਲ ਕਰੋ ਪਰਿਵਾਰ ਨਾਲ, ਬੇਸ਼ੱਕ ਪਹਿਲਾ ਜਵਾਬ ਉਹਨਾਂ ਦਾ ਨਾ ਹੀ ਹੋਵੇਗਾ ਪਰ ਤੁਸੀਂ ਵੀ ਉਹਨਾਂ ਦੀ ਸੰਤਾਨ ਹੋ ਕਦੇ ਨਾ ਕਦੇ ਉਹ ਆਪਣੀ ਨਾ ਨੂੰ ਹਾਂ ਵਿੱਚ ਬਦਲ ਦੇਣਗੇ ।ਪਰ ਅਫਸੋਸ ਸਭ ਆਪਣੀ ਮਰਜ਼ੀ ਦੇ ਮਾਲਕ ਹਨ ਸਭ ਕੁਝ ਜਲਦੀ ਹੀ ਮੰਗਦੇ ਹਨ ਸਬਰ ਵੀ ਤਾਂ ਨਹੀਂ ਰਿਹਾ ਯੁਵਾ ਪੀੜ੍ਹੀ ਵਿੱਚ।ਮਾਤਾ-ਪਿਤਾ ਨੂੰ ਵੀ ਚਾਹੀਦਾ ਭਲੇ ਹੀ ਭਵਿੱਖ ਵਿੱਚ ਤੁਸੀਂ ਆਪਣੀ ਸੰਤਾਨ ਨਾਲ ਕੋਈ ਰਿਸ਼ਤਾ ਨਾ ਰੱਖੋ ਪਰ ਇੱਜ਼ਤ ਦੇ ਨਾਂ ਤੇ ਕਿਸੇ ਦੀ ਜਾਨ ਲੈਣਾ ਵੀ ਗਲਤ ਹੈ ।ਦੇਸ਼ ਵਿੱਚ ਬਹੁਤ ਸਾਰੇ ਲੋਕ ਹਨ ਜੋ ਕਾਨੂੰਨ ਸਮਝਦੇ ਹਨ ਉਸ ਨੂੰ ਬਦਲਣ ਦੀ ਖਾਹਿਸ਼ ਵੀ ਰੱਖਦੇ ਹਨ ਪਰ ਖਾਹਿਸ਼ ਨੂੰ ਹਕੀਕਤ ਵਿੱਚ ਬਦਲਣ ਦਾ ਯਤਨ ਵੀ ਤੇ ਕਰਨਾ ਚਾਹੀਦਾ ਹੈ ।ਲੇਕਿਨ ਸਭ ਇਸੇ ਚੱਕਰ ਵਿੱਚ ਹਨ ਕਿ ਉਹ ਪਹਿਲ ਕਰੇ ਜਾਂ ਉਹ ਪਹਿਲ ਕਰੇ ਮੈਂ ਕਿਉਂ ਕਰਾਂ।ਇਸ ਤਰ੍ਹਾਂ ਨਾ ਜਾਣੇ ਕਿੰਨੇ ਹੀ ਕਾਨੂੰਨ ਹਨ ਜੋ ਦਿਨ ਦਿਹਾੜੇ ਸਾਡੀਆਂ ਨਜ਼ਰਾਂ ਸਾਹਮਣੇ ਟੁੱਟਦੇ ਹਨ ਪਰ 'ਆਪਣੇ ਕੰਮ ਨਾਲ ਮਤਲਬ ਰੱਖਣ' ਦੀ ਧਾਰਨਾ ਕਰਕੇ ਸਭ ਖਾਮੋਸ਼ ਹਨ ।ਅਖੀਰ ਵਿੱਚ ਇਹੀ ਕਹਿਣਾ ਹੈ ਕਾਨੂੰਨ ਵਿੱਚ ਹਰੇਕ ਜੁਰਮ, ਹੱਤਿਆ, ਡਕੈਤੀ, ਬੇਈਮਾਨੀ, ਚੋਰੀ ਜਿਹੇ ਅਪਰਾਧਾਂ ਦਾ ਸਮਾਧਾਨ ਹੈ ਪਰ ਇਹਨਾਂ ਨੂੰ ਵਰਤੋਂ ਵਿੱਚ ਕਿਵੇਂ ਲਿਆਉਣਾ ਇਹ ਸਮਝ ਨਹੀਂ ।ਇਸ ਲਈ ਸਰਕਾਰ ਉਹੀ ਕਾਨੂੰਨ ਬਣਾ ਕੇ ਲਾਗੂ ਕਰੇ ਜੋ ਅਮਲ ਵਿੱਚ ਆ ਸਕਦੇ ਹਨ ।ਸੰਪਰਕ: +91 98723 48277