ਮਹਿਲ ਕਲਾਂ ਦੀ ਅਣਖੀਲੀ ਧਰਤੀ ਹੁਣ ਵੀ ਝੁਕਣ ਦੇ ਮੂਡ ਵਿੱਚ ਨਹੀਂ
Posted on:- 20-07-2016
23 ਜੁਲਾਈ ਨੂੰ ਵੱਡਾ ਮਿਸਾਲੀ ਇਕੱਠ ਲਿਖੇਗਾ ਸਕੂਲ ਦਾ ਨਾਮ
- ਭੁਪਿੰਦਰ ਸਿੰਘ ਧਨੇਰ
ਮਹਿਲ ਕਲਾਂ : ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦਾ ਨਾਮ ਤਬਦੀਲ ਕਰਨ ਦੀ ਸਾਜ਼ਿਸ਼ ਤੋਂ ਇਲਾਕੇ ਭਰ ਦੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਅੰਦਰ ਤਿੱਖਾ ਰੋਸ ਫੈਲ ਰਿਹਾ ਹੈ। ਜਿਸ ਸਬੰਧੀ ਅੱਜ ਭਾਕਿਯੂ (ਡਕੌਦਾ),ਜਮਹੂਰੀ ਕਿਸਾਨ ਸਭਾ ,ਡੈਮੋਕਰੈਟਿਕ ਟੀਚਰ ਫਰੰਟ,ਟੈਕਨੀਕਲ ਸਰਵਿਸਜ ਯੂਨੀਅਨ,ਅਧਿਆਪਕ ਦਲ ਪੰਜਾਬ,ਗੌਰਮਿੰਟ ਟੀਚਰਜ਼ ਯੂਨੀਅਨ,ਮੈਡੀਕਲ ਪੈ੍ਰਕਟੀਸ਼ਨਰ, ਕਿਸਾਨ ਸਭਾ,ਦਿਹਾਤੀ ਮਜ਼ਦੂਰ ਸਭਾ, ਪੇਂਡੂ ਮਜ਼ਦੂਰ ਯੂਨੀਅਨ ਮਿਸਾਲ, ਇਨਕਲਾਬੀ ਕੇਂਦਰ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਭਰਵੀਂ ਮੀਟਿੰਗ ਸਥਾਨਕ ਅਨਾਜ ਮੰਡੀ ਵਿਖੇ ਹੋਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 23 ਜੁਲਾਈ ਨੂੰ ਸਕੂਲ ਦਾ ਨਾਮ ਮੁੜ ਅਸਲ ਸਥਿਤੀ ਵਿੱਚ ਬਹਾਲ ਕਰਨ ਲਈ ਰੱਖੇ ਪੋ੍ਰਗਰਾਮ ਵਿੱਚ ਵੱਡੀ ਗਿਣਤੀ ਚ ਜੁਝਾਰੂ ਲੋਕ ਸ਼ਾਮਿਲ ਹੋਣਗੇ।
ਸਾਰਿਆਂ ਦੀ ਹਾਜ਼ਰੀ ਵਿੱਚ ਜਥੇਬੰਦੀਆਂ ਨੇ ਲਾਮਬੰਦੀ ਲਈ ਹਰ ਸੰਭਵ ਯਤਨ ਜੁਟਾਉਣ ਦਾ ਫੈਸਲਾ ਕੀਤਾ। ਜਥੇਬੰਦੀਆਂ ਐਕਸ਼ਨ ਕਮੇਟੀ ਮਹਿਲ ਕਲਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈ ਕੇ ਮੁੱਖ ਮੰਤਰੀ ਦੇ ਦਰਬਾਰ ਤੱਕ ਇਹ ਵੀ ਸ਼ਾਨਾਮੱਤੇ ਲੋਕ ਇਤਿਹਾਸ ਦੇ ਸੱਚ ਨੂੰ ਖਤਮ ਕਰਨ ਦੀ ਸਾਜ਼ਿਸ਼ ਵਿਰੁੱਧ ਚੌਕਸ ਕਰਨ ਦੇ ਬਾਵਜੂਦ ਵੀ ਧਾਰੀ ਸਾਜ਼ਿਸ਼ੀ ਚੁੱਪ ਦੀ ਸਖ਼ਤ ਨਿਖੇਧੀ ਕੀਤੀ ਗਈ। ਅਖੀਰ ਵਿੱਚ 23 ਜੁਲਾਈ ਦਾ ਵੱਡਾ ਮਿਸਾਲੀ ਇਕੱਠ ਇੱਕ ਫਿਰ ਮਹਿਲ ਕਲਾਂ ਦੀ ਧਰਤੀ ਉੱਤੇ ਤੁਫਾਨ ਬਣ ਕੇ ਉਠੇਗਾ। ਜੋ ਪ੍ਰਸ਼ਾਸਨ ਅਤੇ ਸਰਕਾਰ ਦੀਆਂ ਤਮਾਸ਼ਾ ਹੀਣ ਸਾਜ਼ਿਸ਼ਾਂ ਨੂੰ ਰੋਲ ਕੇ ਰੱਖ ਦੇਵੇਗਾ। ਇਸ ਮੀਟਿੰਗ ਵਿੱਚ ਮਲਕੀਤ ਸਿੰਘ ਈਨਾਂ ਮਹਿਲ ਕਲਾਂ, ਜੁਗਰਾਜ ਸਿੰਘ ਹਰਦਾਸਪੁਰਾ,ਗੁਰਦੇਵ ਸਿੰਘ ਮਾਂਗੇਵਾਲ,ਡਾ ਅਮਰਜੀਤ ਸਿੰਘ ਕਾਲਸਾਂ,ਏਕਮ ਸਿੰਘ,ਭੋਲਾ ਸਿੰਘ ਕਲਾਲ ਮਾਜਰਾ ਆਦਿ ਹਾਜ਼ਰ ਸਨ।