ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ ਦੀ ਅਸਲ ਸਥਿਤੀ ਬਹਾਲ
Posted on:- 29-07-2016
ਮਹਿਲਕਲਾਂ ਦੀ ਧਰਤੀ ’ਤੇ 29 ਜੁਲਾਈ ਦਿਨ ਦਿਹਾੜੇ ਸਕੂਲੋਂ ਵਾਪਸ ਪਰਤ ਰਹੀ ਵਿਦਿਆਰਥਣ ਕਿਰਨਜੀਤ ਕੌਰ ਨੂੰ ਦਿਨ ਦਿਹਾੜੇ ਕਾਲਜ ਤੋਂ ਵਾਪਸ ਪਰਤਦਿਆਂ ਰਸਤੇ ਵਿੱਚ ਘੇਰਕੇ ਅਗਵਾ ਕਰਨ ਤੋਂ ਬਾਅਦ ਸਮੂਹਿਕ ਜਬਰ-ਜਿਨਾਹ ਦਾ ਸ਼ਿਕਾਰ ਬਨਾਉਣ ਤੋਂ ਗੁੰਡਾ ਟੋਲੇ ਵੱਲੋਂ ਬਾਅਦ ਕਤਲ ਕਰਕੇ ਲਾਸ਼ ਨੂੰ ਆਪਣੇ ਹੀ ਖੇਤਾਂ’ਚ ਦੱਬ ਦਿੱਤਾ ਸੀ।ਐਕਸ਼ਨ ਕਮੇਟੀ ਦੀ ਦਰੁੱਸਤ ਅਗਵਾਈ ’ਚ ਵਿਸ਼ਾਲ ਅਧਾਰ ਵਾਲੇ ਲੋਕ ਸੰਘਰਸ਼ ਨੇ ਕਿਰਨਜੀਤ ਕੌਰ ਦੇ ਕਾਤਲਾਂ ਦੀ ਨਿਸ਼ਾਨਦੇਹੀ ਕਰਨ ਗ੍ਰਿਫਤਾਰ ਕਰਵਾਉਣ ਮਿਸਾਲੀ ਉਮਰ ਕੈਦ ਵਰਗੀਆਂ ਦਿਵਾਈਆਂ ਸਨ।ਚਲਦੇ ਸੰਘਰਸ਼ ਦੌਰਾਨ ਹੀ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ 19 ਸਤੰਬਰ 97 ਨੂੰ ਮਹਿਲਕਲਾਂ ਮਾ.ਦਰਸ਼ਨ ਸਿੰਘ ਦੇ ਘਰ ਆਉਣ ਸਮੇਂ ਕਿਰਨਜੀਤ ਕੌਰ ਨੂੰ ਸ਼ਹੀਦ ਦਾ ਦਰਜਾ ਦਿੰਦਿਆਂ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ ਦਾ ਨਾਮ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ ਰੱਖਣ ਦਾ ਐਲਾਨ ਕੀਤਾ ਸੀ, ਜੋ ਤਰੰਤ ਬਾਅਦ ਅਮਲ’ਚ ਆ ਗਿਆ ਸੀ। ਪਰ ਰਸਮੀ ਪੱਤਰ ਜਾਰੀ ਨਾਂ ਕਰਨ ਦੀ ਕਮਜ਼ੋਰੀ ਨੂੰ ਵਰਤਦਿਆਂ ਕਿਰਨਜੀਤ ਕੌਰ ਦੇ ਕਾਤਲੀ ਟੋਲੇ ਵੱਲੋਂ ਉਮਰ ਕੈਦ ਦੀ ਸਜਾ ਕੱਟਣ ਤੋਂ ਬਾਅਦ ਸਾਜ਼ਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਆਪਣੇ ਹੱਥੀਂ ਸਿਰਜੇ ਲੋਕ ਇਤਿਹਾਸ ਨੂੰ ਮਿਟਾਉਣ ਦੀਆਂ ਸਾਜਿਸ਼ਾਂ ਦਾ ਐਕਸ਼ਨ ਕਮੇਟੀ ਉਸੇ ਸਮੇਂ ਤੋਂ ਗੰਭੀਰਤਾ ਨਾਲ ਵਿਚਾਰ ਕਰ ਰਹੀ ਸੀ।ਮੁੱਖ ਮੰਤਰੀ,ਉਪ ਮੁੱਖ ਮੰਤਰੀ,ਸਿਖਿਆ ਮੰਤਰੀ ਜਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਨੂੰ ਵਾਰ-ਵਾਰ ਮਿਲਕੇ ਸਕੂਲ ਦੀ ਅਸਲ ਸਥਿਤੀ ਬਹਾਲ ਕਰਨ ਦੀ ਜੋਰਦਾਰ ਮੰਗ ਕੀਤੀ ਜਾ ਰਹੀ ਸੀ। 21 ਜੁਲਾਈ ਨੂੰ ਮਹਿਲਕਲਾਂ ਮੁੱਖ ਮੰਤਰੀ ਪੰਜਾਬ ਦੇ ਸੰਗਤ ਦਰਸ਼ਨ ਦੌਰਾਨ ਵੀ ਐਕਸ਼ਨ ਕਮੇਟੀ ਨੇ ਸਕੂਲ ਦੀ ਅਸਲ ਸਥਿਤੀ ਬਹਾਲ ਕਰਨ ਦੀ ਜੋਰਦਾਰ ਮੰਗ ਕੀਤੀ ਸੀ।ਮੁੱਖ ਮੰਤਰੀ ਨੇ ਐਕਸ਼ਨ ਕਮੇਟੀ ਨੂੰ ਸਕੂਲ ਦਾ ਨਾਮ ਚੰਡੀਗੜ੍ਹ ਵਾਪਸ ਪਰਤਦਿਆਂ ਹੀ ਬਹਾਲ ਕਰਨ ਦਾ ਐਲਾਨ ਕੀਤਾ ਸੀ।ਕੱਲ੍ਹ ਮੁੱਖ ਮੰਤਰੀ ਪੰਜਾਬ ਜੀ ਨੇ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਕੂਲ ਦਾ ਨਾਲ ਬਦਲਣ ਦੀ ਮਨਜੂਰੀ ਦੇ ਦਿੱਤੀ ਹੈ।ਜਿਸ ਉੱਪਰ ਅਮਲ ਕਰਦਿਆਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਆਪਣੇ ਪੱਤਰ ਨੰ. 8/40/2013-1 ਸਿ6/805790/1ਮਿਤੀ 28-7-16 ਰਾਹੀਂ ਸਕੂਲ ਦਾ ਨਾਮ ‘ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ ਰੱਖਣ ਦਾ ਅਧਿਕਾਰਤ ਪੱਤਰ ਜਾਰੀ ਕਰ ਦਿੱਤਾ ਹੈ।ਇਸ ਸਬੰਧੀ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਪਾਸੋਂ ਇਹ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਐਕਸਨ ਕਮੇਟੀ ਮਹਿਲਕਲ਼ਾਂ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਨੇ ਆਪਣੇ ਸਾਥੀਆਂ ਸਮੇਤ ਕਿਹਾ ਕਿ ਐਕਸ਼ਨ ਕਮੇਟੀ ਸ਼ੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਸਿਆਸੀ ਨੁਮਾਇੰਦਿਆਂ ਜਿਨ੍ਹਾਂ ਇਸ ਸੰਘਰਸ਼ ਵਿੱਚ ਯੋਗਦਾਨ ਪਾਇਆ ਦੀ ਤਹਿ ਦਿਲੋਂ ਰਿਣੀ ਹੈ।ਲੋਕ ਤਾਕਤ ਦੀ ਇਹ ਅਹਿਮ ਪ੍ਰਾਪਤੀ ਹੈ। ਲੋਕ ਤਾਕਤ ਦੇ ਇਸ ਕਿਲੇ ਨੇ 19 ਸਾਲ ਤੋਂ ਕਾਤਲੀ ਟੋਲੇ ਦੀ ਹਰ ਸਾਜਿਸ਼ ਨੂੰ ਲੋਕ ਤਾਕਤ ਦੇ ਆਸਰ ਘੱਟੇ ਰੋਲਿਆ ਹੈ।ਭਵਿੱਖ ਵਿੱਚ ਇਹ ਵੱਖ-ਵੱਖ ਵਿਚਾਰਾਂ ਦਾ ਉੱਸਰਿਆ ਕਿਲਾ ਹਰ ਚੁਣੌਤੀ ਨੂੰ ਸਰ ਕਰਦਾ ਹੋਇਆ ਅੱਗੇ ਵਧਦਾ ਰਹੇਗਾ।ਇਸ ਸਮੇਂ ਐਕਸ਼ਨ ਕਮੇਟੀ ਦੇ ਹਾਜਰ ਆਗੂਆਂ ਮਨਜੀਤ ਧਨੇਰ ਜਰਨੈਲ ਸਿੰਘ ਮਾ.ਦਰਸ਼ਨ ਸਿੰਘ ਪ੍ਰੇਮ ਕੁਮਾਰ ਅਤੇ ਨਰਾਇਣ ਦੱਤ ਨੇ ਸ਼ਹੀਦ ਕਿਰਨਜੀਤ ਕੌਰ ਦੇ 19 ਵੇਂ ਸਹੀਦੀ ਸਮਾਗਮ ਦੀਆਂ ਤਿਆਰੀਆਂ ਨੂੰ ਠੋਸ ਰੂਪ ਦੇਣ ਲਈ ਐਕਸ਼ਨ ਕਮੇਟੀ ਵੱਲੋਂ 31 ਜੁਲਾਈ ਸ਼ਾਮ 2.30 ਵਜੇ ਦਾਣਾ ਮੰਡੀ ਮਹਿਲਕਲਾਂ ਵਿਖੇ ਰੱਖੀ ਗਈ ਸਮੂਹ ਇਨਕਲਾਬੀ ਜਮਹੂਰੀ ਜਨਤਕ ਸਿਆਸੀ ਸਮਾਜਿਕ ਜਥੇਬੰਦੀਆਂ ਦੀ ਵਧਵੀਂ ਮੀਟਿੰਗ ਵਿੱਚ ਵੱਡੀ ਗਿਣਤੀ’ ਚ ਪੁੱਜਣ ਦੀ ਜ਼ੋਰਦਾਰ ਅਪੀਲ ਕੀਤੀ।-ਗੁਰਬਿੰਦਰ ਸਿੰਘ ਕਨਵੀਨਰ