ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਦੇਸ਼ ਦੀ ਪੈਦਾ ਹੋ ਰਹੀ ਨਰਸਰੀ ਨਾਲ ਮਾਨਵ ਅਧਿਕਾਰਾਂ ਦਾ ਸਭ ਤੋਂ ਵੱਡਾ ਖਿਲਵਾੜ !
Posted on:- 29-07-2016
ਤਹਿਸੀਲ ’ਚ 2929 ਬੱਚਿਆਂ ਦੇ ਭਵਿੱਖ ਲਈ ਸਅਸ ਸਕੂਲ 69 ਚੋਂ 36 ਸਿੰਗਲ ਟੀਚਰ, 10 ਟੀਚਰ ਲੈਸ, 9 ਸਕੂਲ 1 ਤੋਂ 10 ਬੱਚਿਆਂ ਦੀ ਗਿਣਤੀ ਵਾਲੇ
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਰਕਾਰੀ ਐਲੀਮੈਂਟਰੀ ਸਕੂਲਾਂ ਦੇ ਮਿਆਰ ਵਿਚ ਪਿਛਲੇ 10-12 ਸਾਲਾਂ ਵਿਚ ਲਗਾਤਾਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀਆਂ ਦੋਗਲੀਆਂ ਨੀਤੀਆਂ ਕਾਰਨ ਆ ਰਹੀ ਗਿਰਾਵਟ ਨੇ ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਗਰੀਬ ਪਰੀਵਾਰਾਂ ਦੇ ਬੱਚਿਆਂ ਭਵਿੱਖ ਨਾਲ ਹੋ ਰਹੇ ਖਿਅਵਾੜ ਸਬੰਧੀ ਸੂਚਨਾ ਦੇ ਅਧਿਕਾਰ 2005 ਦੁਆਰਾ ਗੜ੍ਹਸ਼ੰਕਰ ਬਲਾਕ 2 ਵਿਚ ਪ੍ਰਾਪਤ ਕੀਤੇ ਅੰਕੜਿਆਂ ਦਾ ਜਿਕਰ ਕਰਦਿਆਂ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਦੱਸਿਆ ਕਿ ਅਜ਼ਾਦੀ ਤੋਂ ਬਾਅਦ ਦੇਸ਼ ਦੇ ਵਿਦਿਅਕ ਢਾਂਚੇ ਵਿਚ ਸੁਧਾਰ ਹੋਣ ਦੀ ਥਾਂ ਵਿਦਿਆ ਦੇ ਖੇਤਰ ਵਿਚ ਅਨੁਸ਼ਸਾਨਹੀਨਤਾ ਵਧੀ ਹੈ ਤੇ ਸਕੂਲ ਵੀ ਰਾਜਨੀਤਕ ਪਾਰਟੀਆਂ ਨੇ ਗੱਪਾਂ ਅਤੇ ਬੇਇਨਸਾਫੀ ਦੇ ਗੜ੍ਹ ਬਣਾ ਦਿਤੇ ਹਨ । ਇਹ ਖਿਲਵਾੜ ਵੀ ਉਨ੍ਹਾਂ ਬੱਚਿਆ ਨਾਲ ਹੋ ਰਿਹਾ ਹੈ ਜਿਹੜੇ ਦੇਸ਼ ਦਾ ਭਵਿੱਖ ਹਨ।ਉਹਨਾਂ ਦੱਸਿਆ ਕਿ ਤਹਿਸੀਲ ਗੜ੍ਹਸ਼ੰਕਰ ਚ ਐਲੀਮੈਂਟਰੀ ਬਲਾਕ 2 ਅਧੀਨ ਕੁਲ ਐਲੀਮੈਂਅਰੀ ਦੇ 69 ਸਕੂਲ ਹਨ,ਜਿਨ੍ਹਾਂ ਵਿਚ ਦਿਲ ਕੰਬਾਉਣ ਤੇ ਬੱਚਿਆਂ ਦੀ ਬਰਵਾਦੀ ਤੇ ਹੈਰਾਨ ਕਰਨ ਵਾਲੇ ਤੱਥ ਉਹ ਹਨ ਜੋ ਸਰਕਾਰੀ ਮਿਆਰ ਦਾ ਭਾਂਡਾ ਭੰਨਦੇ ਹਨ। ਇਸ ਬਲਾਕ ਵਿਚ 69 ਵਿਚੋਂ 36 ਸਕੂਲ ਸਿੰਗਲ ਟੀਚਰ ਹਨ, 100 ਤੋਂ ਉਪਰ ਗਿਣਤੀ ਵਾਲੇ ਸਕੂਲਾਂ ਦੀ ਗਿਣਤੀ ਸਿਰਫ 5 ਹਨ, 1 ਤੋਂ 10 ਬੱਚਿਆਂ ਵਾਲੇ ਸਕੂਲਾਂ ਦੀ ਗਿਣਤੀ ਸਿਰਫ 9 ਹੈ।
ਉਹਨਾਂ ਦੱਸਿਆ ਕਿ ਸਅਸ ਗੁੱਜਰਾਂ ਤਰਖਾਣਾ ਵਿਚ ਸਿਰਫ 4 ਬੱਚੇ ਹਨ ਤੇ ਉਥੇ ਅਧਿਆਪਕਾਂ ਦੀਆਂ ਕੁਲ 3 ਪੋਸਟਾਂ ਮਨਜ਼ੂਰ ਹਨ ਪਰ 3 ਹੀ ਖਾਲੀ ਹਨ ਤੇ ਉਥੇ ਸਿਰਫ 1 ਸਿੱਖਿਆ ਪ੍ਰੇਵਾਇਡਰ ਹੀ ਹੈ, ਸਅਸ ਪਿੱਪਲੀਵਾਲ ਵਿਚ 5 ਬੱਚੇ ਹਨ ਦੇ 2 ਅਸਾਮੀਆਂ ਵਿਚੋਂ 1 ਹੀ ਭਰੀ ਹੋਈ ਹੈ, ਸਅਸ ਸਕੂਲ ਸੋਲੀ ਵਿਚ 10 ਬੱਚੇ ਹਨ ਤੇ ਅਧਿਆਪਕਾਂ ਦੀਆਂ 2 ਵਿਚੋਂ 2 ਹੀ ਖਾਲੀ ਹਨ ਮਤਲਬ ਸਕੂਲ ਵਿਚ ਕੋਈ ਵੀ ਅਧਿਆਪਕ ਨਹੀਂ ਹੈ (ਟੀਚਰ ਲੈਸ ਸਕੂਲ), ਲਸਾੜਾ ਪੁਰਾਣਾ ਵਿਚ 5 ਬੱਚੇ ਤੇ 2 ਵਿਚੋਂ 1 ਅਧਿਆਪਕ, ਕੁੱਕੜ ਮਜਾਰਾ 5 ਬੱਚੇ ਤੇ ਕੁਲ ਮੰਜੂਰ ਪੋਸਟਾਂ 3 ਤੇ ਭਰੀਆਂ 2 ਤੇ ਖਾਲੀ ਇਕ, ਵਾਹ 5 ਬੱਚਿਆਂ ਨੂੰ 2 ਅਧਿਆਪਕ, ਸਅਸ ਨੰਗਲਾਂ ਵਿਚ 10 ਬੱਚੇ ਤੇ 2 ਮੰਜੂਰ ਪੋਸਟਾਂ ਵਿਚੋਂ 2 ਹੀ ਖਾਲੀ ਤੇ ਸਿਰਫ ਸਿਖਿਆ ਪ੍ਰੋਵਾਇਡਰ ਹੀ ਚਲਾ ਰਿਹਾ ਹੈ ਸਕੂਲ। ਧੀਮਾਨ ਨੇ ਦੱਸਿਆ ਕਿ 10 ਸਕੂਲ ਟੀਚਰ ਲੈਸ ਹਨ, ਜਿਨ੍ਹਾਂ ਬੱਚਿਆਂ ਦੇ ਭਵਿੱਖ ਰੱਬ ਆਸਰੇ ਚਲ ਰਿਹਾ ਹੈ। ਸਿਰਫ 10 ਤੋਂ 20 ਬੱਚਿਆਂ ਵਾਲੇ 9 ਸਕੂਲ ਹਨ। ਇਸੇ ਤਰ੍ਹਾਂ ਹਿਆਤ ਪੁਰ ਵਿਚ 17 ਬੱਚੇ ਹਨ ਤੇ ਅਧਿਆਪਕਾ ਦੀਆਂ 2 ਮੰਜੂਰ ਪੋਸਟਾਂ ਹਨ ਤੇ ਦੋਵੇਂ ਹੀ ਖਾਲੀ। ਵਾਹ ! ਸਅਸ ਹਰੀਜਨਬਸਤੀ ਵਿਚ 67 ਬੱਚਿਆਂ ਨੂੰ ਮੰਜੂਰ ਪੋਸਟਾਂ 4 ਤੇ 3 ਖਾਲੀ ਤੇ ਇਕ ਸਿਖਿਆ ਪ੍ਰੋਵਾਇਡਰ।
ਉਹਨਾਂ ਕਿਹਾ ਸਰਕਾਰਾਂ ਵਿਦਿਆ ਦੇ ਖੇਤਰ ਵਿਚ ਅਜ਼ਾਦੀ ਦੇ 69 ਸਾਲ ਬੀਤ ਜਾਣਦੇ ਮੁਢੱਲੇ ਸੰਵਿਧਾਨਕ ਅਧਿਕਾਰਾਂ ਦੀ ਧਾਰਾ 8 ਤਕ ਮੁਫਤ ਤੇ ਲਾਜਮੀ ਵਿਦਿਆ ਨੂੰ ਅਮਲੀ ਜਾਮਾ ਨਹੀਂ ਪਹਿਨਾ ਸਕੀ ਤੇ ਨਾ ਹੀ ਰਾਇਟ ਟੂ ਐਜੂਕੇਸ਼ਨ ਐਕਟ 2009 ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਕਿਹਾ ਕਿ ਮੁਫਤ ਸ਼ਬਦ ਦਾ ਤਾਂ ਪ੍ਰਚਾਰ ਕਰ ਦਿਤਾ ਗਿਆ ਪਰ ਲਾਜਮੀ ਸ਼ਬਦ ਨੂੰ ਪੂਰੀ ਤਰ੍ਹਾਂ ਅਣਗੋਲਿਆ ਗਿਆ ਹੈ। ਹੁਣ ਤੇ ਦੇਸ਼ ਵਿਚ ਅੰਗਰੇਜਾਂ ਦਾ ਰਾਜ ਨਹੀਂ ਹੈ ਤੇ ਕੰਮ ਅਜ਼ਾਦੀ ਦੇ ਬਾਅਦ ਉਨ੍ਹਾਂ ਨਾਲੋਂ ਵੀ ਘਟੀਆ ਹੋ ਰਹੇ ਹਨ। ਧੀਮਾਨ ਨੇ ਕਿਹਾ ਕਿ ਮੋਦੀ ਜੀ ਵਿਦੇਸ਼ਾ ਵਿਚ ਝੂਠੀ ਧਾਂਕ ਜਮਾਉਣ ਲਈ ਕਰਜਾ ਦਿੰਦੇ ਹਨ ਪਰ ਅਪਣੇ ਦੇਸ਼ ਅੰਦਰ ਬੱਚਿਆਂ ਨੂੰ ਉਨ੍ਹਾਂ ਦੇ ਭਵਿੱਖ ਤੋਂ ਬਿਰਮਾ ਰੱਖ ਰਹੇ ਹਨ ਪਰ ਇਹ ਸਭ ਕੁਝ ਜਾਣਬੁਝ ਕੇ ਕੀਤਾ ਜਾ ਰਿਹਾ ਹੈ। ਸਰਕਾਰਾਂ ਦਾ ਦੇਸ਼ ਨੂੰ ਪੜ੍ਹਿਆ ਲਿਖਿਆ ਬਨਾਉਣ ਦਾ ਕੋਈ ਵੀ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਨਪੜ੍ਹਤਾ ਨੂੰ ਕਾਇਮ ਰਖਣ ਵਾਲੀਆਂ ਸਰਕਾਰਾਂ ਕਦੇ ਵੀ ਰਾਸ਼ਟਰ ਦਾ ਨਿਰਮਾਣ ਕਰਨ ਵਾਲੀਆਂ ਨਹੀਂ ਹੋ ਸਕਦੀਆਂ, ਦੇਸ਼ ਅੰਦਰ ਨਿਰਮਾਣ ਸਿਰਫ ਨੇਤਾਵਾਂ ਦਾ ਹੋ ਰਿਹਾ ਹੈ ਜਾਂ ਫਿਰ ਕਰੋੜ ਪਤੀਆਂ ਦਾ। ਉਹਨਾਂ ਕਿਹਾ ਕਿ ਲੇਬਰ ਪਾਰਟੀ ਸੰਵਿਧਾਨਿਕ ਮੁਢੱਲੇ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ ਅੰਦੋਲਨ ਤੇਜ ਕਰੇਗੀ ਤੇ ਬੱਚਿਆਂ ਨਾਲ ਹੋ ਰਹੇ ਖਿਲਵਾੜ ਨੂੰ ਵੇਖ ਕੇ ਅੱਖਾਂ ਬੰਦ ਕਰ ਨਹੀਂ ਬੈਠੇਗੀ।