ਨਹੀਂ ਰਹੇ ਨਾਵਲਕਾਰ ਗੁਰਦਿਆਲ ਸਿੰਘ
Posted on:- 16-08-2016
ਪੰਜਾਬ ਦੇ ਮਸ਼ਹੂਰ ਨਾਵਲਕਾਰ ਗੁਰਦਿਆਲ ਸਿੰਘ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ ਆਪਣੇ ਘਰ ਜੈਤੋ ’ਚ ਹੀ ਰਹਿ ਰਹੇ ਸਨ। ਉਹ ਕਾਫੀ ਬਜ਼ੁਰਗ ਸਨ ਤੇ ਕਾਫੀ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਸਨ। ਗੁਰਦਿਆਲ ਸਿੰਘ ਨੂੰ ਗਿਆਨਪੀਠ ਪੁਰਸਕਾਰ ਵੀ ਮਿਲਿਆ ਸੀ।
ਗੁਰਦਿਆਲ ਸਿੰਘ ਪੰਜਾਬ ਦੇ ਉਹ ਨਾਵਲਕਾਰ ਸਨ ਜਿਨ੍ਹਾਂ ਦੇ ਦੋ ਨਾਵਲਾਂ ‘ਤੇ ਪੰਜਾਬੀ ਦੀਆਂ ਕਲਾਤਮਿਕ ਫ਼ਿਲਮਾਂ ਬਣੀਆਂ। ਨਾਵਲ ਮੜ੍ਹੀ ਦਾ ਦੀਵਾ ‘ਤੇ ਪੰਜਾਬੀ ਦੀ ਪਹਿਲੀ ਕਲਾਤਮਿਕ ਫ਼ਿਲਮ ਬਣੀ ਸੀ ਤੇ ਨਾਵਲ ਅੰਨ੍ਹੇ ਘੋੜੇ ਦਾ ਦਾਨ ‘ਤੇ ਮਸ਼ਹੂਰ ਕਲਾਤਮਿਕ ਫ਼ਿਲਮ ਬਣੀ ਜਿਸ ਨੂੰ ਭਾਰਤ ਸਰਕਾਰ ਵੱਲੋਂ ਕੌਮੀ ਪੁਰਸਕਾਰ ਮਿਲਿਆ ਸੀ। ਉਨ੍ਹਾਂ ਦੇ ਨਾਵਲ ਅਣਹੋਏ,ਪਰਸਾ ਤੇ ਵੱਡੀਆਂ ਛਾਲਾਂ ਪਾਠਕਾਂ ‘ਚ ਬੇਹੱਦ ਮਕਬੂਲ ਹੋਏ।
ਉਨ੍ਹਾਂ ਦਾ ਸਸਕਾਰ ਕੱਲ੍ਹ ਮਿਤੀ 18 ਅਗਸਤ 2016 ਨੂੰ ਸਵੇਰੇ 10 ਵਜੇ ਜੈਤੋ ’ਚ ਕੀਤਾ ਜਾਵੇਗਾ।