ਰਾਜਨੀਤੀ ਸ਼ਾਸਤਰ ਵਿਸ਼ੇ ’ਤੇ ਲਿਖੀ ਪੁਸਤਕ ‘ਰਾਜਨੀਤਿਕ ਸਿਧਾਂਤ’ ਰਿਲੀਜ਼
Posted on:- 10-09-2016
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਕਾਲਜ ਦੇ ਪ੍ਰੋ.ਕਮਲਪ੍ਰੀਤ ਸਿੰਘ ਵਲੋਂ ਰਾਜਨੀਤੀ ਸ਼ਾਸਤਰ ਵਿਸ਼ੇ ‘ਤੇ ਲਿਖੀ ਪੁਸਤਕ ‘ਰਾਜਨੀਤਿਕ ਸਿਧਾਂਤ’ ਰਿਲੀਜ਼ ਕੀਤੀ ਗਈ। ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰੀ ਨੇ ਕੀਤੀ ਜਦ ਕਿ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਨੇਜਰ ਡਾ. ਜੰਗ ਬਹਾਦਰ ਸਿੰਘ ਰਾਏ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਪ੍ਰੋ. ਕਮਲਪ੍ਰੀਤ ਸਿੰਘ ਨੇ ਇਹ ਪੁਸਤਕ ਲਿਖ ਕੇ ਆਪਣੀ ਵਧੀਆ ਲੇਖਣੀ ਦਾ ਪ੍ਰਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਲਜ ਅਧਿਆਪਕ ਦੀ ਇਹ ਕਿਤਾਬ ਸੌਖੀ ਅਤੇ ਸਰਲ ਸ਼ੈਲੀ ਵਿਚ ਹੋਣ ਕਰਕੇ ਵਿਦਿਆਰਥੀਆਂ ਅਤੇ ਆਮ ਪਾਠਕਾਂ ਦੇ ਪੱਧਰ ਦੀ ਹੈ।
ਇਸ ਮੌਕੇ ਪ੍ਰੋ. ਕਮਲਪ੍ਰੀਤ ਸਿੰਘ ਨੇ ਕਿਤਾਬ ਦੀ ਸਿਰਜਣ ਪ੍ਰਕਿਰਿਆ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਹ ਕਿਤਾਬ ਉਨ੍ਹਾਂ ਨੇ ਆਪਣੀ ਮਾਤਾ ਬਲਵਿੰਦਰ ਕੌਰ ਦੀ ਪ੍ਰੇਰਨਾ ਨਾਲ ਲਿਖੀ ਹੈ। ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪ੍ਰੋ. ਅਪਿੰਦਰ ਸਿੰਘ, ਕਮੇਟੀ ਮੈਂਬਰ,ਡਾ. ਕਿਰਪਾਲ ਕੌਰ. ਪ੍ਰਿੰ. ਜੀਨ ਸੀ ਕੁਰੀਅਨ, ਪਿ੍ਰੰ. ਧੀਰਜ ਸ਼ਰਮਾ, ਪ੍ਰੋ.ਪਵਨਦੀਪ ਚੀਮਾ,ਸਾਬਕਾ ਪ੍ਰਿੰਸੀਪਲ ਅਜੀਤ ਸਿੰਘ ਬੈਂਸ,ਸੋਹਣ ਸਿੰਘ ਲਾਲੀ, ਪ੍ਰਿੰਥੀਪਾਲ ਸਿੰਘ ਬੈਂਸ ਆਦਿ ਵੀ ਹਾਜ਼ਰ ਸਨ।
Pargat singh
Kehdi Publication