Thu, 21 November 2024
Your Visitor Number :-   7255878
SuhisaverSuhisaver Suhisaver

ਸਰਵੋਤਮ ਪੰਜਾਬੀ ਗਲਪ ਲਈ ‘ਢਾਹਾਂ ਸਾਹਿਤ ਇਨਾਮ’ 2016 ਦੇ ਜੇਤੂਆਂ ਦਾ ਐਲਾਨ

Posted on:- 24-09-2016

ਸਾਲ ਦਾ ਸਭ ਤੋਂ ਵੱਡਾ ਪੰਜਾਬੀ ਸਾਹਿਤ ਸਨਮਾਨ ਕਹਾਣੀਕਾਰ ਜਰਨੈਲ ਸਿੰਘ ਨੂੰ

ਵੈਨਕੂਵਰ : ਇਨਾਮ ਰਾਸ਼ੀ ਪੱਖੋਂ ਪੰਜਾਬੀ ਦੇ ਸਭ ਤੋਂ ਵੱਡੇ ਸਾਹਿਤ ਸਨਮਾਨ ‘ਢਾਹਾਂ ਸਾਹਿਤ ਇਨਾਮ’ ਦੇ ਸਾਲ 2016 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ। $25,000 ਕੈਨੇਡੀਅਨ ਡਾਲਰ ਦੀ ਰਾਸ਼ੀ ਵਾਲਾ ਸਭ ਤੋਂ ਵੱਡਾ ਐਵਾਰਡ ਇਸ ਵਾਰ ਨਾਮਵਰ ਪੰਜਾਬੀ ਕਹਾਣੀਕਾਰ ਜਰਨੈਲ ਸਿੰਘ ਨੂੰ ਦੇਣ ਦਾ ਐਲਾਨ ਕੀਤਾ ਗਿਆ। ਜਰਨੈਲ ਸਿੰਘ ਨੂੰ ਇਹ ਇਨਾਮ 2015 ਵਿਚ ਛਪੀ ਉਨ੍ਹਾਂ ਦੀ ਕਹਾਣੀ ਪੁਸਤਕ ‘ਕਾਲੇ ਵਰਕੇ’ ਲਈ ਦਿੱਤਾ ਗਿਆ ਹੈ । ਪੰਜਾਬੀ ਨੂੰ ਗਲੋਬਲ ਪੱਧਰ ਤੇ ਪਰਮੋਟ ਕਰਨ ਲਈ ਦਿੱਤੇ ਜਾਣ ਵਾਲੇ ਇਸ ਸਾਹਿਤ ਇਨਾਮ ਦੇ ਜੇਤੂਆਂ ਦੀ ਚੋਣ ਗੁਰਮੁਖੀ ਜਾਂ ਸ਼ਾਹਮੁਖੀ ਵਿਚ ਪੰਜਾਬੀ ਵਿਚ ਲਿਖਣ ਵਾਲੇ ਲੇਖਕਾਂ ਵਿਚੋਂ ਕੀਤੀ ਜਾਂਦੀ ਹੈ। $5,000 ਦੀ ਰਾਸ਼ੀ ਵਾਲੇ ਦੋ ਦੂਜੇ ਇਨਾਮ ਸ਼ਾਹਮੁਖੀ ਵਿਚ ਲਿਖੇ ਨਾਵਲ ‘ਤੱਸੀ ਧਰਤੀ’ ਦੇ ਲੇਖਕ ਜ਼ਾਹਿਦ ਹਸਨ ਅਤੇ ਕਹਾਣੀ ਸੰਗ੍ਰਹਿ ‘ਉਸ ਪਲ’ ਦੇ ਲੇਖਕ ਨੌਜਵਾਨ ਕਹਾਣੀਕਾਰ ਸਿਮਰਨ ਧਾਲੀਵਾਲ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ।

ਢਾਹਾਂ ਸਾਹਿਤ ਸਨਮਾਨ ਦਾ ਮਕਸਦ ਹੱਦਾਂ-ਸਰਹੱਦਾਂ ਤੋਂ ਪਾਰ ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿਚ ਲਿਖੇ ਜਾ ਰਹੇ ਉੱਚ ਪਾਏ ਦੇ ਪੰਜਾਬੀ ਸਾਹਿਤ ਦੀ ਨਿਸ਼ਾਨਦੇਹੀ ਕਰਨਾ ਅਤੇ ਉਸ ਨੂੰ ਗਲੋਬਲ ਪੱਧਰ ਤੇ ਉਭਾਰਨਾ ਹੈ। ਇਹ ਇਨਾਮ ਪੰਜਾਬੀ ਲੇਖਕਾਂ ਨੂੰ ਇੰਟਰਨੈਸ਼ਨਲ ਪੱਧਰ ਤੇ ਪਛਾਣ ਅਤੇ ਮਾਨਤਾ ਦਿੰਦਾ ਹੈ ਅਤੇ ਉਨਹਾਂ ਲਈ ਨਵੇਂ ਰਾਹ ਖੋਲ੍ਹਦਾ ਹੈ।

ਇਸ ਵਾਰ ਦੇ ਜੇਤੂਆਂ ਬਾਰੇ ਗੱਲ ਕਰਦੇ ਹੋਏ ਢਾਹਾਂ ਇਨਾਮ ਦੇ ਸੰਸਥਾਪਕ ਬਰਹਜੰਦਰ ਸਿੰਘ ਢਾਹਾਂ ਨੇ ਕਿਹਾ-“ਜਰਨੈਲ ਸਿੰਘ ਦੀਆਂ ਕਹਾਣੀਆਂ ਉੱਤਰੀ ਅਮਰੀਕਾ ਵਿਚ ਵਸਦੇ ਪੰਜਾਬੀ ਪਰਵਾਸੀਆਂ ਦੇ ਜੀਵਨ ਅਨੁਭਵ ਦੀ ਬਿੁਤ ਮੌਹਲਕ ਤਸਵੀਰਕਸ਼ੀ ਕਰਦੀਆਂ ਹਨ। ਇਸ ਵਾਰ ਹਵਚਾਰਨ ਲਈ ਆਈਆਂ ਕਿਤਾਬਾਂ ਦੀ ਲੰਬੀ ਅਤੇ ਪਰਭਾਵਸ਼ਾਲੀ ਸੂਚੀ ਵਿਚੋਂ ਹਜਊਰੀ ਦੁਆਰਾ ਜੇਤੂ ਪੁਸਤਕਾਂ ਦੀ ਚੋਣ ਕੀਤੀ ਗਈ ਹੈ।“ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਦੁਨੀਆ ਦੇ ਹਵਲੱਖਣ ਸਾਹਿਤਕ ਐਵਾਰਡ ‘ਢਾਹਾਂ ਸਾਹਿਤ ਇਨਾਮ’ ਦੀ ਸ਼ੁਰੂਆਤ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ ਵਿਚ ਹੋਈ, ਜਿੱਥੇ ਪਿਛਲੀ ਇਕ ਸਦੀ ਦੌਰਾਨ ਪੰਜਾਬੀ ਕਲਚਰ ਦੀ ਇਕ ਅਮੀਰ ਵਿਰਾਸਤ ਸਥਾਪਤ ਹੋ ਚੁੱਕੀ ਹੈ। ਕੈਨੇਡਾ ਵਿਚ ਪੰਜਾਬੀ ਅੱਜ ਮੁਲਕ ਦੀਆਂ ਪੰਜ ਵੱਡੀਆਂ ਜ਼ੁਬਾਨਾਂ ਵਿਚ ਸ਼ੁਮਾਰ ਹੁੰਦੀ ਹੈ।ਢਾਹਾਂ ਸਾਹਿਤ ਇਨਾਮ ਦੀ ਸਥਾਪਨਾ ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਦੁਆਰਾ ਯੂਨੀਵਰਹਸਟੀ ਔਫ ਬ੍ਰਿਟਿਸ਼ ਕੋਲੰਬੀਆ ਦੀ ਆਰਟਸ ਫੈਕਲਟੀ ਦੇ ਏਸ਼ੀਅਨ ਸਟੱਡੀਜ਼ ਡਿਪਾਰਟਮੈਂਟ ਦੇ ਸਹਿਯੋਗ ਨਾਲ ਕੀਤੀ ਗਈ। ਇਹ ਇਨਾਮ ਬਰਜਿੰਦਰ ਸਿੰਘ ਢਾਹਾਂ ਅਤੇ ਰੀਟਾ ਢਾਹਾਂ ਦੇ ਪਰਿਵਾਰ ਅਤੇ ਦੋਸਤਾਂ ਦੁਆਰਾ ਪਾਏ ਜਾਂਦੇ ਮਾਇਕ ਯੋਗਦਾਨ ਦੁਆਰਾ ਚਲਾਇਆ ਜਾਂਦਾ ਹੈ।

ਟੋਰਾਂਟੋ ਵਸਨੀਕ ਜਰਨੈਲ ਸਿੰਘ ਦਾ ਪਿਛੋਕੜ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਹੈ ਅਤੇ ਉਹ ਇੰਡੀਅਨ ਏਅਰ ਫੋਰਸ ਤੋਂ ਹਰਟਾਇਰ ਹੋਏ ਹਨ। 1988 ਤੋਂ ਉਹ ਕੈਨੇਡਾ ਵਿਚ ਰਹਿ ਰਹੇ ਹਨ। ਉਨਹਾਂ ਦੀਆਂ ਕਈ ਕਿਤਾਬਾਂ ਪੰਜਾਬ/ਹਰਿਆਣਾ ਵਿਚ ਕਈ ਯੂਨੀਵਰਹਸਟੀ ਸਲੇਬਸਾਂ ਦਾ ਹਿੱਸਾ ਹਨ ਅਤੇ ਉਨਹਾਂ ਨੂੰ ਪੰਜਾਬ ਸਰਕਾਰ ਦਾ ਪਰਵਾਸੀ ਪੰਜਾਬੀ ਲੇਖਕ ਵਜੋਂ ‘ਸ਼ਰੋਮਣੀ ਸਾਹਿਤਕਾਰ’ ਐਵਾਰਡ ਵੀ ਹਮਲ ਚੁੱਕਾ ਹੈ। ਉਨਹਾਂ ਦੇ ਇਨਾਮ ਜੇਤੂ ਕਹਾਣੀ ਸੰਗ੍ਰਹਿ ਕਾਲੇ ਵਰਕੇ ਵਿਚਲੀਆਂ ਕਹਾਣੀਆਂ ਉੱਤਰੀ ਅਮਰੀਕਾ ਵਿਚ ਰਹਿੰਦੇ ਪੰਜਾਬੀਆਂ ਕਿਰਦਾਰਾਂ ਦੇ ਜੀਵਨ ਵਿੱਚਲੇ ਤਣਾਅ ਅਤੇ ਦਵੰਦਾਂ ਦੀ ਪੇਸ਼ਕਾਰੀ ਕਰਦੀਆਂ ਹਨ।

ਦੂਜੇ ਇਨਾਮ ਦੇ ਜੇਤੂ ਜ਼ਾਹਿਦ ਹਸਨ ਦਾ ਸਬੰਧ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹੇ ਫੈਸਲਾਬਾਦ ਨਾਲ ਹੈ ਅਤੇ 1985 ਤੋਂ ਉਹ ਲਾਹੌਰ ਵਿਚ ਰਹਿ ਰਹੇ ਹਨ। ਉਹ ਉਥੋਂ ਦੇ ਕਈ ਪੰਜਾਬੀ ਅਦਾਰਿਆਂ ਨਾਲ ਜੁੜੇ ਰਹੇ ਹਨ। ਉਨਹਾਂ ਦੀਆਂ ਹੁਣ ਤਕ ਦਰਜਨ ਦੇ ਕਰੀਬ ਕਿਤਾਬਾਂ ਛੱਪ ਚੁੱਕੀਆਂ ਹਨ, ਜਿੰਨ੍ਹਾਂ ਵਿਚ ਚਾਰ ਨਾਵਲ ਹਨ। ਉਨ੍ਹਾਂ ਦਾ ਇਨਾਮ ਜੇਤੂ ਨਾਵਲ "ਤੱਸੀ ਧਰਤੀ" ਅਣਵੰਡੇ ਪੰਜਾਬ ਵਿਚ ਬਾਰ ਦੇ ਇਲਾਕੇ ਦੇ ਜੀਵਨ ਸੰਘਰਸ਼ਾਂ ਨੂੰ ਚਿੱਤਰਣ ਵਾਲਾ ਇਕ ਆਂਚਲਿਕ ਨਾਵਲ ਹੈ।ਦੂਜੇ ਇਨਾਮ ਦੇ ਜੇਤੂ ਦੂਸਰੇ ਲੇਖਕ ਸਿਮਰਨ ਧਾਲੀਵਾਲ ਦਾ ਸਬੰਧ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਹੈ। ਇਹ ਨੌਜਵਾਨ ਲੇਖਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੱਟੀ ਕੈਂਪਸ ਵਿਚ ਸਹਾਇਕ ਪਰੋਫੈਸਰ ਵਜੋਂ ਕੰਮ ਕਰ ਰਿਹਾ ਹੈ ਅਤੇ ਉਸਦੇ ਪਲੇਠੇ ਕਹਾਣੀ ਸੰਗ੍ਰਹਿ "ਆਸ ਅਜੇ ਬਾਕੀ ਹੈ" ਨੂੰ ਸਾਹਿਤ ਅਕਾਦਮੀ ਦਾ ਯੁਵਾ-ਸਾਹਿਤ ਪੁਰਸਕਾਰ ਮਿਲ਼ ਚੁੱਕਾ ਹੈ। ਢਾਹਾਂ ਐਵਾਰਡ ਜਿੱਤਣ ਵਾਲਾ ਉਸਦਾ ਕਹਾਣੀ ਸੰਗ੍ਰਹਿ "ਉਸ ਪਲ" ਉਸਦਾ ਦੂਜਾ ਕਹਾਣੀ-ਸੰਗ੍ਰਹਿ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ