ਬਾਲ ਸਾਹਿਤ ਨਾਲ ਸਮਾਜ ਵਿਚ ਉਚੇਰੀਆਂ ਕਦਰਾਂ ਕੀਮਤਾ ਦਾ ਸੰਚਾਰ ਹੁੰਦਾ ਹੈ : ਪ੍ਰਿੰ. ਪਰਵਿੰਦਰ ਸਿੰਘ
Posted on:- 06-08-2016
- ਸ਼ਿਵ ਕੁਮਾਰ ਬਾਵਾ
ਬਾਲ ਸਾਹਿਤ ਨਾਲ ਸਮਾਜ ਵਿਚ ਉਚੇਰੀਆਂ ਕਦਰਾਂ ਕੀਮਤਾ ਦਾ ਸੰਚਾਰ ਹੁੰਦਾ ਹੈ। ਇਹ ਵਿਚਾਰ ਅੱਜ ਇਥੇ ਖਾਲਸਾ ਕਾਲਜ ਮਾਹਿਲਪੁਰ ਵਿਚ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵਲੋਂ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਕਰਵਾਏ ਰਿਲੀਜ ਸਮਾਰੋਹ ਵਿਚ ਪ੍ਰਿੰ. ਡਾ ਪਰਵਿੰਦਰ ਸਿੰਘ ਨੇ ਆਖੇ। ਉਹਨਾਂ ਨਿੱਕੀਆਂ ਕਰੂੰਬਲਾਂ ਦਾ ਅਜ਼ਾਦੀ ਵਿਸ਼ੇਸ਼ ਅੰਕ ਜਾਰੀ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਦੇ ਬਚਪਨ ਨੂੰ ਰੌਚਿਕ ਬਾਲ ਰਸਾਲਿਆਂ ਅਤੇ ਪੁਸਤਕਾਂ ਨਾਲ ਸ਼ਿੰਗਾਰਨਾ ਚਾਹੀਦਾ ਹੈ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰੋ ਸੰਧੂ ਵਰਿਆਣਵੀ, ਅਜਮੇਰ ਸਿੱਧੂ, ਵਿਜੇ ਬੰਬੇਲੀ, ਮਦਨ ਵੀਰਾ, ਡਾ ਜਸਵਿੰਦਰ ਸਿੰਘ, ਡਾ ਸੁਰਿੰਦਰਜੀਤ ਕੌਰ, ਪ੍ਰੀਤ ਨੀਤਪੁਰ, ਪ੍ਰੋ ਅਜੀਤ ਲੰਗੇਰੀ ਰਜਿੰਦਰ ਪ੍ਰਦੇਸੀ, ਹਰਬੰਸ ਹੀਓਂ, ਰਘੂਬੀਰ ਸਿੰਘ ਟੇਰਕੀਆਣਾਨੇ ਆਪੋ ਆਪਣੇ ਸੰਬੋਧਨ ਵਿੱਚ ਬਾਲ ਜਗਤ ਵਿੱਚ ਨਿੱਕੀਆਂ ਕਰੂੰਬਲਾਂ ਦੇ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਕਿ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬਾਲ ਸੰਦੇਸ਼ ਦੇ ਬੰਦ ਹੋਣ ਤੋਂ ਬਾਅਦ ਇਸ ਰਸਾਲੇ ਨੇ ਬਲਜਿੰਦਰ ਮਾਨ ਦੀ ਸੰਪਾਦਨਾ ਹੇਠ ਨਵੀਆਂ ਪੈੜਾਂ ਸਿਰਜੀਆਂ ਹਨ, ਜਿਹਨਾਂ ਨਾਲ ਨਵੇਂ ਤੇ ਉਘੇ ਲਿਖਾਰੀਆਂ ਨੂੰ ਪ੍ਰਫੁਲਤਾ ਦਾ ਭਰਪੂਰ ਮੌਕਾ ਮਿਲ ਰਿਹਾ ਹੈ। ਇਸ ਮੌਕੇ ਸਮੂਹ ਸਰੋਤਿਆਂ ਨੂੰ ਰਸਾਲੇ ਦੀਆਂ ਸੁਗਾਤ ਵਜੋਂ ਦਿੱਤੀਆਂ ਗਈਆਂ । ਪ੍ਰੋ ਬਲਬੀਰ ਕੌਰ ਰੀਹਲ , ਪ੍ਰੋ ਪ੍ਰਭਜੋਤ ਕੌਰ, ਪ੍ਰਿੰ. ਸਰਵਣ ਰਾਮ ਭਾਟੀਆ, ਅਵਤਾਰ ਸੰਧੂ , ਰਾਓ ਕੈਂਡੋਵਾਲ ਆਦਿ ਸਾਹਿਤ ਪ੍ਰੇਮੀ ਅਤੇ ਸਾਹਿਤਕਾਰ ਹਾਜਰ ਸਨ। ਮੰਚ ਸੰਚਾਲਨ ਪ੍ਰੋ ਜੇ ਬੀ ਸੇਖੋਂ ਨੇ ਕੀਤਾ।