ਸ਼ਹੀਦ -ਏ -ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ `ਤੇ ਵਿਚਾਰ ਗੋਸ਼ਟੀ
Posted on:- 08-10-2016
ਅਦਾਰਾ `ਸੂਹੀ ਸਵੇਰ` ਵੱਲੋਂ 9 ਅਕਤੂਬਰ (ਦਿਨ ਐਤਵਾਰ ) ਪੰਜਾਬੀ ਭਵਨ, ਲੁਧਿਆਣਾ ਵਿਖੇ ਸਵੇਰੇ 10 ਵਜੇ ਇੱਕ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ, ਜਿਸਦਾ ਵਿਸ਼ਾ ਹੋਵੇਗਾ `ਅਜੋਕੇ ਦੌਰ ਵਿਚ ਸ਼ਹੀਦ -ਏ -ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਸੰਗਿਕਤਾ``। ਇਸ ਵਿਚਾਰ ਗੋਸ਼ਟੀ ਜਿਸ `ਚ ਹਰਿਆਣਾ ਤੋਂ ਕਾ . ਸ਼ਿਆਮ ਸੁੰਦਰ (ਕੌਮੀ ਕਨਵੀਨਰ ਸ਼ਹੀਦ ਭਗਤ ਸਿੰਘ ਦਿਸ਼ਾ ਮੰਚ ) ਹੁਰਾਂ ਦਾ ਵਿਸ਼ੇਸ਼ ਭਾਸ਼ਣ ਹੋਵੇਗਾ । ਵਿਚਾਰ ਗੋਸ਼ਠੀ `ਚ ਪ੍ਰੋ : ਜਗਮੋਹਨ , ਕਾ. ਸੁਖਵਿੰਦਰ , ਬੂਟਾ ਸਿੰਘ , ਕੰਵਲਜੀਤ ਖੰਨਾ , ਡਾ. ਭੀਮ ਇੰਦਰ ਸਿੰਘ ,ਸੁਖਦਰਸ਼ਨ ਨੱਤ ਤੇ ਪਾਵੇਲ ਕੁੱਸਾ ਵਿਦਵਾਨ ਤੇ ਸਿਆਸੀ ਕਾਰਕੁੰਨ ਵਿਚਾਰ ਚਰਚਾ ਨੂੰ ਅੱਗੇ ਤੋਰਨਗੇ ।
`ਸੂਹੀ ਸਵੇਰ` ਮੀਡੀਆ ਦੇ ਪ੍ਰਮੁੱਖ ਤੇ ਪ੍ਰੋਗਰਾਮ ਦੇ ਪ੍ਰਬੰਧਕ ਸ਼ਿਵ ਇੰਦਰ ਸਿੰਘ ਅਨੁਸਾਰ ਇਹ ਵਿਚਾਰ ਚਰਚਾ `ਚ ਇਸ ਗੱਲ `ਤੇ ਵੀ ਚਿੰਤਨ ਹੋਵੇਗਾ ਕਿ ਦਰਪੇਸ਼ ਚੁਣੌਤੀਆਂ ਨਾਲ ਲੜਨ ਵਾਸਤੇ ਅੱਗੇਵਧੂ ਤਾਕਤਾਂ ਲਈ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਕਿਵੇਂ ਮਦਦਗਾਰ ਸਾਬਤ ਹੋ ਸਕਦੀ ਹੈ ।