ਘਰੇਲੂ ਝਗੜਿਆਂ ਦੇ ਬਹੁਤੇ ਕਾਰਨ ਘਰਾਂ ਦੇ ਅੰਦਰ ਹੀ ਮੌਜੂਦ ਹੁੰਦੇ ਹਨ-ਲਲਿਤਾ ਸਿੰਘ
Posted on:- 30-07-2016
- ਹਰਬੰਸ ਬੁੱਟਰ
ਕੈਲਗਰੀ: ਸਾਊਥ ਏਸ਼ੀਅਨ ਕਨੇਡੀਅਨ ਐਸੋਸੀਏਸ਼ਨ,
ਕੈਲਗਰੀ ਦੀ ਜੁਲਾਈ ਮਹੀਨੇ ਦੀ ਮੀਟਿੰਗ,
23 ਜੁਲਾਈ ਨੂੰ ਮੌਟਰੀ ਪਾਰਕ
ਦੇ ਖਚਾ ਖਚ ਭਰੇ ਹਾਲ ਵਿੱਚ,
ਹਰਮੋਹਿੰਦਰ ਸਿੰਘ ਪਲਾਹਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਔਰਤ
ਮੈਂਬਰਾਂ ਦੀ ਗਿਣਤੀ ਮਰਦਾਂ ਤੋਂ ਵੀ ਵੱਧ ਸੀ। ਐਮ. ਐਲ. ਏ. ਪ੍ਰਭ ਗਿੱਲ ਅਤੇ ਡਾ. ਅਨਮੋਲ
ਕਪੂਰ ਨੇ ਇਸ
ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।ਮੈਡਮ ਲਲਿਤਾ ਸਿੰਘ ਨੇ ਘਰੇਲੂ ਹਿੰਸਾ ਦੀ ਗੱਲ ਕਰਦਿਆਂ ਦੱਸਿਆ
ਕਿ ਸਭ ਤੋਂ ਵੱਧ ‘ਡੋਮੈਸਟਿਕ
ਵਾਇਲੈਂਸ’, ਸਾਊਥ
ਏਸ਼ੀਅਨ ਭਾਈਚਾਰੇ ਵਿੱਚ
ਹੁੰਦੀ ਹੈ। ਇਸ ਦੇ 30000
ਕੇਸ ਤਾਂ ਪੁਲਿਸ ਕੋਲ ਰਜਿਸਟਰ ਹਨ ਜਦ ਕਿ 80%
ਕੇਸ ਰਜਿਸਟਰ ਹੀ ਨਹੀਂ
ਕਰਵਾਏ ਜਾਂਦੇ।
ਇਸ ਮੁੱਦੇ ਤੇ ਬਹਿਸ ਨੂੰ ਅੱਗੇ ਤੋਰਦਿਆਂ, ਹਾਜ਼ਰੀਨ ਤੋਂ ਇਸ ਦੇ ਕਾਰਨਾਂ ਬਾਰੇ ਪੁੱਛਿਆ ਗਿਆ। ਇਸ ਵਿੱਚ ਹਿੱਸਾ ਲੈਂਦਿਆਂ ਹੋਇਆਂ, ਬਹੁਤ ਸਾਰੇ ਮੈਂਬਰਾਂ ਨੇ ਵੱਖ ਵੱਖ ਕਾਰਨਾਂ ਦੀ ਜਾਣਕਾਰੀ ਦਿੱਤੀ। ਜਿਸ ਤੋਂ ਇਹ ਸਿੱਧ ਹੋਇਆ ਕਿ ਘਰੇਲੂ ਝਗੜਿਆਂ ਦੇ ਮੁੱਖ ਕਾਰਨ- ਨਸ਼ੇ, ਮਨੀ ਮੈਟਰ, ਕਲਚਰ ਦਾ ਬਦਲ ਜਾਣਾ, ਮਰਦ ਪ੍ਰਧਾਨ ਸਮਾਜ, ਗਿਆਨ ਦੀ ਕਮੀ, ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਨਾ ਸਮਝਣਾ, ਈਗੋ ਇਸ਼ੂ, ਇੱਕ ਬੰਦੇ ਦਾ ਲੇਅ ਔਫ ਹੋ ਜਾਣਾ, ਚਾਦਰ ਦੇਖ ਕੇ ਪੈਰ ਨਾ ਪਸਾਰਨੇ, ਇੱਕ ਦੂਜੇ ਤੋਂ ਵੱਡੀਆਂ ਆਸਾਂ ਰੱਖਣੀਆਂ, ਵੱਟੇ ਸੱਟੇ ਦੇ ਰਿਸ਼ਤੇ ਕਰਨੇ, ਅਨਜੋੜ ਵਿਆਹ ਸ਼ਾਦੀਆਂ ਆਦਿ ਹਨ। ਸਮੇਂ ਦੀ ਸੀਮਾ ਵਿੱਚ ਰਹਿੰਦਿਆਂ ਹੋਇਆਂ ਲਲਿਤਾ ਜੀ ਨੇ ਕਿਹਾ ਕਿ ਕੁਝ ਇੱਕ ਖਾਸ ਕਾਰਨਾਂ ਨੂੰ ਲੈ ਕੇ, ਇਸ ਸੰਸਥਾ ਵਲੋਂ ਆਉਣ ਵਾਲੇ ਸਮੇਂ ਵਿੱਚ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ।