ਪੰਜਾਬ ’ਚ ਮੁੱਖ ਅਧਿਆਪਕਾਂ ਤੋਂ ਬਿਨਾਂ ਚੱਲ ਰਹੇ ਹਨ 614 ਸਰਕਾਰੀ ਸਕੂਲ
Posted on:- 15-07-2016
- ਸ਼ਿਵ ਕੁਮਾਰ ਬਾਵਾ
ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਪੱਧਰ ਉਚਾ ਚੁੱਕਣ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਉਸ ਸਮੇਂ ਪੋਲ ਖੁੱਲ੍ਹਕੇ ਸਾਮ੍ਹਣੇ ਆਈ ਜਦ ਲੇਬਰ ਪਾਰਟੀ ਭਾਰਤ ਵਲੋਂ ਸੂਚਨਾ ਅਧਿਕਾਰ ਐਕਟ ਤਹਿਤ ਜਾਣਕਾਰੀ ਪ੍ਰਾਪਤ ਕਰਕੇ ਪਤਾ ਲਾਇਆ ਕਿ ਪੰਜਾਬ ਅੰਦਰ ਕੁੱਲ 3464 ਹਾਈ ਸਕੂਲਾਂ ’ ਚ 220940 ਲੜਕੇ, 195888 ਲੜਕੀਆਂ ਅਤੇ 7015 ਹੈਂਡੀਕੈਪਡ ਬੱਚੇ ਪ੍ਹੜਦੇ ਹਨ। ਉਨ੍ਹਾਂ ਨੂੰ ਪੜ੍ਹਾਉਣ ਲਈ ਸੀ ਐਂਡ ਵੀ ਕੈਡਰ ਦੀਆਂ ਕੁੱਲ 2739 ਅਸਾਮੀਆਂ ਚੋਂ 1002 ਖਾਲੀ ਹਨ, ਹੈੱਡ ਮਾਸਟਰ ਅਤੇ ਹੈਡ ਮਿਸਟਰਿਸ ਦੀਆਂ ਕੁਲ 1500 ਵਿਚੋਂ 614 ਖਾਲੀ ਹਨ । 614 ਸਕੂਲ ਬਿਨ੍ਹਾਂ ਹੈਡ ਮਾਸਟਰਾਂ ਤੋਂ ਚਲਦੇ ਹਨ। ਮਾਸਟਰ ਕੈਡਰ ਦੀਆਂ ਕੁੱਲ 17436 ਅਸਾਮੀਆਂ ਚੋਂ 2712 ਅਸਾਮੀਆਂ ਖਾਲੀ ਹਨ, ਪੰਜਾਬ ਦੇ ਹਾਈ ਸਕੂਲਾਂ ਵਿਚ ਵੋਕੇਸ਼ਲਲ ਟੀਚਰ ਕੁਲ 127 ਹਨ ਜਿਨ੍ਹਾਂ ਵਿਚੋਂ 82 ਪੋਸਟਾਂ ਸਰਕਾਰ ਨੇ ਜਾਣਬੁਝ ਕੇ ਖਾਲੀ ਰੱਖੀਆਂ ਹੋਈਆਂ ਹਨ।
ਇਸੇ ਤਰ੍ਹਾਂ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸੀ ਐਂਡ ਵੀ ਕੈਡਰ ਦੀਆਂ ਕੁਲ 3199 ਪੋਸਟਾਂ ਚੋਂ 1154 ਖਾਲੀ ਹਨ, ਲੈਕਚਰਾਰਾਂ ਦੀਆਂ 11768 ਪੋਸਟਾਂ ਵਿਚੋਂ 4170 ਖਾਲੀ ਹਨ, ਮਾਸਟਰ ਕੈਡਰ ਦੀਆਂ 21673 ਅਸਾਮੀਆਂ ਚੋਂ 4418, ਵੋਕੇਸ਼ਨਲ ਮਾਸਟਰ ਦੀਆਂ 3240 ਅਸਾਮੀਆਂ ਚੋਂ 1992 ,ਪਿ੍ਰੰਸੀਪਲਾਂ ਦੀਆਂ 1474 ਚੋਂ 374 ਪੋਸਟਾਂ ਖਾਲੀ ਹਨ। ਵੋਕੇਸ਼ਨਲ ਟੀਚਰਾਂ ਦੀਆਂ 233 ਚੋਂ 120 ਖਾਲੀ ਹਨ। ਇਸੇ ਤਰ੍ਹਾਂ ਨਾਲ ਟੀਚਿੰਗ ਦੀਆਂ 19120 ਚੋਂ 6968 ਅਸਾਮੀਆਂ ਖਾਲੀ ਹਨ।
ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਇਸ ਤੋਂ ਇਲਾਵਾ ਦੱਸਿਆ ਕਿ ਵਿਗਿਆਨ ਦੇ ਵਿਸ਼ੇ ਦੀਆਂ ਝੂਠੀਆਂ ਦੁਹਾਈਆਂ ਦੇਣ ਵਾਲੇ ਪ੍ਰਧਾਨ ਮੰਤਰੀ ਦੀ ਛੱਤਰ ਛਾਇਆ ਹੇਠ ਪੰਜਾਬ ਵਿਚ ਕੁੱਲ 483 ਸਕੂਲਾਂ ਵਿਚ ਹੀ ਸਾਇੰਸ ਮੈਡੀਕਲ ਅਤੇ ਨਾਨ ਮੇਡੀਕਲ ਦੇ ਵਿਸ਼ੇ ਪੜ੍ਹਾਏ ਜਾਂਦੇ ਹਨ। ਹੁਸ਼ਿਆਰਪੁਰ ਵਿਚ ਕੁੱਲ 31, ਜਲੰਧਰ ’ ਚ 35, ਕਪੂਰਥਲਾਂ ’ ਚ 10 , ਤਰਨਤਾਰਨ ’ ਚ 16 ਗੁਰਦਾਸਪੁਰ ’ ਚ 39, ਸ ਭ ਸ ਨਗਰ 11 , ਪਠਾਨਕੋਟ ’ ਚ 16, ਮਾਨਸਾ ’ ਚ 6, ਬਰਨਾਲਾ ’ ਚ 11, ਐਸ ਏ ਐਸ ਨਗਰ ’ ਚ 21, ਸੰਗਰੂਰ ’ ਚ 25, ਫਤਿਹਗੜ੍ਹ ਸਾਹਿਬ 17, ਪਟਿਆਲਾ ’ ਚ 32, ਰੋਪੜ ’ ਚ 18, ਲੁਧਿਆਣਾ ’ ਚ 45, ਫਰੀਦਕੌਟ ’ ਚ 12, ਫਿਰੋਜ਼ਪੁਰ ’ ਚ 16, ਫ਼ਾਜ਼ਿਲਕਾ ’ ਚ 20, ਬਠਿੰਡਾ ’ ਚ 23, ਮਾਨਸਾ ਵਿਚ ਸਿਰਫ 6 , ਮੋਗਾ ’ ਚ 19, ਮੁਕਤਸਰ ’ ਚ 19 ਅਤੇ ਅੰਮਿ੍ਰਤਸਰ ਵਿਚ 41 ਸਕੂਲਾਂ ਵਿਚ ਸਾਇੰਸ ਦੇ ਵਿਸ਼ੇ ਪੜਾਏ ਜਾਂਦੇ ਹਨ।
ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਧੀਮਾਨ ਨੇ ਇਸ ਸੂਚਨਾ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪੰਜਾਬ ਅੰਦਰ ਸਰਕਾਰੀ ਸਕੂਲਾਂ ਦਾ ਅਜ਼ਾਦੀ ਤੋਂ ਬਾਅਦ ਪੰਜਾਬ ਅੰਦਰ ਹੀ ਨਹੀਂ ਪੂਰੇ ਦੇਸ਼ ਅੰਦਰ ਦੇਸ਼ ਅੰਦਰ ਆਈਆਂ ਸਰਕਾਰਾਂ ਨੇ ਜਾਣਬੁਝ ਕੇ ਭੱਠਾ ਬੈਠਾਇਆ ਹੈ, ਜਦੋਂ ਕਿ ਵਿੱਦਿਆ ਲੋਕਾਂ ਦਾ ਸੰਵਿਧਾਨ ਅਧਿਕਾਰ ਹੈ।